• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result

  Updates
ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ April 21, 2026
Sadaa Dhan Antar Naam Samaale April 20, 2026
Man Re Prabh Ki Saran Bichaaro April 19, 2026
Amrit Bachan Sadh Ki Bani Lyrics April 19, 2026
Jab Jariyai Tab Hoye Bhasm Tan April 18, 2026
Guru Angad Dev Ji Parkash Purab 2026 Wishes, Messages, Image April 18, 2026
Next
Prev
Home Hukamnama

Kar Bandan Prabh Parbrahm

ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥

in Hukamnama, Translation
October 11, 2025
Kar Bandan Prabh Parbrahm Guru Granth Sahib Rutti Guru Arjan Dev Ji
35
SHARES
1.8k
VIEWS
Share on FacebookShare on TwitterWhatsApp Now

Kar Bandan Prabh Parbrahm

Kar Bandan Prabh Parbrahm, Bachhou Sadhah Dhoor; is Pious Mukhwak of Sri Guru Arjan Dev Ji, Raag Ramkali Rutti (Poem of Weathers), documented on Page 927 of Sri Guru Granth Sahib Ji.

HukamnamaKar Bandan Prabh Parbrahm
PlaceDarbar Sri Harmandir Sahib Ji, Amritsar
Ang927
CreatorGuru Arjan Dev Ji
RaagRamkali
Ajj Da Hukamnama Darbar Sahib Amritsar
ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥ ਸਲੋਕ ॥ ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥ ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥ ਛੰਤੁ ॥ ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥ ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥ ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ ਸਲੋਕ ॥ ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥ ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥ ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥ ਛੰਤੁ ॥ ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥ ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥ ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥ ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥ ਸਲੋਕ ॥ ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥ ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥ ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥ ਛੰਤੁ ॥ ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥ ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥ ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥ ਸਲੋਕ ॥ ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥ ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥ ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥ ਛੰਤੁ ॥ ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥ ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥ ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥ ਸਲੋਕ ॥ ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥ ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥ ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥ ਛੰਤੁ ॥ ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥ ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥ ਸਲੋਕ ॥ ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ ਛੰਤੁ ॥ ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥ ਸਲੋਕ ॥ ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥ ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ ਛੰਤੁ ॥ ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥ ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥ ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥

Punjabi Translation English Translation Hindi Translation

Hukamnama English Translation

Ramkali Mahala - 5th Ruti Slok Ik Onkar Satgur Prasad ( Kar Bandan Prabh Parbrahm... )

"By the Grace of the Lord-Sublime, Truth personified & attainable through the Guru's guidance."
I would first salute the Lord-Almighty and then seek the dust of the holy saints. O Nanak ! I am worshipping the Lord (by reciting True Name) who is pervading equally in all the beings, by getting rid of my egoistic tendencies. (1)
The Lord is capable of freeing us from our sins and destroys our fear complex, as He is the fountain-head of all bliss and joy. (ocean of all comforts) O Nanak ! I am always worshipping the Lord (reciting Lord's True Name), the benefactor of the poor and helpless people. (2)
Chhant: O fortunate persons! Let us sing the praises of the Lord-sublime; thus the Lord Will bless us with His Grace. By reciting the Lord's True Name during all the six seasons, the month, every moment or double than it, all these seasons would become praise worthy and worth-while. Blessed are the people, who are imbued with the love of the Lord and have sung the praises of the Lord with love and devotion. (with concentration of mind). The life of the persons, who have attained the Lord-sublime, have made a success of this life. The Lords True Name is the supporter and destroyer of all our sins, as such no alms-giving or other formal religious functions could equal the True Name. O Nanak! Let us lead a fruitful life by worshipping the Lord, who would enable us to escape the cycle of births and deaths. (1)

Slok: ( Udam Agam Agocharo Charan Kamal Namaskar... )

O Nanak! Let me make an effort to salute the lotus-feet of the Lord, who is limitless, beyond our comprehension and reach.
O Lord! The discourses, which have appealed to You are really praises-worthy as we have always depended on Your support through the True Name. (1)
O friends! Let us seek refuge at the lotus-feet of the holy saints and recite the True Name of the Lord who is limitless. O Nanak! Our mind has blossomed forth from completely dried up (withered) position by reciting the True Name of the True Master. (2)
Chhant : O Brother! The season of Basant (spring) and the months of (Chet & Vaisakh) March and April are really pleasant and blissful when we get united with the Lord, with the body and mind blossoming with (greenery) fruitfulness.
O friend! When we found the Lord established in a peaceful position, (ever-existent) we got the bliss of life and enjoyed all the joy at the lotus-feet of the Lord. (blossomed forth). The virtues and praises of the Lord are invaluable, who is charming, beautiful and full of wisdom with the greatest personality. But only fortunate persons have attained the Lord, thus casting away their sufferings and the fulfillment of all the worldly desires. O Nanak! We have got rid of the pangs of Yama's punishment (god of death) by taking refuge at the lotus-feet of the Lord. (2)

Slok ( Sadh Sangat Bin' Bharam Muee Karti Karam Anek.. )

The human beings, performing many actions, without the support of the holy saints, have faced death due to their dual- mindedness. O Nanak ! According to the pre-destined Lord's Will as per our misdeeds, we get engrossed in worldly bondage due to the worldly attachment. (1)
The persons, who have won the Lord's pleasure, have been united with Him whereas the Lord has separated some, as it pleases Him. O Nanak! We have taken the support of the True Master, whose Greatness and grandeur is beyond description. (2)
Chhant: The hot season of the summer month is pestering those persons, as during these months of (Jeth & Ahar) May and June there is too much heat in the sunshine. The Lord has not bestowed His Grace on those persons who have been separated from Him due to the loss of love. (like the separated wife) such persons have lost everything (have been robbed)
as the Lord's Grace is not bestowed on them and they suffer in anguish and helplessness and are like a dead person. They suffer in separation from the Lord, being engrossed in the love of Maya just as the fish flutters in the absence of water (on being taken out of water). Due to their sinful actions they suffer with fear through various forms of life (in the cycle of Rebirths), facing the punishment at the hands of the Yama. (god of death).
O Nanak! My only prayer to the True Master is that He may protect me as I have only His support, who is an embodiment of perfection. (who enables all to complete their functions) (3).

Slok ( Sardha Lagi Sang Pritamai Ik Til Rahnu N Jaie... )

I have been imbued with the love of the beloved Lord with faith as such I cannot bear His separation even for a moments. O Nanak! I have inculcated the love of the Lord in my body and mind thus gaining peace and tranquillity of mind. (1)
The Lord, who is my friend and companion since ages, has protected me by extending His helping hand. O Nanak ! The Lord has made me His slave (devotee) by imbibing His love in my heart. (2)
Chhant: The season of monsoon, during the months of (savan & Bhadon) July and August is very pleasant when we enjoy the bliss of unison with the Lord, when the clouds are over-cast and burst into torrential rains filling all the lands and oceans with water everywhere. Similarly the Lord is pervading everywhere and the heart is brimming with the love of the Lord's True Name, comprising all the nine worldly treasures. The whole clan (lineage) of the persons, who have recited the True Name of the omni-scient Lord, have attained salvation. They have woken up in the love of the Lord (from the slumber of ignorance) who has pardoned their sins as they have been blessed by the Lord-benefactor. O Nanak! The human being has thus attained the Lord-spouse, whose love was inculcated in his heart like the woman winning the love of the her spouse. (4)

Slok: ( Aas Piyasi Main Phiru Kab Pekhou Gopal ... )

O Nanak! I am wandering around in search of my beloved Lord with lot of hopes. When will I perceive a glimpse of my Lord-benefactor? Is there any friendly saint (my companion) who could unite me with my beloved Lord ? (1)
I cannot remain peaceful even for a moment without having a glimpse of my beloved Lord as I am pining for Him. O Nanak ! I have sought the support of the holy saints and hope to fulfil my hopes and desire through their help. (2)
Chhant The onset of the season of winter comprising the months of (asun and kartik) September and October has again enlivened the hope of uniting with the Lord. I am seeking and craving for a glimpse of the Lord. When shall I unite with the Lord, an ocean of virtues? Without the love of the Lord, we cannot enjoy any bliss and the wearing of necklace or bracelets is like a curse. All the pleasures of various outer appearances, with beauty, cleverness of mind, with witty and intelligent talk and being knowledgeable are fruitless, without the love of the Lord just as the body without the soul. (breathing) I look around in all the ten directions with the hope of (thirst for) meeting the beloved Lord (and proceed to look for the holy saints). O Nanak ! May the Lord, the ocean of all virtues, unite us with Himself through His Grace ! (5)

Slok: ( Jalan Bujhi Sital Bhaye' Man Tan Upji Sant... )

O Nanak! On meeting the perfect Lord, the fire of our worldly desires is quenched and there is peace and tranquillity of both body and mind, getting rid of our dual-mindedness. (1)
The Lord has sent the holy saints as His emissaries to prove His nearness (proximity) to us (that He is not away from us). O Nanak! They have been merged with the perfect and all-pervasive Lord and their whims and fear-complex are cast away. (2)
Chhant During the season of winter comprising the months of (Manghar and Poh) November and December, there is peace and tranquillity all around as the Lord has shown His glimpse (has appeared Himself) and with the glimpse of the Lord the fire within is extinguished and the vices of deceit, sins and jealousy are cast away. (worldly falsehood). The persons, who are slaves of the Lord, the saints, and have been united with the Lord having completed their functions. All our actions, with the recitation of True Name as our necklace, with the concentration of mind as the thread, and all other worldly pleasures and ornaments are all useful and completed when we sing the praises of the indescribable Lord-sublime, beyond our comprehension. Then by developing the love of the Lord's worship, even the Yama does not approach us. O Nanak! The person, united by the Lord with Himself, cannot face separation from Him again. (like the woman winning conjugal union with the spouse).(6)

Slok: ( Har Dhan Paiya Sohagani Dolat Nahi Cheet... )

The person, who has attained the wealth of Lord's True Name, does not falter again. (like the woman attaining the love of her spouse). O Nanak! The persons, who have joined the company of holy saints, have been enlightened within by the light of knowledge (and the Lord has appeared within them), who is friendly and helpful. (1)
All the worldly pleasures, joy, musical tunes, or the bliss of worldly drama are pleasant and lovable when the Lord's company (union) is also available. O Nanak! We could get all our cherished desires fulfilled when we recited the Lord's True Name in the company of the holy saints, who are dear to the beloved Lord also. (2)
Chhant: The season of snowfall, comprising the months of (magh and phalgun)January and February, is very lovable and pleasant, as it is full of virtues and peace-loving surroundings. O friends! Let us all, including the saints, sing the praises of the Lord as the Lord-spouse has appeared within us (the Prime-soul has shown itself in the soul). The beloved Lord's (Prime soul) presence within the soul, whom we had remembered at heart, has made my heart blissful and beautiful. I have been enamoured by the glimpse of the True Master, whose presence has blossomed forth all the beings, big and small, in the three worlds. We got united with the Lord when we recited the True Name through the Guru's Word and got enamoured with all my desires fulfilled. O Nanak ! I am now enjoying the eternal bliss, having merged with the Lord, the spouse of Maya or Nature. (7)

Slok ( Sant Sahai Jia Ke Bhavjal Taranhar... )

O Nanak! The persons, who are friendly with the holy saints, are enabled to cross this ocean of life successfully. They are considered greatest of all, as they are imbued with the love of the Lord's True Name. (1)
The persons, who have realised the Lord, have attained salvation and are great warriors in this world and the next world as well. O Nanak !.I would offer myself as a sacrifice to the persons who have crossed this ocean of life successfully by reciting the Lord's True Name. (2)
Chhant O True Master! The persons, who have inculcated the love of the lotus-feet of the Lord in the heart, have cast away all their sufferings and become the greatest of all. Once the Lord's love has been inculcated in the heart, the sufferings of the cycle of births and deaths are cast away. They are imbued with the love of the Lord and remain immersed in the knowledge of the Lord's secrets, without forsaking the Lord from the mind even for a moment. They have attained all the virtues of the Lord, the True Master of the world, having rid themselves of their egoism and taking refuge at the lotus-feet of the Lord. O True Master, the Gobind, and treasure of all virtues! I salute the Lord, who is the source of all creation (who existed from the beginning) O Nanak ! May the Lord bestow His Grace and make me realise His True self and His form pervading throughout various Yugas (ages). (8-1-6-8)

Punjabi Translation

ਰਾਮਕਲੀ ਪੰਜਵੀਂ ਪਾਤਿਸ਼ਾਹੀ ॥ ਮੌਸਮ, ਸਲੋਕ ॥ ਵਾਹਿਗੁਰੂ ਕੇਵਲ ਇੱਕ ਹੈ ॥ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ॥

ਤੂੰ ਸੁਆਮੀ ਸ੍ਰੋਮਣੀ ਮਾਲਕ ਨੂੰ ਨਮਸ਼ਕਾਰ ਕਰ ਅਤੇ ਉਸ ਦੇ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾਂ ਕਰ ॥ ਆਪਣੀ ਸਵੈ-ਹੰਗਤਾ ਤਿਆਗ ਦੇ ਅਤੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਸਾਈਂ ਸਾਰੇ ਪਰੀਪੂਰਨ ਹੋ ਰਿਹਾ ਹੈ, ਹੇ ਨਾਨਕ ॥ ਵਾਹਿਗੁਰੂ ਪਾਤਿਸ਼ਾਹ, ਪਾਪ ਦੂਰ ਕਰਨਹਾਰ, ਡਰ ਮੇਟਣ ਵਾਲਾ ਅਤੇ ਅਨੰਦ ਦਾ ਸਮੁੰਦਰ ਹੈਂ ॥ ਮਸਕੀਨਾਂ ਉੱਤੇ ਮਿਹਰਬਾਨ ਅਤੇ ਪੀੜ ਨੂੰ ਮਾਰਣ ਵਾਲਾ ਉਸ ਦਾ, ਹੇ ਨਾਨਕ! ਤੂੰ ਸਦਾ ਹੀ ਸਿਮਰਨ ਕਰ ॥ ਛੰਤ ॥ ਹੇ ਭਾਰੇ ਨਸੀਬਾਂ ਵਾਲਿਓ ॥ ਤੁਸੀਂ ਸੁਆਮੀ ਦੀ ਸਿਫ਼ਤ-ਸਲਾਹ ਗਾਇਨ ਕਰੋ ਅਤੇ ਭਾਗਾਂ ਵਾਲਾ ਮਾਲਕ ਤੁਹਾਡੇ ਤੇ ਤਰਸ ਕਰੇਗਾ ॥ ਕੀਰਤੀਮਾਨ ਐ ਉਹ ਮੌਸਮ, ਉਹ ਮਹੀਨਾ, ਉਹ ਮੁਹਤ ਅਤੇ ਉਹ ਵੇਲਾ ਜਦ ਸੁਆਮੀ ਦੀਆਂ ਸਿਫਤਾ ਉਚਾਰਨ ਕੀਤੀਆਂ ਜਾਂਦੀਆਂ ਹਨ ॥ ਸੁਲੱਖਣੇ ਹਨ ਉਹ ਪੁਰਸ਼ ਜੋ ਸਾਹਿਬ ਦੀ ਸਿਫ਼ਤ ਸ਼ਲਾਘਾ ਦਾ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਜੋ ਇੱਕ ਚਿੱਤ ਹੋ ਉਸ ਦਾ ਆਰਾਧਨ ਕਰਦੇ ਹਨ ॥ ਫਲਦਾਇਕ ਵੰਝਦਾ ਹੈ ਉਨ੍ਹਾਂ ਦਾ ਜੀਵਨ ਜੋ ਉਸ ਪ੍ਰਭੂ ਨੂੰ ਪ੍ਰਾਪਤ ਹੋ ਜਾਂਦੇ ਹਨ ॥ ਖੈਰਾਤਾਂ, ਸਖਾਵਤਾਂ ਅਤੇ ਧਰਮ ਸੰਸਕਾਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ ਜੋ ਸਾਰਿਆਂ ਗੁਨਾਹਾਂ ਨੂੰ ਨਸ਼ਟ ਕਰ ਦਿੰਦਾ ਹੈ, ਗੁਰੂ ਜੀ ਬਿਨੈ ਕਰਦੇ ਹਨ ਮੈਂ ਸਾਈਂ ਨੂੰ ਆਰਾਧ ਕੇ ਜੀਉਂਦਾ ਹਾਂ ਅਤੇ ਮੇਰੇ ਜਨਮ ਤੇ ਮਰਨ ਮੁਕ ਗਏ ਹਨ ॥

ਸਲੋਕ ॥ ਤੂੰ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਆਪਣੇ ਮਾਲਕ ਨਾਲ ਮਿਲਣ ਦਾ ਉਪਰਾਲਾ ਕਰ ਅਤੇ ਉਸ ਦੇ ਕੰਵਲ ਚਰਨਾਂ ਨੂੰ ਪ੍ਰਣਾਮ ਕਰ ॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਬੋਲ ਬਾਣੀ ਹੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ ॥ ਜੋ ਤੇਰੇ ਨਾਮ ਦਾ ਆਸਰਾ ਲੈਣ ਦੀ ਤਾਕੀਦ ਕਰਦੀ ਹੈ ॥ ਹੇ ਮਿੱਤਰ! ਤੂੰ ਸਾਧੂਆਂ ਦੀ ਓਟ ਲੈ ਅਤੇ ਆਪਣੇ ਬੇਅੰਤ ਪ੍ਰਭੂ ਦਾ ਭਜਨ ਕਰ ॥ ਨਾਨਕ, ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸੁੱਕੇ ਸਮੇਂ ਤੋਂ ਹਰਾ ਭਰ ਹੋ ਵੰਝੇਗਾਂ ॥ ਛੰਤੁ ॥ ਆਨੰਦ-ਭਰਿਆ ਹੈ, ਬਹਾਰ ਦਾ ਮੌਸਮ ਚੇਤ੍ਰ ਅਤੇ ਵਿਸਾਖ ਦੇ ਮਹੀਨੇ ਖੁਸ਼ਗਵਾਰ ਮਹੀਨੇ ਹਨ ॥ ਪੂਜਯ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ, ਮੇਰੀ ਜਿੰਦੜੀ, ਦੇਹ ਅਤੇ ਜੀਵਨ ਪ੍ਰਫੁਲਤ ਹੋ ਗਏ ਹਨ ॥ ਜਦ ਮੇਰੇ ਅਬਿਨਾਸ਼ੀ ਪਤੀ ਦੇ ਕੰਵਲ ਚਰਨ ਮੇਰੇ ਦਿਲ ਦੇ ਗ੍ਰਹਿ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਮੈਂ ਖੁਸ਼ ਹੋ, ਨਵੇਂ ਸਿਰਿਉਂ, ਖਿੜ ਜਾਂਦਾ ਹਾਂ, ਹੇ ਮੇਰੀ ਸਹੀਏ ॥ ਸ਼੍ਰਿਸ਼ਟੀ ਦਾ ਸੁਆਮੀ ਸੁਹਣਾ ਸੁਨੱਖਾ, ਕਾਮਲ ਸਰਬੱਗ ਅਤੇ ਸਾਰਾ ਕੁੱਛ ਜਾਣਨਹਾਰ ਹੈ ਅਤੇ ਅਮੋਲਕ ਹਨ, ਉਸ ਦੀਆਂ ਨੇਕੀਆਂ ॥ ਭਾਰੇ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ ਹੈ ॥ ਦੂਰ ਹੋ ਗਿਆ ਹੈ ਮੇਰਾ ਰੰਜ, ਗਮ ਤੇ ਪੂਰੀਆਂ ਥੀ ਗਈਆਂ ਹਨ ਮੇਰੀਆਂ ਉਮੈਦਾਂ ॥ ਗੁਰੂ ਜੀ ਬਿਨੇ ਕਰਦੇ ਹਨ, ਤੈਡੀ ਪਨਾਹ ਲੈਣ ਦੁਆਰਾ ਹੇ ਸਾਹਿਬ ॥ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ॥

ਸਲੋਕ ॥ ਸਤਿਸੰਗਤ ਦੇ ਬਾਝੋਂ (ਜਗਿਆਸੂ ਰੂਪ) ਇਸਤਰੀ ਭਟਕ ਅਤੇ ਅਨੇਕਾਂ ਕਰਮਕਾਂਡ ਕਰ ਮਰ ਮੁਕ ਜਾਂਦੀ ਹੈ ॥ ਉਹ ਆਪਣੇ ਪੂਰਬਲੇ ਅਮਲਾਂ ਦੀ ਲਿਖਤਕਾਰ ਦੇ ਨਰਮ ਜ਼ੰਜੀਰਾਂ ਅੰਦਰ ਜਕੜੀ ਹੋਈ ਹੈ, ਹੇ ਨਾਨਕ ॥ ਜਿਹੜੇ ਹਰੀ ਨੂੰ ਚੰਗੇ ਲਗਦੇ ਹਨ, ਉਨ੍ਹਾਂ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਖੁਦ ਹੀ ਬੰਦੇ ਨੂੰ ਆਪਣੇ ਨਾਲੋਂ ਵਿਛੋੜ ਭੀ ਦਿੰਦਾ ਹੈ ॥ ਨਾਨਕ ਨੇ ਉਸ ਸਾਹਿਬ ਦੀ ਸ਼ਰਣ ਲਈ ਹੈ, ਵਿਸ਼ਾਲ ਹੈ ਜਿਸ ਦਾ ਤੱਪ ਤੇਜ ॥ ਛੰਤ ॥ ਗਰਮੀ ਦੇ ਮੌਸਮ ਦੇ ਜੇਠ ਅਤੇ ਹਾੜ ਦੇ ਮਹੀਨਿਆਂ ਵਿੱਚ ਗਰਮੀ ਨਿਹਾਇਤ ਹੀ ਸਖਤ ਹੁੰਦੀ ਹੈ ॥ ਛੁੱਟੜ ਵਹੁਟੀ ਆਪਣੇ ਕੰਤ ਦੇ ਪਿਆਰ ਤੋਂ ਵਿਛੁੜੀ ਹੋਈ ਹੈ ਅਤੇ ਸੁਆਮੀ ਉਸ ਨੂੰ ਵੇਖਦਾ ਤੱਕ ਨਹੀਂ ॥ ਉਹ ਆਪਣੇ ਸੁਆਮੀ ਨੂੰ ਨਹੀਂ ਵੇਖਦੀ, ਦੁਖ ਤਕਲਫ਼ਿ ਅੰਦਰ ਮਰ ਜਾਂਦੀ ਹੈ, ਕਿਉਂਕਿ ਉਸ ਨੂੰ ਪਰਮ ਹੰਕਾਰ ਨੇ ਠੱਗ ਲਿਆ ਹੈ ॥ ਧਨ-ਦੌਲਤ ਨਾਲ ਜੁੜੀ ਹੋਈ ਉਹ ਆਪਣੇ ਸੁਆਮੀ ਨਾਲ ਰੁੱਸੀ ਹੋਈ ਹੈ ਅਤੇ ਪਾਣੀ ਦੇ ਬਗੈਰ ਮੱਛੀ ਦੀ ਮਾਨੰਦ ਤੜਫਦੀ ਹੈ ॥ ਉਹ ਪਾਪ ਕਮਾਉਂਦੀ ਹੈ, ਇਸ ਲਈ ਜੂਨੀਆਂ ਦੇ ਅੰਦਰ ਪੈਣ ਦੇ ਡਰ ਨਾਲ ਸਹਿਮੀ ਹੋਈ ਹੈ ॥ ਮੌਤ ਉਸ ਤੂੰ ਸਜ਼ਾ ਦੇਵੇਗੀ ॥ ਨਾਨਕ ਬੇਨਤੀ ਕਰਦਾ ਹੈ, ਹੇ ਕਾਮਨਾ ਪੂਰੀਆਂ ਕਰਨ ਵਾਲੇ ਸੁਆਮੀ ॥ ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ ॥

ਸਲੋਕ ॥ ਭਰੋਸੇ ਭਰੀ ਪ੍ਰੀਤ ਅੰਦਰ, ਮੈਂ ਆਪਣੇ ਪਿਆਰੇ ਨਾਲ ਜੁੜ ਗਿਆ ਹਾਂ ॥ ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ ॥ ਨਾਨਕ, ਪ੍ਰਭੂ ਆਪਣੇ ਆਪ ਹੀ ਮੇਰੀ ਆਤਮਾਂ ਅਤੇ ਦੇਹ ਅੰਦਰ ਰਮ ਰਿਹਾ ਹੈ ॥ ਜੋ ਜਨਮਾਂ ਜਨਮਾਤਰਾਂ ਤੋਂ ਮੇਰਾ ਮਿੱਤ੍ਰ ਰਿਹਾ ਹੈ, ਉਸ ਯਾਰ ਨੇ ਮੈਨੂੰ ਮੇਰੇ ਹੱਥ ਤੋਂ ਪਕੜ ਲਿਆ ਹੈ ॥ ਹੇ ਨਾਨਕ! ਦਿਲੀ ਪ੍ਰੀਤ ਨਾਲ ਸੁਆਮੀ ਨੇ ਮੈਨੂੰ ਆਪਣੇ ਚਰਨਾ ਦੀ ਟਹਿਲਣ ਬਣਾ ਲਿਆ ਹੈ ॥ ਛੰਤ ॥ ਸਾਉਣ ਅਤੇ ਭਾਦੋਂ ਦਾ ਖੁਸ਼ਗਵਾਰ ਬਰਸਾਤ ਦਾ ਮੌਸਮ ਖੁਸ਼ੀ ਬਖ਼ਸ਼ਦਾ ਹੈ ॥ ਨੀਵੇਂ ਬੱਦਲ ਵਰ੍ਹਦੇ ਹਨ ਅਤੇ ਸਮੁੰਦਰ ਤੇ ਧਰਤੀ ਪਾਣੀ ਦੇ ਸ਼ਹਿਦ ਨਾਲ ਭਰ ਜਾਂਦੇ ਹਨ ॥ ਸੁਆਮੀ ਸਾਰਿਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਨਵਾਂ ਖ਼ਜਾਨਿਆਂ ਨਾਲ ਸਮੂਹ ਦਿਲ ਘਰ ਪਰੀਪੂਰਨ ਹਨ ॥ ਦਿਲਾਂ ਦੀਆਂ ਜਾਣਨਹਾਰ ਸਾਹਿਬ ਦਾ ਆਰਾਧ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਮੁਕੰਮਲ ਤੌਰ ਤੇ ਪਾਰ ਉੱਤਰ ਜਾਂਦੀਆਂ ਹਨ ॥ ਜੋ ਆਪਣੇ ਪ੍ਰੀਤਮ ਦੇ ਪਿਆਰ ਅੰਦਰ ਜਾਂਗਦੇ ਹਨ, ਉਨ੍ਹਾਂ ਨੂੰ ਕੋਈ ਪਾਪ ਨਹੀਂ ਚਿੰਮੜਦਾ ॥ ਸਦੀਵ ਹੀ ਬਖਸ਼ਣਹਾਰ ਹੈ ਮੇਰਾ ਮਿਹਰਬਾਨ ਮਾਲਕ ॥ ਗੁਰੂ ਜੀ ਬਿਨੇ ਕਰਦੇ ਹਨ ਮੈਂ ਵਾਹਿਗੁਰੂ ਨੂੰ ਆਪਣੇ ਭਰਤੇ ਵਜੋਂ ਪ੍ਰਾਪਤ ਕਰ ਲਿਆ ਹੈ, ਜੋ ਹਮੇਸ਼ਾਂ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ ॥

