Guru Har Rai Sahib Ji History
Download Twarikh Guru Khalsa Vol.7 History of Guru Har Rai Ji by Giani Gian Singh in Punjabi Language. Written by Giani Gian Singh (1822-1921) a Nirmala Poet-cum-Historian, this PDF Book is based on the Biography of the 7th Sikh Guru Sri Guru Har Rai Ji.
Book | Twarikh Guru Khalsa Vol.7 |
Writer | Giani Gian Singh |
Biography of | Guru Har Rai Ji |
Pages | 47 |
Language | Punjabi |
Script | Gurmukhi |
Size | 328 KB |
Format | |
Publisher | Bhai Baljinder Singh Ji [Rara Sahib] |
Index:
- ਅਵਤਾਰ ਤੇ ਸ਼ਾਦੀਆਂ
- ਗੁਰੂ ਜੀ ਦੇ ਸੁਭਾਅ ਦੀ ਕੋਮਲਤਾ
- ਰੂਮ ਦੇ ਵਕੀਲ ਦਾ ਆਉਣਾ
- ਦਾਰਾਕੋਹ ਦਾ ਰਾਜ਼ੀ ਹੋ ਕੇ ਮਿਲਣਾ
- ਰਾਜਿਆਂ ਦਾ ਪ੍ਰਸੰਗ
- ਭਾਈ ਗੋਂਦੇ ਦੀ ਕਥਾ
- ਮਾਈ ਦਾ ਤੇ ਰਾਣੇ ਦਾ ਪ੍ਰਸੰਗ
- ਸੰਗਤ ਤੇ ਹਾਥੀ ਬਦਲੇ ਰਾਜੇ ਦਾ ਪ੍ਰਸੰਗ
- ਭਗਤ ਭਗਵਾਨ ਦਾ ਪ੍ਰਸੰਗ
- ਦਾਰਾਸ਼ਕੋਹ ਦੀ ਭੇਟਾ,
- ਕਰਤਾਰਪੁਰ ਅੰਮ੍ਰਿਤਸਰ ਜਾਣਾ
- ਪਾ੭ ਛੇ ਮਹੀਨੇ ਅੰਮ੍ਰਿਤਸਰ ਰਹੇ
- ਭਾਈ ਭਗਤੂ ਦਾ ਚਲਾਣਾ ਤੇ ਨੂਰ ਮਹਿਲ, ਡਰੋਲੀ ਜਾਣਾ
- ਮਾਲਵੇ ਦੇਸ਼ ਦੀ ਰਮਤ ਤੇ ਫੁੱਲ ਨੂੰ ਵਰ
- ਫੂਲ ਅਤੇ ਸੰਦਲੀ ਨੂੰ ਰਾਜ ਦਾ ਵਰ
- ਭਾਈ ਭਗਤੂ ਤੇ ਗੌਰੇ ਦਾ ਪ੍ਰਸੰਗ
- ਭਾਈ ਗੌਰੇ ਨੂੰ ਬਖ਼ਸ਼ੀਸ਼
- ਭਾਈ ਜੱਸਾ ਅਤੇ ਗੋਰਾ
