Hukamnama Darbar Sahib
Karo Daya Tera Naam Vakhana is Today's Hukamnama from Darbar Sri Harmandir Sahib, Amritsar. The author of Hukam Baani is Sri Guru Nanak Dev Ji, and Mukhwak is documented on Ang 566 of SGGS Ji in Raag Vadahans.
Hukamnama | ਕਰਹੁ ਦਇਆ ਤੇਰਾ ਨਾਮੁ ਵਖਾਣਾ |
Place | Darbar Sri Harmandir Sahib Ji, Amritsar |
Ang | 566 |
Creator | Guru Nanak Dev Ji |
Raag | Vadahans |
Date CE | March 6, 2022 |
Date Nanakshahi | Fagun 23, 553 |
Download Hukamnama PDF
Download HukamnamaDate: 06-03-2022English Translation:
Wadhans 1st Guru. [Karo Daya Tera Naam...]
Show mercy unto me, O Lord that I may utter Thy Name.
Thou Thyself hast created all and Thyself art pervading amongst all.
Thyself Thou pervadest all and creating all, Thou hast put them to work.
Thou has made some beings as kings and some go about begging for alms.
Avarice and worldly love Thou have made to seem sweet and in this misgiving the man is deluded.
By Thou ever merciful unto me. Then alone can I repeat Thine Name.
True is Thy Name and it is ever pleasing to my mind.
My pain is dispelled and pleasure has come and entered my mind.
The gods, the men, the discreet and the wise sing of Thee, O Lord.
Sing Thee the gods, the men, the discreet and the wise, who are pleasing to Thy mind.
Enticed away by mammon, men remember not God, and lose their life in vain.
Some fools and idiots think not ever of God. They realise not, that he, who has come, shall go.
Ever true is Thy Name it pleaseth my mind.
Beauteous is the time, when Thou art remembered and ambrosial is Thy word, O Lord.
Thy slaves serve Thee with love and these mortals have acquired the relish of Thy service.
Those mortals alone relish Lord's service, who are blessed with the Nectar-Name.
They, who are imbued with Thy Name, proper day by day.
Some, who know not the One Lord, practise not good deeds, piety and self-restraint.
Ever auspicious is the time when thou art remembered and Nectar sweet is Thy Gurbani.
I am a sacrifice unto the True Name.
Thy rule never ends.
Ever eternal is Thy sovereignty and never is it liquidated.
He alone becomes thy slave, O Lord, who, in a state of poise, ever cherishes Thee.
Adversary and adversity touch him not ever, nor sin draws near him.
I am ever devoted unto Thee and Thy one Name.
All the ages through, O Lord, Thy devoted slaves,
standing at Thy Gate, have sung Thy praises.
They meditate on the one True Lord, the enemy of pride.
Then alone do they meditate on the True Lord, when they enshrine Him in their mind.
Doubt and delusion art Thy creation. When these are dispelled then,
by the Guru's grace. Thou blesseth Thy devotee with favour and saveth him from the yama's noose.
Throughout all the ages, Thy devotees have been singing Thy praises, O Lord.
O My great Lord, Thou art Incomprehensible and Infinite.
How should I make supplication? I know not what to say.
If Thou bless me with favour, then alone, can I know Thy truth.
When Thou Thyself instructest me, then alone do I know Thy Truth.
Affliction and hunger, too, art Thy creation in this world. Pray rid me Thou of this anxiety.
Supplicates Nanak, man's anxiety is dispelled if he understands the Guru-given gnosis.
The great Lord Himself is Incomprehensible and Infinite.
Beauteous are Thy eyes and relish giving Thy teeth.
Thou art the Lord, who hast graceful nose and long hair.
Cast in gold, Thy body is precious.
Cast in gold is His body, with a rosary like that of Krishna. Meditate thou on Him, O my mates.
If ye hear this sermon, O my mates, then, ye shalt not stand at the death courier's door.
The filth of your mind shall be removed, and from a great heron, you shall become a great swan.
Beautiful are Thy eyes and relish-giving Thy Teeth, O Lord.
Graceful is Thy gait and sweet Thy speech.
Thou cooest like a cuckoo and budding is Thy youth.
Thy budding youth is pleasing to Thee and its sight fulfills the heart's desires.
Like an elephant Thou conquettishly placeth Thy foot and art intoxicated within thyself.
She, who is imbued with the love of such a sublime Spouse, flows inebriated like Gange's water.
Supplicates Nanak, I am Thy slave, O Lord, Graceful is Thy gait and sweet Thy speech.
