Guru Hargobind Sahib Joti Jot Diwas 2023
On March 26th, 2023, Sikhs around the world will observe the 379th Joti Jot Diwas of Guru Hargobind Sahib Ji. It was on this day that the sixth Sikh Guru left his mortal body on Chet Sudi 5th, Bikram Samvat 1701, but his teachings and legacy continue to live on and guide his followers to this day.
Joti Jot Gurpurab | Guru Hargobind Sahib Ji |
---|---|
Date | 26th March 2023 Sunday |
Guru Hargobind Sahib established a spiritual and preaching center of the Sikh Nation at Kiratpur Sahib. Here, he spent ten years of his life and breathed his last on 28th February 1644 (some chronicles record the date as 3rd March 1644).
It is said that when Guru’s body was placed on the fire, and as the flames rose high, a large number of Sikhs tried to burn themselves on the funeral pier. Har Rai Sahib (Guru) dissuaded them, but earlier two had jumped into the pier and were consumed by the fire. Before his death, Guru Sahib nominated his grandson Har Rai Sahib (The second son of Baba Gurditta Ji) as his successor (Seventh Nanak).
Meeri Peeri Wale – Vidhata Singh Teer
‘Meeri Peeri Wale’ is a Beautiful Poem by renowned Poet Vidhata Singh Teer dedicated to the Guru Hargobind Sahib Ji.
ਕਿਸੇ ਇੱਕ ਖਿਆਲ ਵਿੱਚ ਗੁੰਮ ਹੋਇਆਂ,
ਦਸਾਂ ਕੀ ? ਜੇਹੜਾ ਚਮਤਕਾਰ ਡਿੱਠਾ ।
‘ਸ਼ਾਂਤੀ’ ‘ਬੀਰਤਾ’ ਗਾਤਰੇ-ਪਾਈ ਹੋਈ,
ਬਾਂਕੇ ਘੋੜੇ ਤੇ ਇਕ ਸਵਾਰ ਡਿੱਠਾ ।
ਓਹਦੀ ਚਾਨਣੀ ਦਾ ਭਰੇ ਚੰਨ ਪਾਣੀ,
ਓਹਨੂੰ ਨੂਰ ਦਾ ਪਿਆ ਪ੍ਰਵਾਰ ਡਿੱਠਾ ।
ਗੰਗਾ ਆ ਆ ਕੇ ਧੋਵੇ ਚਰਨ ਜਿਸਦੇ,
ਗੰਗਾ ਮਾਈਂ ਦਾ ਉਹ ਹੋਣਹਾਰ ਡਿੱਠਾ ।
ਓਹਨੂੰ ਵੇਖ ਕੇ ਚੜ੍ਹ ਗਿਆ ਚਾ ਮੈਨੂੰ,
ਦਸਾਂ ਕੀ ਹਾਲਤ ਮੇਰੀ ਜੋ ਹੋ ਗਈ ।
