ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਔਰੰਗਜ਼ੇਬ ਦੇ ਬੁਲਾਵੇ ਕਰ ਕੇ ਦਿੱਲੀ ਪਹੁੰਚੇ ਹੋਏ ਸਨ ਤਾਂ ਉਥੇ ਰਹਿੰਦਿਆਂ ਉਨ੍ਹਾਂ ਨੂੰ ਚੇਚਕ ਨਿਕਲ ਆਈ। ਔਰੰਗਜ਼ੇਬ ਸਿੱਖ ਗੁਰੂ ਸਾਹਿਬਾਨ ਵੱਲ ਕੈਰੀ ਨਜ਼ਰ ਨਾਲ ਵੇਖਦਾ ਸੀ । ਗੁਰੂ ਸਾਹਿਬਾਂ ਦੇ ਸ਼ਾਂਤਮਈ ਕਾਰ- ਵਿਹਾਰਾਂ ਨੂੰ ਬਗ਼ਾਵਤ ਸਮਝਦਾ ਸੀ । ਇਸ ਲਈ ਉਹ ਇਸ ਗੱਦੀ ਤੇ ਕਰੜੀ ਨਿਗਰਾਨੀ ਰਖਣਾ ਚਾਹੁੰਦਾ ਸੀ । ਭਾਵੀ ਐਸੀ ਹੋਈ ਕਿ ਗੁਰੂ ਹਰਿ ਕ੍ਰਿਸ਼ਨ ਉਸ ਨੂੰ ਨਹੀਂ ਮਿਲੇ ਤੇ ਚੇਚਕ ਦੇ ਵਾਰ ਸਦਕਾ 30 ਮਾਰਚ ਮੰਨ 1664 ਈ. ਨੂੰ ਜੋਤੀ ਜੋਤਿ ਸਮਾ ਗਏ । ਅੰਤ ਸਮੇਂ ਆਪਣੀ ਮਾਤਾ ਨੂੰ ਪੰਜ ਪੈਸੇ ਤੇ ਨਰੇਲ ਦੇ ਕੇ ਬਾਬਾ ਬਕਾਲੇ' ਕਹਿ ਕੇ ਨਾਵੇਂ ਗੁਰੂ ਤੇਗ਼ ਬਹਾਦਰ ਨੂੰ ਗੁਰ-ਗੱਦੀ ਦਾ ਵਾਰਸ ਥਾਪ ਗਏ ।
‘ਬਾਬਾ ਬਕਾਲੇ’ ਦਾ ਅਰਥ ਸਪੱਸ਼ਟ ਸੀ ਕਿ ਉਹ ਸਾਡਾ ਬਾਬਾ ਲਗਦਾ ਹੈ ਤੇ ਬਕਾਲੇ ਵੱਸ ਰਿਹਾ ਹੈ। ਇਸ ਦੇ ਇਲਾਵਾ ਗੁਰੂ ਤੇਗ਼ ਬਹਾਦਰ ਤੋਂ ਬਿਨਾਂ ਬਕਾਲੇ ਵਿਚ ਹੋਰ ਕੋਈ ਸੋਢੀ ਨਹੀਂ ਸੀ ਰਹਿ ਰਿਹਾ ਜਿਹੜਾ ਕਿ ਗੁਰੂ ਹਰਿ ਕ੍ਰਿਸ਼ਨ ਦਾ ਬਾਬਾ ਲਗਦਾ ਹੋਵੇ । ਪਰ ਜਦੋਂ ਗੁਰੂ ਹਰਿ ਕ੍ਰਿਸ਼ਨ ਜੀ ਦੇ ਅਖੀਰੀ ਬਚਨ “ਬਾਬਾ ਬਕਾਲੇ' ਧੀਰਮਲ ਵਰਗੇ ਹੋਰ ਈਰਖਾਲੂ ਸੋਢੀਆਂ ਨੂੰ ਪਤਾ ਲਗੇ ਤਾਂ ਉਹ ਸਾਰੇ ਬਕਾਲੇ ਜਾ ਪੁੱਜੇ ਤੇ ਮੰਜੀਆਂ ਡਾਹ ਕੇ ਗੁਰੂ ਬਣ ਬੈਠੇ । ਜਦੋਂ ਸੰਗਤ ਗੁਰੂ ਜੀ ਦੀ ਭਾਲ ਵਿਚ ਬਕਾਲੇ ਜਾ ਪੁੱਜੀ, ਤਾਂ ਉਨ੍ਹਾਂ ਕਿੰਨੇ ਹੀ ਗੁਰੂ ਬੈਠੇ ਵੇਖੋ । ਸੰਗਤਾਂ ਇਨ੍ਹਾਂ ਅੱਗੇ ਮੱਥੇ ਟੇਕਦੀਆਂ ਤੇ ਆਪਣੀ ਭੇਟਾ ਅਰਪਣ ਕਰਦੀਆਂ। ਇਹ ਬਣੇ ਗੁਰੂ ਜ਼ੋਰੀ ਭੇਟਾ ਲੈਂਦੇ ਤੇ ਆਪਣੇ ਆਪ ਨੂੰ ਸੱਚਾ ਗੁਰੂ ਸਿੱਧ ਕਰਨ ਲਈ ਇਕ ਦੂਜੇ ਦੇ ਵਿਰੁਧ ਬੋਲਦੇ। ਸੰਗਤਾਂ ਨੂੰ ਇਹ ਪੱਕ ਹੋ ਗਿਆ ਸੀ ਕਿ ਇਹ ਦਰਬਾਰ ਲਾਈ ਬੈਠੇ ਗੁਰੂਆਂ ਵਿਚੋਂ ਕੋਈ ਵੀ ਸਹੀ ਗੁਰੂ ਨਹੀਂ । ਪਰ ਉਹ ਸੱਚਾ ਗੁਰੂ ਲੱਭਣ ਵਿਚ ਅਸਮਰਥ ਸਨ ।
ਇਸੇ ਸਮੇਂ ਦੇ ਦੌਰਾਨ ਗੁਰੂ ਦਾ ਇਕ ਸਿੱਖ ਜਿਸ ਦਾ ਨਾਮ ਮੱਖਣ ਸ਼ਾਹ ਲੁਬਾਣਾ ਸੀ, ਗੁਰੂ ਜੀ ਦੇ ਦਰਸ਼ਨ ਲਈ ਪੰਜਾਬ ਆਇਆ । ਇਹ ਸਿੱਖ (ਦੱਖਣ) ਗੁਜਰਾਤ ਦੇ ਇਲਾਕੇ ਵਿਚ ਵਪਾਰ ਕਰਦਾ ਸੀ । ਇਸ ਦਾ ਸਮਾਨ ਨਾਲ ਲਦਿਆ ਜਹਾਜ ਸਮੁੰਦਰ ਵਿਚ ਜਾ ਰਿਹਾ ਸੀ, ਕਿ ਭਾਰੀ ਤੂਫਾਨ ਆਇਆ। ਇਸ ਨੇ ਗੁਰੂ ਨਾਨਕ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੁਬਣੋ ਬਚ ਜਾਵੇ ਤੇ ਸੁਰੱਖਿਅਤ ਰੂਪ ਵਿਚ ਕੰਢੇ ਜਾ ਲਗੇ ਤਾਂ ਮੈਂ ਤੇਰੇ ਦਰਬਾਰ ਪੰਜ ਸੌ ਮੋਹਰਾ ਭੇਟ ਦਿਆਂਗਾ । ਉਸ ਦੀ ਅਰਦਾਸ ਕਬੂਲ ਹੋਈ ਤੇ ਉਹ ਸਹੀ ਸਲਾਮਤ ਕਿਨਾਰੇ ਜਾ ਲਗਾ । ਤਦੋਂ ਉਹ ਪੰਜਾਬ ਆਇਆ ਤੇ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਗੁਰੂ ਬਾਰੇ ਪੁੱਛ ਕੀਤੀ । ਉਸ ਨੂੰ ਗੁਰੂ ਹਰਿ ਕ੍ਰਿਸ਼ਨ ਜੀ ਦੇ ਆਪਣੇ ਉਤਰਾਧਿਕਾਰੀ ਬਾਰੇ ‘ਬਾਬਾ ਬਕਾਲੇ’ ਬਚਨ ਪਤਾ ਲਗੇ । ਉਹ ਸਿੱਧਾ ਬਕਾਲੇ ਪੁੱਜਾ । ਉਸ ਨੇ ਵੇਖਿਆ ਕਿ ਕਿੰਨੇ ਹੀ ਸੋਢੀ ਗੁਰੂ ਬਾਈ ਮੰਜੀਆਂ ਡਾਹੀ ਬੈਠੇ ਹਨ । ਉਹ ਬੜੇ ਸ਼ਸ਼ੋਪੰਜ ਵਿਚ ਪਿਆ ਕਿ ਉਹ ਕਿਸ ਨੂੰ ਆਪਣੀ ਭੇਟਾ ਦੇਵੋ । ਫਿਰ ਉਸ ਨੂੰ ਆਪ ਹੀ ਹੱਲ ਸੁਝ ਗਿਆ ਕਿ ਗੁਰੂ ਤਾਂ ਜਾਣੀ ਜਾਣ ਹੈ, ਉਸਨੂੰ ਪਤਾ ਹੈ ਕਿ ਮੈਂ ਉਸ ਅਗੇ ਅਰਦਾਸ ਕੀਤੀ ਸੀ ਤੇ ਬਚਾਓ ਲਈ ਪੰਜ ਸੌ ਮੋਹਰਾਂ ਦੀ ਮੰਨਤ ਦੇਣੀ ਮੰਨੀ ਸੀ । ਗੁਰੂ ਆਪ ਹੀ ਮੇਰੇ ਤੋਂ ਆਪਣੀ ਭੇਟਾ ਮੰਗ ਲਵੇਗਾ । ਇਹ ਸੋਚ ਕੇ ਉਸ ਨੇ ਹਰੇਕ ' ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਉਨ੍ਹਾਂ ਉਹ ਦੋ ਦੋ ਖੁਸ਼ ਹੋ ਕੇ ਸਵੀਕਾਰ ਕੀਤੀਆਂ, ਪਰ ਬਾਕੀਆਂ ਬਾਰੇ ਕਿਸੇ ਪੁੱਛ ਨਾ ਕੀਤੀ ।

ਮੱਖਣ ਸ਼ਾਹ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਇਹ ਸਾਰੇ ਮਲੋ ਮਲੀ ਬਣੇ ਗੁਰੂ ਹਨ। ਫਿਰ ਉਸਨੇ ਪਿੰਡ ਵਾਸੀਆਂ ਤੋਂ ਪੁੱਛ ਕੀਤੀ ਕਿ ਕੋਈ ਹੋਰ ਗੁਰੂ ਹਰਿ ਕ੍ਰਿਸ਼ਨ ਜੀ ਦਾ ਰਿਸ਼ਤੇਦਾਰ ਇੱਥੇ ਰਹਿੰਦਾ ਹੋਵੇ । ਪਤਾ ਲਗਾ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਪੁੱਤਰ ਰਹਿੰਦਾ ਹੈ, ਜਿਸ ਨੂੰ ਬਹੁਤੇ ਲੋਕ ਬਾਬਾ ਤੇਗ ਕਹਿੰਦੇ ਹਨ ਜਿਸ ਦਾ ਪੂਰਾ ਨਾਮ ਤੇਗ਼ ਬਹਾਦਰ ਹੈ । ਪਰ ਉਸ ਨੇ ਆਪਣੇ ਆਪ ਨੂੰ ਗੱਦੀ ਦਾ ਦਾਹਵੇਦਾਰ ਨਹੀਂ ਕਿਹਾ । ਉਹ ਇਕਾਂਤ-ਵਾਸੀ ਹੈ । ਮੱਖਣ ਸ਼ਾਹ ਉਸ ਜਗ੍ਹਾ ਗਿਆ ਜਿਥੇ ਗੁਰੂ ਤੇਗ ਬਹਾਦਰ ਰਹਿ ਰਹੇ ਸਨ । ਸਭ ਤੋਂ ਪਹਿਲਾਂ ਗੁਰੂ ਜੀ ਦੀ ਮਾਤਾ ਜੀ ਨੂੰ ਮਿਲੇ ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਮੈਂ ਤੇਗ਼ ਬਹਾਦਰ ਤੋਂ ਪੁੱਛ ਕੇ ਦਸਦੀ ਹਾਂ । ਗੁਰੂ ਜੀ ਜਾਣਦੇ ਸਨ ਕਿ ਮੱਖਣ ਸ਼ਾਹ ਸਾਰਿਆਂ ਨੂੰ ਪਰਖ ਆਇਆ ਹੈ; ਜੇ ਮੈਂ ਹੁਣ ਆਪਾ ਜ਼ਾਹਰ ਨਾ ਕੀਤਾ ਤਾਂ ਨਿਰਾਸ਼ ਹੋ ਜਾਵੇਗਾ ਤੇ ਨਾਲ ਹੀ ਸਿੱਖ ਸੰਗਤਾਂ ਵੀ ਆਪਣੇ ਆਪ ਨੂੰ ਗੁਰੂ ਵਿਹੂਣਾ ਮਹਿਸੂਸ ਕਰਕੇ ਨਿਰਾਸ਼ ਹੋ ਰਹੀਆਂ ਹਨ। ਉਨ੍ਹਾਂ ਮੱਖਣ ਸ਼ਾਹ ਨੂੰ ਅੰਦਰ ਆਉਣ ਦੀ ਇਜ਼ਾਜ਼ਤ ਦੇ ਦਿੱਤੀ ।
ਉਸਨੇ ਵੇਖਿਆ ਗੁਰੂ ਜੀ ਧਿਆਨ-ਮਗਨ ਬੈਠੇ ਹਨ। ਉਸਨੇ ਮੱਥਾ ਟੇਕਿਆ ਤੇ ਦੋ ਮੋਹਰਾਂ ਅੱਗੇ ਰਖੀਆਂ । ਤਦ ਗੁਰੂ ਜੀ ਨੇ ਕਿਹਾ ਮੱਖਣ ਸ਼ਾਹ ਗੁਰੂ ਦੀ ਅਮਾਨਤ ਦਿੱਤੀ ਹੀ ਭਲੀ ਰਹਿੰਦੀ ਹੈ, ਪੰਜ ਸੌ ਵਿਚੋਂ ਦੋ ਦੇ ਰਿਹਾ ਹੈਂ । ਮੱਖਣ ਸ਼ਾਹ ਖੁਸ਼ੀ ਵਿਚ ਗੱਦਰੱਦ ਹੋ ਗਿਆ ' ਤੇ ਸਾਰੀਆਂ ਮੋਹਰਾਂ ਅਰਪਣ ਕਰਕੇ ਮੱਥਾ ਟੇਕਿਆ ਤੇ ਝੱਟ ਸਾਰੀ ਸੰਗਤ ਨੂੰ ਸੱਚੇ ਗੁਰੂ ਦੇ ਮਿਲ ਜਾਣ ਦੀ ਖ਼ਬਰ ਸੁਣਾਈ ਕਿ ‘ਗੁਰੂ ਲੱਭ ਪਿਆ ਹੈ, ਗੁਰੂ ਲੱਭ ਪਿਆ ਹੈ ।”ਸਮੂਹ ਸੰਗਤਾਂ ਨੇ ਦੀਵਾਨ ਸਜਾਇਆ ਤੇ ਗੁਰਮਤਿ ਮਰਯਾਦਾ ਅਨੁਸਾਰ ਬਾਬਾ ਬੁਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਨੇ ਗੁਰਿਆਈ ਦਾ ਤਿਲਕ ਲਗਾਇਆ ਤੇ ਮਾਤਾ ਨਾਨਕੀ ਜੀ ਨੇ ਪਿਤਾ ਗੁਰੂ ਹਰਿਗੋਬਿੰਦ ਵਲੋਂ ਦਿੱਤਾ ਸਿਰੋਪਾਓ, ਰੁਮਾਲ ਤੇ ਤਲਵਾਰ ਭੇਟ ਕੀਤੀ ।