Hukamnama in Punjabi(Gurmukhi):
ਹੇ ਪ੍ਰਭੂ! [Karo Daya Tera Naam...] ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ। ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ। ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।
ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।
ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ। ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ।੧।
ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਸ ਦਾ ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਉਸ ਦੇ ਅੰਦਰ ਆ ਵੱਸਦਾ ਹੈ।
ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ। ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ। ਪਰ ਜੋ ਮਨੁੱਖ ਮਾਇਆ ਵਿਚ ਮੋਹੇ ਜਾਂਦੇ ਹਨ ਉਹ ਤੈਨੂੰ ਨਹੀਂ ਸਿਮਰਦੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।
ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ (ਉਹ ਇਹ ਨਹੀਂ ਸਮਝਦੇ ਕਿ) ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ (ਆਖ਼ਰ ਇਥੋਂ) ਚਲੇ ਜਾਣਾ ਹੈ। ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।੨।
ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅੰਮ੍ਰਿਤ ਹੈ (ਅਟੱਲ ਆਤਮਕ ਜੀਵਨ ਦੇਣ ਵਾਲੀ ਹੈ) ਉਹ ਵਕਤ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਚੇਤੇ ਕਰੀਦਾ ਹੈ। ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ। ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।
ਹੇ ਪ੍ਰਭੂ! ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ। ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ, ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ।੩।
ਹੇ ਪ੍ਰਭੂ! ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ। ਹੇ ਪ੍ਰਭੂ! ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ। ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵੈਰੀ ਕੋਈ ਦੁੱਖ ਕਦੇ ਭੀ ਉਸ ਦਾ ਲਾਗੂ ਨਹੀਂ ਹੋ ਸਕਦਾ, ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।
ਹੇ ਪ੍ਰਭੂ! ਮੈਂ ਸਦਾ ਤੇਰੇ ਹੀ ਨਾਮ ਤੋਂ ਸਦਕੇ ਜਾਂਦਾ ਹਾਂ।੪।
ਹੇ ਪ੍ਰਭੂ! ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ, ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜੋ ਸਦਾ ਤੈਨੂੰ ਹੀ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ। ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ, ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।
ਹੇ ਪ੍ਰਭੂ! ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ। ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ।੫।
ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ! ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ। ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ। ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ (ਤਦੋਂ ਹੀ ਇਸ ਦੀ ਕਦਰ ਪਾ ਸਕਦਾ ਹਾਂ) ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ, ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ (ਇਸ ਤੋਂ ਪੈਦਾ ਹੋਣ ਵਾਲੇ) ਉਹਨਾਂ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ (ਇਸ ਦੇ ਅੰਦਰੋਂ ਦੁੱਖ ਆਦਿਕਾਂ ਦਾ) ਸਹਿਮ ਦੂਰ ਹੋ ਜਾਂਦਾ ਹੈ (ਅਤੇ ਯਕੀਨ ਬਣ ਜਾਂਦਾ ਹੈ ਕਿ) ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦੇ ਸਿਰ ਉਤੇ) ਵੱਡਾ ਮਾਲਕ ਹੈ।੬।
(ਹੇ ਸਰਬ-ਵਿਆਪਕ ਸਿਰਜਣਹਾਰ! ਜਗਤ ਦੀ ਸਾਰੀ ਸੁੰਦਰਤਾ ਤੂੰ ਹੀ ਆਪਣੇ ਸਰੂਪ ਤੋਂ ਰਚੀ ਹੈ। ਤੂੰ ਉਹ ਉਹ ਇਸਤ੍ਰੀ ਮਰਦ ਪੈਦਾ ਕੀਤੇ ਹਨ ਜਿਨ੍ਹਾਂ ਦੇ ਨੈਣ ਦੰਦ ਨੱਕ ਕੇਸ ਆਦਿਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ। ਉਹਨਾਂ ਵਿਚ, ਹੇ ਪ੍ਰਭੂ! ਤੂੰ ਆਪ ਹੀ ਬੈਠਾ ਜੀਵਨ-ਜੋਤਿ ਜਗਾ ਰਿਹਾ ਹੈਂ। ਸੋ) ਹੇ ਪ੍ਰਭੂ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਸੋਹਣੇ ਲੰਮੇ ਕੇਸ ਹਨ (ਜਿਨ੍ਹਾਂ ਦੇ ਸੋਹਣੇ ਨੱਕ ਹਨ, ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ; ਇਹ ਭੀ, ਹੇ ਪ੍ਰਭੂ! ਤੇਰੇ ਹੀ ਨੱਕ ਤੇਰੇ ਹੀ ਕੇਸ ਹਨ) । ਹੇ ਪ੍ਰਭੂ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ, ਸੋਨੇ ਵਿਚ ਹੀ ਢਲਿਆ ਹੋਇਆ ਹੈ।
ਹੇ ਸਹੇਲੀਹੋ! ਹੇ ਸਤਸੰਗੀ ਸੱਜਣੋ! ਤੁਸੀ ਉਸ ਪਰਮਾਤਮਾ (ਦੇ ਨਾਮ) ਦੀ ਮਾਲਾ ਜਪੋ (ਉਸ ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿਚ ਢਲਿਆ ਹੋਇਆ ਹੈ।
ਹੇ ਜੀਵ-ਇਸਤ੍ਰੀਓ! ਮੇਰੀ ਸਿੱਖਿਆ ਸੁਣੋ। (ਜੇ ਤੁਸੀ ਉਸ ਅਰੋਗ ਤੇ ਸੁਡੌਲ ਸਰੂਪ ਵਾਲੇ ਸਰਬ-ਵਿਆਪਕ ਸਿਰਜਣਹਾਰ ਦਾ ਨਾਮ ਜਪੋ ਗੀਆਂ, ਤਾਂ) ਤੁਸੀ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ। (ਜੇਹੜੇ ਬੰਦੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। (ਸਿਮਰਨ ਦੀ ਬਰਕਤਿ ਨਾਲ (ਮਹਾ ਪਾਖੰਡੀ ਬਗਲਿਆਂ ਤੋਂ ਸ੍ਰੇਸ਼ਟ ਹੰਸ ਬਣ ਜਾਂਦੇ ਹਨ (ਪਖੰਡੀ ਬੰਦਿਆਂ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਂਦੇ ਹਨ) ।
ਹੇ ਸਹੇਲੀਹੋ! ਉਸ ਸਰਬ-ਵਿਆਪਕ ਪ੍ਰਭੂ ਦੇ) ਸੋਹਣੇ ਨੈਣ ਹਨ, ਸੋਹਣੇ ਦੰਦ ਹਨ (ਇਸ ਦਿੱਸਦੇ ਸੰਸਾਰ ਦੀ ਸਾਰੀ ਹੀ ਸੁੰਦਰਤਾ ਦਾ ਸੋਮਾ ਪ੍ਰਭੂ ਆਪ ਹੀ ਹੈ) ।੭।
(ਕਿਤੇ ਮਿੱਠੀ ਵੈਰਾਗ-ਭਰੀ ਸੁਰ ਵਿਚ ਕੋਇਲਾਂ ਕੂਕ ਰਹੀਆਂ ਹਨ, ਕਿਤੇ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ ਜੋ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਦੀਆਂ ਹਨ। ਹੇ ਪ੍ਰਭੂ! ਇਹ ਕੋਇਲ ਦੀ ਮਿੱਠੀ ਬੋਲੀ ਤੇ ਚੰਚਲ ਜਵਾਨੀ ਦਾ ਮਦ ਸਭ ਕੁਝ ਤੂੰ ਆਪ ਹੀ ਪੈਦਾ ਕੀਤਾ ਹੈ। ਸੋ ਹੇ ਪ੍ਰਭੂ!) ਤੇਰੀ (ਮਸਤ) ਚਾਲ (ਮਨ ਨੂੰ) ਸੁਖ ਦੇਣ ਵਾਲੀ ਹੈ, ਤੇਰੀ ਬੋਲੀ ਸੋਹਣੀ ਮਿੱਠੀ ਮਿੱਠੀ ਹੈ। (ਤੇਰੀਆਂ ਹੀ ਪੈਦਾ ਕੀਤੀਆਂ) ਕੋਇਲਾਂ ਮਿੱਠੀ (ਵੈਰਾਗ-ਭਰੀ ਸੁਰ ਵਿਚ) ਕੂਕ ਰਹੀਆਂ ਹਨ, (ਤੇਰੀਆਂ ਹੀ ਪੈਦਾ ਕੀਤੀਆਂ) ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ।
