Bandhan Kaatai So Prabhu
Gurbani Sri Guru Arjan Dev Ji: Bandhan Kaatai So Prabhu, Ja Kai Kal Hath; Raag Bilawal Page 815 of Sri Guru Granth Sahib Ji.
Hukamnama | Bandhan Kaatai So Prabhu |
Place | Darbar Sri Harmandir Sahib Ji, Amritsar |
Ang | 815 |
Creator | Guru Arjan Dev Ji |
Raag | Bilawal |
English Translation
ਬਿਲਾਵਲੁ ਮਹਲਾ ੫ ॥ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥
Bilawal Mahala Fifth (Bandhan Kaatai So Prabhu Ja Kai Kal Hath)
O Lord! The True Master, who is all-powerful, destroys all the oppression and worldly bondage Himself. You alone could protect our honour by lending Your helping hand as we cannot escape the worldly bondage with any acts of our own. (1)
ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥
O True Master! O Lord-benefactor! I have taken refuge at Your lotus feet. Whosoever is given Your protection, gets freed (saved) from the worldly bondage. (Pause - 1)
ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥ ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥
O True Master! I have never realized Your True form as my mind is always beset with worldly falsehood I am always engrossed in hopes, desires, whims and fancies, worldly attachments including love of the family, and such other vicious thoughts. (2)
ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮ੍ਹ੍ਹਾਰੇ ॥ ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥
O highest and noblest True Lord !A11 the beings (belong to You) are (Yours only) Your beings only. O Lord, beyond our reach and comprehension! I am always happy and satisfied to accept the state in which You keep me as per Your Will. (All the joy and sorrow is bestowed on us as per Your Will). (3)
ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥ ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥ {ਪੰਨਾ 815}
O Nanak! We could cross this ocean of life successfully by joining the company of holy saints only, O True Master! I have only one urge and longing to sing Your Praises always. O Lord! I have only one prayer to make that may be blessed with the boon of Your True Name, as You are controlling everything being the cause and effect of everything, and whatever takes place in the world is according to Your dictates as per Your Will.
Download Hukamnama PDF
Hukamnama in Hindi
बिलावल महला ५ ॥ बंधन काटै सो प्रभू जा कै कल हाथ ॥ अवर करम नही छूटीऐ राखहु हरि नाथ ॥१॥ तौ सरणागत माधवे पूरन दयाल ॥ छूट जाए संसार ते राखै गोपाल ॥१॥ रहाओ ॥ आसा भरम बिकार मोह इन महि लोभाना ॥ झूठ समग्री मन वसी पारब्रहम न जाना ॥२॥ परम जोत पूरन पुरख सभ जीअ तुम्हारे ॥ ज्यों तू राखहि त्यों रहा प्रभ अगम अपारे ॥३॥ करण कारण समरथ प्रभ देहि अपना नाओ ॥ नानक तरीऐ साधसंग हरि हरि गुण गाओ ॥४॥२७॥५७॥
Hukamnama meaning in Hindi
बिलावल महला ५: राग बिलावल में गुरु अर्जन देव जी द्वारा रचित।
बंधन काटै: जो परमात्मा सभी बंधनों को काट देता है।
कल हाथ: जिनके हाथ में शक्ति है।
अवर करम नही छूटीऐ: अन्य कर्मों से मुक्ति नहीं मिलती।
हरि नाथ: हे प्रभु।
सरणागत: शरण में आना।
माधवे: माधव, भगवान विष्णु का एक नाम।
पूरन दयाल: पूर्ण दयालु।
झूठ समग्री: झूठी सामग्री।
परम जोत: सर्वोच्च प्रकाश।
पूरन पुरख: पूर्ण पुरुष।
अगम अपारे: जो पहुंच से परे और अनंत है।
करण कारण: सभी क्रियाओं और उनके कारणों का कर्ता।
समरथ: समर्थ, शक्ति वाला।
साधसंग: साधुओं की संगति।
हरि हरि गुण गाओ: भगवान के गुण गाओ।
अनुवाद:
यह प्रभु, जिनके हाथ में शक्ति है, बंधनों को काट देता है। अन्य कर्मों से मुक्ति नहीं मिलती, इसलिए हे हरि नाथ, रक्षा करो। हे माधव, हम आपकी शरण में हैं, आप पूर्ण दयालु हैं। गोपाल हमें संसार के बंधनों से मुक्त करते हैं। (रहाओ)। आशा, भ्रम, विकार, मोह में लोभित हो जाने से मन झूठी वस्तुओं में फंसा रहता है और परम ब्रह्म को नहीं जान पाता। सभी जीवों के अंदर वही परम ज्योति, वही पूर्ण पुरुष है। हे प्रभु, जैसे आप रखते हो, वैसे ही हम रहते हैं। आप पहुंच से परे और अनंत हो। हे समर्थ प्रभु, अपना नाम दो। नानक कहते हैं कि साध संगति में रहकर और हरि हरि के गुण गाकर ही तार सकते हैं।
इस शबद में गुरु जी परमात्मा की महिमा का गुणगान करते हुए बताते हैं कि हमें सभी प्रकार के बंधनों से मुक्ति केवल प्रभु की शरण में आकर ही मिल सकती है। सभी झूठे मोह, विकार और भ्रम से दूर रहकर, प्रभु की साध संगति में रहकर उनके गुण गाने से ही जीवन सफल हो सकता है।
Gurmukhi Translation
ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ) । (ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ।੧।ਰਹਾਉ।
ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ। (ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ-) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ।੧।
(ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ-ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ। ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ।੨।
ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ। ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ।੩।
ਹੇ ਨਾਨਕ! ਆਖ-) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਮੈਨੂੰ) ਆਪਣਾ ਨਾਮ ਬਖ਼ਸ਼। (ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ।੪।੨੭।੫੭।