Shastar Naam Mala Puraan
Shastar Naam Mala Puraan is a sacred Bani from Sri Dasam Granth, a composition attributed to the 10th Sikh Guru Gobind Singh Ji. It is a devotional composition that shows the spiritual significance of weapons and their symbolic representation in the context of the Khalsa Panth.
In these verses, Guru Sahib has beautifully connected the physical weapons with their divine counterparts, highlighting the concept of spiritual readiness alongside physical defense "Tyaar Bar Tyaar Khalsa". The verses not only depict a huge number of weapons used in battle (many of them are forbidden to the modern world) but also draw a deeper connection to the divine power that protects and guides the Khalsa (the Sikh community) in their righteous path.
The imagery of weapons like swords, arrows, guns, and sabers is used metaphorically to emphasize the qualities of courage, determination, and readiness that Sikhs should possess in defending righteousness (Dharma) and standing against injustice. The Guru's message encourages Sikhs to cultivate a strong spirit, both in their dedication to their faith and in their willingness to stand up for justice and righteousness.
First Chapter of Shastar Naam Mala Puraan in Punjabi
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ ॥
ਸ੍ਰੀ ਭਗਉਤੀ ਜੀ ਸਹਾਇ ॥
ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ ॥
ਪਾਤਿਸਾਹੀ ੧੦॥
ਦੋਹਰਾ ॥
ਸਾਂਗ ਸਰੋਹੀ ਸੈਫ ਅਸ ਤੀਰ ਤੁਪਕ ਤਰਵਾਰ ॥
ਸੱਤ੍ਰਾਤਕ ਕਵਚਾਂਤਿ ਕਰ ਕਰੀਐ ਰੱਛ ਹਮਾਰ ॥੧॥
ਅਸ ਕ੍ਰਿਪਾਨ ਧਾਰਾਧਰੀ ਸੈਫ ਸੂਲ ਜਮਦਾਢ ॥
ਕਵਚਾਂਤਕ ਸੱਤ੍ਰਾਂਤ ਕਰ ਤੇਗ ਤੀਰ ਧਰਬਾਢ ॥੨॥
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥
ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥
ਤੁਹੀ ਸੂਲ ਸੈਥੀ ਤਬਰ ਤੂੰ ਨਿਖੰਗ ਅਰੁ ਬਾਨ ॥
ਤੁਹੀ ਕਟਾਰੀ ਸੇਲ ਸਭ ਤੁਮਹੀ ਕਰਦ ਕ੍ਰਿਪਾਨ ॥੬॥
ਸਸਤ੍ਰ ਅਸਤ੍ਰ ਤੁਮਹੀ ਸਿਪਰ ਤੁਮਹੀ ਕਵਚ ਨਿਖੰਗ ॥
ਕਵਚਾਂਤਕ ਤੁਮਹੀ ਬਨੇ ਤੁਮ ਬ੍ਯਾਪਕ ਸਰਬੰਗ ॥੭॥
ਸ੍ਰੀ ਤੂੰ ਸਭ ਕਾਰਨ ਤੁਹੀ ਤੂੰ ਬਿੱਦ੍ਯਾ ਕੋ ਸਾਰ ॥
ਤੁਮ ਸਭ ਕੋ ਉਪਰਾਜਹੀ ਤੁਮਹੀ ਲੇਹੁ ਉਬਾਰ ॥੮॥
ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਇ ॥
ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ ॥੯॥
ਅਸ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ ॥
ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ ॥੧੦॥
ਤੁਹੀਂ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ ॥
ਤੋ ਪਤ ਪਦ ਜੇ ਲੀਜੀਐ ਰੱਛ ਦਾਸ ਮੁਹਿ ਜਾਨੁ ॥੧੧॥
ਬਾਂਕ ਬੱਜ੍ਰ ਬਿਛੂਓ ਤੁਹੀ ਤੁਹੀ ਤਬਰ ਤਰਵਾਰ ॥
ਤੂਹੀਂ ਕਟਾਰੀ ਸੈਹਥੀ ਕਰੀਐ ਰੱਛ ਹਮਾਰ ॥੧੨॥
ਤੁਮੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤੁਫੰਗ ॥
ਦਾਸ ਜਾਨ ਮੋਰੀ ਸਦਾ ਰੱਛਾ ਕਰੋ ਸਰਬੰਗ ॥੧੩॥
ਛੁਰੀ ਕਲਮਰਿਪ ਕਰਦ ਭਨਿ ਖੰਜਰ ਬੁਗਦਾ ਨਾਇ ॥
ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ ॥੧੪॥
ਪ੍ਰਿਥਮ ਉਪਾਵਹੁ ਜਗਤ ਤੁਮ ਤੁਮਹੀ ਪੰਥ ਬਨਾਇ ॥
ਆਪ ਤੁਹੀ ਝਗਰਾ ਕਰੋ ਤੁਮਹੀ ਕਰੋ ਸਹਾਇ ॥੧੫॥
ਮੱਛ ਕੱਛ ਬਾਰਾਹ ਤੁਮ ਤੁਮ ਬਾਵਨ ਅਵਤਾਰ ॥
ਨਾਰ ਸਿੰਘ ਬਊਧਾ ਤੁਹੀ ਤੁਹੀ ਜਗਤ ਕੋ ਸਾਰ ॥੧੬॥
ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨ ਕੋ ਰੂਪ ॥
ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ ॥੧੭॥
ਤੁਹੀ ਬ੍ਰਿਪ ਛਤ੍ਰੀ ਤੁਹੀ ਤੁਹੀ ਰੰਕ ਅਰੁ ਰਾਉ ॥
ਸਾਮ ਦਾਮ ਅਰੁ ਡੰਡ ਤੂੰ ਤੁਮਹੀ ਭੇਦ ਉਪਾਉ ॥੧੮॥
ਸੀਸ ਤੁਹੀ ਕਾਯਾ ਤੁਹੀ ਤੈ ਪ੍ਰਾਨੀ ਕੇ ਪ੍ਰਾਨ ॥
ਤੈ ਬਿਦਯਾ ਜਗ ਬਕਤ੍ਰ ਹੁਇ ਕਰੇ ਬੇਦ ਬਖ੍ਯਾਨ ॥੧੯॥
ਬਿਸਿਖ ਬਾਨ ਧਨੁਖਾਗ੍ਰ ਭਨ ਸਰ ਕੈਬਰ ਜਿਹ ਨਾਮ ॥
ਤੀਰ ਖਤੰਗ ਤਤਾਰਚੇ ਸਦਾ ਕਰੋ ਮਮ ਕਾਮ ॥੨੦॥
ਤੈਣੀਰਾਲੈ ਸਤ੍ਰਅਰਿ ਮ੍ਰਿਗਅੰਤਕ ਸਸਬਾਨ ॥
ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥
ਤੁਮ ਪਾਟਸ ਪਾਸੀ ਪਰਸ ਪਰਮ ਸਿੱਧ ਕੀ ਖਾਨ ॥
ਤੇ ਜਗ ਕੇ ਰਾਜਾ ਭਏ ਦੀਅ ਤਵ ਜਿੱਹ ਬਰਦਾਨ ॥੨੨॥
ਸੀਸ ਸਤ੍ਰ ਅਰਿਆਰ ਅਸ ਖੰਡੋ ਖੜਗ ਕ੍ਰਿਪਾਨ ॥
ਸਤ੍ਰ ਸੁਰੇਸਰ ਤੁਮ ਕੀਯੋ ਭਗਤ ਆਪਨੋ ਜਾਨ ॥੨੩॥
ਜਮਧਰ ਜਮਦਾੜੑਾ ਜਬਰ ਜੋਧਾਂਤਕ ਜਿੱਹ ਨਾਇ ॥
ਲੂਟ ਕੂਟ ਲੀਜਤ ਤਿਨੈ ਜੇ ਬਿਨ ਬਾਂਧੇ ਜਾਇ ॥੨੪॥
ਬਾਂਕ ਬਜ੍ਰ ਬਿਛਓੂ ਬਿਸਿਖਿ ਬਿਰਹਬਾਨ ਸਭ ਰੂਪ ॥
ਜਿਨਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥
ਸਸਤ੍ਰ ਸੇਰ ਸਮਰਾਂਤ ਕਰਿ ਸਿੱਪਰਾਰਿ ਸਮਸੇਰ ॥
ਮੁਕਤ ਜਾਲ ਜਮ ਕੇ ਭਏ ਜਿਨੈ ਕਹ੍ਯੋ ਇਕ ਬੇਰ ॥੨੬॥
ਸੈਫ ਸਰੋਹੀ ਸੱਤ੍ਰਅਰਿ ਸਾਰੰਗਾਰਿ ਜਿਹ ਨਾਮ ॥
ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ॥੨੭॥
ਇਤਿ ਸ੍ਰੀ ਨਾਮਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤੰ ਮਸਤੁ ਸੁਭ ਮਸਤੁ ॥
Download Full Path PDF
To Read the Complete Path, we'll recommend you download the PDF version using the link given below: