Sabh Jag Jinah Upaya
Sabh Jag Jinah Upaya Bhai, Karan Kaaran Samrath Bani Sri Guru Arjan Dev Ji, Documented in Sri Guru Granth Sahib Ji Page 639-640 under Raag Sorath.
Hukamnama | Sabh Jag Jinah Upaya Bhai |
Place | Darbar Sri Harmandir Sahib Ji, Amritsar |
Ang | 639 |
Creator | Guru Arjan Dev Ji |
Raag | Sorath |
ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥ ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ ॥ ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥ ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥ ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥
ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥ ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ ॥ ਕਰਨੀ ਸੁਣਿ ਸੁਣਿ ਜੀਵਿਆ ਭਾਈ ਨਿਹਚਲੁ ਪਾਇਆ ਥਾਉ ॥ ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥੬॥ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥ ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥ ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥੭॥
ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥ ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥ ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥ ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥੮॥ ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ ਮਨੁ ਤਨੁ ਸੀਤਲੁ ਹੋਇਆ ਭਾਈ ਭੋਜਨੁ ਨਾਮ ਅਧਾਰੁ ॥ ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ ॥੯॥੧॥
Punjabi Translation English Translation Hindi Translation
English Translation
Sorath Mahala 5 Ghar Pehla Astpadia Ik Oankar Satgur Parsad ( Sabh Jag Jinah Upaya Bhai )
By the Grace of the Lord-sublime, Truth personified & attainable through the Guru's guidance.
O, Brother! The True Master, who has created this whole world and controls (the causes of) putting all the beings in various professions (chores) after creation. O, Brother! Let us worship (remember) the Lord, who has created the body and soul of human beings through His power. O, Brother! The Lord-creator is beyond any description, being limitless, but if someone tries to describe Him, it would be impossible as He is beyond our comprehension. O, Brother! We should sing the praises of the Guru and the True Lord so that the True form of the Lord could be realized by us. (1)
O, my mind! We should recite the True Name of the Lord who is the creator of all the beings, and bestows the True Nam~ on his devotees and casts away (is the destroyer of) their ills and afflictions. (Pause) O, Brother! The Lord, who is all-powerful, and has all the nine treasures of the world in the form of True Name with Him, is the Greatest of all and no one could really evaluate His Greatness or Vastness. He is beyond our reach, being limitless, and arranges for the sustenance and maintenance of all the beings every day. O, Brother! Let us unite with the perfect Guru, who would enable us to merge with the True Lord through the Guru's guidance in the company of holy saints. (2)
O, Brother! Let us worship the lotus feet of the True Lord, who would cast away all our doubts and dual-mindedness including the fear of death. O, Brother! Let us purify our hearts in the company of the holy saints so that we could inculcate the Lord's True Name in our hearts. O, Brother! The Lord would cast away the darkness of our ignorance (through True Name) so that the mind gets enlightened with the light of knowledge (like the blossoming of the lotus flower within the water). O, Brother! By realizing the Truth through the Guru's Word, we could enjoy the bliss of life as the Guru would bestow all the treasures of the world (like Dharam, Arth, Kam, Moksha), being the benefactor of all this wealth to us. (3)
O, Brother! Let us, first of all, become humble ridding us of our egoism and l-am-ness, and feel (humble) like the dust of the lotus-feet of all. O, Brother! The Lord pervades all the beings in equal measure as such He is watching every action of ours, perceiving everything, and listening to all our talk. O, Brother! The day we forget His True Name, it would amount to our spiritual death, fretting and fuming due to our helplessness, and nothing seems to be pleasing to us. O, Brother! The Lord is the cause and effect of everything happening around us and everything is under His control as He is all-powerful. ( 4)
O, Brother! The fact is that the True Name is born out (inculcated in us) of the invaluable love of the True Lord and by imbibing the True Name in our hearts we could cast away the love of worldly falsehood(Maya) and worldly pleasures. O, Brother! If the Lord Wills and it so pleases Him, He could merge us with Himself by imparting the love of True Name. O, Brother! Thus when the lotus of our heart blossoms forth through the Guru's guidance and we are enlightened (within) with the light of knowledge, we would enjoy eternal bliss and the might of the Lord is perceivable everywhere. O, Brother! Then we could see greenery and progress around, including the Earth and the sky. (5)
O, Brother! Whosoever is bestowed with peace and contentment, is immersed in the love of the Lord day and night. O, Brother! They always recite the Lord's True Name with the tongue, thus enjoying the bliss of life through the fulfillment of their ideal of life. O, Brother! Such a person listens to the Lord's True Name with his ears and finds a peaceful and blissful place in the Lord's presence. O, Brother! The person, who loses his faith and confidence in the Lord's (power) Greatness, leads a fruitless life in this world. (6)
O, Brother! My Lord is full of virtues and good qualities as such I offer myself as a sacrifice to such a Lord, whose Greatness lies in the fact that the Lord sustains and maintains virtueless persons like us, who are replete with shortcomings and flaws and blesses us with His support, who have no other place to go and seek his help. O, Brother! The Lord provides sustenance and food to the world (with each breath) all the time, and His True Name is most beautiful and blissful. O, Brother! The person, who is united with the True Guru, is really fortunate and pre-destin~ by the Lord's Will. (7)
O, Brother! It is rather impossible to exist even for a moment (live) without the support of the True Name of the Lord, who is all-powerful. O, Brother! I always perceive the Lord within me and close by, as He is always by my side whether taking a breath or a morsel of food. O, Brother! I have attained the Lord, who is pervading everywhere in equal measure and with perfection, in the company of the holy saints. O, Brother! The faithless persons, without the love of the Lord, die a spiritual death, every day fretting and fuming at their helplessness. (8)
O, Brother! The Lord has enabled me to successfully cross this ocean of life, which is full of sufferings and afflictions, by taking me under His care. The Lord has blessed me with all the joy and bliss and united me with Himself completely through His Grace, making me a part of His own. O, Brother! I have attained peace and tranquillity of both body and mind and become fully satisfied and satiated with the food of True Name. O, Nanak! I have no worry now, having taken refuge at the lotus feet of the Lord, who has rid us of all our sins. (9-1)
Download Hukamnama PDF
( Sabh Jag Jinah Upaya Bhai )
Hukamnama in Hindi
सोरठि महला ५ घरु १ असटपदीआ ੴ सतिगुर प्रसाद ॥ सभ जग जिनहि उपाइआ भाई करण कारण समरथ ॥ जीउ पिंड जिन साजिआ भाई दे कर अपणी वथ ॥ किन कहीऐ किउ देखीऐ भाई करता एक अकथ ॥ गुरु गोविंद सलाहीऐ भाई जिस ते जापै तथ ॥१॥
( Sabh Jag Jinah Upaya Bhai )
सोरठि महला ५ घरु १ असटपदीआ ईश्वर एक है, जिसे सतगुरु की कृपा से पाया जा सकता है। हे भाई ! जिस ईश्वर ने समूचे जगत को पैदा किया है, वह सबकुछ करने-कराने में समर्थ है। वह ऐसा परमेश्वर है, जिसने अपनी सत्ता देकर आत्मा एवं शरीर का निर्माण किया है। उसका किस तरह कथन किया जा सकता है, किस तरह उसके दर्शन किए जा सकते हैं, जो एक ही अकथनीय जग का रचयिता है। हे भाई ! उस गोविन्द-गुरु की ही स्तुति करनी चाहिए, जिससे इस तथ्य का ज्ञान होता है॥ १॥
मेरे मन जपीऐ हर भगवंता ॥ नाम दान देइ जन अपने दूख दरद का हंता ॥ रहाउ ॥ जा कै घरि सभ किछ है भाई नउ निध भरे भंडार ॥ तिस की कीमत ना पवै भाई ऊचा अगम अपार ॥ जीअ जंत प्रतिपालदा भाई नित नित करदा सार ॥ सतिगुर पूरा भेटीऐ भाई सबद मिलावणहार ॥२॥
हे मेरे मन ! हमें तो भगवान का ही भजन करना चाहिए। वह तो सदैव ही अपने भक्तजनों को नाम-दान देता रहता है और दुःख-दर्द का अंत करने वाला है ॥ रहाउ॥ हे भाई ! जिसके घर में सबकुछ है, जिसके भण्डार नवनिधियों से भरे हुए हैं; उसका कैसे मूल्यांकन किया जा सकता है, जो स्वयं ही सर्वोच्च, अगम्य एवं अपार है। सृष्टि में जितने भी जीव-जन्तु हैं, वह सबका पालन-पोषण करता है और प्रतिदिन उनकी देखरेख करता है। हमें पूर्ण सतगुरु से साक्षात्कार करना चाहिए, जो अपने शब्द द्वारा भगवान से मिला देता है॥ २॥
सचे चरण सरेवीअहि भाई भ्रम भउ होवै नास ॥ मिल संत सभा मन मांजीऐ भाई हर कै नाम निवास ॥ मिटै अंधेरा अगिआनता भाई कमल होवै परगास ॥ गुर बचनी सुख ऊपजै भाई सभ फल सतिगुर पास ॥३॥
हे भाई ! सच्चे परमेश्वर के चरणों की पूजा करने से भ्रम एवं भय का नाश हो जाता है। संतों की पावन सभा में सम्मिलित होकर अपने मन को स्वच्छ करना चाहिए, तो ही भगवान के नाम का मन में निवास हो जाता है। फिर अज्ञानता का अन्धेरा मिट जाता है और हृदय-कमल उज्ज्वल हो जाता है। गुरु के वचन से ही मन में सुख पैदा होता है और सतगुरु के पास सब फल हैं॥ ३॥
मेरा तेरा छोडीऐ भाई होईऐ सभ की धूर ॥ घट घट ब्रहम पसारिआ भाई पेखै सुणै हजूर ॥ जित दिन विसरै पारब्रहम भाई तित दिन मरीऐ झूर ॥ करन करावन समरथो भाई सरब कला भरपूर ॥४॥
हे भाई ! ‘मेरा-तेरा' की भावना त्याग देनी चाहिए और सबकी चरणों की धूल बन जाना चाहिए। ईश्वर तो घट-घट में विद्यमान है और वह प्रत्यक्ष सबको देखता एवं सुनता है। हे भाई ! जिस दिन भी मनुष्य को परब्रह्म विस्मृत हो जाता है, उस दिन उसे अफसोस से मर जाना चाहिए। हे भाई ! सृष्टि का मूल परमात्मा सभी कार्य करने-कराने में समर्थ है, वह सर्वकला सम्पूर्ण है॥ ४॥
प्रेम पदारथ नाम है भाई माइआ मोह बिनास ॥ तिस भावै ता मेल लए भाई हिरदै नाम निवास ॥ गुरमुख कमल प्रगासीऐ भाई रिदै होवै परगास ॥ प्रगट भइआ परताप प्रभ भाई मउलिआ धरत अकास ॥५॥
भगवान का नाम ऐसा प्रेम रूपी बहुमूल्य धन है, जिसके कारण माया-मोह का नाश हो जाता है। हे भाई ! यद्यपि उसे भला लगे तो वह मनुष्य को अपने साथ मिला लेता है और उसके हृदय में नाम का निवास हो जाता है। हे भाई ! गुरु के सान्निध्य में हृदय-कमल प्रफुल्लित होने से हृदय में सत्य की ज्योति का प्रकाश हो जाता है। प्रभु के तेज-प्रताप से धरती एवं आकाश भी कृतार्थ हो गए हैं॥ ५॥
गुर पूरै संतोखिआ भाई अहिनिस लागा भाउ ॥ रसना राम रवै सदा भाई साचा साद सुआउ ॥ करनी सुण सुण जीविआ भाई निहचल पाइआ थाउ ॥ जिस परतीत न आवई भाई सो जीअड़ा जल जाउ ॥६॥
हे भाई ! पूर्ण गुरदेव ने हमें संतोष प्रदान किया है और अब हमारा दिन-रात भगवान से स्नेह लगा रहता है। हमारी रसना हमेशा राम का ही भजन करती है और हमें यही जीवन का सच्चा स्वाद एवं मनोरथ लगता है। हे भाई ! हम तो अपने कानों से हरि का नाम सुन-सुनकर कर ही जीवित हैं और अब हमें अटल स्थान प्राप्त हो गया है। जिंस मन में भगवान के प्रति आस्था नहीं आती, उसे जल जाना ही चाहिए॥ ६॥
बहु गुण मेरे साहिबै भाई हउ तिस कै बल जाउ ॥ ओह निरगुणीआरे पालदा भाई देइ निथावे थाउ ॥ रिजक स्मबाहे सास सास भाई गूड़ा जा का नाउ ॥ जिस गुर साचा भेटीऐ भाई पूरा तिस करमाउ ॥७॥
हे भाई ! मेरे मालिक-प्रभु में अनन्त गुण हैं और मैं उस पर ही बलिहारी जाता हूँ। वह तो गुणविहीनों का भी पोषण करता है और निराश्रितों को भी आश्रय देता है। वह हमें श्वास-श्वास से भोजन पहुँचाता है, जिसका नाम बड़ा गहनगंभीर है। जिसकी सच्चे गुरु से भेंट हो जाती है, उसकी तकदीर पूर्ण है॥ ७॥
तिस बिन घड़ी न जीवीऐ भाई सरब कला भरपूर ॥ सास गिरास न विसरै भाई पेखउ सदा हजूर ॥ साधू संग मिलाइआ भाई सरब रहिआ भरपूर ॥ जिना प्रीति न लगीआ भाई से नित नित मरदे झूर ॥८॥
हे भाई ! हम तो उसके बिना एक घड़ी भी जीवित नहीं रह सकते, जो सर्वकला सम्पूर्ण है। मैं तो अपने किसी श्वास एवं ग्रास से उसे विस्मृत नहीं करता और हमेशा ही उस प्रभु के प्रत्यक्ष दर्शन करता हूँ। हे भाई ! जो सर्वव्यापक है, सत्संगति ने मुझे उससे मिला दिया है। जो लोग भगवान से प्रेम नहीं करते, वह हमेशा ही दुःखी होकर मरते रहते हैं।॥ ८॥
अंचल लाइ तराइआ भाई भउजल दुख संसार ॥ कर किरपा नदर निहालिआ भाई कीतोन अंग अपार ॥ मन तन सीतल होइआ भाई भोजन नाम अधार ॥ नानक तिस सरणागती भाई जि किलबिख काटणहार ॥९॥१॥
भगवान ने हमें अपने आंचल से लगाकर भयानक एवं दुःखों के संसार-सागर से पार कर दिया है। उसने अपनी कृपा-दृष्टि करके हमें निहाल कर दिया है और अंत तक बेहद साथ निभाएगा। हे भाई ! हमारा मन एवं तन शीतल हो गया है और नाम का भोजन ही हमारा जीवनाधार है।
Translation in Punjabi
( Sabh Jag Jinah Upaya Bhai )
ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥
ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ॥ ਰਹਾਉ ॥ ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ, ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ॥੨॥
ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ। (ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ ॥੩॥
ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ। ਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ। ਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ। ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ ॥੪॥
ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ। ਹੇ ਭਾਈ! (ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ ॥੫॥
ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤਿ ਦੇ ਦਿੱਤੀ, (ਉਸ ਦੇ ਅੰਦਰ) ਦਿਨ ਰਾਤ (ਪ੍ਰਭੂ-ਚਰਨਾਂ ਦਾ) ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਸਦਾ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। (ਨਾਮ ਜਪਣ ਦਾ ਇਹ) ਸੁਆਦ (ਇਹ) ਨਿਸ਼ਾਨਾ (ਉਸ ਦੇ ਅੰਦਰ) ਸਦਾ ਕਾਇਮ ਰਹਿੰਦਾ ਹੈ। ਹੇ ਭਾਈ! ਉਹ ਮਨੁੱਖ ਆਪਣੇ ਕੰਨਾਂ ਨਾਲ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ, ਉਹ ਪ੍ਰਭੂ-ਚਰਨਾਂ ਵਿਚ) ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ। ਪਰ, ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ ਜਾਂਦੀ ਹੈ (ਆਤਮਕ ਮੌਤ ਸਹੇੜ ਲੈਂਦੀ ਹੈ) ॥੬॥
ਹੇ ਭਾਈ! ਮੇਰੇ ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ, ਮੈਂ ਉਸ ਤੋਂ ਸਦਕੇ-ਕੁਰਬਾਨ ਜਾਂਦਾ ਹਾਂ। ਹੇ ਭਾਈ! ਉਹ ਮਾਲਕ ਗੁਣ-ਹੀਨ ਨੂੰ (ਭੀ) ਪਾਲਦਾ ਹੈ, ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ। ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪੜਾਂਦਾ ਹੈ, ਉਸ ਦਾ ਨਾਮ (ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ) ਗੂੜ੍ਹਾ ਰੰਗ ਚਾੜ੍ਹ ਦੇਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਸ ਨੂੰ ਪ੍ਰਭੂ ਮਿਲ ਪੈਂਦਾ ਹੈ) ਉਸ ਦੀ ਕਿਸਮਤ ਜਾਗ ਪੈਂਦੀ ਹੈ ॥੭॥
ਹੇ ਭਾਈ! ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸ (ਦੀ ਯਾਦ) ਤੋਂ ਬਿਨਾ ਇਕ ਘੜੀ ਭਰ ਭੀ (ਮਨੁੱਖ ਦਾ) ਆਤਮਕ ਜੀਵਨ ਕਾਇਮ ਨਹੀਂ ਰਹਿ ਸਕਦਾ। ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਭੀ ਨਹੀਂ ਭੁੱਲਦਾ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿੱਸਣ ਲੱਗ ਪੈਂਦਾ ਹੈ। ਪਰ, ਹੇ ਭਾਈ! ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੮॥
ਹੇ ਭਾਈ! (ਸਰਨ ਪਏ ਮਨੁੱਖ ਨੂੰ) ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਪਭੂ (ਉਸ ਉਤੇ) ਕਿਰਪਾ ਕਰ ਕੇ (ਉਸ ਨੂੰ) ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ। ਹੇ ਭਾਈ! ਉਸ ਮਨੁੱਖ ਦਾ ਮਨ ਠੰਢਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ (ਆਪਣੇ ਆਤਮਕ ਜੀਵਨ ਵਾਸਤੇ) ਨਾਮ ਦੀ ਖ਼ੁਰਾਕ (ਖਾਂਦਾ ਹੈ), ਨਾਮ ਦਾ ਸਹਾਰਾ ਲੈਂਦਾ ਹੈ। ਹੇ ਨਾਨਕ ਜੀ! (ਆਖੋ-) ਹੇ ਭਾਈ! ਉਸ ਪਰਮਾਤਮਾ ਦੀ ਸਰਨ ਪਵੋ, ਜੋ ਸਾਰੇ ਪਾਪ ਕੱਟ ਸਕਦਾ ਹੈ ॥੯॥੧॥