Kar Namaskar Poore Gurdev
Mukhwak: Kar Namaskar Poore Gurdev, Safal Moorat Safal Ja Ki Sev; from pious bani of Sahib Sri Guru Arjan Dev Ji, documented on Ang 869 of Sri Guru Granth Sahib Ji under Raga Gond.
Hukamnama | Kar Namaskar Poore Gurdev |
Place | Darbar Sri Harmandir Sahib Ji, Amritsar |
Ang | 869 |
Creator | Guru Arjan Dev Ji |
Raag | Gond |
Date CE | 12 November, 2023 |
Date Nanakshahi | 27 Katak, 555 |
ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਰਿ ਨਮਸਕਾਰ ਪੂਰੇ ਗੁਰਦੇਵ ॥ ਸਫਲ ਮੂਰਤਿ ਸਫਲ ਜਾ ਕੀ ਸੇਵ ॥ ਅੰਤਰਜਾਮੀ ਪੁਰਖੁ ਬਿਧਾਤਾ ॥ ਆਠ ਪਹਰ ਨਾਮ ਰੰਗਿ ਰਾਤਾ ॥੧॥ ਗੁਰੁ ਗੋਬਿੰਦ ਗੁਰੂ ਗੋਪਾਲ ॥ ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥ ਪਾਤਿਸਾਹ ਸਾਹ ਉਮਰਾਉ ਪਤੀਆਏ ॥ ਦੁਸਟ ਅਹੰਕਾਰੀ ਮਾਰਿ ਪਚਾਏ ॥ ਨਿੰਦਕ ਕੈ ਮੁਖਿ ਕੀਨੋ ਰੋਗੁ ॥ ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥ ਸੰਤਨ ਕੈ ਮਨਿ ਮਹਾ ਅਨੰਦੁ ॥ ਸੰਤ ਜਪਹਿ ਗੁਰਦੇਉ ਭਗਵੰਤੁ ॥ ਸੰਗਤਿ ਕੇ ਮੁਖ ਊਜਲ ਭਏ ॥ ਸਗਲ ਥਾਨ ਨਿੰਦਕ ਕੇ ਗਏ ॥੩॥ ਸਾਸਿ ਸਾਸਿ ਜਨੁ ਸਦਾ ਸਲਾਹੇ ॥ ਪਾਰਬ੍ਰਹਮ ਗੁਰ ਬੇਪਰਵਾਹੇ ॥ ਸਗਲ ਭੈ ਮਿਟੇ ਜਾ ਕੀ ਸਰਨਿ ॥ ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥ ਜਨ ਕੀ ਨਿੰਦਾ ਕਰੈ ਨ ਕੋਇ ॥ ਜੋ ਕਰੈ ਸੋ ਦੁਖੀਆ ਹੋਇ ॥ ਆਠ ਪਹਰ ਜਨੁ ਏਕੁ ਧਿਆਏ ॥ ਜਮੂਆ ਤਾ ਕੈ ਨਿਕਟਿ ਨ ਜਾਏ ॥੫॥ ਜਨ ਨਿਰਵੈਰ ਨਿੰਦਕ ਅਹੰਕਾਰੀ ॥ ਜਨ ਭਲ ਮਾਨਹਿ ਨਿੰਦਕ ਵੇਕਾਰੀ ॥ ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥ ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥ ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਸਤਿ ਬਚਨ ਵਰਤਹਿ ਹਰਿ ਦੁਆਰੇ ॥ ਜੈਸਾ ਕਰੇ ਸੁ ਤੈਸਾ ਪਾਏ ॥ ਅਭਿਮਾਨੀ ਕੀ ਜੜ ਸਰਪਰ ਜਾਏ ॥੭॥ ਨੀਧਰਿਆ ਸਤਿਗੁਰ ਧਰ ਤੇਰੀ ॥ ਕਰਿ ਕਿਰਪਾ ਰਾਖਹੁ ਜਨ ਕੇਰੀ ॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥
Hukamanama Translation in Punjabi
( Kar Namaskar Poore Gurdev )
ਰਾਗ ਗੋਂਡ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ ॥ ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ॥ ਤੂੰ ਆਪਣੇ ਪੂਰਨ ਗੁਰੂ-ਪਰਮੇਸ਼ਰ ਨੂੰ ਬੰਦਨਾ ਕਰ ॥ ਲਾਭਦਾਇਕ ਹੈ ਉਸ ਦਾ ਦਰਸ਼ਨ ਅਤੇ ਫਲਦਾਇਕ ਉਸ ਦੀ ਟਹਿਲ ਸੇਵਾ ॥ ਉਹ ਅੰਦਰਲੀਆਂ ਜਾਨਣ ਵਾਲਾ ਸਿਰਜਣਹਾਰ ਸੁਆਮੀ ਹੈ ॥ ਦਿਨ ਦੇ ਅੱਠੇ ਪਹਿਰ ਹੀ ਉਹ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜਿਆ ਰਹਿੰਦਾ ਹੈ ॥
ਗੁਰੂ ਜੀ ਅਮਲਾਂ ਦੇ ਮਾਲਕ ਹਨ ਅਤੇ ਗੁਰੂ ਜੀ ਹੀ ਦੁਨੀਆ ਦੇ ਪਾਲਣ-ਪੋਸਣਹਾਰ ॥ ਗੁਰੂ ਜੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲੇ ਹਨ ॥ ਠਹਿਰਾਉ ॥
ਉਹ ਰਾਜਿਆਂ, ਸ਼ਾਹੂਕਾਰਾਂ ਅਤੇ ਸਰਦਾਰਾਂ ਨੂੰ ਸੰਤੁਸ਼ਟ ਕਰ ਦਿੰਦੇ ਹਨ ॥ ਉਹ ਆਕੜ ਖਾਂ ਬਦਮਾਸ਼ਾਂ ਨੂੰ ਮਾਰ ਮੁਕਾਉਂਦੇ ਹਨ ॥ ਬਦਖੋਈ ਕਰਨ ਵਾਲੇ ਦੇ ਮੂੰਹ ਨੂੰ ਉਹ ਬੀਮਾਰੀ ਲਾ ਦਿੰਦੇ ਹਨ ॥ ਸਾਰੇ ਜਣੇ ਗੁਰਾਂ ਦੀ ਫਤਹ ਦੇ ਨਾਅਰੇ ਲਾਉਂਦੇ ਹਨ ॥
ਸਾਧੂਆਂ ਦੀ ਹਿਰਦੇ ਅੰਦਰ ਪਰਮ ਪ੍ਰਸੰਨਤਾ ਹੈ ॥ ਸਾਧੂ ਭਾਗਾਂ ਵਾਲੇ ਰੱਬ ਰੂਪ ਗੁਰਾਂ ਦਾ ਧਿਆਨ ਧਾਰਦੇ ਹਨ ॥ ਉਨ੍ਹਾਂ ਦੇ ਸੰਗੀਆਂ ਦੇ ਚਿਹਰੇ ਸੁਰਖਰੂ ਹੋ ਜਾਂਦੇ ਹਨ ॥ ਬਦਖੋਈ ਕਰਨ ਵਾਲੇ ਪਨਾਹ ਦੇ ਸਾਰਜੇ ਟਿਕਾਣੇ ਗੁਆ ਲੈਂਦੇ ਹਨ ॥
ਆਪਣੇ ਹਰ ਸੁਆਸ ਨਾਲ ਸਾਹਿਬ ਦਾ ਗੋਲਾ, ਹਮੇਸ਼ਾਂ ਉਸ ਦਾ ਸੱਜ ਗਾਇਨ ਕਰਦਾ ਹੈ ॥ ਉਹ ਵਿਸ਼ਾਲ ਸ਼ਰੋਮਣੀ ਸਾਹਿਬ ਦੀ ਮੁਛੰਦਗੀ-ਰਹਿਤ ਹੈ ॥ ਜਿਸ ਦੀ ਪਨਾਹ ਲੈਣ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ ॥ ਸਮੂਹ ਕਲੰਕ ਲਾਉਣ ਵਾਲਿਆਂ ਨੂੰ ਨਾਸ ਕਰ ਕੇ ਸੁਆਮੀ ਧਰਤੀ ਤੇ ਸੁੱਟ ਪਾਉਂਦਾ ਹੈ ॥
ਕੋਈ ਜਣਾ ਸੰਤਾਂ ਦੀ ਬਦਖੋਈ ਨਾਂ ਕਰੇ ॥ ਜਿਹੜਾ ਕੋਈ ਉਨ੍ਹਾਂ ਨੂੰ ਨਿੰਦਦਾ ਹੈ, ਉਹ ਦੁੱਖੀ ਹੋ ਜਾਂਦਾ ਹੈ ॥ ਸਾਰਾ ਦਿਨ ਹੀ ਸਾਈਂ ਦਾ ਗੋਲਾ ਕੇਵਲ ਉਸ ਦਾ ਸਿਮਰਨ ਕਰਦਾ ਹੈ ॥ ਯਮ ਉਸ ਦੇ ਲਾਗੇ ਨਹੀਂ ਲੱਗਦਾ ॥
ਰੱਬ ਦਾ ਗੋਲਾ ਵੈਰ-ਰਹਿਤ ਅਤੇ ਨਿੰਦਾ ਕਰਨ ਵਾਲਾ ਮਗਰੂਰ ਹੈ ॥ ਸਾਧੂ ਸਭ ਦਾ ਭਲਾ ਸੋਚਦਾ ਹੈ ਅਤੇ ਨਿੰਦਾ ਕਰਨ ਵਾਲਾ ਬੁਰਾ ॥ ਗੁਰੂ ਦਾ ਸਿੱਖ ਕੇਵਲ ਸੱਚੇ ਗੁਰਾਂ ਦਾ ਹੀ ਆਰਾਧਨ ਕਰਦਾ ਹੈ ॥ ਸਾਧੂ ਤਰ ਜਾਂਦੇ ਹਨ ਅਤੇ ਨਿੰਦਾ ਕਰਨ ਵਾਲਾ ਦੋਜ਼ਕ ਵਿੱਚ ਸੁੱਟਿਆ ਜਾਂਦਾ ਹੈ ॥
ਕੰਨ ਕਰ! ਤੂੰ ਹੇ ਮੇਰੇ ਮਿੱਠੜੇ ਮਿੱਤਰ ਅਤੇ ਯਾਰ! ਇਹ ਸ਼ਬਦ ਹਰੀ ਦੇ ਦਰਬਾਰ ਅੰਦਰ ਸੱਚੇ ਉਤਰਦੇ ਹਨ ॥ ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢਦਾ ਹੈ ॥ ਹੰਕਾਰੀ ਪੁਰਸ਼ ਦੀ ਜੜ੍ਹ ਨਿਸਚਿਤ ਹੀ ਪੁੱਟੀ ਜਾਂਦੀ ਹੈ ॥
ਨਿਆਸਰਿਆਂ ਦਾ ਕੇਵਲ ਤੂੰ ਹੀ ਆਸਰਾ ਹੈ, ਹੇ ਮੇਰੇ ਸੱਚੇ ਗੁਰਦੇਵ! ਮਿਹਰ ਧਾਰ ਕੇ, ਤੂੰ ਆਪਣੇ ਗੋਲੇ ਦੀ ਲੱਜਿਆ ਰੱਖ ॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਗੁਰਦੇਵ ਜੀ ਦੇ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਦਾ ਆਰਾਧਨ ਕਰਨ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ ॥
English Translation
Rag Gond Astpadian Mahala - 5th Ghar - 2nd Ik Onkar Satgur Prasad ( Kar Namaskar Poore Gurdev )
"By the Grace of the Lord-Sublime, Truth personified & attainable through the Guru's guidance."
O Brother! Let us salute the perfect Guru, as He is a perfect embodiment of the Lord and His service would be fruitful. The Lord-sublime is omniscient and the bestower of the fruit of our actions. The Guru is always immersed in reciting the Lord's True Name all twenty-four hours. (1)
The Guru is the Lord Gobind Himself and the Guru is the sustainer of the whole world, who protects His devotees against all hurdles and ills. (Pause - 1)
