Je Loreh Var Balriye
"Je Loreh Var Balriye Ta Gur Charni Chitt Laye Ram" is Pious shabad documented on Page 771-772 under Raga Suhi, Bani Sri Guru Amar Dass Ji.
Hukamnama | Je Loreh Var Balriye |
Place | Darbar Sri Harmandir Sahib Ji, Amritsar |
Ang | 771 |
Creator | Guru Amar Das Ji |
Raag | Suhi |
Punjabi Translation English Translation Hindi Translation
English Translation
Suhi Mahala-3rd ( Je Loreh Var Balriye... )
O friendly Sikh! Inculcate the love of the Guru in your heart in case you are interested in seeking the Lord's spouse by falling at His lotus-feet, so that you will enjoy the unison of the Lord all the time, who does not pass through the cycle of the births and deaths (being ever-existent), like the wedded woman enjoying the company of the spouse. The person, who has followed the Guru's teachings, wins the love and acceptance of the Lord-spouse, who is not passed through the cycle of Rebirths, being imperishable. Such a person becomes pure of heart, by embellishing himself with the ornaments of the Guru's Word and leading a life of discipline, having controlled his sensual desires. My (Lord) Master is always True and ever-existent, who has created this universe.
O Nanak! The person, who has inculcated the love of the Lord in his heart by falling at His lotus-feet, always enjoys the bliss of the Lord's unison. (1)
The person, who has attained the Lord-Spouse, remains immersed in His love day and night (like the wedded woman enjoying the company of her spouse). Such a person has purified himself by ridding himself of the filth of his sins and enjoys the bliss of life by following the Guru's guidance. Then the Lord unites such a person in the company of the holy saints by casting away all his vicious thoughts and sinful actions, thus remaining immersed in the Lord's love. By getting rid of his egoism, such a person then enjoys the blissful unison of the Lord-spouse during day and night. Such a person then merges with the Lord by attaining His love and acceptance through the Guru's guidance, in a state of equipoise.
O Nanak! The person who gains the (Greatness) honor of the Lord's True Name, always sings the praises of the Lord thus enjoying eternal bliss. (2)
The person, who recites the True Name of the Lord always, being imbued with His love, finally unites with the Lord-spouse. The Master is attained by the person, who has rid himself of his egoism and then attains the Lord-spouse, who is the (purest) greatest benefactor of all mankind, such a person then wins the love and acceptance of the Lord by casting away his worldly attachments and imbibing His love in his heart. Then he always sings the praises of the True Lord, describing the Greatness of the indescribable Lord. In fact, the True Lord is pervading throughout the four Ages (Yugas) but no one realizes Him without the Guru's guidance.
O Nanak! The person, imbued with the love of the Lord-spouse, enjoys the bliss of His unison. (By reciting Truth Name). (3)
The person, who is united with the Lord-spouse, enjoys the bliss of life, His unison (like the woman enjoying the conjugal bliss of her spouse). Such a person has purified his heart through the Guru's guidance and inculcated the love of the Lord in his heart. The Guru-minded persons who have realized the Lord through the Guru's guidance, have completed all their functions successfully by reciting Lord's True Name with love and devotion. In fact, my heart is fully enamored with the Lord's love through His Grace, by attaining the True Master who decides our fate based on our actions. Thus, I have enjoyed eternal bliss by serving the Guru and inculcating the love (in my heart) of the Lord (Murari).
O Nanak! I have been united with the praise-worthy Lord through His Grace and the Guru's guidance and have enjoyed the love of the Lord-spouse by following the Guru's Word. (4-5-6)
