Mata Karai Pachhim Kai Taiee
Mukhwak: Mata Karai Pachhim Kai Taiee, Poorab Hi Lai Jaat; from pious bani of Sahib Sri Guru Arjan Dev Ji, documented on Ang 496 of Sri Guru Granth Sahib Ji under Raga Gujri.
Hukamnama | Mata Karai Pachhim Kai Taiee |
Place | Darbar Sri Harmandir Sahib Ji, Amritsar |
Ang | 496 |
Creator | Guru Arjan Dev Ji |
Raag | Gujri |
Date CE | 10 November, 2023 |
Date Nanakshahi | 25 Katak, 555 |
ਗੂਜਰੀ ਮਹਲਾ ੫ ॥ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ ਸਿਆਨਪ ਕਾਹੂ ਕਾਮਿ ਨ ਆਤ ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥
Hukamanama Translation in Punjabi
( Mata Karai Pachhim Kai Taiee.....)
ਗੂਜਰੀ ਪੰਜਵੀਂ ਪਾਤਿਸ਼ਾਹੀ ॥ ਆਦਮੀ ਲਹਿੰਦੇ ਨੂੰ ਜਾਣ ਦਾ ਫੈਸਲਾ ਕਰਦਾ ਹੈ, ਪ੍ਰੰਤੂ ਪ੍ਰਭੂ ਉਸ ਨੂੰ ਚੜ੍ਹਦੇ ਪਾਸੇ ਲੈ ਜਾਂਦਾ ਹੈ ॥ ਇਕ ਨਿਮਖ ਵਿੱਚ ਉਹ ਬਣਾਉਣ ਤੇ ਢਾਹੁਣ ਨੂੰ ਸਮਰੱਥ ਹੈ ॥ ਬੰਦੇ ਦੀਆਂ ਤਦਬੀਰਾਂ ਉਸ ਦੇ ਹੱਥ ਵਿੱਚ ਹਨ ॥ ਇਨਸਾਨ ਦੀ ਅਕਲਮੰਦੀ ਕਿਸੇ ਕੰਮ ਨਹੀਂ ਆਉਂਦੀ ॥ ਜਿਹੜਾ ਕੁਝ ਮੇਰੇ ਸੁਆਮੀ ਦਰੁਸਤ ਖਿਆਲ ਕਰਦਾ ਹੈ, ਕੇਵਲ ਦਰੁਸਤ ਖਿਆਲ ਕਰਦਾ ਹੈ, ਕੇਵਲ ਉਹੀ ਗੱਲ ਹੋ ਰਹੀ ਹੈ ॥ ਠਹਿਰਾਉ ॥
ਮੁਲਕ ਹਾਸਲ ਕਰਨ ਅਤੇ ਦੌਲਤ ਇਕੱਤਰ ਕਰਨ, ਇਸ ਖਾਹਿਸ਼ ਵਿੱਚ ਹੀ ਆਦਮੀ ਦਾ ਸਾਹ ਨਿਕਲ ਜਾਂਦਾ ਹੈ ॥ ਉਹ ਸਾਰੀਆਂ ਫੌਜਾਂ, ਨਾਇਬਾਂ ਨੌਕਰਾਂ ਨੂੰ ਛੱਡ ਦਿੰਦਾ ਹੈ ਅਤੇ ਖੜਾ ਹੋ ਮੌਤ ਦੇ ਸ਼ਹਿਰ ਨੂੰ ਟੁਰ (ਉਠੱ) ਵੰਦਾ ਹੈ ॥ ਆਪਣੇ ਆਪ ਨੂੰ ਬੇ-ਨਜ਼ੀਰ ਖਿਆਲ ਕਰ, ਬੰਦਾ ਆਪਣੇ ਚਿੱਤ ਦੀ ਜਿੱਦ ਨਾਲ ਚਿਮੜਿਆ ਰਹਿੰਦਾ ਹੈ ਤੇ ਆਪਣੇ ਆਪ ਨੂੰ ਜਣਾਉਂਦਾ ਹੈ ॥ ਭੋਜਨ ਜਿਸ ਨੂੰ ਕਲੰਕ-ਰਹਿਤ ਪੁਰਸ਼ਾਂ ਨੇ ਬੁਰਾ ਕਹਿ ਕੇ ਤਿਆਗਿਆ ਹੈ, ਉਸ ਨੇ ਉਹ ਮੁੜ ਮੁੜ ਕੇ ਖਾਂਦਾ ਹੈ ॥ ਜਿਸ ਉਤੇ ਸੁਆਮੀ ਆਪਣੇ ਆਪ ਹੀ ਮਿਹਰਬਾਨ ਹੋ ਜਾਂਦਾ ਹੈ, ਉਸ ਇਨਸਾਨ ਦੀ ਫਾਹੀ ਕੱਟੀ ਜਾਂਦੀ ਹੈ ॥ ਗੁਰੂ ਜੀ ਆਖਦੇ ਹਨ, ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਕਬੂਲ ਪੈਂ ਜਾਂਦਾ ਹੈ, ਭਾਵੇਂ ਉਹ ਘਰਬਾਰੀ ਹੋਵੇ ਜਾਂ ਤਿਆਗੀ ॥
English Translation
Gujri Mahala 5th ( Mata Karai Pachhim Kai Taiee.....)
When the man proposes to go to the west, the Lord takes him to the east. The Lord creates and destroys everything momentarily as He controls all the planning. (without giving any leverage to the human being) (1)
One's cleverness is of no avail. Whatever the Lord has planned for us, comes to pass and as it pleases the True Master, things take shape accordingly. (Pause -1)
The human being plans to visit other countries to amass wealth and hopes to earn a lot of money, while he loses his life even in these efforts. But all the hopes and desires of man are dashed to the ground, with all the armies, menials, serving personnel, and men at his command (leaving) deserting him in the end and he marches alone, caught by the Yama's noose (god of death). (2)
This human being claims himself as the greatest person, even without this wealth, and keeps his mind convinced about his greatness. Such persons feel that the son and wife would never vilify him but then he leaves them in disgust and accuses them of faithlessness. (3)
Whosoever is blessed with the Lord's Grace and benevolence (in the routine) effortlessly, gets emancipated from the worldly bondage and the cycle of births and deaths. O Nanak! such a person, who has united with the perfect Guru, is accepted by the Lord in His presence, though leading a householder's life, but detached from worldly falsehood. (4-4-5)
Hukamnama PDF
Hukamnama in Hindi
( Mata Karai Pachhim Kai Taiee.....)
गूजरी महला ५ ॥ इन्सान पश्चिम की तरफ जाने की सलाह बनाता है परन्तु भगवान उसे पूर्व की तरफ ले जाता है। एक क्षण भर में ही-भगवान रचना करने एवं विनाश करने में समर्थ है। सब फैसले परमात्मा के वश में हैं। इन्सान की बुद्धिमत्ता किसी काम में नहीं आती। जो कुछ मेरा ठाकुर अनुरूप समझता है केवल वही बात हो रही है॥ १॥ रहाउ॥
देश पर विजय प्राप्त करने तथा धन जोड़ने की इस इच्छा में ही मनुष्य के प्राण पखेरू हो जाते हैं। वह सेनाएँ, नायब, नौकर इत्यादि सभी को छोड़ देता है और उठकर यमपुरी को चला जाता है।॥ २॥ इन्सान अनन्य भाव होने पर मन की जिद के कारण अपने आत्माभिमान को जाहिर करता है जो अनिन्द्य वस्तु है, उसी की निन्दा करके त्याग देता है और विवश होकर बार-बार उसी को खाता है॥ ३॥ जिस पर प्रभु सहज स्वभाव ही कृपालु हो जाता है, उस इन्सान के समस्त पाश कट जाते हैं। हे नानक ! चाहे गृहस्थी हो अथवा वैरागी जो इन्सान पूर्ण गुरु से मिलता है, वह परमेश्वर के दरबार में स्वीकृत हो जाता ॥४॥४॥५॥