Bandi Chhor Divas History PDF
Looking to Download Bandi Chhor Divas History in Punjabi PDF? Bandi Chhor Divas is celebrated in remembrance of the release of Sri Guru Hargobind Sahib Ji from the Gwalior Fort alongside 52 other Kings.
Bandi Chhor Divas History in Punjabi PDF | |
---|---|
Book Title | Itihas Bandi Chhor Divas |
Genre | Sikh History |
Format | |
Size | 2.25 MB |
Pages | 20 |
Publisher | www.sikhizm.com |
Source | SGPC, Amritsar |
Excerpt from the Book
... ਜਦੋਂ ਵਜੀਰ ਖਾਂ ਵਾਪਸ ਦਿੱਲੀ ਪੁਜਾ ਤਾਂ ਉਸਨੇ ਗੁਰੂ ਜੀ ਕੋਲ ਜਾਣ ਦੇ ਆਪਣੇ ਉਦੇਸ਼ ਦੇ ਨਤੀਜੇ ਬਾਰੇ ਦੱਸਿਆ ਅਤੇ ਗੁਰੂ ਜੀ ਦੀ ਇਹ ਇੱਛਾ ਵੀ ਦੱਸੀ ਕਿ ਸਾਰੇ ਰਾਜੇ ਆਜ਼ਾਦ ਕਰ ਦਿੱਤੇ ਜਾਣ। ਬਾਦਸ਼ਾਹ ਨੇ ਉੱਤਰ ਦਿੱਤਾ, "ਗੁਆਲੀਅਰ ਵਿੱਚ ਕੈਦ ਰਾਜਿਆਂ ਸਿਰ ਲੱਖਾਂ ਰੁਪਏ ਹਨ। ਫਿਰ ਜੇਕਰ ਮੈਂ ਉਨ੍ਹਾਂ ਨੂੰ ਛੱਡ ਵੀ ਦੇਵਾਂ, ਤਾਂ ਇਹ ਖਤਰਾ ਹੈ ਕਿ ਉਹ ਮੇਰੇ ਰਾਜ ਵਿਚ ਵਿਦਰੋਹ ਭੜਕਾਉਣਗੇ। ਇਸ ’ਤੇ ਬੰਦੀ ਰਾਜਿਆਂ ਦੇ ਰਿਸ਼ਤੇਦਾਰ ਬਾਦਸ਼ਾਹ ਦੇ ਮੰਤਰੀਆਂ ਨੇ ਇਹ ਪ੍ਰਸਤਾਵ ਰੱਖਿਆ ਕਿ ਹੁਣ ਹੋਰ ਸਮੇਂ ਲਈ ਉਨ੍ਹਾਂ ਰਾਜਿਆਂ ਨੂੰ ਬੰਦੀ ਬਣਾਈ ਰੱਖਣਾ ਬੇਲੋੜਾ ਹੈ।