All the kings, emperors, and landlords have been satiated while all the egoistic devils have been destroyed or burnt in fire. All the world salutes the Guru, while the Lord has made the vilifiers suffer. (2)
The holy saints have always enjoyed eternal bliss as the saints have worshipped the Guru as a personification of the Lord Almighty. The whole lot of holy congregations have been purified of their sins, whereas the slanderer has been ousted (dishonored) from all the places. (3)
The Guru has been praised everywhere all the time, as the Guru is the carefree embodiment of the Lord-sublime. By taking the support of such a Guru, all our fear-complex is cast away whereas the vilifiers have been disgraced and discredited. (and made to lie flat on Earth) (4)
It is therefore advisable not to vilify the Guru, and whosoever vilifies Him is finally made to suffer. The person, who worships the Guru all twenty-four hours is not haunted by the Yama. (5)
The slanderer is full of self-centered tendencies whereas the holy saint (Guru) has no enmity against anyone. The saint wishes well for the slanderer while the vilifier always thinks ill of the saint. The Guru's Sikhs have always meditated and worshipped the True Guru, so the saints have crossed this ocean successfully whereas the vilifiers are thrown into hell. (6)
O my dear friends! Listen to the True Words, which have been proclaimed by the Guru (Guru's Word) at the door of the Lord's Abode. "As You sow, so shall you reap," and the egoistic person is completely destroyed and disgraced, which is as sure as egg. (7)
O Guru! The helpless persons have only Your support. May You protect Your devotee (salve) through Your Grace ! O Nanak ! I would offer myself as a sacrifice to such a Guru, who has protected my honour for meditating on His True Name. (8-1-29)
Hukamnama PDF
Hukamnama in Hindi
कर नमसकार पूरे गुरदेव ॥ सफल मूरत सफल जा की सेव ॥ अंतरजामी पुरख बिधाता ॥ आठ पहर नाम रंग राता ॥१॥ गुरु गोबिंद गुरू गोपाल ॥ अपने दास कउ राखनहार ॥१॥ रहाउ ॥ पातिसाह साह उमराउ पतीआए ॥ दुसट अहंकारी मार पचाए ॥ निंदक कै मुखि कीनो रोग ॥ जै जै कार करै सभ लोग ॥२॥ संतन कै मनि महा अनंद ॥ संत जपहि गुरदेउ भगवंत ॥ संगति के मुख ऊजल भए ॥ सगल थान निंदक के गए ॥