Guru Granth Sahib Facts
Let’s dig out the Guru Granth Sahib Facts as listed below:
- The Guru Granth Sahib contains the hymns of a total of 35 great beings. (7 Gurus, 11 Bhatts, 15 Bhagats, 3 Gursikhs)
- The Guru Granth Sahib has a total of 1430 pages.
- The holy hymns of the Guru Granth Sahib are based on the warm relationship between a husband (Lord) and a wife (a human being).
- A maximum of 19 lines have been written on any one entire page of Guru Granth Sahib Ji. The total lines are 26852.
- The total number of words in Guru Granth Sahib Ji is 398,697. 29445 words are found in the dictionary.
- There are 22 times recorded in Guru Granth Sahib Ji.
- Some half letters which are not used in Punjabi nowadays. Half of such letters are used by Guru Sahib Ji in Guru Granth Sahib Ji such as ਹਲੰਤ ੍ (1188), half ‘ਟ’ † (10), half ‘ਨ’ ˜ (11), half ‘ਵ’ Í (73) half ‘ਯ’ ´ (268), half ‘ਤ’ (13), half ‘ਚ’ (5), half ‘ਹ’ 38 times.
- The term ‘Nanak’ appears in Gurbani: ਨਾਨਕ-4446, ਨਾਨਕਿ-23, ਨਾਨਕੁ-531, ਨਾਨਕਹ-1, ਨਾਨਕਾ-127, ਨਾਨਕੈ-1, ਨਾਨਕੋ-1.
- The term “Naam” is used in Gurbani: ਨਾਮ-855, ਨਾਮਿ-654, ਨਾਮੁ-3390, ਨਾਮੰ-10, ਨਾਮਹ-2, ਨਾਮਹਿ-5, ਨਾਮਹੁ-4.
- ‘Rahau’ has been used 2685 times.
- In Gurbani, the same Shabad is sometimes found in two quantities. These have been used on the one hand to comply with the grammatical rules of Gurbani, and on the other hand to keep the measure of the word for singing in ragas, which are not being used in present-day Punjabi. Such as: – “ਗੁੋਸਾਈਆ ਗੁੋਪਾਲ ਗੁੋਪਾਲਾ ਗੁੋਬਿੰਦ ਗੁੋਬਿੰਦੁ ਗੁੋਬਿੰਦੇ ਗੁੋਵਿੰਦ ਗੁੋਵਿੰਦ” etc. There are many other words.
- There are 31 ragas used in Guru Granth Sahib, most of the Bani is recorded in ragas only.
- Raag Rehat Bani such as: – Jap Ji Sahib, Salok Sahaskriti Mahla 1, Salok Sahaskriti Mahla 5, Mahla 5 Gatha, Funhe Mahla 5, Choubole Mahla 5, Salok Bhagat Kabir Jiu Ke, Salok Sheikh Farid Ke, Swaye Mukhbak, Salok Varan Te Additional, Salok Mahla 9 [
- Guru Granth Sahib Ji contains words in more than 17 languages, but the entire Bani is written in Punjabi script (Panti).
- ੴ Has come 567 times.
- “ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” has appeared a total of 33 times.
- ‘ੴ ਸਤਿਗੁਰ ਪ੍ਰਸਾਦਿ’ has been used 523 times.
- “ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ” has come 9 times.
- “ੴ ਸਤਿਨਾਮੁ ਗੁਰ ਪ੍ਰਸਾਦਿ” is recorded twice in the Bani.
- Nowhere in the Guru Granth Sahib is a comma, a half, or a half pause used, nor a foot dot used.
Sri Guru Granth Sahib Facts in Punjabi
- ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ। (7 ਗੁਰੂ ਸਾਹਿਬਾਨ, 11 ਭੱਟ, 15 ਭਗਤ, 3 ਗੁਰਸਿੱਖ)
- ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਪੰਨੇ ਹਨ।
- ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ, ਪਤੀ (ਪ੍ਰਭੂ) ਪਤਨੀ (ਮਨੁੱਖੀ ਜੀਵ) ਦੇ ਨਿੱਘੇ ਰਿਸ਼ਤੇ ਨੂੰ ਅਧਾਰ ਬਣਾ ਕੇ, ਕਵਿਤਾ ਰੂਪ ਵਿਚ ਲਿਖੀ ਗਈ ਹੈ।
- ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਪੰਨੇ ਤੇ ਵੱਧ ਤੋਂ ਵੱਧ 19 ਲਾਈਨਾਂ ਹੀ ਲਿਖੀਆਂ ਗਈਆਂ ਹਨ। ਕੁੱਲ ਲਾਈਨਾਂ 26852 ਹਨ।
- ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ ਲਫਜ਼ 398,697 ਹਨ। 29445 ਲਫਜ਼ ਡਿਕਸ਼ਨਰੀ ਵਿਚੋਂ ਮਿਲ ਜਾਂਦੇ ਹਨ।
- ਗੁਰੂ ਗ੍ਰੰਥ ਸਾਹਿਬ ਜੀ ਵਿਚ 22 ਵਾਰਾਂ ਦਰਜ ਹਨ।
- ਕੁੱਝ ਅੱਧੇ ਅੱਖਰ ਜਿਹੜੇ ਕਿ ਅੱਜ-ਕੱਲ੍ਹ ਪੰਜਾਬੀ ਵਿਚ ਨਹੀਂ ਵਰਤੇ ਜਾ ਰਹੇ। ਇਸ ਤਰ੍ਹਾਂ ਦੇ ਅੱਧੇ ਅੱਖਰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤੇ ਹਨ ਜਿਵੇਂ: ਹਲੰਤ ੍ (1188), ਅੱਧਾ ‘ਟ’ † (10), ਅੱਧਾ ‘ਨ’ ˜ (11), ਅੱਧਾ ‘ਵ’ Í (73) ਅੱਧਾ ‘ਯ’ ´ (268), ਅੱਧਾ ‘ਤ’ (13), ਅੱਧਾ ‘ਚ’ (5), ਅੱਧਾ ‘ਹ’ 38 ਵਾਰੀ ਵਰਤਿਆ ਮਿਲਦਾ ਹੈ।
- ‘ਨਾਨਕ’ ਪਦ ਗੁਰਬਾਣੀ ਵਿਚ: ਨਾਨਕ-4446, ਨਾਨਕਿ-23, ਨਾਨਕੁ-531, ਨਾਨਕਹ-1, ਨਾਨਕਾ-127, ਨਾਨਕੈ-1, ਨਾਨਕੋ-1 ਵਾਰੀ ਆਇਆ ਹੈ।
- ‘ਨਾਮ’ ਪਦ ਗੁਰਬਾਣੀ ਵਿਚ: ਨਾਮ-855, ਨਾਮਿ-654, ਨਾਮੁ-3390, ਨਾਮੰ-10, ਨਾਮਹ-2, ਨਾਮਹਿ-5, ਨਾਮਹੁ-4 ਵਾਰੀ ਵਰਤਿਆ ਗਿਆ ਹੈ।
- ‘ਰਹਾਉ’ 2685 ਵਾਰੀ ਵਰਤਿਆ ਗਿਆ ਹੈ।