ਉਨ੍ਹਾਂ ਦੇ ਹੌਸਲੇ ਹੁਣ ਇੰਨੇ ਢਹਿ ਚੁਕੇ ਹਨ ਕਿ ਬਾਦਸ਼ਾਹ ਦੀ ਸ਼ਾਂਤੀ ਨੂੰ ਦੁਬਾਰਾ ਭੰਗ ਹੋਣ ਦਾ ਹੁਣ ਕੋਈ ਖਤਰਾ ਨਹੀਂ ।ਇਸ ਮੁੱਦੇ ਉਤੇ ਪੂਰੀ ਸੋਚ-ਵਿਚਾਰ ਤੋਂ ਬਾਅਦ ਅਤੇ ਵਜ਼ੀਰ ਖਾਂ ਦੀਆਂ ਗੁਰੂ ਸਾਹਿਬ ਨੂੰ ਬੁਲਾ ਲੈਣ ਸੰਬੰਧੀ ਦਲੀਲਾਂ ਕਾਰਨ ਬਾਦਸ਼ਾਹ ਨੇ ਜੁਆਬ ਦਿੱਤਾ, "ਮੈਂ ਗੁਰੂ ਜੀ ਦੀ ਇੱਛਾ ਨੂੰ ਏਥੋਂਤੱਕ ਤਾਂ ਮੰਨ ਲੈਂਦਾ ਹਾਂ ਕਿ ਰਾਜਿਆਂ ਨੂੰ ਹੁਣ ਹੋਰ ਬੰਦੀ ਨਾ ਬਣਾਈ ਰੱਖਿਆ ਜਾਵੇ ਪਰ ਮੈਂ ਇਹ ਰਾਜੇ ਗੁਰੂ ਜੀ ਦੇ ਸਪੁਰਦ ਇਸ ਲਈ ਕਰਾਂਗਾ ਕਿ ਗੁਰੂ ਜੀ ਉਨ੍ਹਾਂ ਦੇ ਰਾਜ-ਭਗਤ ਵਿਹਾਰ ਦੀ ਜ਼ਾਮਨੀ ਭਰਨ।
ਸਤਿਗੁਰ ਬੰਦੀ ਛੋੜ ਹੈ
ਜਦੋਂ ਵਜ਼ੀਰ ਖਾਂ ਇਹ ਆਦੇਸ਼ ਲੈ ਕੇ ਗੁਆਲੀਅਰ ਪੁੱਜਾ ਤਾਂ ਗੁਰੂ ਜੀ ਖੜ੍ਹੇ ਹੋ ਗਏ ।ਉਨ੍ਹਾਂ ਨੇ ਵਜ਼ੀਰ ਖਾਂ ਅਤੇ ਕਿਲ੍ਹੇਦਾਰ ਹਰੀਦਾਸ ਨੂੰ ਨਾਲ ਲਿਆ ਅਤੇ ਰਾਜਿਆਂ ਕੋਲ ਜਾ ਕੇ ਉਨ੍ਹਾਂ ਦੀ ਬੇੜੀਆਂ ਖੁਲ੍ਹਵਾਈਆਂ । ਉਨ੍ਹਾਂ ਸਾਰਿਆਂ ਨੇ ਬੇਨਤੀ ਕੀਤੀ, 'ਹੇ ਸੱਚੇ ਗੁਰੂ, ਜਿਵੇਂ ਤੁਸਾਂ ਸਾਡੀਆਂ ਇਹ ਸੰਸਾਰੀ ਬੇੜੀਆਂ ਕੱਟੀਆਂ ਹਨ, ਇਸੇ ਤਰ੍ਹਾਂ ਹੀ ਸਾਡੀਆਂ ਆਤਮਿਕ ਬੇੜੀਆਂ ਵੀ ਕੱਟੇ। ਉਨ੍ਹਾਂ ਨੇ ਗੁਰੂ ਜੀ ਦੇ ਚੋਲੇ ਦਾ ਪੱਲਾ ਉਦੋਂ ਤੱਕ ਫੜੀ ਰੱਖਿਆ ਜਦੋਂ ਤੱਕ ਗੁਰੂ ਜੀ ਨੇ ਉਨ੍ਹਾਂ ਦੀ ਆਤਮਿਕ ਮੁਕਤੀ ਦਾ ਵਾਅਦਾ ਨਹੀਂ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਇਕ ਆਵਾਜ਼ ਵਿੱਚ ਗੁਰੂ ਅਰਜਨ ਦੇਵ ਜੀ ਦਾ ਇਹ ਪਦਾ ਦੁਹਰਾਇਆ :
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸ ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੧੦੦੨)
ਇਸੇ ਕਾਰਨ ਕੈਦੀਆਂ ਨੂੰ ਛੁਡਾਉਣ ਵਾਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਅਜੇ ਤੱਕ ਬੰਦੀ-ਛੋੜ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
Thanks for sharing