ਸਲੋਕ ॥ ਆਸ ਨਾਲ ਤਿਆਹੀਂ ਮੈਂ ਇਹ ਸੋਚਦੀ ਫਿਰਦੀ ਹਾਂ ਕਿ ਮੈਂ ਆਪਣੇ ਸੁਆਮੀ ਨੂੰ ਕਦ ਵੇਖਾਂਗੀ ॥ ਹੇ ਨਾਨਕ! ਕਿ ਕੋਈ ਮਿੱਤ੍ਰਭਾਵਨਾ ਵਾਲਾ ਨੇਕ ਪੁਰਸ਼ ਹੈ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ? ਉਸ ਨੂੰ ਮਿਲਣ ਦੇ ਬਗੈਰ ਮੈਨੂੰ ਠੰਢ ਚੈਨ ਨਹੀਂ ਪੈਂਦੀ ॥ ਇੱਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਰਹਿ ਨਹੀਂ ਸਕਦਾ ॥ ਵਾਹਿਗੁਰੂ ਦੇ ਸੰਤਾਂ ਦੀ ਓਟ ਲੈਣ ਦੁਆਰਾ ਨਾਨਕ ਦੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ ॥ ਛੰਤ ॥ ਸਿਆਲ ਦੇ ਮੌਸਮ ਤੋਂ ਪਹਿਲੇ ਆਉਣ ਵਾਲੇ, ਅੱਸੂ ਅਤੇ ਕੱਤੇ ਦੇ ਮਹੀਨਿਆਂ ਵਿੱਚ ਮੈਨੂੰ ਵਾਹਿਗੁਰੂ ਦੀ ਤ੍ਰੇਹ ਲੱਗੀ ਹੈ ਤੇ ਮੈਂ ਉਸ ਨੂੰ ਮਿਲਣ ਦੀ ਤਿਆਰੀ ਕਰਦਾ ਹਾਂ ॥ ਇਹ ਸੋਚਦੀ ਹੋਈ ਕਿ ਮੈਂ ਨੇਕੀਆਂ ਦੇ ਖ਼ਜ਼ਾਨੇ ਆਪਣੇ ਮਾਲਕ, ਨੂੰ ਕਦ ਮਿਲਾਂਗੀ, ਮੈਂ ਉਸ ਦੇ ਦੀਦਾਰ ਨੂੰ ਭਾਲਦੀ ਫਿਰਦੀ ਹਾਂ ॥ ਆਪਣੇ ਪ੍ਰੀਤਮ ਕਰਤੇ ਦੇ ਬਗੈਰ ਮੈਨੂੰ ਸਮੂਹ ਸੁੱਖ ਪ੍ਰਾਪਤ ਨਹੀਂ ਹੁੰਦੇ ਅਤੇ ਧ੍ਰਿਕਾਰ ਯੋਗ ਥੀ ਵੰਝਦੀਆਂ ਹਨ ਮੇਰੀਆਂ ਮਾਲਾਂ ਤੇ ਕੜੇ ॥ ਕਿੰਨੀ ਭੀ ਸੋਹਣੀ, ਸਿਆਣੀ, ਕਾਮਲ ਅਤੇ ਸਾਰਾ ਕੁੱਛ ਜਾਨਣਹਾਰ ਮੈਂ ਹੋਵਾਂ, ਮੇਰੀ ਦੇਹ ਐਉਂ ਹੈ, ਜਿਸ ਤਰ੍ਹਾਂ ਕਿ ਇਹ ਸਾਹ ਦੇ ਬਗੈਰ ਹੈ ॥ ਏਥੇ ਉੱਥੇ ਅਤੇ ਦਸੀਂ ਪਾਸੀਂ ਮੈਂ ਉਸ ਨੂੰ ਦੇਖਦੀ ਹਾਂ ਅਤੇ ਆਪਣੇ ਸੁਆਮੀ ਨੂੰ ਮਿਲਣ ਦੀ ਮੇਰੀ ਜਿੰਦੜੀ ਨੂੰ ਤ੍ਰੇਹ ਹੈ ॥ ਗੁਰੂ ਜੀ ਬਿਨੇ ਕਰਦੇ ਹਨ, ਹੇ ਨੇਕੀਆਂ ਦੇ ਖਜ਼ਾਨੇ ਮੇਰੇ ਮਾਲਕ ਰਹਿਮ ਕਰ ਤੇ ਮੈਨੂੰ ਆਪਣੇ ਨਾਲ ਮਿਲਾ ਲੈ ॥

ਸਲੋਕ ॥ ਮੇਰੀ ਅੰਦਰਲੀ ਅੱਗ ਬੁੱਝ ਗਈ ਹੈ, ਮੈਂ ਠੰਢਾ ਠਾਰ ਹੋ ਗਿਆ ਹਾਂ ਅਤੇ ਮੇਰੀ ਆਤਮਾ ਤੇ ਦੇਹ ਅੰਦਰ ਠੰਢ ਚੈਣ ਉਤਪੰਨ ਹੋ ਗਈ ਹੈ ॥ ਨਾਨਕ, ਮੈਂ ਆਪਣੇ ਸਰਬ-ਵਿਆਪਦ ਸੁਆਮੀ ਨੂੰ ਮਿਲ ਗਿਆ ਹਾਂ ਅਤੇ ਮੇਰਾ ਦਵੈਤ-ਭਾਵ ਤੇ ਸੰਦੇਹ ਦੂਰ ਗਏ ਹਨ ॥ ਵਾਹਿਗੁਰੂ ਖੁਦ ਸੰਤਾਂ ਨੂੰ ਇਹ ਕਹਿ ਕੇ ਸੰਸਾਰ ਵਿੱਚ ਭੇਜਦਾ ਹੈ, ਮੈਂ ਤੁਹਾਡੇ ਕੋਲੋਂ ਦੁਰੇਡੇ ਨਹੀਂ ॥ ਨਾਨਕ ਸਰਬ-ਵਿਆਪਦ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੇਰਾ ਵਹਿਮ ਤੇ ਡਰ ਨਾਸ ਹੋ ਗਏ ਹਨ ॥ ਛੰਤ ॥ ਚੰਦ ਵਰਗੇ ਠੰਢੇ ਮੱਘਰ ਅਤੇ ਪੋਹ ਦੇ ਮਹੀਨਿਆਂ ਦੇ ਮੌਸਮ ਅੰਦਰ ਵਾਹਿਗੁਰੂ ਮੈਨੂੰ ਪ੍ਰਤੱਖ ਦਿੱਸ ਪਿਆ ਹੈ ॥ ਸਾਈਂ ਦਾ ਦੀਦਾਰ ਦੇਖ ਕੇ, ਮੇਰੀ ਦਿਲ ਦੀ ਸੜਾਂਦ (ਸੜਨ) ਬੰਦ ਹੋ ਗਈ ਹੈ ਅਤੇ ਮੋਹਣੀ ਮਾਇਆ ਦਾ ਛਲ ਫਰੇਬ ਭੀ ਮਿੱਟ ਗਿਆ ਹੈ ॥ ਆਪਣੇ ਵਾਹਿਗੁਰੂ ਨਾਲ ਐਨ ਪ੍ਰਤੱਖ ਮਿਲ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਮੈਂ ਗੁਮਾਸ਼ਤੇ ਦੀ ਮਾਨੰਦ, ਉਸ ਦੇ ਚਰਨਾਂ ਦੀ ਟਹਿਲ ਕਮਾਉਂਦਾ ਹਾਂ ॥ ਮੇਰੀ ਮਾਲਾ, ਕੇਸਾਂ ਦੀ ਪਰਾਂਦੀ, ਹਾਰ ਸ਼ਿੰਗਾਰ ਅਤੇ ਸਮੂਹ ਨਿਆਮਤਾਂ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਨਾ ਹੀ ਹੈ ॥ ਮੌਤ ਦਾ ਦੂਤ ਤਿੰਨ੍ਹਾਂ ਵੱਲ ਤੱਕ ਨਹੀਂ ਸਕਦਾ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਤੇ ਟਹਿਲ ਸੇਵਾ ਨੂੰ ਲੋੜਦੇ ਹਨ ॥ ਗੁਰੂ ਜੀ ਪ੍ਰਾਰਥਨਾ ਰਕਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਸ ਦਾ ਆਪਣੇ ਪ੍ਰੀਤਮ ਦੀ ਪ੍ਰੀਤ ਨਾਲੋਂ ਵਿਛੋੜਾ ਨਹੀਂ ਹੁੰਦਾ ॥

ਸਲੋਕ ॥ ਪਾਕ ਪਤਨੀ ਨੂੰ ਵਾਹਿਗੁਰੂ ਦੇ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਸ ਦਾ ਮਨ ਡਿੱਕੋਡੋਲੇ ਨਹੀਂ ਖਾਂਦਾ ॥ ਸਾਧੂਆਂ ਨਾਲ ਮਿਲਣ ਦੁਆਰਾ, ਹੇ ਨਾਨਕ ॥ ਸੁਆਮੀ ਮੇਰਾ ਮਿੱਤ੍ਰ ਮੇਰੇ ਘਰ (ਹਿਰਦੇ) ਵਿੱਚ ਹੀ ਪ੍ਰਤੱਖ ਹੋ ਗਿਆ ਹੈ ॥ ਆਪਣੇ ਪਿਆਰੇ ਪਤ੍ਰੀ ਨਾਲ ਪਤਨੀ ਕ੍ਰੋੜਾਂ ਹੀ ਰਾਗ ਹਾਸ ਬਿਲਾਸ ਅਤੇ ਖੁਸ਼ੀਆਂ ਮਾਣਦੀ ਹੈ ॥ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ ਹੇ ਨਾਨਕ ਪ੍ਰਾਣੀ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦਾ ਹੈ ॥ ਛੰਤ ॥ ਮਾਘ ਤੇ ਫੱਗਣ ਦੇ ਮਹੀਨਿਆਂ ਦੀ ਪਤਝੜ ਜਾਂ ਬਰਫ਼ ਪੈਣ ਵਾਲੀ ਮੌਸਮ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਬੜੀ ਹੀ ਗੁਣਦਾਇਕ ਹੈ ॥ ਹੇ ਮੇਰੀਓ ਅਤੇ ਸਾਥਣੋਂ! ਤੁਸੀਂ ਖ਼ੁਸ਼ੀ ਦੇ ਗੀਤ ਗਾਇਨ ਕਰੋ ॥ ਵਾਹਿਗੁਰੂ ਮੇਰਾ ਪਤੀ, ਮੇਰੇ ਘਰ ਵਿੱਚ ਆ ਗਿਆ ਹੈ ॥ ਮੈਡਾਂ ਦਿਲਜਾਨੀ ਮੇਰੇ ਘਰ ਆ ਗਿਆ ਹੈ, ਮੈਂ ਆਪਣੇ ਚਿੱਤ ਵਿੱਚ ਉਸ ਦਾ ਸਿਮਰਨ ਕਰਦੀ ਹਾਂ ਅਤੇ ਮੈਡਾਂ ਹਿਰਦੇ-ਰੂਪੀ ਸੋਹਣਾ ਪਲੰਘ ਸ਼ਸ਼ੋਭਤ ਹੋ ਗਿਆ ਹੈ ॥ ਜੰਗਲ, ਘਾਹ ਦੀਆਂ ਤਿੜਾਂ ਅਤੇ ਤਿੰਨੇ ਜਿਹਾਨ ਸਰਸਬਜ਼ ਹੋ ਗਏ ਹਨ ਅਤੇ ਮੈਂ ਆਪਣੇ ਦਿਲਬਰ ਦੀ ਦੀਦਾਰ ਵੇਖ ਮੋਹੀ ਗਈ ਹਾਂ ॥ ਆਪਣੇ ਮਾਲਕ ਨਾਲ ਮਿਲ ਕੇ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ ਅਤੇ ਮੈਡਾਂ ਮਨੂਆ ਪਵਿੱਤਰ ਨਾਮ ਦੇ ਮੰਤ੍ਰ ਦਾ ਉਚਾਰਨ ਕਰਦਾ ਹੈ ॥ ਗੁਰੂ ਜੀ ਬੇਨਤੀ ਕਰਦੇ ਹਨ ਮੈਂ ਵਾਹਿਗੁਰੂ ਆਪਣੇ ਖਸਮ, ਨੂੰ ਮਿਲ ਪਈ ਹਾਂ, ਜੋ ਸ੍ਰੇਸ਼ਟਤਾ ਦਾ ਸੁਆਮੀ ਹੈ ਅਤੇ ਹੁਣ ਮੈਂ ਸਦਾ ਹੀ ਮੌਜਾਂ ਮਾਣਦੀ ਹਾਂ ॥