३॥ सास सास जन सदा सलाहे ॥ पारब्रहम गुर बेपरवाहे ॥ सगल भै मिटे जा की सरन ॥ निंदक मार पाए सभ धरन ॥४॥ जन की निंदा करै न कोइ ॥ जो करै सो दुखीआ होइ ॥ आठ पहर जन एक धिआए ॥ जमूआ ता कै निकट न जाए ॥५॥ जन निरवैर निंदक अहंकारी ॥ जन भल मानहि निंदक वेकारी ॥ गुर कै सिख सतिगुरू धिआइआ ॥ जन उबरे निंदक नरक पाइआ ॥६॥ सुण साजन मेरे मीत पिआरे ॥ सत बचन वरतहि हरि दुआरे ॥ जैसा करे सु तैसा पाए ॥ अभिमानी की जड़ सरपर जाए ॥७॥ नीधरिआ सतिगुर धर तेरी ॥ कर किरपा राखहु जन केरी ॥ कहु नानक तिस गुर बलिहारी ॥ जा कै सिमरन पैज सवारी ॥८॥१॥२९॥
( Kar Namaskar Poore Gurdev )
ੴ सतिगुर प्रसादि ॥ पूर्ण गुरुदेव को नमन करो, जिसके दर्शन सफल हैं और जिसकी सेवा करने से सब कामनाएँ पूरी होती हैं। वह अन्तयांमी, परमपुरुष विधाता है और आठ प्रहर नाम-रंग में ही लीन रहता है। १॥ गुरु ही गोविंद एवं गुरु ही संसार का पालनहार है, वही अपने दास का रखवाला है। १॥ रहाउ॥
उसने राजा-महाराजा एवं उमराव प्रसन्न कर दिए हैं और दुष्ट अहंकारियों को मारकर नष्ट कर दिया है। उसने निंदकों के मुँह में रोग पैदा कर दिया है और दुनिया के सभी लोग उसकी ही जय-जयकार करते हैं॥ २ ॥ संतों के मन में आनंद ही आनंद बना रहता है और वे सदैव ही गुरुदेव भगवन्त को जपते रहते हैं। उनकी संगति में रहने वाले लोगों के मुख उज्जवल हो गए हैं और निंदकों के सभी स्थान उनके हाथ से निकल गए हैं।३॥ भक्तजन सदा उसकी स्तुति करते रहते हैं। परब्रहा गुरु बेपरवाह है, जिसकी शरण में आने से सारे भय मिट जाते है तथा उसने निंदको को मार कर धरती पर लिटा दिया है ॥ ४ ॥
ईश्वर के उपासक की कोई भी निंदा मत करे, जो भी निंदा करता है, वही दुखी होता है। वह आठ प्रहर केवल परमात्मा का ही भजन करता है और यमराज भी उसके निकट नहीं जाता। ५ । प्रभु का सेवक किसी से भी वैर नहीं करता, किन्तु निंदक बड़ा अहंकारी होता है। सेवक सबका भला चाहता है, लेकिन निंदक बड़ा पापी होता है। गुरु के शिष्यों ने सतगुरु का ही ध्यान किया है, हरिजनों का उद्धार हो गया है, लेकिन निंदक नरक में पड़ गए हैं| ६।
हे मेरे प्यारे मित्र ! हे साजन ! इस तथ्य को ध्यानपूर्वक सुनो, ईश्वर के द्वार पर यह सत्य वचन ही सही सिद्ध हो रहे हैं, जैसा कोई कर्म करता है, वैसा ही वह फल पाता है। अभिमानी इन्सान की जड़ सचमुच ही उखड़ जाती है।७ । हे सतगुरु ! निराश्रित जीवों को तेरा ही आश्रय है, कृपा करके भक्तजनों की लाज रख लो। हे नानक ! मैं उस गुरु पर बलिहारी जाता हूँ जिसके सिमरन ने मेरी लाज रख ली ॥८॥१॥२९॥