ਓਹਦੇ ਚਿਹਰੇ ਦੀ ਪਈ ਚਿਲਕੋਰ ਐਸੀ,
ਲੂੰਅ ਲੂੰ ਮੇਰੇ ਅੰਦਰ ਲੋ ਹੋ ਗਈ ।
ਵਾਂਙ ਗੋਲੀਆਂ ਚਰਨਾਂ ਦੇ ਵਿੱਚ ਬਹਿ ਕੇ,
‘ਕਰਦੀ ਓਦ੍ਹੀ ਵਡਿਆਈ’ ਵਡਿਆਈ ਵੇਖੀ ।
ਮੁਕਤ ਓਸ ਤੋਂ ‘ਮੰਗਦੀ ਮੁਕਤ ਵੇਖੀ’,
ਸੱਚ ਮੰਗਦੀ ਓਥੋਂ ਸਚਿਆਈ ਵੇਖੀ ।
‘ਤਣੀਆਂ ਫੜ ਫੜਕੇ ਸੱਚੇ ਤਣੀ ਦੀਆਂ,
ਜਨਮ ਜੂਨ ਤੋਂ ਹੁੰਦੀ ਰਿਹਾਈ ਵੇਖੀ ।
‘ਰੇਜਾ’ ਗਾੜ੍ਹੇ ਦਾ ਵੇਖਿਆ ਭੇਟ ਚੜ੍ਹਦਾ’,
‘ਤਰਦੀ ਮਾਈ ਦੇ ਨਾਲ ਲੁਕਾਈ ਵੇਖੀ ।
ਜਿਦ੍ਹੇ ਪੈਰਾਂ ‘ਚ ਰੁਲਦੀਆਂ ਪਾਤਸ਼ਾਹੀਆਂ
ਡਿੱਠਾ ਓਸ ਸੱਚੀ ਪਾਤਸ਼ਾਹੀ ਨੂੰ ਮੈਂ ।
ਪੜ੍ਹੇ ਪੰਡਤਾਂ ਦੀ ਨਹੀਂ ਪਹੁੰਚ ਜਿੱਥੇ,
ਓਥੇ ਪੁੱਜਦਾ ਵੇਖਿਆ ਘਾਹੀ ਨੂੰ ਮੈਂ ।
ਰੰਗਾ ਰੰਗ ਦੇ ਹੀ ਉਹਦੇ ਰੂਪ ਡਿੱਠੇ,
‘ਬੰਦੀਵਾਨ ਵੀ ਏ’ ‘ਬੰਦੀ ਛੋੜ ਵੀ ਏ ।’
‘ਲਾਕੇ ਤੋੜਦਾ ਨਹੀਂ ‘ਤੋੜ ਚਾੜ੍ਹਦਾ ਏ’,
‘ਮਾਣ ਰੱਖ ਵੀ ਏ’ ਮਾਣ ਤੋੜ ਵੀ ਏ ।
‘ਟੁੱਟੇ ਜੋੜਦਾ ਏ’ ‘ਜੁੜੇ ਪਿਆਰਦਾ ਏ’,
ਏਡਾ ਬਲੀ ਕਿ ‘ਬੀਰ ਬੇ ਜੋੜ ਵੀ ਏ ।
ਦਇਆ ਧਰਮ ਦਾ ‘ਸੱਤ’ ‘ਨਿਚੋੜ’ ਹੈ ਓਹ,
ਲੈਂਦਾ ਜ਼ੁਲਮ ਦੀ ਰੱਤ ਨਿਚੋੜ ਵੀ ਏ ।
ਡਿੱਠਾ ਉਸ ਦੀ ਮਿਹਰ ਦਾ ਮੀਂਹ ਵਰ੍ਹਦਾ,
ਜਿਨ੍ਹੇ ਫੱਲ ਲਾਏ ਵੱਲ ਸੱਖਣੀ ਨੂੰ ।
ਓਹਦੀ ਸੱਤਿਆ ਇੱਕ ਦੇ ਸੱਤ ਦਿੱਤੇ,
ਆਈ ਮੰਗਦੀ ਮਾਈ ਸੁਲੱਖਣੀ ਨੂੰ ।
ਉਹਦੇ ਡਲ੍ਹਕਦੇ ਝਮਕਦੇ ਨੂਰ ਅੱਗੇ,
ਡਿੱਠਾ ਝੁੱਕਿਆ ਨੂਰ ਜਹਾਨ ਦਾ ਸਿਰ ।
ਓਸ ਸਚੇ ਸੁਲਤਾਨ ਦੇ ਤਾਜ ਅੱਗੇ,
ਨੀਵਾਂ ਡਿੱਠਾ ਜਹਾਂਗੀਰ ਸੁਲਤਾਨ ਦਾ ਸਿਰ ।
ਓਸ ਚੰਨ ਦੇ ਚਿਹਰੇ ਦੀ ਸ਼ਾਨ ਅੱਗੇ,
ਹੈਸੀ ਝੁਕਿਆ ਸ਼ਾਹਾਂ ਦੀ ਸ਼ਾਨ ਦਾ ਸਿਰ ।
ਓਹਦੀ ਬੀਰਤਾ ਤੇ ਅਣਖ ਆਣ ਅੱਗੇ,
ਪਿਆ ਰੁੱਲਦਾ ਸੀ ਅਣਖ ਮਾਨ ਦਾ ਸਿਰ ।
‘ਤੀਰ’ ਹਰਮੰਦਰ ਅੰਦਰ ਵੱਸਦਾ ਏ,
ਹਰ ਇੱਕ ਦੀ ਅਸਲ ਵਿਚ ਜਿੰਦ ਏ ਓਹ ।
ਮੀਰੀ ਪੀਰੀ ਦੀ ਜਿਨੇ ਕਮਾਈ ਕੀਤੀ,
ਹਰਗੋਬਿੰਦ ਏ ਓਹ ਬਖਸ਼ਿੰਦ ਏ ਓਹ ।
Download Guru Hargobind Sahib Joti Jot Gurpurab Wallpaper
The Review
Guru Hargobind Sahib Ji Joti Jot Diwas
Guru Hargobind Sahib Ji Joti Jot Gurpurab 2023: We are remembering Guru Hargobind Sahib Ji on the 379th anniversary of the day of his ascension.
Review Breakdown
-
Image Quality
-
HIstory Explained
-
Poetry Selection
-
Length of Article
-
Language Precision