Na Sat Dukhia Na Sat Sukhia
Hukamnama Darbar Sahib, Amritsar: Na Sat Dukhia Na Sat Sukhia [Raag Ramkali Ki Vaar Pauri 12, Mahalla 1st Sri Guru Nanak Dev Ji, Ang 952]
Hukamnama | ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ |
Place | Darbar Sri Harmandir Sahib Ji, Amritsar |
Ang | 952 |
Creator | Guru Nanak Dev Ji |
Raag | Ramkali |
Date CE | November 10, 2021 |
Date Nanakshahi | Katak 25, 553 |
ਨਾ ਸਤਿ ਦੁਖੀਆ ਨਾ ਸਤਿ ਸੁਖੀਆ
English Translation
Slok M - 1: ( Na Sat Dukhia Na Sat Sukhia ) Neither the person, undergoing (physical) sufferings with penance, realizes Truth nor the person enjoying worldly pleasures attains the True Lord; even the beings living in the water (moving in the ocean) realize the True Lord.
Even a person by shaving off the head or keeping a tuft of hair (like the Yogis) could not realize Truth or by studying various books of lore or wandering in distant lands one does not attain the True Lord.
We cannot attain the True Lord by undergoing various types of sufferings like roaming in jungles (by eating leaves and tree's bark) or by getting the body pierced with (Kal Vater) Kanshi type stones or by tying the body with chains like the elephant or by grazing (eating) grass like the cows, one cannot realize Truth. The person, who is united with the Guru, who possesses all the occult powers, would be enabled to attain the Lord.
O, Nanak! It is only the person, who gets honored with the unison of the Lord, by reciting True Name (inculcating the love of the Lord in the heart) through the Guru's Word. All the human frames (bodies) have been created by the Lord, who is pervading all the beings, but if someone is misled by the Lord Himself, who is pervading all the beings, then who could guide him·on the right path?
If someone is shown the right path (of reciting True Name) by the Lord, then who could mislead him on to the wrong path? Who else could lead a person on to the (right) path of the True Name, if one is put on the wrong path (is misled) by the Lord from the very beginning? (as predestined for him by the Lord's Will? (1)
Mahalla Pehla: The true householder is one, who controls and subdues the mind and then meditates on the Lord, leading a disciplined life and imparts (enables) others also with this boon (knowledge) (of giving alms) and then offers his body even in alms (with complete self-surrender). Such a person is as pure as the waters of the river Ganga, who recites the True Name of the Lord, and is an embodiment of Truth; in fact, there is no difference between him and the True Lord, being merged with Him completely. (2)
Mahalla Pehla: The true mendicant is one who (bums) casts away his egoism and engages himself in the meditation of the Lord's True Name as the boon of his efforts (who partakes the food of True Name as his alms collection) and joins in this penance. He collects (seeks) the Guru's guidance (as his alms in the town of his heart) in his heart as the result of his meditation, and attains the perfect Lord in response to (return for) his worship and meditation. O, Gorakh Nath! O, the embodiment of Truth! There is no distinction between the True Lord and such a mendicant as both have merged (with each other). (3)
Mahalla Pehla: The real (Udasi) mendicant and detached person is one, who remains completely aloof frQ.lll the effects of Maya (worldly falsehood) and remains immersed in the Lord, who is pervading the whole world including the (earth) lands and the skies. He merges his heart in peace and knowledge (like the moon and the sun) and the body of such a mendicant does not perish. O, Gopi Chand, the personification of Truth! There is no difference or distinction between him and the Lord, as they are merged in each other. ( 4)
Mahalla Pehla: The Griru said, O, CharpatYogi! Such a mendicant is a true Yogi, who keeps his body clean and purifies himself by burning the vicious thoughts within through the light of Lord's knowledge, (by preserving his semen even during his dreams) by being a celibate even in the dreams, as such a worldly person does not undergo the sufferings of old age or death. Then there is no distinction between the Lord and such a mendicant. (5)
Mahalla Pehla: The true Bairagi (detached person) is one who has diverted his mind towards the True Lord with full faith in his heart like a pillar supporting the sky and remains immersed in the Lord's love and meditation. Such a (Variagi) detached person is a true personification of the Lord. O, Bharthar Yogi! There is no distinction between him and the Lord, as both are merged in each other. (6)
Mahalla Pehla: Question: How to subdue and control our vicious thoughts (filthy mind) and how to learn the true path of leading a purposeful life? After wearing earrings (piercing the ears with holes) what type of food should be taken? A: It is only the True Name (of the Lord) that is an embodiment of this world. And further casts away the vicious thoughts from the mind. The knowledge of the mode of leading a fruitful life is by reciting the True Name of the omnipresent Lord. Question: What is the 'Word' (teachings) by reciting which our honor and prestige are kept intact.
O, Nanak! The person, who (takes) accepts joy and sorrow at the same face value and follows the Guru's advice (guidance), is enabled to maintain (preserve) his prestige and honor. The true Yogi is one who is the follower of either of the six types of Yogis but keeps himself purified of heart. He should not have the (pride) egoistic tendencies of being a householder or a Yogi. The person, who is imbued with the love of the formless Lord, need not go begging for alms in the world. (7)
Pouri: The True Abode of the Lord (Harmandir) is the place, wherefrom we get the realization of the Lord. This human life becomes fruitful only when we realize the omnipresent (Prime-soul) Lord pervading all the beings (souls) in equal measure through Guru's Word (guidance). The Lord is then realized within the inner self (heart), without having to wander around the world to seek the Lord. The faithless persons have wasted this life without realizing the Abode of the Lord within, as it is only through the Guru's Word (Sabad) that we attain the Lord (self-realization) and unite with Him. (12)
Download Hukamnama PDF
Hindi Translation
( Na Sat Dukhia Na Sat Sukhia )
श्लोक महला १॥ दुख भोगने, सुखों में लीन रहने एवं जल में जीवों की तरह डुबकियां लगाने से भी सिद्धि नहीं मिलती। सिर के केश मुंडवा लेने एवं विद्या पढ़कर देश-प्रदेश में भटकने से भी सिद्धि नहीं होती। पेड़ों, पहाड़ों में रहकर और खुद को आरे से चिरवा कर दुख सहने से भी सिद्धि नहीं होती। हाथी को जंजीर से बांधकर एवं गाय को घास चराने से भी सिद्धि नहीं होती। जिस परमेश्वर के हाथ में सिद्धि है, यदि वह किसी को सिद्धि प्रदान करे तो ही वह उसे आकर मिलता है, जिसे सिद्धि देता है।
हे नानक ! यह कीर्ति उसे ही मिलती है, जिसके हदय में ब्रहा-शब्द बस जाता है। परमेश्वर का फुरमान है कि सब शरीर मेरे ही बनाए हुए हैं और सबमें मैं ही मौजूद हूँ, जिसे मैं कुमार्गगामी कर देता हूँ, उसे कौन सन्मार्ग बता सकता है। जिसे मार्गदर्शन करता है, उसे कौन भुला सकता है?" जिसे प्रारम्भ से ही रास्ता भुला दिया है, उसे कौन रास्ता दिखा सकता हे ?॥ १॥
महला १॥ वही गृहस्थी उत्तम है, जो अपनी इन्द्रियों को नियंत्रण में रखता है। वह जप, तप एवं संयम को भिक्षा बना लेता है और अपने शरीर को दान-पुण्य करने वाला बना लेता है। ऐसा गंगा जल की तरह पावन हो जाता है। ईसर कहता है कि परमात्मा सत्यस्वरूप है, उस परमतत्व में कोई चक्र-चिन्ह एवं रूप नहीं है॥ २ ॥
महला १॥ वही अवधूत है, जो आत्माभिमान को जला देता है। वह अपने शारीरिक संताप को भिक्षा भोजन बना लेता है। वह अपने हृदय रूपी नगर में जाकर नाम की भिक्षा मांगता है। ऐसा अवधूत परमात्मा के चरणों में विलीन हो जाता है। गोरख कहता है कि ईश्वर सत्यस्वरूप है, उस परमतत्व का कोई रूप अथवा चिन्ह नहीं है॥ ३ ॥
महला १॥ वही उदासी साधु भला है जो वैराग्य का पालन करता है। वह निरंजन का ध्यान करता रहता है, जिसका निवास पृथ्वी एवं गगन इत्यादि सब लोकों में है। जो शिव रूपी चाँद एवं शक्ति रूपी सूर्य का सुमेल करवा देता है उस विरक्त की शरीर रूपी दीवार ध्वस्त नहीं होती । गोपीचंद कहता है कि ईश्वर सत्यस्वरूप है, वह परमतत्व निराकार है॥ ४ ॥
महला १॥ वही जैनी साधु उत्तम है, जो काया की मैल को शुद्ध करता है। वह अपनी काया की अग्नि में ब्रह्म को प्रज्वलित करता है और स्वप्न में भी अपने वीर्य को बहने नहीं देता।
उस जैनी को बुढ़ापा एवं मृत्यु प्रभावित नहीं करता। चरपट कहता है कि परमेश्वर सत्यस्वरूप है, वह परमतत्व निराकार है॥ ५॥
महला १॥ वही वैरागी है, जो ब्रह्म को मन में प्रगट करता है। वह अपने मन को ध्यान रूपी स्तम्भ द्वारा अपने दसम द्वार में स्थिर करके रखता है। वह निशदिन परमात्मा में ही अंर्तंध्यान रहता है। ऐसा वैरागी ही सत्य के समान हो जाता है। भर्तृहरि कहता है कि ईश्वर सत्यस्वरूप है, वह परमतत्व निराकार है॥ ६॥
महला १॥ कैसे बुराई का अंत हो सकता है और किस युक्ति द्वारा जीव सही जीवन बिता सकता है? कान छिदवा कर चूरमा खाने का क्या अभिप्राय है ? चाहे कोई आस्तिक है चाहे कोई नास्तिक है, परमात्मा का एक नाम ही सबका जीवनाधार है। वह कौन-सा अक्षर है, जिस द्वारा हृदय टिका रहता है ?" यदि कोई व्यक्ति वह सुख-दुख को एक समान समझकर सहन करता है नानक कहते हैं कि ऐसा ही मनुष्य गुरु का नाम जप सकता है, । योगियों के जो शिष्य उनके छः सम्प्रदायों में आचरण करते हैं, न वे गृहस्थी हैं और न ही अवधूत हैं। जो प्राणी निरंकार के ध्यान में लीन रहता है, उसे घर-घर से भिक्षा माँगने नहीं जाना पड़ता॥ ७॥
पउड़ी। जहाँ हरि की पहचान हो जाती है, उसे ही हरि का मन्दिर कहा जाता है। मानव-शरीर में ही गुरु के वचनों द्वार सत्य की प्राप्ति होती है और सबमें राम की पहचान हो जाती है। विधाता तो हृदय-घर में ही मौजूद है, इसलिए बाहर बिल्कुल नहीं खोजना चाहिए। स्वेच्छाचारी जीव हरि-मन्दिर की कद्र को नहीं जानते, उन्होंने अपना जन्म व्यर्थ ही गंवा लिया है। सब जीवों में एक परमेश्वर ही मौजूद है, पर उसे गुरु के शब्द द्वारा ही प्राप्त किया जा सकता है॥ १२॥
Punjabi Translation
( Na Sat Dukhia Na Sat Sukhia )
(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ) । ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ। ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ) । (ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ) ।
ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।
(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ?।1।
(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ, ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ; ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ) ; ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।
ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ।2।
(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ; ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ) ; ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ, ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।
ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।3।
(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ, ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ; (ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ; ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।
ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।4।
(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ) , ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ, ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ) ; ਉਸ ਨਾਸਤਕ ਨੂੰ (ਭਾਵ, ਉਸ ਮਨੁੱਖ ਨੂੰ ਜਿਸ ਨੇ ਆਪਣੇ ਅੰਦਰੋਂ ਪਾਪਾਂ ਦਾ ਨਾਸ ਕਰ ਦਿੱਤਾ ਹੈ) ਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ) ।
ਜੇ ਚਰਪਟ (ਭੀ ਇਸ ਨਾਸਤਕ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਚਰਪਟ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।5।
(ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ (ਭਾਵ, ਜੋ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ) , ਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤਿ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ) , ਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ।
ਜੇ ਭਰਥਰੀ (ਭੀ ਐਸੇ ਬੈਰਾਗੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਭਰਥਰੀ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ।6।
ਕੰਨ ਪੜਵਾ ਕੇ ਚੂਰਮਾ ਖਾਣ ਦਾ ਕੋਈ (ਆਤਮਕ) ਲਾਭ ਨਹੀਂ (ਕਿਉਂਕਿ) ਇਸ ਜੁਗਤਿ ਨਾਲ ਨਾਹ (ਮਨ ਵਿਚੋਂ) ਵਿਕਾਰ ਦੂਰ ਹੁੰਦਾ ਹੈ ਨਾਹ ਹੀ (ਉੱਚਾ) ਜੀਵਨ ਮਿਲਦਾ ਹੈ।
(ਜੇ ਕੋਈ ਪੁੱਛੇ ਕਿ ਜੇ ਕੰਨ ਪੜਵਾਇਆਂ ਮਨ ਨਹੀਂ ਟਿਕਦਾ ਤਾਂ) ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ (ਤੇ ਬੁਰਾਈ ਮਿਟ ਜਾਂਦੀ ਹੈ, ਤਾਂ ਇਸ ਦਾ ਉੱਤਰ ਇਹ ਹੈ ਕਿ ਉਹ) ਕੇਵਲ ਉਹੀ (ਪ੍ਰਭੂ ਦਾ) ਨਾਮ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ। ਜੇ ਕੋਈ ਮਨੁੱਖ (ਇਸ 'ਨਾਮ' ਦੀ ਬਰਕਤਿ ਨਾਲ) ਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ ਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ) ।
(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ, (ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ। ਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ ਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? (ਭਾਵ, ਉਸ ਨੂੰ ਫ਼ਕੀਰ ਬਣਨ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ-ਕਾਰ ਕਰਦਾ ਹੋਇਆ ਭੀ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ) ।7।
(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ 'ਹਰਿ ਮੰਦਰੁ' ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।
(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ।
(ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ।12।