Assu Puranmashi Katha in Punjabi
Below is the Assu Month's Puranmashi Katha as per 'ਕਥਾ ਪੂਰਨਮਾਸ਼ੀ' published under the Author name 'Bhai Daya Singh Ji'. Purnima or Puranmashi is a natural phenomenon. It marks the night of the full moon - a night of light all over. Is it significant to do Puranmashi Fasting for Sikhs? Read the note at the end of the post.
Event Name | CE Date | Nanakshahi Date |
---|---|---|
Assu Puranmashi, Ashwin Purnima | 9th October 2022, Sunday | 23 Assu, 554 |
੧ਓ ਸਤਿਗੁਰ ਪ੍ਰਸਾਦਿ॥ ਮਹੀਨਾ ਅੱਸੂ ਦੀ ਪੂਰਨਮਾਸ਼ੀ ਦੀ ਕਥਾ
ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਹਨ ਕਿ ਹੇ ਸਤਿਗੁਰੂ ਜੀ! ਆਪ ਅੱਸੂ ਦੀ ਪੁੰਨਿਆਂ ਦੇ ਵਰਤ ਦਾ ਪੁੰਨ ਫਲ ਸਿੱਖ ਸੰਗਤਾਂ ਨੂੰ ਸੁਣਾਉਣ ਦੀ ਕ੍ਰਿਪਾ ਕਰੋ। | ਸਤਿਗੁਰੂ ਜੀ ਫੁਰਮਾਉਂਦੇ ਹਨ - ਹੇ ਗੁਰਮੁਖ ਪਿਆਰੇ ਭਾਈ ਦਇਆ ਸਿੰਘ ਜੀ ! ਇਸ ਅੱਸੂ ਦੀ ਪੁੰਨਿਆਂ ਦੇ ਵਰਤ ਦੀ ਮਹਿਮਾਂ ਬਹੁਤ ਅਧਿਕ ਹੈ। ਇਸ ਸਬੰਧ ਵਿਚ ਅਸੀਂ ਆਪ ਨੂੰ ਤੇ ਸਿੱਖ ਸੰਗਤ ਨੂੰ ਇਕ ਪੁਰਾਤਨ ਇਤਿਹਾਸ ਸੁਣਾਉਂਦੇ ਹਾਂ :
ਚਿਤ੍ਰਸੈਨ ਨਾਮ ਦਾ ਇਕ ਗੁਰਸਿੱਖ ਸੀ। ਇਹ ਸਿੱਖ ਬਾਹਰਲੇ ਦੇਸ਼ਾਂ ਵਿਚ ਵਪਾਰ ਕਰਨ ਲਈ ਜਾਇਆ ਕਰਦਾ ਸੀ। ਇਕ ਸਮੇਂ ਇਹ ਮਾਲ ਦਾ ਜਹਾਜ਼ ਭਰ ਕੇ ਸ਼ਿਵਨਾਭ ਰਾਜੇ ਦੇ ਦੇਸ਼ ਸੰਗਲਾਦੀਪ ਵੱਲ ਤੁਰ ਪਿਆ। ਇਸ ਦੇਸ਼ ਵਿਚ ਕਿਸੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ। ਇਥੇ ਹੀ ਸਤਿਗੁਰੂ ਜੀ ਨੇ 'ਪ੍ਰਾਣ ਸੰਗਲੀ ਨਾਂ ਦੀ ਬਾਣੀ ਉਚਾਰੀ ਸੀ। ਚਿਤ੍ਰਸੈਨ ਸਿੱਖ ਨੇ ਆਪਣੇ ਮਨ ਵਿਚ ਵਿਚਾਰ ਕੀਤੀ ਕਿ ਇਸ ਦੇਸ਼ ਵਿਚ ਸਤਿਗੁਰੂ ਜੀ ਦੀ ਯਾਦ ਵਿਚ ਬਣੇ ਅਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਹ ਸੰਕਲਪ ਧਾਰ ਕੇ ਉਹ ਸਿੱਖ ਪ੍ਰਸ਼ਾਦ ਵਜੋਂ ਪਤਾਸਿਆਂ ਦਾ ਥਾਲ ਭਰ ਕੇ ਲੈ ਤੁਰਿਆ।
ਅੱਜ ਸੰਗਤਾਂ ਪੂਰਨਮਾਸ਼ੀ ਦਾ ਦਿਨ ਹੋਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਗੁਰਪੁਰਬ ਮਨਾ ਰਹੀਆਂ ਸਨ। ਇਸ ਦਿਨ ਸਾਰੀ ਸੰਗਤ ਨੇ ਪੂਰਨਮਾਸ਼ੀ ਦਾ ਵਰਤ ਰੱਖਿਆ ਸੀ। ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦਵਾਰਾ ਬਣਿਆ ਹੋਇਆ ਸੀ, ਉਥੇ ਸ਼ਹਿਰ ਦੀ ਸਾਰੀ ਸੰਗਤ ਇਕੱਠੀ ਹੋਈ ਸੀ। ਸਾਰੀ ਸੰਗਤ ਨੇ ਗੁਰਦਵਾਰੇ ਵਿਚ ਬੈਠ ਕੇ ਗੁਰਬਾਣੀ ਦਾ ਕੀਰਤਨ ਕੀਤਾ। ਪੂਰਨਮਾਸ਼ੀ ਦੀ ਕਥਾ ਹੋਈ। ਕੜਾਹ ਪ੍ਰਸ਼ਾਦ ਭੇਟਾ ਕਰਕੇ ਸੰਗਤ ਵਿਚ ਵਰਤਾਇਆ ਗਿਆ।
ਸੰਗਤ ਦੇ ਚਲੇ ਜਾਣ ਤੋਂ ਬਾਅਦ ਉਹ ਉਸ ਗੁਰਦਵਾਰੇ ਦੇ ਪੁਜਾਰੀ ਨੂੰ ਪੁੱਛਣ ਲੱਗਾ ਕਿ ਅੱਜ ਤੁਸੀਂ ਕਿਸ ਸਤਿਗੁਰੂ ਜੀ ਦਾ ਪੁਰਬ ਮਨਾਇਆ ਹੈ ? ਸਿੱਖ ਦਾ ਪ੍ਰਸ਼ਨ ਸੁਣ ਕੇ ਪੁਜਾਰੀ ਨੇ ਕਿਹਾ ਕਿ ਅੱਜ ਸੰਗਤ ਨੇ ਪੂਰਨਮਾਸ਼ੀ ਦਾ ਦਿਨ ਹੋਣ ਕਰਕੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਹੈ। ਪੁਜਾਰੀ ਦੇ ਇਹ ਬਚਨ ਸੁਣ ਕੇ ਉਹ ਸਿੱਖ ਬਹੁਤ ਪ੍ਰਸੰਨ ਹੋਇਆ। ਆਪਣਾ ਮਾਲ ਵੇਚ ਕੇ ਕੁੱਛ ਦਿਨਾਂ ਪਿੱਛੋਂ ਉਹ ਸਿੱਖ ਇਸ ਦੇਸ਼ ਦੀਆਂ ਵਸਤੂਆਂ ਨਾਲ ਆਪਣਾ ਜਹਾਜ਼ ਭਰ ਕੇ ਵਾਪਸ ਚਲ ਪਿਆ। ਰਸਤੇ ਵਿਚ ਸਮੁੰਦਰੀ ਤੁਫਾਨ ਆਉਣ ਕਰਕੇ ਉਸ ਸਿੱਖ ਦਾ ਜਹਾਜ਼ ਅਟਕ ਗਿਆ ਤੇ ਡੋਲਣ ਲੱਗ ਪਿਆ।