ਗੁਰੂ ਤੇਗ਼ ਬਹਾਦਰ ਜੀ ਅਗਸਤ 11, 1664 ਈ. ਨੂੰ ਗੁਰਗੱਦੀ ਤੇ ਬਿਰਾਜੇ । ਸਿੱਖ ਸੰਗਤਾਂ ਦੇ ਨਾਵਾਂ ਗੁਰੂ ਬਣੇ।ਗੁਰੂ ਤੇਗ਼ ਬਹਾਦਰ ਜੀ ਦੇ ਗੱਦੀ ਤੇ ਬਿਰਾਜਣ ਤੇ ਧੀਰਮਲ ਦੇ ਦਿਲ ਵਿਚ ਡਾਢੀ ਈਰਖਾ ਉਪਜੀ । ਉਸ ਨੇ ਈਰਖਾ ਵਿਚ ਆ ਕੇ ਇਕ ਦਿਨ ਗੁਰੂ ਤੇਗ਼ ਬਹਾਦਰ ਤੇ ਗੋਲੀ ਚਲਵਾ ਦਿੱਤੀ । ਇਹ ਗੋਲੀ ਮਾਰਨ ਵਾਲਾ ਸ਼ੀਹਾਂ ਨਾਮੀ ਮਸੰਦ ਸੀ। ਨਿਸ਼ਾਨਾ ਚੁੱਕ ਗਿਆ ਤੇ ਗੋਲੀ ਦਸਤਾਰ ਵਿਚੋਂ ਪਾਰ ਲੰਘ ਗਈ । ਨਾਲ ਹੀ ਉਨ੍ਹਾਂ ਗੁਰੂ ਘਰ ਦਾ ਸਾਰਾ ਮਾਲ ਅਸਬਾਬ ਲੁੱਟ ਲਿਆ। ਜਦ ਇਹ ਖ਼ਬਰ ਗੁਰ ਸਿੱਖਾਂ ਨੂੰ ਪੱਤਾ | ਲਗੀ ਤਾਂ ਉਹ ਜੁਆਬੀ ਕਾਰਵਾਈ ਕਰਕੇ ਸਾਰਾ ਸਮਾਨ ਧੀਰਮਲ ਤੋਂ ਮੋੜ ਲਿਆਏ ਜਦੋਂ ਕਿ ਉਹ ਕਰਤਾਰਪੁਰ ਨੂੰ ਭੱਜਾ ਜਾ ਰਿਹਾ ਸੀ । ਲੁੱਟ ਕੇ ਲੈ ਗਏ ਸਮਾਨ ਵਿਚ ਇਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ । ਜਦੋਂ ਸਾਰਾ ਸਮਾਨ ਗੁਰੂ ਜੀ ਪਾਸ ਲਿਆਂਦਾ ਗਿਆ ਤਾਂ ਉਨ੍ਹਾਂ ਉਸ ਵਲੋ ਉਹ ਸਮਾਨ ਵਾਪਿਸ ਧੀਰਮਲ ਨੂੰ ਮੋੜਨ ਲਈ ਕਿਹਾ । ਸਿੱਖਾਂ ਬਾਕੀ ਸਾਰਾ ਸਮਾਨ ਤਾਂ ਵਾਪਿਸ ਕਰ ਦਿੱਤਾ ਪਰ ਬੀੜ ਸਾਹਿਬ ਵਾਪਿਸ ਨਾ ਕੀਤੀ, ਇਹ ਸੋਚ ਮਨ ਵਿਚ ਰਖ ਕੇ ਬੀੜ ਤਾਂ ਸਾਰੇ ਸਿੱਖਾਂ ਦੀ ਸਾਂਝੀ ਹੈ ਤੇ ਇਹ ਉਥੇ ਹੀ ਹੋਣੀ ਚਾਹੀਦੀ ਹੈ, ਜਿਥੇ ਗੁਰੂ ਸਾਹਿਬ ਹਨ ।