Guru Harkrishan Sahib Ji History
Download Twarikh Guru Khalsa Vol.8 History of Guru Harkrishan Sahib Ji by Giani Gian Singh in Punjabi Language. Written by Giani Gian Singh (1822-1921) a Poet-cum-Historian, this PDF Book is based on the Biography of the 8th Sikh Guru Bala-Preetam Sri Guru Harkrishan Sahib Ji.
Book | Twarikh Guru Khalsa Vol.8 |
Writer | Giani Gian Singh |
Biography of | Guru Harkrishan Sahib Ji |
Pages | 10 |
Language | Punjabi |
Script | Gurmukhi |
Size | 96 KB |
Format | |
Publisher | Bhai Baljinder Singh Ji [Rara Sahib] |
Index:
- ਕਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਤਸ਼ਾਹੀ
- ਜਨਮ, ਗੱਦੀ, ਰੋਗੀਆਂ ਨੂੰ ਰਾਜ਼ੀ ਕਰਨਾ
- ਰਾਮਰਾਇ ਦਾ ਉਪੱਦ੍ਰਵ
- ਦੀਵਾਨ ਪਰਸਰਾਮ ਦਾ ਕੀਰਤਪੁਰ ਆਉਣਾ
- ਗੁਰੂ ਜੀ ਦਾ ਦਿੱਲੀ ਜਾਣਾ
- ਪੰਜੋਖਰਾ
- ਛੱਜੂ ਝੀਵਰ
- ਰਾਣੀ ਦੀ ਭਾਵਨਾਂ ਭਰਨੀ ਤੇ ਸ਼ਾਹਜ਼ਾਦੇ ਦਾ ਮਿਲਨਾ
- ਆਪਸ ਵਿੱਚ ਦੋਹਾਂ ਭਾਈਆਂ ਦੇ ਸਰਾਪ ਤੇ ਦੇਹਾਂਤ ਹੋਣਾ
Excerpt
ਕਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਜਨਮ, ਗੱਦੀ, ਰੋਗੀਆਂ ਨੂੰ ਰਾਜ਼ੀ ਕਰਨਾ
ਏਹ ਗੁਰੂ ੯ ਸੌਣ ਵਦੀ ੧੦ ਸੰਮਤ ੧੭੧੩ ਬਿਕ੍ਰਮੀ ਤੇ ਸਾਲ ੧੮੭ ਗੁਰੁ ਬੁਧਵਾਰ ਪੁਨਰਬਸਾ ਨਛੱਤਰ ਛੀਘੜੀ ਦਿਨ ਚੜੇ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕਿਸ਼ਨ ਕੌਰ ਥੀਂ ਕੀਰਤਪੁਰ ਪ੍ਰਗਟ ਹੋਏ ਸਨ। ਪੰਜ ਬਰਸ ੨ ਮਹੀਨੇ ੧੬ ਦਿਨ ਦੀ ਉਮਰ ਵਿੱਚ ੧੦ ਕੱਤਕ ਸੰਮਤ ੧੭੧੮ ਬਿਕ੍ਰਮੀ ਨੂੰ ਕੀਰਤਪੁਰ ਗੱਦੀ ਪਰ ਬੈਠੇ। ਭਾਵੇਂ ਉਮਰ ਵਿੱਚ ਤਾਂ ਛੋਟੇ ਹੀ ਸਨ ਪਰ ਤੇਜ ਪੂਤਾਪ, ਧੀਰਜ, ਬਚਨ ਸਿੱਧੀ ਆਤਮਕ ਸ਼ਕਤੀ ਵਿੱਚ ਆਪਣੇ ਵੱਡੇ ਗੁਰੂਆਂ ਤੋਂ ਏਹ ਭੀ ਕਿਸੇ ਪ੍ਰਕਾਰ ਘਟ ਨਹੀਂ ਸਨ।
