Aad Purakh Aape Srisht Saaje
Aad Purakh Aape Srisht Saaje, Jeea Jant Maya Moh Paaje; Baani Sri Guru Amardas Ji, Raag Bilawal Ang 842 of Sri Guru Granth Sahib Ji.
Hukamnama | ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ |
Place | Darbar Sri Harmandir Sahib Ji, Amritsar |
Ang | 842 |
Creator | Guru Amardas Ji |
Raag | Bilawal |
Date CE | 25 December, 2023 |
Date Nanakshahi | 10 Poh, 555 |
English Translation
Bilawal Mahala - 3rd ( Aad Purakh Aape Srist Saaje )
The True Master is the fountainhead of all, and is the creator of the whole universe, having created all the beings, big and small, who are engrossed in the love of the (Maya) worldly falsehood. The persons, who are engrossed in dual-mindedness, are always engaged in worldly drama, and such unfortunate persons are passed through this cycle of births and deaths. However, the persons united with the True Guru, have realized the secrets of Nature, (the True Lord) and finally merge with Truth (True Lord) having (cast away) given up the worldly pleasures and worldly falsehood. (1)
The persons, who are fortunate and pre-destined by the Lord's Will, have inculcated the love of the True Lord in their hearts. (Pause-1)
The Lord, having created this universe, then looks after its maintenance and sustenance. O Lord! No one could alter the fortune, as pre-destined by the Lord beforehand. The Sidhas and Sadiks (mendicants) who proclaim themselves as great and are proud of their position are laboring under whims and fancies (dual-mindedness) thus undergoing the cycle of births and deaths. However, the person, who serves the True Guru, realizes the secrets of the Lord and perceives the Lord within himself by ridding himself of his egoism. (2)
There is only one Lord, while this world has been created by Him and He pervades all the beings and there is no second power apart from the Lord. If someone were to realize the True Lord by getting rid of his dual-mindedness; thus, with the Guru's guidance, he gains the (permit) authority to present himself in the Lord's presence. He thus attains, the Lord-sublime by uniting with the True Guru and casts away the dual-mindedness from his heart. (3) The person, whose Master is the True Lord, all-powerful and almighty, cannot be harmed or subdued by anyone else. The Lord bestows Greatness, through His Grace, on His slave (devotee) who has sought the support of the True Master. There is no other power greater the the Lord so why should the slave (devotee) be afraid of anyone else, or whom should he fear (for his safety)? (4)
The person, who has followed the Guru's guidance (teachings), attains peace of mind and attains the Lord, thus he does not undergo any sufferings. Neither does he pass through the cycle of Rebirths nor undergo any sufferings rather he is imbued with the love of the Lord and attains the state of Equipoise.
O Nanak! The Guru-minded person perceives the Lord (within) close by, as my beloved Lord is pervading all the beings, being omnipresent. (5)
The Lord has accepted some persons as His slaves (devotees) whereas some others are engrossed (by the Lord) in whims and doubts. The Lord has created the Universe Himself and then makes the beings function as it pleases Him. O Brother! The Lord is pervading Himself everywhere as there is none else apart from Him. If there were another power (authority) apart from the Lord then only we could develop some anguish (anger) in the mind against Him. (but there is none else) Whosoever has served the Guru, are engaged in virtuous deeds, and the persons, who have meditated on the True Lord, have become purified in the company of the holy saints. (6)
All the phases (of moon) and the days of the week appear worthy and good due to the following of the Guru's Word (sabad), and whosoever is engaged in the service of the Lord (True Guru) gains all the four worldly treasures (of duty, wealth, pleasure and salvation) But we should function in the service of the Guru irrespective of the phases (of moon) or days of the week as these are changing in routine (coming and going) automatically. But the persons, who have become stable and strict in following the Guru's Word, finally merged with the Lord. All these phases of the moon (Thiti) and days of the week are (good) fruitful when we are imbued with the love of the Lord, whereas all the faithless persons, without the support of True Name, are taken (passed) through the cycle of births and deaths. (7)
The faithless persons, who are not engaged in reciting the True Name of the Lord, being engrossed in dual-mindedness, finally face death (destruction) and even after death are faced with a filthy mind.
Due to their lack of knowledge (ignorance), they function in darkness and their mind is unaware of the Lord's Greatness. (they do not realize the Truth), as without the support of the Guru's Word, how could they cross this ocean successfully? (8)
The persons, engaged in formal rituals (observances) are always performing various useless actions and are wandering in fruitless efforts throughout life (in the world) with false actions (just as in the unconfirmed game of chess) They do not enjoy comforts and bliss either here or hereafter (in this world or the next). Thus the faithless persons, without the recitation of True Name, face death having wasted this human life. The persons, who have cast away their whims and dual-mindedness by serving the True Guru, finally attain the True Lord within their hearts. (9)
The Guru-minded person always believes that whatever the Lord enacts and does come to pass and is (for our) good whereas the faithless persons are engrossed in dual-mindedness during various phases (of the moon) or the days (of the week). The whole world is functioning like blind men in the darkness of ignorance without the support of the True Guru, and the foolish and faithless persons, instead of reciting the True Name (worshipping the Lord), always functioning to suit the phases and days.