- ਦਿਜ ਸੁਤ ਜਿਆਵਨ ਵੈਸਾਖੀ ਨੂੰ ਸੰਗਤ ਦਾ ਆਵਣਾਂ
- ਗੋਇੰਦਵਾਲ ਦਾਰਾਸ਼ਕੋਹ ਦੀ ਸਹਾਇਤਾ
- ਦਾਰੇ ਦੀ ਮਦਦ ਤੇ ਸ਼ਾਹੀ ਫੌਜ ਰੋਕਣਾ
- ਔਰੰਗਜ਼ੇਬ ਦੇ ਜ਼ੁਲਮ
- ਗੁਰੂ ਹਰਿਰਾਇ ਜੀ ਨੂੰ ਅੰਰਗਜ਼ੇਬ ਨੇ ਸੱਦਣਾ
- ਰਾਮਰਾਇ ਦਾ ਦਿੱਲੀ ਜਾਣਾ
- ਰਾਮ ਰਾਇ ਤੇ ਔਰੰਗੇ ਦਾ ਮੇਲ
- ਕਰਾਮਾਤਾਂ ਦਿਖਾਉਣੀਆਂ ਅਰ ਰਾਮਰਾਇ ਦਾ ਤਯਾਗ।
- ਰਾਮਰਾਇ ਜੀ ਦੀਆਂ 22 ਕਰਾਮਾਤਾਂ
- ਸੁਥਰੇ ਸ਼ਾਹ ਨੂੰ ਦਿੱਲੀ ਭੇਜਨਾਂ
- ਭਾਈ ਫੇਰੂ ਦੀ ਕਥਾ
- ਸੱਚੀ ਦਾਹੜੀ ਉਪਦੇਸ਼
- ਸਿੱਖਾਂ ਦੀਆਂ ਸਾਖੀਆਂ
- ਅੱਠਵੇਂ ਗੁਰੂ ਜੀ ਨੂੰ ਗੱਦੀ ਦੇ ਕੇ ਸੱਤਵੇਂ ਗੁਰੂ ਜੀ ਦਾ ਚਲਾਣਾ
Excerpt
ਕਥਾ ਸ੍ਰੀ ਗੁਰੂ ਹਰਿਰਾਇ ਜੀ ਪਾਤਸ਼ਾਹੀ ੭
ਅਵਤਾਰ ਤੇ ਸ਼ਾਦੀਆਂ : ਗੁਰੂ ਹਰਿਰਾਇ ਸਾਹਿਬ ਜੀ ਗੁਰਦਿੱਤਾ ਜੀ ਦੇ ਘਰ ੧੩ ਮਾਘ ਸੁਦੀ ੨ ਸੰਮਤ ੧੬੮੬ ਬਿਕ੍ਰਮੀ ੧੬੨੧ ਈ. ੧੦੩੩ ਹਿਜ਼ਰੀ ੧੬੦ ਨਾ. ਸ਼ਾ. ਐਤਵਾਰ ੧੧ ਘੜੀ ਰਾਤ ਗਈ ਭਰਨੀ ਨਛੱਤਰ ਵਿੱਚ ਨਿਹਾਲ ਕੌਰ ਮਸ਼ਹੂਰ ਨੇਤੀ ਜੀ ਤੋਂ ਕੀਰਤਪੁਰ ਵਿਖੇ ਪੈਦਾ ਹੋਏ। ਬਾਲਕ ਹੁੰਦੇ ਹੀ ਸਤੋਗੁਣੀ, ਸੰਤੋਖੀ, ਬੇਪਰਵਾਹ, ਸਾਧੂ ਸੁਭਾਵ, ਸਤ ਪੁਤੱਯ, ਪ੍ਰਮੇਸ਼ੁਰ ਭਜਨ ਤੇ ਡਰ ਬਹੁਤ ਕਰਦੇ, ਅਠੇ ਪੈਹਰ ਹੀ ਛੇਵੇਂ ਗੁਰੂ ਜੀ ਪਾਸ ਉਨ੍ਹਾਂ ਦੀ ਆਗਯਾ ਵਿੱਚ ਰੈਂਹਦੇ ਸੇ, ਏਨਾਂ ਦੀ ਸ਼ਾਦੀ ਦਯਾਰਾਮ ਸਿਲ ਖੜੀ ਅਨੂਪ ਸ਼ੈਹਰ ਦੇ ਰੈਹਣ ਵਾਲੇ ਦੀ ਬੇਟੀ ਕਿਸ਼ਨ ਕੌਰ ਨਾਲ ਹੋਈ। ਜਦੋਂ ਗੁਰੂ ਕੇ ਦਰਸ਼ਨ ਕਰਨ ਕੀਰਤਪੁਰ ਆਏ ਤਦੋਂ ਹਰਿਰਾਇ ਜੀ ਗੁਰੂ ਜੀ ਪਾਸ ਬੈਠੇ ਸੇ, ਦਯਾ ਰਾਮ ਭੀ ਅਪਣੇ ਸਾਰੇ ਕੁਟੰਬ ਸਮੇਤ ਸੰਗਤ ਦੇ ਸਾਥ ਸੀ, ਇਨਾਂ ਪਸਰੂਰ ਤੋਂ ਅਨੂਪ ਸ਼ੈਹਰ ਦੁਕਾਨ ਕੀਤੀ ਹੋਈ ਸੀ, ਗੁਰੂ ਹਰਰਾਇ ਜੀ ਦੇ ਦੀਦਾਰੇ ਕਰ ਕੇ ਆਪਣੀ ਲੜਕੀ ਕਿਸ਼ਨ ਕੌਰ ਦੀ ਸ਼ਾਦੀ ਹਰਰਾਇ ਜੀ ਦੇ ਨਾਲ ਕਰਨੀ ਦਿਲ ਵਿੱਚ ਧਾਰ ਲਈ।
ਗੁਰੂ ਜੀ ਦਾ ਸੁਭਾਵ: ਗੁਰੂ ਹਰਿਰਾਇ ਸਾਹਿਬ ਜੀ ਜਿਸ ਦਿਨ ਤੋਂ ਗੱਦੀ ਪਰ ਬੈਠੇ, ਓਸੇ ਦਿਨ ਤੋਂ ਸਭ ਜੱਧ ਜੰਗ ਛੱਡ ਕੇ ਰਾਤ ਦਿਨ ਜਪ ਤਪ ਵਿੱਚ ਰੈਹਣ ਲਗੇ। ਹੋਰ ਸਭ ਨੌਕਰ ਹਟਾ ਕੇ ਸਿਰਫ ਬਾਈ ਸੌ ਅਸਵਾਰ, ਜਿਨ੍ਹਾਂ ਵਿੱਚ ਅਧਕ ਪਰਦੇਸੀ ਸੂਰਬੀਰ ਜੋ ਬਾਦਸ਼ਾਹੀ ਜੁਲਮਾਂ ਤੋਂ ਡਰਦੇ ਨੱਠ ਕੇ ਗੁਰੂ ਜੀ ਦੀ ਸ਼ਰਣ ਆਏ ਹੋਏ ਸਨ, ਰੱਖੇ। ਗੁਰੂ ਜੀ (ਗੁਰੂ ਜੀ ਦੇ ਸੁਭਾਅ ਦੀ ਕੋਮਲਤਾ) ਦਯਾਲੂ ਬਹੁਤ ਸਨ। ਏਸੇ ਕਰ ਕੇ ਕਦੀ ਕਿਸੇ ਸਵਾਲੀ ਯਾ ਸ਼ਰਣ ਆਏ ਨੂੰ ਜਵਾਬ ਨਹੀਂ ਦੇਂਦੇ ਸੇ। ਕੋਮਲ ਸੁਭਾਵ ਤੇ ਦਿਆਲੂ ਬਾਹਰ ਸ਼ਿਕਾਰ ਖੇਡਨ ਸੈਰ ਕਰਨ ਜਾਂਦੇ, ਤਾਂ ਘੋੜੇ ਭਜਾ ਕੇ ਜਾਨਵਰ ਘੇਰ ਘੇਰ ਕੇ ਫੜ ਲਿਆਉਂਦੇ। ਮ੍ਰਿਗ, ਸਹੇ, ਕੁਕੜ, ਗਿਦੜ, ਬਘਿਆੜ, ਰਿਛ ਬਹੁਤ ਜਾਨਵਰ ਰੱਖ ਛੱਡੇ ਸਨ। ਸਭ ਨੂੰ ਸਭ ਦਾ ਚਾਰਾ ਮਿਲ ਜਾਂਦਾ। ਅਧਿਕ ਹੋ ਜਾਂਦੇ ਤਾਂ ਜੰਗਲ ਵਿੱਚ ਛੱਡ ਦੇਂਦੇ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash, etc. For more clear message please watch this video:
Download Twarikh Guru Khalsa Vol.7 Biography of Sri Guru Har Rai Ji in Punjabi by Giani Gian Singh using the download button given below: