Prachin Janamsakhi Sri Guru Nanak Dev Ji
Prachin Janamsakhi is one of the lesser-known Janamsakhis of Sri Guru Nanak Dev Ji. It is said to be written during the time of Guru Hargobind Sahib Ji like Janamsakhi Bhai Bale Wali or with all facts on the table, not later than 1701 CE. The present version is edited by Sikh Scholar Sewa Singh Sewak and was first published by Mehtab Singh Ji (New Book Company) in 1969.
Book Title | Prachin Janamsakhi Sri Guru Nanak Dev Ji |
---|---|
Editor | Sewa Singh "Sewak" |
Genre | Janam Sakhi, Biography |
Edition | 1969 |
Format | |
Size | 9.02 MB |
Pages | 296 |
Publisher | New Book Company |
Source | Open Source Collection |
Introduction: Prachin Janam Sakhi
ਪ੍ਰਾਚੀਨ ਜਨਮ ਸਾਖੀ - Guru Nanak Dev Ji
ਇਹ ਨੁਸਖਾ ਜਿਸ ਨੂੰ 'ਪ੍ਰਾਚੀਨ ਜਨਮ ਸਾਖੀ' ਦਾ ਨਾਂ ਦਿੱਤਾ ਗਿਆ ਹੈ, ਭੀ ਹੋਰ ਜਨਮ ਸਾਖੀਆਂ ਵਾਂਗ ਇਕ ਅਜਿਹੇ ਨੁਸਖੇ ਦਾ ਉਤਾਰਾ ਹੈ ਜੋ ਖੋਜ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਦੇ ਨੇੜੇ-ਤੇੜੇ ਲਿਖਿਆ ਗਿਆ ਪਰਤੀਤ ਹੁੰਦਾ ਹੈ, ਛੇਵੇਂ ਗੁਰੂ ਸਾਹਿਬ ਸੰਮਤ 1665 ਬਿਕਰਮੀ ਨੂੰ ਜੋਤੀ ਜੋਤ ਸਮਾਏ ਸਨ। ਉਸ ਸਮੇਂ ਦੀ ਪੰਜਾਬੀ ਵਾਰਤਕ ਰਚਨਾ ਦੇ ਬਹੁਤ ਘੱਟ ਨਮੂਨੇ ਮਿਲਦੇ ਹਨ। ਇਸ ਪੁਸਤਕ ਦੀ ਅੰਦਰਲੀ ਗਵਾਹੀ, ਬੋਲੀ, ਸ਼ੈਲੀ, ਸ਼ਬਦਾਵਲੀ, ਕਹਿਣ ਢੰਗ ਤੇ ਸਾਖੀਆਂ ਦੀ ਬੇ-ਤਰਤੀਬੀ ਤੋਂ ਜਾਪਦਾ ਹੈ ਕਿ ਇਹ ਗੁਰ-ਕਾਲ ਦੇ ਅੰਤਲੋਂ ਸਾਲਾਂ ਦੀ ਰਚਨਾ ਹੈ। ਹਰ ਹਾਲਤ ਇਹ ਸੰਮਤ 1756 ਬਿਕਰਮੀ ਤੋਂ ਕੁਝ ਸਮਾਂ ਪਹਿਲਾਂ ਲਿਖੀ ਗਈ ਸਿੱਧ ਹੁੰਦੀ ਹੈ। | ਪੁਸਤਕ ਵਿਚ ਸਾਖੀਆਂ ਦੀ ਗਿਣਤੀ ਅੱਸੀ ਹੈ।ਇਨਾਂ ਵਿਚ ਕੁਝ ਸਾਖੀਆਂ ਵਿਚ ਸਾਖੀਆਂ ਮਿਲਾ ਕੇ ਦਿੱਤੀਆਂ ਗਈਆਂ ਹਨ।
ਸਾਖੀਆਂ ਉਘੜ-ਦੁਘੜੀਆਂ ਤੇ ਦੇਸ਼-ਕਾਲ ਦੇ ਬੱਝਵੇਂ ਨੇਮ ਤੋਂ ਸੁਤੰਤਰ ਹਨ। ਸਿੱਧਾਂ ਨਾਲ ਹੋਈਆਂ। ਗੋਸ਼ਟਾਂ ਤੇ ਮੱਕੇ ਦੀ ਗੋਸ਼ਟ ਬਹੁਤ ਲੰਮੀਆਂ ਰਚਨਾਵਾਂ ਹਨ। ਇਨ੍ਹਾਂ ਵਿਚ ਕਵਿਤਾ ਦੀ ਬਹੁਲਤਾ ਹੈ। ਕਈ ਥਾਈਂ ਗੱਲਬਾਤੀ ਢੰਗ ਫ਼ਾਰਸੀ ਵਿਚ ਉਲੀਕਿਆ ਗਿਆ ਹੈ। ਹੋਰ ਜਨਮ ਸਾਖੀਆਂ ਵਾਂਗ ਇਸ ਪੁਸਤਕ ਦੀਆਂ ਸਾਖੀਆਂ ਵੀ ਗੁਰੂ ਨਾਨਕ ਦੇਵ ਜੀ ਨੂੰ ਕਰਾਮਾਤੀ ਤੇ ਜਾਦੂਗਰ ਸਿੱਧ ਕਰਦੀਆਂ ਹਨ ਜੋ ਸਮੁੰਦਰ ਵਿਚ ਮੁੱਛਾਂ ਦੀ ਸਵਾਰੀ ਕਰਦੇ ਤੇ ਅਕਾਸ਼ੀ ਮੰਡਲਾਂ ਵਿਚ ਅੱਖ ਦੇ ਫੋਰ ਵਿਚ ਹਜ਼ਾਰਾਂ ਕੋਹਾਂ ਦੀਆਂ ਮੰਜ਼ਲਾਂ ਤੈ ਕਰਦੇ ਦੱਸੇ ਗਏ ਹਨ।
ਇਸ ਵਿਚ ਕੁਝ ਸਾਖੀਆਂ ਅਜਿਹੀਆਂ ਹਨ ਜੋ ਗੁਰੂ ਜੀ ਦੀ ਉਚਾਰਨ ਕੀਤੀ ਬਾਣੀ, ਉਨ੍ਹਾਂ ਦੇ ਫ਼ਲਸਫ਼ੇ ਤੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ, ਜਿਵੇਂ ਗੁਰੂ ਜੀ ਦਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪਿਤਾ ਦਾ ਸਰਾਪ ਕਰਾਉਣਾ ਅਤੇ ਗੁਰੂ ਜੀ ਦੀ ਸੁਪਤਨੀ ਦਾ ਉਨ੍ਹਾਂ ਦੇ ਅੰਤਮ ਸੰਸਕਾਰ ਸਮੇਂ ਗੁਰੂ ਜੀ ਦਾ ਇਕ ਦੰਦ ਤਵੀਤ ਵਿਚ ਮੜ੍ਹ ਕੇ ਰੱਖਣ ਦੀ ਇੱਛਾ ਲਿਖਾਰੀ ਦੀ ਗੁਰੂ ਨਾਨਕ ਦੇਵ ਜੀ ਸਬੰਧੀ ਅਪਾਰ ਸ਼ਰਧਾ, ਜੀਵਨ ਦੀਆਂ ਸਾਰਥਕ ਘਟਨਾਵਾਂ ਨੂੰ ਕਲਪਨਾ ਤੇ ਕਰਾਮਾਤੀ ਛੋਹਾਂ ਨਾਲ ਅਯਥਾਰਥਕਤਾ ਵਿਚ ਬਦਲ ਕੇ ਰੱਖ ਦਿੰਦੀ ਹੈ।
ਪੁਰਾਣੀਆਂ ਯਾਦਾਂ ਦੀ ਸੰਭਾਲ, ਆਪਣੇ ਸਮੇਂ ਦੀ ਸੰਸਕ੍ਰਿਤੀ, ਬੋਲੀ ਦੇ ਨਮੁਨੇ ਤੇ ਸ਼ੈਲੀ ਦੇ ਲਿਹਾਜ਼ ਨਾਲ, ਸਾਖੀ-ਸਾਹਿਤ ਵਿਚ ਇਸ ਪੁਸਤਕ ਦੀ ਵਿਸ਼ੇਸ਼ ਥਾਂ ਹੈ! ਬੋਲੀ ਹਿੰਦੀ, ਪੰਜਾਬੀ ਤੇ ਸਾਧੁਕੜੀ ਦੇ ਮੇਲ ਦੀ ਰਲਗੱਡ, | ਪਰ ਆਪਣੇ ਸਮੇਂ ਦੀ ਭਾਸ਼ਾ ਸ਼ੈਲੀ ਦੀ ਪ੍ਰਤੀਨਿਧਤਾ ਕਰਨ ਵਾਲੀ ਹੈ। ਖਿਆਲ ਤੋਂ ਵਿਚਾਰ ਦੀ ਦੋਹਰਾਈ ਆਮ ਮਿਲਦੀ ਹੈ। ਜਨਮ ਸਾਖੀ ਦੇ ਸ਼ੁਰੂ ਵਿਚ ਕੁਝ ਮਿਥਿਹਾਸਿਕ ਇਤਿਹਾਸ ਦੀਆਂ ਕਹਾਣੀਆਂ ਦਿੱਤੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਨਾਲ ਸੰਬੰਧਤ ਕੁਝ ਢਾਕ ਸੰਪਾਦਕ ਵਲੋਂ ਅਖ਼ੀਰ ਵਿਚ | ਚਾਰ ਅੰਕਾਵਾਂ ਦੇ ਰੂਪ ਵਿਚ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਅੰਡਕਾ ਨੰਬਰ ੨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਲਜੁਗ ਵਿਚ ਅਵਤਾਰ ਧਾਰਨ ਦੀ ਭਵਿੱਖ ਬਾਣੀ ਤੇ ਸੰਪੂਰਨ ਵਾਰਤਾ ਦਾ ਅਭਿਖਕ ਪੁਰਾਣ ਵਿਚ ਲਿਖੋ ਹੋਣਾ ਦੱਸਿਆ ਗਿਆ ਹੈ।
ਸਿੱਖ ਧਰਮ ਦੇ ਆਰੰਭਕ ਪੜਾਅ ਵਿਚ ਲਿਖੀ ਗਈ ਹਰੇਕ ਲਿਖਤ ਵਾਂਗ ਇਸ ਪੁਸਤਕ ਵਿਚ ਵੀ ਮਿਥਿਹਾਸਿਕ | ਘਟਨਾਵਾਂ, ਬਿਨਾਂ ਅਸਲੀਅਤ ਨੂੰ ਖੋਜਣ ਤੇ ਘੋਖਣ ਦੇ ਦਿੱਤੀਆਂ ਹੋਈਆਂ ਹਨ। ਜਜ਼ਬਾਤੀ ਸ਼ਰਧਾ ਦੇ ਵੇਗ ਵਿਚ ਅਣਇਤਿਹਾਸਕ ਸੋਮੇ, ਇਸ ਰਚਨਾ ਵਿਚ ਇਕਸੁਰ ਹੋਏ ਮਿਲਦੇ ਹਨ। ਕਈ ਸਾਖੀਆਂ ਦਾ ਆਧਾਰ ਗੁਰਬਾਣੀ ਦੇ ਸ਼ਬਦ ਹਨ ਅਤੇ ਕਈ ਸ਼ਬਦ ਤੇ ਲੋਕ ਸੰਬੰਧਤ ਜੀਵਨੀਆਂ ਵੱਲ ਸੰਕੇਤ ਕਰਦੇ ਹਨ। ਇਹ ਰਚਨਾ, ਘਟਨਾਵਲੀ, ਕਥਾਵਲੀ, ਗੋਸ਼ਣਾਵਲੀ, ਬੋਲੀ ਤੇ ਸ਼ੈਲੀ ਦੀ ਪ੍ਰਾਚੀਨਤਾ ਕਾਰਨ, ਆਉਣ ਵਾਲੇ ਸਮੇਂ ਦੇ ਖੋਜੀਆਂ ਦਾ ਆਧਾਰ ਬਣ ਸਕਦੀ ਹੈ।
Excerpt from Prachin Janam Sakhi
ਇਕੁ ਸਿਖ ਥਾ॥ ਉਸੁ ਨੌ ਗੁਰੂ ਕਾ ਬਚਨੁ ਥਾ ਡੂ ਲੋਕਾ ਨੌ ਨਾਮੁ ਸੁਣਾਇਆ ਕਰੁ ਅਰੁ ਲੋਕਾ ਤੇ ਸੁਣਿਆ | ਭੀ ਕਰੁ ॥ ਸ੍ਰੀ ਗੁਰੂ ਜੀ ਜਾਦੋ ਜਾਦੇ ਭੋਹਰੇ ਤੇ ਕੌਹਾ ਦੁਹੁ ਪਰੁ ਇਕੁ ਗਿਰਾਉ ਥਾ ਉਥੈ ਰਾਤਿ ਜਾਇ ਰਹੈ ਉਥੇ ਕੋਈ ਜਾਗਾ ਦੇਵੈ ਨਾਹੀ ਬਹੁਤੂ ਨਿਰਦੇਇਆ ਲੋਕੁ ਥੇ॥ਉਥੇ ਇਕ ਖੜੀ ਥਾ ॥ ਮਾਇਆ ਵਿਚਿ ਗਲਤਾਨੁ ਰਹੁਦਾ ਥਾ॥ਉਸ ਕਾ ਭਲਾ ਹੋਣਾ ਗੁਰੂ ਜੀ ਕਾ ਉਸ ਨੇ ਦਰਸਨੁ ਹੋਇਆ॥ ਦਰਸਨੁ ਕਰਦੇ ਹੀ ਉਸ ਨੇ ਸਭੁ ਕਿਛੁ ਜਹਰੁ ਲਗਾ ਲਗਣ॥ ਮਾਇਆ ਘਰ ਬਾਰ ਪੁਤੁ ਧੀਆਂ ਇਸਤਰੀ ਸਭੁ ਕਿਛੁ ਬੁਰਾ ਹੀ ਦਿਸਿ ਆਵੈ॥
ਅਗਾ ਉਸ ਨੇ ਨਜ਼ਰੀ ਆਇਆ॥ ਸ੍ਰੀ ਗੁਰੂ ਜੀ ਕੀ ਸੇਵਾ ਉਨੁ ਕੀਤੀ ਜਾਂ ਸਵੇਰੁ ਹੋਈ ਤਾਂ ਬਚਨੁ ਹੋਇਆ॥ ਕਿਉ ਭਾਈ। ਕਹੈ ਹੁਣ ਮੈਨੋ ਸਭੁ ਕਿਛੁ ਜਹਰ ਨਜਰੀ ਆਉਦਾ ਹੈ ਜੀਫੇਰ ਬਚਨੁ ਹੋਇਆ ਹੁਣ ਤੇਰਾ ਆਤਮਾ ਕਿਆ ਕਹਦਾ । ਹੈ ॥ ਕਹੈ ਜੀ ਜੇ ਬਚਨੁ ਰੋ ਤਾਂ ਮਾਇਆ ਲੁਟਾਇ ਦੋਵਾਂ॥ ਬਚਨੁ ਹੋਇਆ ਲੁਟਾਇ ਦੇਹੁ। ਉਨੁ ਮਾਇਆ ਸਭੁ ਲੁਟਾਇ ਦਿੱਤੀ॥ਸਾਰੇ ਕੁਟੰਬੁ ਨੇ ਕਹਿਆ ਤੁਸੀ ਮੇਰੋ ਨਾਹੀ ਮੈ ਤੁਸਾਡਾ ਨਾਹੀ ॥ ਉਸੁ ਦਾ ਕੁਟੰਬੁ ਉਸ ਤੇ ਨਿਆਰਾ ਹੋ ਬੈਠਾ॥
Be assured This Janamsakhi is Different from 'Puratan Janam Sakhi' published by Bhai Vir Singh Ji, and other traditional Janamsakhis of Bhai Bala, Miharban, and Bhai Mani Singh Ji.
Download - Prachin Janam Sakhi Sri Guru Nanak Dev Ji - from the Download Now button given below:
I am also looking for Bhai Vir Singh edition if you can help?
Appreciate te effort