Table of Contents
1. Jeea Jantar Sabh Tis Ke Kiye
Mukhwak: Jeea Jantar Sabh Tis Ke Kiye, Soi Sant Sahayi; from pious bani of Sahib Sri Guru Arjan Dev Ji, documented on Page 621 of Sri Guru Granth Sahib Ji under Raga Sorath.
| Hukamnama | ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ |
| Place | Darbar Sri Harmandir Sahib Ji, Amritsar |
| Ang | 621 |
| Creator | Guru Arjan Dev Ji |
| Raag | Sorath |
ਸੋਰਠਿ ਮਹਲਾ ੫ ॥ ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥ ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥ ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥ ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
2. English Translation
Sorath Mahala - 5 ( Jeea Jantar Sabh Tis Ke Kiye....)
The Lord, who has created all the beings, big and small, has supported and helped His saints. The Lord has protected the honour of His slave (devotee) and has (shown) revealed the perfection of His Greatness and Status. (1)
The Lord has been always by my side (is present within me) and the perfect Guru has protected my honour through His Grace. (Pause-1)
O Nanak! We have recited the True Name of the Lord, who is our benefactor and the protector of our very life. The Lord has protected us in His embrace just as the child gets the protection of his father and mother. (2-22-50)
3. Hukamnama Meaning in Hindi
सोरठ महला ५ ॥
जीअ जंत्र सभ तिस के कीए सोई संत सहाई ॥
अपुने सेवक की आपे राखै पूरन भई बडाई ॥१॥
सभी जीव और जंतु उस परमेश्वर के ही पैदा किए हुए हैं और वही संतों (भक्तों) का सहायक और मददगार है। वह अपने सेवक की लाज (इज़्ज़त) स्वयं रखता है, जिससे उसकी महिमा और बड़ाई पूर्ण रूप से बनी रहती है ॥१॥
पारब्रहम पूरा मेरै नाल ॥
गुर पूरै पूरी सभ राखी होए सरब दइआल ॥१॥ रहाउ ॥
पूर्ण पारब्रह्म (परमात्मा) हमेशा मेरे साथ है।
पूर्ण गुरु ने मेरी लाज अच्छी तरह से सुरक्षित रखी है और वह प्रभु सभी जीवों पर दयावान रहता है ॥१॥ रहाउ ॥
अनदिन नानक नाम धिआए जीअ प्रान का दाता ॥
अपुने दास कउ कंठ लाइ राखै जिउ बारिक पित माता ॥२॥२२॥५०॥
नानक हर समय (दिन-रात) उस परमात्मा के नाम का सिमरन करता है, जो जीवन, प्राण और साँसों को देने वाला दाता है। परमात्मा अपने दास को अपने गले से लगाकर रखता है, ठीक उसी तरह जैसे माता-पिता अपने छोटे बच्चे का ध्यान रखते हैं और उसे संभालते हैं ॥२॥२२॥५०॥
4. Translation in Punjabi
ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ। ਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ (ਉਸ ਦੀ ਕਿਰਪਾ ਨਾਲ ਹੀ ਸੇਵਕ ਦੀ) ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ।੧।ਹੇ ਭਾਈ! ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ (ਸਹਾਈ) ਹੈ। ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ (ਇੱਜ਼ਤ) ਰੱਖ ਲਈ ਹੈ। ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ।੧।ਰਹਾਉ।
ਹੇ ਭਾਈ! ਨਾਨਕ (ਤਾਂ ਉਸ ਪਰਮਾਤਮਾ ਦਾ) ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ। ਹੇ ਭਾਈ! ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਕੇ ਰੱਖਦਾ ਹੈ।੨।੨੨।੫੦।