O Nanak! The Guru-minded person, who follows and acts according to the Guru's guidance, attains self-realization and thus remains immersed in the love and devotion of the True Lord. (10-2)
Download Hukamnama PDF
Translation in Punjabi
ਹੇ ਭਾਈ! ( Aad Purakh Aape Srist Saaje ) ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, (ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ ॥ (ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ ॥ (ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ ॥ ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ ॥ (ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥ ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ, ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ ॥ (ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ ॥ ਹੇ ਭਾਈ! (ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ, ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥ ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ ॥ ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ ॥੨॥
ਹੇ ਭਾਈ! (ਪਰਮਾਤਮਾ ਤੋਂ) ਵੱਖਰਾ ਦਿੱਸਦਾ ਇਹ ਸਾਰਾ ਜਗਤ ਇਕ ਪਰਮਾਤਮਾ ਤੋਂ ਹੀ ਬਣਿਆ ਹੈ ॥ (ਸਾਰੇ ਜਗਤ ਵਿਚ) ਇਕ ਪ੍ਰਭੂ ਹੀ ਮੌਜੂਦ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ॥ ਜੇ (ਮਨੁੱਖ) ਇਸ ਵੱਖਰੇ ਦਿੱਸ ਰਹੇ ਜਗਤ (ਦੇ ਮੋਹ) ਤੋਂ (ਉੱਚਾ ਹੋ ਕੇ) ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖੇ, ਤਾਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਰਾਹਦਾਰੀ ਸਮੇਤ (ਬਿਨਾ ਰੋਕ-ਟੋਕ) ਪ੍ਰਭੂ ਦੇ ਦਰ ਤੇ (ਪਹੁੰਚ ਜਾਂਦਾ ਹੈ) ॥ ਜੇ (ਮਨੁੱਖ ਨੂੰ) ਗੁਰੂ ਮਿਲ ਪਏ, ਤਾਂ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਅਤੇ (ਆਪਣੇ) ਅੰਦਰੋਂ ਵੱਖਰੇ ਦਿੱਸ ਰਹੇ ਜਗਤ ਦਾ ਮੋਹ ਰੋਕ ਰੱਖਦਾ ਹੈ ॥੩॥
ਹੇ ਭਾਈ! (ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ, ਉਸ ਨੂੰ ਕੋਈ (ਕਾਮਾਦਿਕ ਵੈਰੀ) ਢਾਹ ਨਹੀਂ ਸਕਦਾ ॥ (ਕਿਉਂਕਿ) ਸੇਵਕ (ਆਪਣੇ) ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪ ਹੀ (ਉਸ ਉਤੇ) ਬਖ਼ਸ਼ਸ਼ ਕਰਦਾ ਹੈ, (ਤੇ, ਉਸ ਨੂੰ) ਇੱਜ਼ਤ ਦੇਂਦਾ ਹੈ ॥ ਹੇ ਭਾਈ! ਉਸ (ਪਰਮਾਤਮਾ) ਨਾਲੋਂ ਵੱਡਾ ਹੋਰ ਕੋਈ ਨਹੀਂ ਹੈ ॥ (ਸੇਵਕ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ, ਇਸ ਵਾਸਤੇ) ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਕਿਸੇ (ਕਾਮਾਦਿਕ ਵੈਰੀ) ਦਾ ਡਰ-ਦਬਾਉ ਨਹੀਂ ਹੁੰਦਾ ॥੪॥
ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ (ਕਾਮਾਦਿਕ ਵੈਰੀ ਤੋਂ ਕੋਈ) ਕਲੇਸ਼ ਨਹੀਂ ਪੋਹ ਸਕਦਾ ॥ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਸ ਗੇੜ ਦਾ) ਦੁੱਖ ਨਹੀਂ ਸਹਾਰਦਾ ॥ ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥ ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪਰਮਾਤਮਾ ਨੂੰ ਆਪਣੇ) ਅੰਗ-ਸੰਗ ਵੱਸਦਾ ਵੇਖਦਾ ਹੈ, (ਅਤੇ ਆਖਦਾ ਹੈ ਕਿ) ਮੇਰਾ ਪਰਮਾਤਮਾ ਸਦਾ ਹਰ ਥਾਂ ਮੌਜੂਦ ਹੈ ॥੫॥