ਇਹ ਚੰਚਲ ਜੁਆਨੀ ਪ੍ਰਭੂ ਨੇ ਆਪ ਹੀ ਪੈਦਾ ਕੀਤੀ, ਉਸ ਨੂੰ ਆਪ ਨੂੰ ਹੀ ਇਸ ਦਾ ਪੈਦਾ ਕਰਨਾ ਚੰਗਾ ਲੱਗਾ, ਉਸ ਨੇ ਆਪਣੇ ਹੀ ਮਨ ਦੀ ਇੱਛਾ ਪੂਰੀ ਕੀਤੀ। (ਚੰਚਲ ਜਵਾਨੀ ਦੇ ਮਦ-ਮੱਤੀ ਸੁੰਦਰੀ ਵਿਚ ਬੈਠ ਕੇ ਪ੍ਰਭੂ ਆਪ ਹੀ) ਮਸਤ ਹਾਥੀ ਵਾਂਗ ਬੜੀ ਮਟਕ ਨਾਲ ਪੈਰ ਧਰਦਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਜਵਾਨੀ ਦੇ ਮਦ ਵਿਚ) ਮਸਤ ਕਰ ਰਿਹਾ ਹੈ। (ਪ੍ਰਭੂ ਦੀ ਆਪਣੀ ਹੀ ਕਿਰਪਾ ਨਾਲ ਕੋਈ ਵਡ-ਭਾਗਣ ਜੀਵ-ਇਸਤ੍ਰੀ ਉਸ) ਲੱਛਮੀ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ (ਉਸ ਦੇ ਨਾਮ ਵਿਚ) ਮਸਤ ਫਿਰਦੀ ਹੈ, (ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ) ਜਿਵੇਂ ਗੰਗਾ ਦਾ ਪਾਣੀ (ਪਵਿਤ੍ਰ ਮੰਨਿਆ ਜਾਂਦਾ ਹੈ) ।
ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ।੮।੨।
Hukamnama in Hindi:
[Karo Daya Tera Naam...]वडहंसु महला १ ॥ हे परमात्मा ! मुझ पर दया करो, ताकि तेरे नाम का जाप करता रहूँ। तूने स्वयं ही सारी दुनिया पैदा की है और तू स्वयं ही सब जीवों में समाया हुआ है। तू खुद ही सब जीवों में समाया हुआ है और तूने ही उन्हें पैदा करके जगत के धंधों में लगाया हुआ है। किसी को तूने स्वयं ही बादशाह बनाया हुआ है और किसी को भिखारी बनाकर दर-दर पर भिक्षा माँगने के लिए भटका रहा है। लोभ एवं मोह को रचकर इतना मीठा बना दिया है कि इस भ्रम में फँसकर दुनिया भटक रही है। हे प्रभु ! मुझ पर सर्वदा ही दया करो, चूंकि तेरे नाम का जाप करता रहूँ॥ १॥
हे जग के रचयिता ! तेरा नाम सदा सत्य है और यह हमेशा ही मेरे मन को भला लगता है। मेरा दुःख नाश हो गया है तथा सुख मेरे हृदय में आकर समा गया है। हे परमेश्वर ! देवते, मनुष्य, विद्वान एवं बुद्धिमान मनुष्य तेरा ही गुणगान करते हैं। जो तेरे मन को अच्छे लगते हैं, वही देवते, नर, विद्वान एवं चतुर मनुष्य तेरा यशोगान करते हैं। माया के मोह में मुग्ध हुए व्यक्ति परमात्मा को याद नहीं करते और अमूल्य जीवन व्यर्थ ही गंवा देते हैं। कुछ विमूढ़ एवं मूर्ख लोग कदापि ईश्वर को स्मरण नहीं करते उन्हें यह ध्यान नहीं कि जो जन्म लेकर दुनिया में आया है, उसने जीवन छोड़कर अवश्य चले जाना है। हे जग के मालिक ! तेरा नाम सदैव सत्य है और वह मेरे मन की हमेशा मीठा लगता है॥ २॥
हे सच्चे परमेश्वर ! वह समय बहुत सुहावना है, जब तेरी आराधना की जाती है और तेरी वाणी अमृत समान है। तेरे सेवक प्रेमपूर्वक तेरी सेवा-भक्ति करते हैं और उन प्राणियों को तेरी सेवा-भक्ति का स्वाद प्राप्त हुआ है। केवल वही प्राणी परमात्मा की सेवा-भक्ति का स्वाद प्राप्त करते हैं, जिन्हें नामामृत की देन प्राप्त हुई है। जो जीव तेरे नाम में लीन हैं, वे नित्य ही प्रफुल्लित होते रहते हैं। कुछ लोग जो एक परमात्मा को नहीं पहचानते, उनसे कर्म-धर्म एवं संयम की साधना नहीं होती। हे परमेश्वर ! वह समय हमेशा सुहावना है, जब तेरी आराधना की जाती है और तेरी वाणी अमृत समान है॥ ३॥