Download Hukamnama PDF
Hukamnama Meaning in Punjabi
Je Loreh Var Balriye
ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧।
ਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ। ਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ। (ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ। ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ। ਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ।੨।
ਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ, ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ।
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ। ਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿਚ ਉਸ ਦਾ ਸਿਮਰਨ ਕਰਦੀ ਹੈ।੩।
ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਸੱਜਣ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਹ ਆਪਣੇ ਹਿਰਦੇ ਵਿਚ ਹਰਿ-ਪ੍ਰਭੂ ਨੂੰ ਟਿਕਾ ਰੱਖਦੀ ਹੈ। ਉਹ ਜੀਵ-ਇਸਤ੍ਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਇਸ ਤਰ੍ਹਾਂ ਆਪਣਾ ਜੀਵਨ-ਮਨੋਰਥ ਸੰਵਾਰ ਲੈਂਦੀ ਹੈ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਉਸ ਦਾ ਮਨ ਜੋ ਪਹਿਲਾਂ ਮਮਤਾ ਵਿਚ ਫਸਿਆ ਹੋਇਆ ਸੀ, ਪ੍ਰੀਤਮ-ਪ੍ਰਭੂ ਨੇ ਆਪਣੇ ਵੱਸ ਵਿਚ ਕਰ ਲਿਆ, ਤੇ, ਉਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਗੁਰੂ ਦੀ ਸਰਨ ਪੈ ਕੇ ਉਸ ਜੀਵ-ਇਸਤ੍ਰੀ ਨੇ ਸਦਾ-ਆਤਮਕ ਆਨੰਦ ਮਾਣਿਆ ਹੈ, ਮੁਰਾਰੀ-ਪ੍ਰਭੂ ਉਸ ਦੇ ਮਨ ਵਿਚ ਆ ਵੱਸਿਆ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਜੀਵ-ਇਸਤ੍ਰੀ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ ਹੈ, ਪਿਆਰੇ ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ।੪।੫।੬।
Hukamnama Meaning in Hindi
Je Loreh Var Balriye
सूही महला ३ ॥ हे कमसिन जीव-स्त्री ! यदि तू अपने हरि रूपी वर को पाना चाहती है तो तुझे गुरु के चरणों में चित्त लगाना चाहिए। तू सदा सुहागिन बनी रहेगी, क्योंकि परमात्मा अनश्वर है। हरि जन्मता-मरता नहीं, वही जीव-स्त्री पति-प्रभु को प्यारी लगती है जो गुरु के प्रेम द्वारा सहज स्वभाव ही लीन रहती है। वह सत्य एवं संयम द्वारा सदैव निर्मल बनी रहती है और गुरु के शब्द द्वारा सत्य का ही श्रृंगार करती है। मेरा प्रभु सत्य है, वह सदैव शाश्वत है, जिसने स्वयं ही खुद को पैदा किया है अर्थात् वह स्वयंभू है। हे नानक ! जिस जीव-स्त्री ने गुरु के चरणों में चित्त लगाया है, वह सदैव अपने पति-प्रभु के साथ रमण करती है॥ १॥
हे भाई ! कमसिन जीव-स्त्री ने अपना पति-प्रभु पा लिया है और वह सहज ही मग्न हुई रहती है। गुरु की शिक्षा द्वारा उसके मन में आनंद उत्पन्न हो गया है और उसके तन में थोड़ी-सी भी अहंत्व रूपी मेल नहीं रही। उसके तन में किंचित मात्र भी मैल नहीं रही और वह प्रभु में ही मग्न रहती है। मेरे प्रभु ने उसे गुरु के सम्पर्क में अपने साथ मिला लिया है। वह अपने मन में से अहंत्व को दूर करके रात-दिन प्रभु के साथ रमण करती रहती है। उसने अपने प्रभु को गुरु की शिक्षा द्वारा पाया है। गुरु ने सहज ही पति-प्रभु से उसे मिलाया है और अब वह प्रियतम में ही मग्न रहती है। हे नानक ! जिस जीव-स्त्री को नाम रूपी बड़ाई मिल जाती है, वह रंग में मग्न हुई अपने पति-प्रभु से ही रमण करती रहती है।॥ २॥
अपने पति-प्रभु का महल उसने ही हासिल किया है, जो जीव-स्त्री प्रेमपूर्वक अपने प्रभु का चिंतन करती रहती है। जिस जीव-स्त्री ने अपने मन में से अपना अहंत्व दूर कर दिया है, उसने अपने पति को पा लिया है जो अत्यंत निर्मल एवं सबका दाता है। जब प्रभु को भला लगा तो जीव-स्त्री ने अन्तर्मन से अपने मोह को दूर कर दिया। वह जीव-रूपी कामिनी अपने प्रभु के मन को अच्छी लगने लगी। वह रात-दिन सत्य का गुणगान करती रहती है और प्रभु की अकथनीय कहानी कथन करती रहती है। सतियुग, त्रैता, द्वापर एवं कलियुग-इन चारों युगों में एक सच्चा प्रभु ही मौजूद है लेकिन गुरु के बिना उसे किसी ने भी प्राप्त नहीं किया। हे नानक ! जिस जीव-स्त्री ने अपना चित्त परमात्मा से लगाया है, वह उसके रंग में रत हुई रमण करती रहती है॥ ३॥
हे भाई ! जब प्यारा साजन मिला तो जीव-स्त्री के मन में बड़ा सुख उत्पन्न हुआ। गुरु-मतानुसार उसका मन निर्मल हुआ तो उसने हरि नाम को अपने हृदय में बसा लिया। हरि-नाम को अपने हृदय में बसाकर उसने अपना कार्य संवार लिया और गुरु-मतानुसार उसने हरि को जान लिया। उस प्रियतम-प्रभु ने मेरा मन मोह लिया है और मैंने उस कर्म विधाता को पा लिया है। सतिगुरु की सेवा करके मैंने सदैव सुख पा लिया है और प्रभु मेरे मन में बस गया है। हे नानक ! गुरु ने मुझे अपने साथ मिला लिया है और गुरु के शब्द द्वारा मैंने अपना जीवन-कार्य संवार लिया है॥ ४॥ ५ ॥ ६॥