ਮਨਮੋਹਣ ਤੇ ਸੱਚੇ ਬਚਨ ਸਿਆਣੇ ਸੰਤ-ਪੁਰਖਾਂ ਵਰਗੇ ਬੋਲਿਆ ਕਰਦੇ ਅਤੇ ਚੇਸ਼ਟਾ ਭੀ ਸੱਤਪੁਰਖਾਂ ਵਰਗੀ ਕਰਦੇ ਰਹਿੰਦੇ। ਦੇਸ਼ ਦੇਸ਼ਾਂਤਾਂ ਦੇ ਮਸੰਦ ਸੰਗਤਾਂ ਨੂੰ ਲੈ ਕੇ ਗੁਰੂ ਪਾਸ ਆਉਣ ਤੇ ਨਜ਼ਰ ਭੇਟਾ ਦਿਵਾਉਣ ਲੱਗੇ। ਸੰਗਤ ਦੀ ਕਾਮਨਾ ਕੀ ਜਥਾ ਜੋਗ ਗੁਰੂ ਜੀ ਵਲੋਂ ਪੂਰੀ ਹੋਣ ਲੱਗੀ ਕਿਉਂਕਿ ਕਲਪ ਬ੍ਰਿਛ ਤੇ ਚਿੰਤਾਮਣੀ ਭਾਵੇਂ ਕੱਦ ਵਿੱਚ ਛੋਟੇ ਹੀ ਹੋਣ, ਤਾਂ ਭੀ ਬਾਂਛਤ ਫ਼ਲ ਸੇਵਕ ਨੂੰ ਦੇਣ ਵਿੱਚ ਸਮੁੱਥ ਹੁੰਦੇ ਹਨ।
ਸੰਗਤਾਂ ਦੀ ਆਵਾਜਾਈ ਤੇ ਦੀਵਾਨ ਦੋ ਵੇਲੇ ਲਗਣੇ ਕਰ ਬਹੁਤ ਰੌਣਕ ਹਰ ਵੇਲੇ ਰਹਿਣ ਲੱਗੀ ਤੇ ਪਦਾਰਥ ਭੀ ਵੱਡੇ ਗੁਰੂਆਂ ਵਾਂਗੂੰ ਪਿਆ ਆਵੇ। ਇੱਕ ਦਿਨ ਏਹ ਗੁਰੂ ਸਾਹਿਬ ਪਾਲਕੀ ਵਿੱਚ ਅਸਵਾਰ ਹੋ ਕੇ ਸੈਲ ਕਰਨ ਚੱਲੇ ਤਾਂ ਇੱਕ ਕਸ਼ਟੀ ਬਾਹਮਣ ਸ਼ਿਪਰਾਂ ਦਾ ਸਿਖਾਇਆ ਹੋਇਆ ਇਨ੍ਹਾਂ ਦੀ ਪਾਲਕੀ ਅੱਗੇ ਆ ਪਿਆ ਅਤੇ ਰੋਣ ਲੱਗਾ। ਗੁਰੂ ਜੀ ਨੇ ਪਾਲਕੀ ਠਹਿਰਾ ਕੇ ਆਪਣੇ ਹੱਥ ਮੂੰਹ ਪੂੰਜਨ ਦਾ ਰਮਾਲ ਦੇ ਕੇ ਆਖਿਆ, *ਪਿੰਡੇ ਉੱਤੇ ਫੇਰਿਆ ਕਰ ਅਰ ਧੋ ਕੇ ਪੀ ਚੰਗਾ ਹੋ ਜਾਵੇਗਾ। ਕੁਦਰਤ ਨੇ ਜਦ ਓਸ ਨੂੰ ਰਾਜ਼ੀ ਕਰ ਦਿੱਤਾ। ਫੇਰ ਤਾਂ ਬੇਅੰਤ ਬੀਮਾਰ ਆਉਣ ਲੱਗ ਪਏ, ਜਿਨ੍ਹਾਂ ਵਿੱਚੋਂ ਪ੍ਰਮੇਸ਼ੁਰ ਦੀ ਕ੍ਰਿਪਾ ਨਾਲ ਅਨੇਕ ਰਾਜ਼ੀ ਹੁੰਦੇ ਰਹੇ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash, etc. For more clear message please watch this video:
Download Twarikh Guru Khalsa Vol.8 Biography of Sri Guru Harkrishan Sahib Ji in Punjabi by Giani Gian Singh using the download button given below:
Dhan guru Harkrishan Ji