ਸਲੋਕ ॥ ਸਾਧੂ ਜਿੰਦੜੀ ਦੇ ਸਹਾਇਕ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨਹਾਰ ਹਨ ॥ ਹੇ ਨਾਨਕ! ਤੂੰ ਉਨ੍ਹਾਂ ਨੂੰ ਸਾਰਿਆਂ ਨਾਲੋਂ ਬੁਲੰਦ ਸਮਝ, ਕਿਉਂ ਜੋ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪ੍ਰੇਮ ਹੈ ॥ ਜੋ ਸਾਈਂ ਨੂੰ ਜਾਣਦੇ ਹਨ ਉਹ ਪਾਰ ਉੱਤਰ ਜਾਂਦੇ ਹਨ ॥ ਉਹ ਹੀ ਬਹਾਦਰ ਹਨ ਅਤੇ ਕੇਵਲ ਉਹ ਹੀ ਯੋਧੇ ॥ ਨਾਨਕ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹੈ ਜੋ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਕੰਢੇ ਜਾ ਲੱਗੇ ਹਨ ॥ ਛੰਤ ॥ ਸਾਈਂ ਦੇ ਚਰਣ ਸਾਰਿਆਂ ਦੇ ਸਿਰ ਉੱਤੇ ਵੱਸਦੇ ਹਨ ॥ ਉਨ੍ਹਾਂ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ ਸਾਰੇ ਰੰਜ ਗਮ ਮਿੱਟ ਜਾਂਦੇ ਹਨ ॥ ਉਹ ਜੰਮਣ ਤੇ ਮਰਨ ਦੇ ਕਸ਼ਟ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਸੁਆਮੀ ਦਾ ਸਿਮਰਨ ਮਨੁੱਖ ਦੇ ਮਨ ਅੰਦਰ ਦਾਖਲ ਹੋ ਜਾਂਦਾ ਹੈ ॥ ਬ੍ਰਹਮ ਗਿਆਨ ਨਾਲ ਮਤਵਾਲਾ ਹੋ, ਇਨਸਾਨ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੇ ਚਿੱਤ ਵਿਚੋਂ ਸੁਆਮੀ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ ॥ ਆਪਣੀ ਸਵੈ-ਹੰਗਤਾ ਨੂੰ ਛੱਡ ਕੇ ਮੈਂ ਵਾਹਿਗੁਰੂ ਦੇ ਚਰਣਾਂ ਦੀ ਓਟ ਹੇਠਾਂ ਆ ਡਿੱਗਾ ਹਾਂ ॥ ਸਾਰੀਆਂ ਨੇਕੀਆਂ ਕੁਲ ਆਲਮ ਦੇ ਸੁਆਮੀ ਅੰਦਰ ਨਿਵਾਸ ਰੱਖਦੀਆਂ ਹਨ ॥ ਮੈਂ ਸ਼੍ਰਿਸ਼ਟੀ ਦੇ ਸੁਆਮੀ, ਨੇਕੀਆਂ ਦੇ ਖਜ਼ਾਨੇ ਅਤੇ ਉਤਕ੍ਰਿਸ਼ਟਤਾ ਦੇ ਪਿਆਰੇ, ਪਰਾਪੂਰਬਲੇ ਪ੍ਰਭੂ ਨੂੰ ਨਮਸ਼ਕਾਰ ਕਰਦਾ ਹਾਂ ॥ ਗੁਰੂ ਜੀ ਬਿਨੈ ਕਰਦੇ ਹਨ, ਤੂੰ ਮੇਰੇ ਉੱਤੇ ਕਿਰਪਾ ਕਰ, ਹੇ ਸੁਆਮੀ ॥ ਹਰ ਯੁਗ ਅੰਦਰ ਤੂੰ ਐਨ ਉਸੇ ਹੀ ਸਰੂਪ ਵਾਲਾ ਹੈ ॥

Download Hukamnama PDF

Download PDF

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaguru arjan dev jihukamnamahukamnama darbar sahibhukamnama darbar sahib todayhukamnama from darbar sahibhukamnama golden templehukamnama harmandir sahib todayhukamnama in hindihukamnama meaninghukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahibmukhwak darbar sahib todayonline hukamnamaRaag Ramkalisggs ang 927sgpc hukamnamasikhnet hukamnamatodays hukamnama

Leave a Reply Cancel reply

Your email address will not be published. Required fields are marked *

Today's Mukhwak Sri Darbar Sahib

Jo Har Sevah Sant Bhagat, Gurbani Quote, Gurbani Wallpapers
Hukamnama

ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ

April 21, 2026
0

Jo Har Sevah Sant Bhagat, Tin Ke Sab Paap Nivaari; Bani of Satguru Ramdas Ji, documented in SGGS Ji at...

Read moreDetails

Recent Hukamnamas

Sadaa Dhan Antar Naam Samaale

April 20, 2026

Man Re Prabh Ki Saran Bichaaro

April 19, 2026

Jab Jariyai Tab Hoye Bhasm Tan

April 18, 2026

ਸੰਤਹੁ ਮਨ ਪਵਨੈ ਸੁਖੁ ਬਨਿਆ

April 17, 2026

Mere Hiarey Ratan Naam Har Basia

April 16, 2026

Recent Updates

Amrit Bachan Sadh Ki Bani Lyrics
Gurbani Lyrics

Amrit Bachan Sadh Ki Bani Lyrics

April 18, 2026
0

Amrit Bachan Sadh Ki Bani Lyrics This beautiful and spiritually uplifting Shabad, Amrit Bachan Sadh Ki Bani (ਅੰਮ੍ਰਿਤ ਬਚਨ ਸਾਧ...

Read moreDetails
Guru Angad Dev Ji Parkash Gurpurab Birthday Wishes

Guru Angad Dev Ji Parkash Purab 2026 Wishes, Messages, Image

April 18, 2026
Guru Angad Dev Ji Parkash Gurpurab Image

Guru Angad Dev Ji Parkash Gurpurab 2026 Image

April 17, 2026
Ooch Apar Beant Swami Lyrics

Ooch Apaar Beant Swami Lyrics

April 15, 2026
Guru Gobind Singh Ji Di Vaisakhi PDF

Guru Gobind Singh Ji Di Vaisakhi PDF Free Download

April 14, 2026

Next Post
Re Jan Uthaarai Dabioho

ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Guru Angad Dev Ji Parkash Gurpurab 2026 Image

Guru Gobind Singh Ji Di Vaisakhi PDF Free Download

Sangrand April 2026 Wishes | Nanakshahi Samvat 558

Vaisakhi 2026 Wishes | History | Significance | Greeting Images

Khalsa Sajna Diwas 2026 | History | Wishes | Images

Latest Posts

ਸੰਤਹੁ ਮਨ ਪਵਨੈ ਸੁਖੁ ਬਨਿਆ

Mere Hiarey Ratan Naam Har Basia

Ooch Apaar Beant Swami Lyrics

Vaisakh Mahina | Nanakshahi 558 | Desi Calendar 2026

Mirat Hasai Sir Uprai

Jagat Jalanda Rakh Le Apni Kirpa Dhar

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.