Takhat Baitha Arjan Guru
Takhat Baitha Arjan Guru is a melodious Shabad from Guru Granth Sahib, in praise of the 5th Guru Arjan Dev Ji. It is documented in Sri Guru Granth Sahib Ji Ang 968, Ramkali Ki Vaar of Rai Satta and Balwand.
Shabad Gurbani | Takhat Baitha Arjan Guru |
Singer | Bhai Sandeep Singh Ji |
Album | Live Kirtan Darbar Sahib, Amritsar |
Lyrics | Bhatt Satta, Balwand |
SGGS Ang | 968, Ramkali Ki Vaar |
Transliterations | Punjabi, English, Hindi |
Transliterations | Punjabi by Prof Sahib Singh, English by S. Kartar Singh Duggal, Hindi by Unknown |
Broadcasting Label | PTC Punjabi |
Original Lyrics (Gurmukhi)
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ
ਆਪੀਨੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ ਖਲੋਆ
ਸਤਿਗੁਰ ਕਾ ਖਿਵੈ ਚੰਦੋਆ..
ਤਖਤਿ ਬੈਠਾ ਅਰਜਨ ਗੁਰੂ...
ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ
ਸਤਿਗੁਰ ਕਾ ਖਿਵੈ ਚੰਦੋਆ..
ਤਖਤਿ ਬੈਠਾ ਅਰਜਨ ਗੁਰੂ...
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ
ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ
ਸਤਿਗੁਰ ਕਾ ਖਿਵੈ ਚੰਦੋਆ..
ਤਖਤਿ ਬੈਠਾ ਅਰਜਨ ਗੁਰੂ...
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ
ਸਤਿਗੁਰ ਕਾ ਖਿਵੈ ਚੰਦੋਆ..
ਤਖਤਿ ਬੈਠਾ ਅਰਜਨ ਗੁਰੂ...
Lyrics in English
Takhat Baitha Arjan Guru,
Satgur Ka Khivai Chandoaa
Chare Jaage Chahun Jugi,
Panchayan Aape Hoaa
Aapinai Aap Saajion, Aape Hi Thamm Khaloaa
Satgur Ka Khivai Chandoaa
Takhat Baitha Arjan Guru...
Aape Patti Kalam Aap, Aap Likhan-Hara Hoaa
Sabh Umatt Aavan Jaavni, Aape Hi Nava Niroaa
Satgur Ka Khivai Chandoaa
Takhat Baitha Arjan Guru...
Ugavnoh Tai Aathvanoh, Chahu Chakki Keean Loaa
Jinhi Guru Na Sevio, Manmukha Paieya Moaa
Satgur Ka Khivai Chandoaa
Takhat Baitha Arjan Guru...
Dooni Chauni Karamaat, Sache Ka Sacha Dhoaa
Chaare Jaage Chahu Jugi, Panchayan Aape Hoaa
Satgur Ka Khivai Chandoaa
Takhat Baitha Arjan Guru...
Takhat Baitha Arjan Guru Lyrics in Hindi
तखत बैठा अरजन गुरू, सतिगुर का खिवै चंदोआ..
चारे जागे चहु जुगी पंचायण आपे होआ
तखत बैठा अरजन गुरू...
आपीन्है आप साजिओन आपे ही थम्ह खलोआ
सतिगुर का खिवै चंदोआ.. तखत बैठा अरजन गुरू...
आपे पटी कलम आप आप लिखणहारा होआ
सभ उमत आवण जावणी आपे ही नवा निरोआ
सतिगुर का खिवै चंदोआ.. तखत बैठा अरजन गुरू...
उगवणहु तै आथवणहु चहु चकी कीअन लोआ
जिन्ही गुरू न सेविओ मनमुखा पया मोआ
सतिगुर का खिवै चंदोआ.. तखत बैठा अरजन गुरू...
दूणी चौणी करामात सचे का सचा ढोआ
चारे जागे चहु जुगी पंचायण आपे होआ
सतिगुर का खिवै चंदोआ.. तखत बैठा अरजन गुरू...
Translation in English
In their respective times, the four Gurus became manifest,
And then the fifth came himself to reveal.
Him He created Himself,
And stood like a pillar of steel.
Himself he is the tablet, himself the pen,
Himself the scribe to write and seal.
His followers come and go,
He is ever fresh to deal.
Sits on the throne Guru Arjan,
His sparkling canopy makes an appeal.
From east to the west,
In all the four comers His light seems to heal.
Those who do not serve the Guru,
The self-possessed are condemned to squeal.
His miracles are multiplying twice and four-fold,
The Truthful has truth as his appeal.
In their respective times, the four Gurus became manifest,
And then the fifth came himself to reveal.
Lyrics Translation in Punjabi
ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ। ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। (ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)
(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ) । ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ) । ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ। ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ।8।1
Lyrics Translation in Hindi
प्रथम चार गुरु-गुरु नानक, गुरु अंगद, गुरु अमरदास एवं गुरु रामदास अपने-अपने युग में कीर्तिमान् हुए और अब यह पाँचवां गुरु अर्जुन देव भी उनके ही रूप में ज्योतिष्मान हुआ है। उन्होंने स्वयं ही खुद को नम्रता एवं सद्गुणों द्वारा महान् बनाया और स्वयं ही संगतों का अवलम्ब बने । वह आप ही पट्टी, कलम एवं लिखने वाला हो गया है।
सारी दुनिया आवागमन में फँसी हुई है, पर वह स्वयं ही नवनूतन अर्थात् बन्धनों से मुक्त है। गुरु अर्जुन देव जी उस सिंहासन पर विराजमान हैं जिसके ऊपर सतिगुरु का छत्र (यश) चारों ओर चमक रहा है। गुरु ने पूर्व से पश्चिम तक चारों दिशाओं में ज्ञान का प्रकाश कर दिया है।
जिन्होंने गुरु की सेवा नहीं की, उन स्वेच्छाचारी जीवों को मृत्यु ने ग्रास बना लिया है। ईश्वर की यह विशेष देन है कि गुरु अर्जुन देव जी की करामातें दोगुणी चौगुणी हो रही हैं। प्रथम चार गुरु अपने-अपने युग में ज्योतिष्मान हुए तथा अब पाँचवां भी उनका ही रूप स्वयं कीर्तिमान हुआ है॥ ८॥ १॥