ਜਹਾਜ਼ ਡੁੱਬਦਾ ਵੇਖ ਕੇ ਉਸ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਬੜੀ ਨਿਮਰਤਾ ਨਾਲ ਅਰਦਾਸ ਕੀਤੀ-"ਹੇ ਸੱਚੇ ਪਾਤਿਸ਼ਾਹ ! ਇਸ ਘੋਰ ਸਾਗਰ ਵਿਚ ਮੇਰਾ ਜਹਾਜ਼ ਡੁੱਬ ਰਿਹਾ ਹੈ। ਆਪ ਮਿਹਰ ਕਰੋ, ਇਸ ਜਹਾਜ਼ ਨੂੰ ਪਾਰ ਲਗਾਓ।'' ਉਸੇ ਵਕਤ ਉਸ ਸਿੱਖ ਨੂੰ ਆਕਾਸ਼ ਬਾਣੀ ਹੋਈ ਕਿ ਹੇ ਗੁਰਮੁਖ ਪਿਆਰੇ ਸਿੱਖ ! ਅੱਜ ਪੂਰਨਮਾਸ਼ੀ ਹੈ। ਅੱਜ ਇਹ ਵਰਤ ਰਖੋ, ਫਿਰ ਤੇਰਾ ਜਹਾਜ਼ ਸਹੀ - ਸਲਾਮਤ ਕੰਢੇ ਲੱਗ ਜਾਵੇਗਾ। ਇਹ ਆਕਾਸ਼ ਬਾਣੀ ਸੁਣ ਕੇ ਚਿਤ੍ਰਸੈਨ ਨੇ ਪੂਰਨਮਾਸ਼ੀ ਦਾ ਵਰਤ ਬੜੇ ਪ੍ਰੇਮ ਤੇ ਸ਼ਰਧਾ ਨਾਲ ਰੱਖਿਆ ਤੇ ਪੈਂਤੀ ਅੱਖਰੀ ਬਾਣੀ ਦਾ ਜਾਪ ਕੀਤਾ।
ਜਦੋਂ ਉਸ ਨੇ ਪੈਂਤੀ ਅੱਖਰੀ ਦਾ ਪਾਠ ਸਮਾਪਤ ਕੀਤਾ, ਤਦੋਂ ਹੀ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ। ਅੱਖਾਂ ਖੋਹਲ ਕੇ ਜਦੋਂ ਉਸ ਨੇ ਵੇਖਿਆ ਤਾਂ ਉਸ ਦਾ ਜਹਾਜ਼ ਕੰਢੇ ਲੱਗਾ ਹੋਇਆ ਸੀ। ਇਹ ਵੇਖ ਕੇ ਉਸ ਸਿੱਖ ਦਾ ਮਨ ਬਹੁਤ ਪ੍ਰਸੰਨ ਹੋਇਆ। ਸਤਿਗੁਰੁ , ਜੀ ਦਾ ਇਹ ਪ੍ਰਤੱਖ ਕੌਤਕ ਵੇਖ ਕੇ ਉਹ "ਧੰਨ ਗੁਰੂ ਧੰਨ ਗੁਰੂ" ਦਾ ਜਾਪ ਕਰਨ ਲੱਗਾ। | ਸ੍ਰੀ ਸਤਿਗੁਰੂ ਜੀ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ - ਭਾਈ ਸਾਹਿਬ ! ਹੁਣ ਅਸੀਂ ਇਕ ਹੋਰ ਕੱਥਾ ਆਪ ਨੂੰ ਤੇ ਸਿੱਖ ਸੰਗਤ ਨੂੰ ਸੁਣਾਉਂਦੇ ਹਾਂ -
ਇਕ ਸਿੱਖ ਜਮਪੁਰੀ ਵਿਚ ਗਿਆ। ਉਥੇ ਉਸ ਨੇ ਵੇਖਿਆ ਕਿ ਅਠਾਰਾਂ ਨਰਕਾਂ ਵਿਚ ਅਨੇਕਾਂ ਜੀਵ ਤੱਕ ਤੇਲ ਵਿਚ ਪਏ ਸੜ ਰਹੇ ਹਨ, ਤੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਨਰਕ ਵਿਚ ਆਪਣੀ | ਲੜਕੀ ਵੇਚਣ ਵਾਲੇ, ਗੁਰੂ ਤੋਂ ਬੇਮੁਖ ਹੋਣ ਵਾਲੇ, ਨਿੰਦਕ, ਚੋਰ, ਲੋਕਾਂ ਨੂੰ ਠੱਗਣ ਵਾਲੇ ਲੋਕ ਤੇ ਹੋਰ ਅਨੇਕਾਂ ਤਰ੍ਹਾਂ ਦੇ ਪਾਪ ਕਰਨ ਵਾਲੇ ਜੀਵ ਪਏ ਹੋਏ ਸੰਤਾਪ ਸਹਿ ਰਹੇ ਸਨ। ਗੁਰਸਿੱਖ ਨੂੰ ਉਹਨਾਂ ਜੀਵਾਂ ਦੀ ਬੁਰੀ ਦਸ਼ਾ ਵੇਖ ਕੇ ਤਰਸ ਆਇਆ ਤੇ ਉਸ ਨੇ ਪੈਂਤੀ ਅੱਖਰੀ ਦਾ ਜਾਪ ਕਰਕੇ, ਉਸਦਾ ਮਹਾਤਮ ਦੇ ਕੇ ਸਭ ਨੂੰ ਨਰਕ ਤੋਂ ਛੁਡਾ ਲਿਆ।
ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਹਨ ਕਿ ਹੇ ਸਤਿਗੁਰੁ ਜੀ ! ਪੂਰਨਮਾਸ਼ੀ ਦੇ ਵਰਤ ਦੀ ਵਿੱਧੀ ਤੇ ਪੈਂਤੀ ਅੱਖਰੀ ਦੇ ਜਾਪ ਕਰਨ ਦਾ ਢੰਗ ਦੱਸਣ ਦੀ ਕ੍ਰਿਪਾ ਕਰੋ। | ਸਤਿਗੁਰੂ ਜੀ ਕਹਿਣ ਲੱਗੇ - ਭਾਈ ਦਇਆ ਸਿੰਘ ਜੀ ! ਪੂਰਨਮਾਸ਼ੀ ਦੇ ਵਰਤ ਦੀ ਮਹਿਮਾਂ ਅਤੀ ਅਧਿਕ ਹੈ। ਅਸੀਂ ਆਪ ਨੂੰ ਇਸ ਵਰਤ ਦਾ ਪੁੰਨ ਫਲ ਤੇ ਵਿੱਧੀ ਦੱਸਦੇ ਹਾਂ |
ਜਿਸ ਦਿਨ ਪੂਰਨਮਾਸ਼ੀ ਦਾ ਸ਼ੁਭ ਦਿਨ ਹੋਵੇ, ਉਸ ਦਿਨ ਗੁਰਸਿੱਖ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰੇ। ਫਿਰ 'ਵਾਹਿਗੁਰੂ' ਗੁਰਮੰਤ੍ਰ ਦਾ ਸਿਮਰਨ ਕਰੇ। ਫਿਰ 'ਪੈਂਤੀ ਅੱਖਰੀ ਬਾਣੀ ਦਾ ਪਾਠ ਕਰੇ। ਪਾਠ ਸਮਾਪਤ ਕਰਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੇ ਤੇ ਪਾਠ ਕਰੇ ਅਥਵਾ ਸੁਣੇ। ਫਿਰ ਸਤਿਗੁਰੂ ਜੀ ਦਾ ਚਰਨਾਂ ਲਵੇ। ਫਿਰ ਵਰਤ ਆਰੰਭ ਕਰਕੇ ਆਪਣੇ ਕਾਰ ਵਿਹਾਰ ਵਿਚ ਲੱਗ ਜਾਵੇ। ਜੇਕਰ ਦਿਹਾੜੀ ਪਿਆਸ ਲੱਗੇ ਤਾਂ ਜਲ ਪੀ ਲਵੇ। ਜਲ ਪੀਣ ਤੋਂ ਸੰਕੋਚ ਨਾ ਕਰੇ। ਕਾਮ, ਕ੍ਰੋਧ ਆਦਿ ਵਿਕਾਰਾਂ ਤੋਂ ਦੂਰ ਰਹੇ। ਜੇਕਰ ਆਪ ਕਥਾ ਪੜ੍ਹਨੀ ਨਾ ਜਾਣਦਾ ਹੋਵੇ ਤਾਂ ਕਿਸੇ ਹੋਰ ਗੁਰਸਿੱਖ ਤੋਂ ਕਥਾ ਸਰਵਣ ਕਰੇ।
ਯਥਾਸ਼ਕਤ ਲੋੜਵੰਦ ਗੁਰਸਿੱਖਾਂ ਦੀ ਸਹਾਇਤਾ ਕਰੇ। ਕੜਾਹ ਪ੍ਰਸ਼ਾਦ ਤਿਆਰ ਕਰਕੇ ਸਿੱਖ | ਸੰਗਤ ਵਿਚ ਵਰਤਾਵੇ। ਆਰਤੀ ਤੇ ਕੀਰਤਨ ਕਰੇ ਅਥਵਾ ਸੁਣੇ। ਜਦੋਂ ਸਿੱਖ ਸੰਗਤ ਉਸ ਸਿੱਖ ਦੇ ਗਹਿ . ਵਿਚ ਆਵੇ ਤਾਂ ਸਿੱਖਾਂ ਨੂੰ ਪ੍ਰਸ਼ਾਦ ਛਕਾਵੇ। ਸਾਧ ਸੰਗਤ ਦੇ ਚਰਨ ਧੋ ਕੇ ਚਰਨਾਂਮ੍ਰਿਤ ਮੂੰਹ ਵਿਚ ਪਾਵੇ। ਬਾਕੀ ਬਚਿਆ ਚਰਨਾਂ ਘਰ ਵਿਚ ਛਿੜਕਾਵੇ। ਰਾਤ ਨੂੰ ਜਗਰਾਤਾ ਕਰੇ, ਘਰ ਵਿਚ ਕਥਾ ਕੀਰਤਨ ਦਾ ਪ੍ਰਵਾਹ ਚਲਾਵੇ। ਘਰ ਆਈ ਸੰਗਤ ਦੀ ਸੇਵਾ ਸ਼ਰਧਾ ਭਗਤੀ ਨਾਲ ਕਰੇ। ਸਤਿਗੁਰੂ ਜੀ ਦੀ ਸਿਫਤ ਸਲਾਹ ਕਰੇ।
Has Puranmashi Vrat (Purnima Fast) any significance for Sikhs?
This 'Assu Puranmashi Katha' is only for those who were searching for the same. For a Gursikh however, we don't see any relevance. However, the entire ingredient of this well-cooked story is explained as a conversation between Bhai Daya Singh Ji and Sahib Sri Guru Gobind Singh Ji at the holy land of Nanded. But what Guru Granth Sahib Ji - the living embodiment of our Gurus teaches us?
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥(ਮ:1,ਪੰਨਾ 12)
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥(ਮ:5,ਪੰਨਾ 401)
ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲੁ ਪਾਵੇ॥
ਥਿਤੀ ਵਾਰ ਸਭਿ ਆਵਹਿ ਜਾਹਿ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ॥
ਥਿਤੀ ਵਾਰ ਤਾ ਜਾ ਸਚਿ ਰਾਤੇ ॥ ਬਿਨੁ ਨਾਵੈ ਸਭਿ ਭਰਮਹਿ ਕਾਚੇ ॥( ਮ:3,ਪੰਨਾ 842)
ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥(ਮ:3 ਪੰਨਾ 842-843)
ਪੂਨਿਉ ਪੂਰਾ ਚੰਦ ਅਕਾਸ ॥ ਪਸਰਹਿ ਕਲਾ ਸਹਜ ਪਰਗਾਸ ॥
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥ ਸੁਖ ਸਾਗਰ ਮਹਿ ਰਮਹਿ ਕਬੀਰ ॥(ਪੰਨਾ 344)
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥ ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ।। (ਮ:1,ਪੰਨਾ 1109)