Har Uttam Har Prabh Gaavya
Har Uttam Har Prabh Gaavya, Kar Naad Bilawal Raag; Baani Sri Guru Ramdas Ji & Guru Amar Das Ji, Raag Bilawal Ki Vaar Pauri First with Slokas Ang 849 of Sri Guru Granth Sahib Ji.
Hukamnama | ਹਰਿ ਉਤਮੁ ਹਰਿ ਪ੍ਰਭੁ ਗਾਵਿਆ |
Place | Darbar Sri Harmandir Sahib Ji, Amritsar |
Ang | 849 |
Creator | Guru Ram Dass Ji |
Raag | Bilawal |
Date CE | October 15, 2023 |
Date Nanakshahi | Assu 29, 555 |
ਮਃ ੩ ॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ ਪਉੜੀ ॥ ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
English Translation
( Har Uttam Har Prabh Gaavya )
Var Bilawal Mahalla 4th
There is but One God
He is realized through the grace of the True Guru.
Sloka Mahala 4th
In the measure of Raga Bilawal, I laud the Supreme Lord,
I listen to the Guru's sermon and abide by it.
Fortunately, at Prime Time it was scripted in my record.
Day and night I chant His praises,
Lord and Lord alone on my part.
My mind and body are rejuvenated,
In full bloom is my heart.
Dissipated is the darkness of ignorance
With the light of the Guru's enlightened torch.
Nanak, the humble, lives on Your thought,
Pary, for a moment, granted the glimpse sought. (10)
We should opt for the Bilawal Raga when we have to chant the Name.
Ragas, their measures and words are pleasing
When we are in a pearless poise frame.
Singing ragas in their corrective measures if we serve the Lord,
At the Court Divine, we earn fame.
Says Nanak, we should contemplate the Creator,
The ego of the mind would get tame. (2)
Pauri
You are the Inaccessible Lord, it is all Your creation.
You yourself operate it,
The entire universe in formation.
Yourself you feature in meditation,
And yourself you inspire laudation.
Godmen! Meditate on the Lord day and night,
He will in the end grant liberation.
Those who serve gain peace,
And on the Name do their meditation. (1)
Download Hukamnama PDF
Hukamnama Translation in Hindi
बिलावल की वार महला ४ ੴ सतिगुर प्रसादि ॥ ( Har Uttam Har Prabh Gaavya )
श्लोक महला ४॥
बिलावल राग गा कर हमने तो उत्तम परमात्मा का ही यशोगान किया है। गुरु के उपदेश को सुनकर मन में धारण कर लिया है, पूर्ण भाग्य उदय हो गया है। मैं दिन-रात उसका गुणानुवाद करता हूँ और हृदय में हरि-नाम की ही लगन लगी रहती है। मेरा तन-मन खिल गया है, हृदय रूपी वाटिका भी खिलकर खुशहाल हो गई है। गुरु के ज्ञान रूपी चिराग का प्रकाश होने से अज्ञान रूपी अंधेरा मिट गया है। नानक तो हरि को देखकर ही जीवन पा रहा है, हे हरि ! एक निमिष एवं एक घड़ी के लिए दर्शन दे दो ॥१॥
महला ३॥
बिलावल राग तब ही गाना चाहिए, जब मुख में परमात्मा का नाम हो । शब्द द्वारा राग एवं नाद तभी सुन्दर लगते हैं, जब सहज हो परमात्मा में ध्यान लगता है। यदि राग एवं नाद को छोड़कर भगवान की सेवा की जाए तो ही दरबार में आदर प्राप्त होता है। हे नानक ! गुरुमुख बनकर ब्रह्म का चिन्तन करने से मन का अभिमान दूर हो जाता है॥ २॥
पौड़ी॥
हे प्रभु! तू अगम्य है और तूने ही सब उत्पन्न किया है। यह जितना भी जगत् नजर आ रहा है, तू स्वयं ही इसमें व्याप्त हो रहा है। तूने स्वयं ही समाधि लगाई है और स्वयं ही गुणगान कर रहा है। हे भक्तजनो ! दिन-रात परमात्मा का ध्यान करते रहो, अंत में वही मुक्त करवाता है। जिसने भी उसकी सेवा की है, उसने ही सुख पाया है और वह हरि-नाम में ही विलीन हो गया है।l १॥
Translation in Punjabi
( Har Uttam Har Prabh Gaavya )
ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ ॥ ਵਾਹਿਗੁਰੂ ਕੇਵਲ ਇਕ ਹੈ ॥ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ॥
ਸਲੋਕ ਚੌਥੀ ਪਾਤਿਸ਼ਾਹੀ ॥
ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ ॥ ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਕੇ, ਮੈਂ ਉਸ ਉਤੇ ਅਮਲ ਕੀਤਾ ਹੈ ॥ ਇਹੋ ਜਿਹੀ ਪੂਰਨ ਪ੍ਰਾਲਭਧ, ਆਦਿ ਪ੍ਰਭੂ ਨੇ ਮੇਰੇ ਹੱਥ ਉਤੇ ਲਿਖੀ ਹੋਈ ਹੈ ॥ ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ ॥ ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ ॥ ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ ॥ ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ ॥ ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ ॥
ਤੀਜੀ ਪਾਤਿਸ਼ਾਹੀ ॥
ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ ॥ ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ ॥ ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ ॥ ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ ॥
ਪਉੜੀ ॥
ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ ॥ ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ ॥ ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ ॥ ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ ॥ ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ ॥