ਹੇ ਭਾਈ! ਕਈ (ਜੀਵਾਂ ਨੂੰ ਉਸ ਨੇ ਆਪਣੇ) ਸੇਵਕ ਬਣਾਇਆ ਹੋਇਆ ਹੈ, ਅਤੇ ਕਈ ਜੀਵਾਂ ਨੂੰ ਭਟਕਣਾ (ਪਾ ਕੇ) ਕੁਰਾਹੇ ਪਾਇਆ ਹੋਇਆ ਹੈ ॥ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ॥ (ਹਰ ਥਾਂ) ਪਰਮਾਤਮਾ ਆਪ ਹੀ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ ॥ (ਕਿਸੇ ਨੂੰ ਗੁਰਮੁਖ ਅਤੇ ਕਿਸੇ ਨੂੰ ਮਨਮੁਖ ਵੇਖ ਕੇ) ਮਨ ਵਿਚ ਗਿਲਾ ਤਾਂ ਹੀ ਕੀਤਾ ਜਾਏ ਜੇ (ਪਰਮਾਤਮਾ ਤੋਂ ਬਿਨਾ ਕਿਤੇ) ਕੋਈ ਹੋਰ ਹੋਵੇ ॥ ਹੇ ਭਾਈ! (ਗੁਰੂ ਦੀ ਸਰਨ ਪਏ ਰਹਿਣਾ ਹੀ) ਸਭ ਤੋਂ ਸ੍ਰੇਸ਼ਟ ਕਰਤੱਬ ਹੈ ॥ ਜਿਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ, ਵਿਚਾਰਵਾਨ (ਮੰਨੇ ਜਾਂਦੇ) ਹਨ ॥੬॥
ਹੇ ਭਾਈ! (ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜੇ ਰਹਿਣ) ॥ (ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ ॥ ਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ ॥ ਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਦਾ ਲੀਨ ਰਹਿ ਸਕਦੇ ਹਨ ॥ (ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ ॥੭॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਆਤਮਕ ਮੌਤੇ ਮਰ ਕੇ (ਜਗਤ ਤੋਂ) ਮੰਦੀ ਆਤਮਕ ਹਾਲਤ ਵਿਚ ਹੀ ਜਾਂਦੇ ਹਨ, (ਕਿਉਂਕਿ) ਉਹ (ਕਦੇ) ਪਰਮਾਤਮਾ ਦਾ ਸਿਮਰਨ ਨਹੀਂ ਕਰਦੇ; ਅਤੇ ਮਾਇਆ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ ॥ ਹੇ ਭਾਈ! ਮੂਰਖ ਮਤਿ ਵਾਲਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ- (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਸਦਾ ਵਿਕਾਰਾਂ ਵਿਚ ਹੀ ਡੁੱਬਾ ਰਹਿੰਦਾ ਹੈ) ॥ (ਪਰ ਜੀਵ ਦੇ ਵੱਸ ਦੀ ਗੱਲ ਨਹੀਂ), (ਜੀਵਾਂ ਨੂੰ) ਪੈਦਾ ਕਰਨ ਦੀ ਸਮਰਥਾ ਵਾਲੇ ਪਰਮਾਤਮਾ ਨੇ ਆਪ (ਹੀ ਜੀਵਾਂ ਨੂੰ) ਪੈਦਾ ਕੀਤਾ ਹੈ, (ਉਸ ਨੇ) ਆਪ ਹੀ (ਸਹੀ ਜੀਵਨ ਬਾਰੇ) ਗੁਰੂ ਦਾ (ਦੱਸਿਆ) ਵਿਚਾਰ ਬਣਾਇਆ ਹੋਇਆ ਹੈ (ਗੁਰੂ ਦੇ ਰਸਤੇ ਉੱਤੇ ਉਹ ਆਪ ਹੀ ਜੀਵਾਂ ਨੂੰ ਤੋਰਦਾ ਹੈ) ॥੮॥
ਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ ਅਨੇਕਾਂ ਭੇਖ ਕਰਦੇ ਰਹਿੰਦੇ ਹਨ, (ਤੀਰਥ ਆਦਿਕ ਕਈ ਥਾਈਂ) ਭੌਂ ਭੋਂ ਕੇ ਭਟਕਦੇ ਰਹਿੰਦੇ ਹਨ, (ਅਜਿਹੇ ਮਨੁੱਖ) ਕੱਚੀਆਂ ਨਰਦਾਂ (ਵਾਂਗ ਵਿਕਾਰਾਂ ਤੋਂ ਮਾਰ ਖਾਂਦੇ ਹੀ ਰਹਿੰਦੇ ਹਨ) ॥ ਉਹਨਾਂ ਨੂੰ ਆਤਮਕ ਆਨੰਦ ਨਾਹ ਇਸ ਲੋਕ ਵਿਚ ਮਿਲਦਾ ਹੈ ਨਾਹ ਪਰਲੋਕ ਵਿਚ ਮਿਲਦਾ ਹੈ ॥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਅਜਿਹੇ ਮਨੁੱਖ) ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰੋਂ) ਭਟਕਣਾ ਮੁਕਾ ਲੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਹੀ ਸਦਾ-ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ (ਉਸ ਨੂੰ ਥਿੱਤਾਂ ਆਦਿਕ ਦਾ ਆਸਰਾ ਲੈ ਕੇ ਤੀਰਥ ਆਦਿਕਾਂ ਤੇ ਭਟਕਣ ਦੀ ਲੋੜ ਨਹੀਂ ਪੈਂਦੀ) ॥੯॥
ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ ॥ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ ॥ ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ ॥ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ ॥ ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੦॥੨॥