हे परमेश्वर ! मैं तेरे सत्य-नाम पर न्यौछावर हूँ। तेरा शासन कदापि नष्ट नहीं होता। तेरा शासन सदैव अटल है यह कदापि नाश नहीं होता, अर्थात् अनश्वर है। तेरा तो वही सच्चा सेवक है, जो सहज अवस्था में लीन रहता है। कोई दुश्मन एवं दुःख मूल रूप से उसे स्पर्श नहीं करते और न ही पाप उसके निकट आते हैं। हे परमेश्वर ! मैं एक तेरे नाम पर सर्वदा कुर्बान जाता हूँ॥ ४॥
हे हरि ! युग-युगान्तरों से तुम्हारे ही भक्त हुए हैं। वे तेरे द्वार पर खड़े होकर तेरी ही कीर्ति करते रहे हैं। वे एक सत्यस्वरूप मुरारि का ही भजन करते हैं और सच्चे मुरारि का तभी भजन करते हैं जब वे उसे अपने मन में बसा लेते हैं। यह भ्रम का भुलावा जो तूने खुद ही पैदा किया है, तू इसे दूर कर देता है। गुरु की कृपा द्वारा मुझ पर भी कृपा करो और मुझे यम से बचा लो। हे हरि ! युगों-युगान्तरों से तुम्हारे ही भक्त तेरी महिमा कर रहे हैं।॥ ५ ॥
हे मेरे सर्वोच्च परमेश्वर ! तू अलक्ष्य एवं अपार है। मैं किस तरह तेरे समक्ष प्रार्थना करूँ ? मैं नहीं जानता कि मैं किस तरह प्रार्थना करूँ। यदि तुम मुझ पर कृपा-दृष्टि करो तो ही मैं सत्य को पहचान सकता हूँ। मैं तेरे सत्य को तभी समझ सकता हूँ, यदि तुम स्वयं मुझे सूझ प्रदान करोगे। दु:ख एवं भूख तूने ही दुनिया में रचे हैं और इस चिन्ता-तनाव से मुझे मुक्त कीजिए। नानक प्रार्थना करता है कि मनुष्य की चिन्ता-तनाव तभी दूर होता है, यदि वह गुरु की शिक्षा को समझ ले। वह महान् परमात्मा आप ही अलक्ष्य एवं अनन्त है॥ ६॥
हे पूज्य परमेश्वर ! तेरे नयन अत्यन्त सुन्दर हैं और तेरे दाँत भी अनुपम हैं। जिस परमात्मा के बड़े लम्बे केश हैं, उसकी नाक बहुत सुन्दर है। तेरी कचन काया स्वर्ण रूप में ढली हुई है। हे मेरी सहेलियो ! स्वर्ण में ढली हुई उसकी काया एवं कृष्ण (वर्ण जैसी) माला उसके पास है, उसकी आराधना करो। हे सहेलियो ! यह उपदेश ध्यानपूर्वक सुनो कि उसकी आराधना करने से यमदूत तुम्हारे द्वार पर खड़ा नहीं होगा। तुम्हारे मन की मैल निवृत्त हो जाएगी और साधारण हंस से सर्वश्रेष्ठ हंस बन जाओगे। हे पूज्य परमेश्वर ! तेरे नयन अत्यन्त सुन्दर हैं और तेरे दाँत बड़े रसदायक एवं अमूल्य हैं।॥ ७॥
हे प्रभु ! तेरी चाल बड़ी सुहावनी है और तेरी वाणी भी बड़ी मधुर है। तुम कोयल की भाँति बोलते हो और तुम्हारा चंचल यौवन मदमस्त है। तेरा मदमस्त चंचल यौवन तुझे ही अच्छा लगता है। इसका दर्शन मन की इच्छाओं को पूर्ण कर देता है। तुम हाथी की भाँति आहिस्ता-आहिस्ता चरण रखते हो और अपने आप में मदमस्त रहते हो। जो जीवात्मा अपने परमेश्वर के प्रेम में लीन है, वह मस्त होकर गंगा-जल की भाँति क्रीड़ाएँ करती है। हरि का सेवक नानक विनती करता है कि हे हरि ! तेरी चाल बड़ी सुहावनी है और तेरी वाणी भी बड़ी मधुर-मीठी है॥ ८ ॥ २॥