- ਗੁਰਬਾਣੀ ਵਿਚ ਇਕ ਹੀ ਸ਼ਬਦ ਨੂੰ ਕਈ ਵਾਰੀ ਦੋ-ਦੋ ਮਾਤਰਾ ਵੀ ਲਗਾਈਆਂ ਮਿਲਦੀਆਂ ਹਨ। ਇਹ ਇਕ ਤਾਂ ਗੁਰਬਾਣੀ ਵਿਆਕਰਣਕ ਨਿਯਮਾਂ ਅਨੁਸਾਰੀ ਹੋਣ ਕਰਕੇ, ਦੂਜਾ ਰਾਗਾਂ ਵਿਚ ਗਾਉਣ ਲਈ ਸ਼ਬਦ ਦਾ ਮਾਪ-ਤੋਲ ਪੂਰਾ ਰੱਖਣ ਲਈ ਵਰਤੇ ਗਏ ਹਨ, ਜੋ ਕਿ ਮੌਜੂਦਾ ਪੰਜਾਬੀ ਵਿਚ ਨਹੀਂ ਵਰਤੇ ਜਾ ਰਹੇ। ਜਿਵੇਂ:- “ਗੁੋਸਾਈਆ ਗੁੋਪਾਲ ਗੁੋਪਾਲਾ ਗੁੋਬਿੰਦ ਗੁੋਬਿੰਦੁ ਗੁੋਬਿੰਦੇ ਗੁੋਵਿੰਦ ਗੁੋਵਿੰਦ” ਆਦਿਕ ਹੋਰ ਬਹੁਤ ਸਾਰੇ ਸ਼ਬਦ ਹਨ।
- ਗੁਰੂ ਗ੍ਰੰਥ ਸਾਹਿਬ ਵਿਚ 31 ਰਾਗ ਵਰਤੇ ਗਏ ਹਨ, ਜਿ਼ਆਦਾਤਰ ਬਾਣੀ ਰਾਗਾਂ ਵਿਚ ਹੀ ਦਰਜ਼ ਹੈ।
- ਰਾਗ ਰਹਿਤ ਬਾਣੀ ਜਿਵੇਂ:- ਜਪੁ ਜੀ ਸਾਹਿਬ, ਸਲੋਕ ਸਹਸਕ੍ਰਿਤੀ ਮਹਲਾ 1, ਸਲੋਕ ਸਹਸਕ੍ਰਿਤੀ ਮਹਲਾ 5, ਮਹਲਾ 5 ਗਾਥਾ, ਫੁਨਹੇ ਮਹਲਾ 5, ਚਉਬੋਲੇ ਮਹਲਾ 5, ਸਲੋਕ ਭਗਤ ਕਬੀਰ ਜੀਉ ਕੇ, ਸਲੋਕ ਸੇਖ ਫਰੀਦ ਕੇ, ਸਵਯੇ ਮੁਖਬਾਕ´, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਲਾ 9[
- ਗੁਰੂ ਗ੍ਰੰਥ ਸਾਹਿਬ ਜੀ ਵਿਚ 17 ਤੋਂ ਵੱਧ ਭਾਸ਼ਾਵਾਂ ਦੇ ਸ਼ਬਦ ਮਿਲਦੇ ਹਨ, ਪਰ ਸਾਰੀ ਬਾਣੀ ਪੰਜਾਬੀ ਲਿੱਪੀ (ਪੈਂਤੀ) ਵਿਚ ਹੀ ਲਿਖੀ ਗਈ ਹੈ।
- ‘ੴ 567 ਵਾਰੀ ਆਇਆ ਹੈ।
- ‘ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’ ਕੁੱਲ 33 ਵਾਰੀ ਆਇਆ ਹੈ।
- ‘ੴਸਤਿਗੁਰ ਪ੍ਰਸਾਦਿ’ 523 ਵਾਰੀ ਵਰਤਿਆ ਗਿਆ ਹੈ।
- ‘ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ’ 9 ਵਾਰੀ ਆਇਆ ਹੈ।
- ‘ੴ ਸਤਿਨਾਮੁ ਗੁਰ ਪ੍ਰਸਾਦਿ’ 2 ਵਾਰੀ ਬਾਣੀ ਵਿਚ ਦਰਜ ਹੈ।
- ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ ਕੌਮਾ, ਅੱਧਕ, ਜਾਂ ਅਰਧ ਵਿਸ਼ਰਾਮ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਪੈਰੀਂ ਬਿੰਦੀ ਵਰਤੀ ਗਈ ਹੈ।
You counted everything, but you could not count the sixty raags under which whole Gurbani is written.
VERY STRANGE!!??
Major ragas number 31, while the remaining ones are their sub-ragas, totaling to 62.