Apna Gur Save Sadd Hi
Mukhwak: Apna Gur Save Sadd Hi Ramoh Gunn Gobind; from pious bani of Sahib Sri Guru Arjan Dev Ji, documented on Ang 501 of Sri Guru Granth Sahib Ji under Raga Gujri.
Hukamnama | Apna Gur Save Sadd Hi |
Place | Darbar Sri Harmandir Sahib Ji, Amritsar |
Ang | 501 |
Creator | Guru Arjan Dev Ji |
Raag | Gujri |
ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥ ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਹ੍ਹੇ ਆਪਿ ॥ ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥
Hukamanama Translation in Punjabi
( Apna Gur Save Sadd Hi Ramoh Gunn Gobind... )
ਗੂਜ਼ਰੀ ਪੰਜਵੀਂ ਪਾਤਿਸ਼ਾਹੀ ॥ ਹਮੇਸ਼ਾਂ ਹੀ ਆਪਣੇ ਗੁਰਾਂ ਦੀ ਟਹਿਲ ਕਮਾ ਅਤੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਸਲਾਹ ਉਚਾਰਨ ਕਰ ॥ ਹਰ ਇਕ ਸੁਆਸ ਨਾਲ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਚਿੱਤ ਦੀ ਚਿੰਤਾ ਦੂਰ ਹੋ ਜਾਂਦੀ ਹੈ ॥
ਹੇ ਮੇਰੀ ਜਿੰਦੜੀਏ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ ॥ ਤੈਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲੇਗੀ ਅਤੇ ਤੂੰ ਪਵਿੱਤ੍ਰ ਟਿਕਾਣਾ ਪ੍ਰਾਪਤ ਕਰ ਲਵੇਂਗਾ ॥ ਠਹਿਰਾਉ ॥
ਸਤਿ ਸੰਗਤ ਅੰਦਰ ਤੂੰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰ ਅਤੇ ਅੱਠੇ ਪਹਿਰ ਹੀ ਸੁਆਮੀ ਨੂੰ ਯਾਦ ਕਰ ॥ ਤੇਰੀ ਕਾਮਚੇਸ਼ਟਾ, ਗੁੱਸਾ ਅਤੇ ਹੰਗਤਾ ਨਾਸ ਹੋ ਵੰਣਗੇ ॥ ਅਹਿੱਲ, ਅਮਰ ਅਤੇ ਅਖੋਜ ਹੇ, ਪ੍ਰਭੂ, ਤੂੰ ਉਸ ਦੀ ਸ਼ਰਣ ਲੈ, ਹੇ ਬੰਦੇ! ਤੂੰ ਉਸ ਦੇ ਕੰਵਲ ਪੈਰਾਂ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ ਅਤੇ ਕੇਵਲ ਸੁਆਮੀ ਨਾਲ ਹੀ ਪਿਰਹੜੀ (ਪਿਆਰ) ਪਾ ॥
ਪਰਮ ਪ੍ਰਭੂ ਮਾਲਕ ਨੇ ਮਿਹਰ ਕੀਤੀ ਹੈ ਅਤੇ ਖੁਦ ਹੀ ਮੈਨੂੰ ਮੁਆਫ ਕਰ ਦਿੱਤਾ ਹੈ ॥ ਵਾਹਿਗੁਰੂ ਨੇ ਸਾਰੇ ਆਰਾਮ ਦਾ ਖਜਾਨਾ, ਆਪਣਾ ਨਾਮ, ਮੈਨੂੰ ਦਿੱਤਾ ਹੈ ॥ ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ ॥
English Translation
Gujri Mahala 5th ( Apna Gur Save Sadd Hi Ramoh Gunn Gobind... )
O Brother! We should always serve the Guru and sing the praises of the Lord. Let us remember the Lord with every breath of this life so that we can shed (cast away) all our worries. (1)
Oh, my mind! Let us meditate on Lord's True Name so that all the comforts and worldly pleasures are made within our reach and we can attain a place of honor in the Lord's presence. (Pause-1)
Oh, my mind! Let us meditate on Lord's True Name, all the twenty-four hours in the company of holy congregations. So that we could get rid of all our sufferings and afflictions by casting away all our vicious thoughts and sinful actions along with our sexual desires, anger, or egoism. (2)
O Brother! Take refuge at the lotus feet of the Lord who never relents; who is unaffected by any weapons; whose secrets no one has been able to unearth and who is the Lord-Spouse of all. Let us teach the (love of the) lotus feet of the Lord in our hearts, meditate on His True Name with concentration, and develop love and devotion for Him. (3)
O Nanak! The Lord's benefactor does pardon us whenever He bestows His Grace on us and favors us with His benevolence or whenever He forgives our sins and shortcomings. Let us meditate on the True Name of the Lord, who has blessed us with all the pleasures and joy and the boon of True Name. We should meditate and recite the Name of the True Lord, the fountainhead of all our pleasures and joy. (4-2-28)
Hukamnama PDF
Hukamnama in Hindi
गूजरी महला ५ ॥ आपना गुर सेव सद ही रमहु गुण गोबिंद ॥ सांस सांस अराध हरि हरि लहि जाए मन की चिंद ॥१॥ मेरे मन जाप प्रभ का नाओं ॥ सूख सहज अनंद पावहि मिली निरमल थाओ ॥१॥ रहाओ॥ साधसंग उधार इहु मन आठ पहर आराध ॥ काम क्रोध अहंकार बिनसै मिटै सगल उपाध ॥२॥ अटल अछेद अभेद सुआमी सरण ता की आओ ॥ चरण कमल अराध हिरदै एक स्यों लिव लाओ ॥३॥ पारब्रहम प्रभ दया धारी बखस लीन्हे आप ॥ सरब सुख हरि नाम दीआ नानक सो प्रभ जाप ॥४॥२॥२८॥
( Apna Gur Save Sadd Hi Ramoh Gunn Gobind... )
अपने गुरु की सेवा करो और निरंतर परमेश्वर की स्तुति करो। हर सांस में भगवान का स्मरण कर मन की चिंताओं को दूर करें।
हे मेरी आत्मा, भगवान के नाम का जाप करो। यह आपको शांति, संयम और आनंद प्रदान करेगा, और आपके लिए एक शुद्ध आध्यात्मिक सीट सुरक्षित करेगा।
संतों की संगति में, अपनी आत्मा को मुक्त करें और जीवन के सभी चरणों में प्रभु का चिंतन करें।
काम, क्रोध और अहंकार का दमन करो; सभी झगड़ों को जाने दो. भगवान को अपरिवर्तनीय, अमर और समझ से परे के रूप में पहचानें; हे मानव, उसकी सुरक्षा की तलाश करो।
अपने मन में उनके दिव्य चरणों का ध्यान करें और केवल भगवान के लिए प्रेम पैदा करें।
दयालु उत्कृष्ट गुरु ने क्षमा कर दिया है और शांति का परम स्रोत अपना नाम प्रदान कर दिया है। हे नानक, अपना ध्यान प्रभु पर केंद्रित करो।