Satgur Aayo Saran Tuhari
Satgur Aayo Saran Tuhari, Milai Sukh Naam Har Sobha Chinta Laahe Hamari Bani Sri Guru Arjan Dev Ji Ang 713 of Sri Guru Granth Sahib Ji in Raga Todee.
Hukamnama | ਸਤਿਗੁਰ ਆਇਓ ਸਰਣਿ ਤੁਹਾਰੀ |
Place | Darbar Sri Harmandir Sahib Ji, Amritsar |
Ang | 713 |
Creator | Guru Arjan Dev Ji |
Raag | Todee |
Date CE | July 18, 2021 |
Date Nanakshahi | Sawan 3, 553 |
Hukamnama Darbar Sahib
Toddi Mahalaa 5 || Satgur Aayo Saran Tuhari || Milai Sookh Naam Har Sobha Chintaa Laahe Hamari ||1|| Rahao || Avar Na Soojhai Dooji Thaahar Haar Pareyo Tau Duaare || Lekha Chhod Alekhai Chhootteh Ham Nirgun Lehu Ubaare ||1|| Sad Bakhsind Sadaa Meharvana Sabhna De Aadhhari || Nanak Das Sant Paachhai Pareyo Raakh Lehu Eh Baari ||2||4||9||
Todi Mahala -5 (Satgur Aayo Saran Tuhari)
O, Guru! I have sought refuge at Your lotus feet. (Your support) If I were to attain the True Name of the Lord, who is the benefactor of all joy and comforts, along with singing the praises of the Lord. Then I would be honored and acclaimed all over the world, having rid myself of all afflictions and worries. (Pause- 1)
O, Lord! I do not see any other support for me except Your Grace and benevolence, as such I have fallen at Your doorsteps having failed and being disappointed by all other sides. O, Lord! It is only through Your Grace now that a person like me, without any virtues, could be protected against all accountability of my actions and the noose of the Yarna (god of death). (1)
O Nanak! You are always there to forgive our sins and flaws and lend Your support and helping hand to us through Your Grace O Lord! I, as Your slave, have sought the help of our holy saints. So that You may forgive me through their benevolence and grant me salvation in this human life itself. ( 2 - 4 - 9)
Mukhwak in Gurmukhi
(Satgur Aayo Saran Tuhari)
ਟੋਡੀ ਮਹਲਾ ੫ ॥
ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥
ਪਦਅਰਥ:
ਸਤਿਗੁਰ = ਹੇ ਗੁਰੂ! ਲਾਹਿ = ਦੂਰ ਕਰ।੧।ਰਹਾਉ। ਅਵਰ ਠਾਹਰ = ਕੋਈ ਹੋਰ ਆਸਰਾ। ਹਾਰਿ = ਹਾਰ ਕੇ। ਤਉ ਦੁਆਰੀ = ਤੇਰੇ ਦਰ ਤੇ। ਅਲੇਖੈ = ਬਿਨਾ ਲੇਖਾ ਕਰਨ ਦੇ। ਛੂਟਹ = ਅਸੀ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨ = ਗੁਣਹੀਨ। ਲੇਹੁ ਉਬਾਰੀ = ਉਬਾਰਿ ਲੇਹੁ, ਬਚਾ ਲੈ।੧। ਸਦ = ਸਦਾ। ਬਖਸਿੰਦੁ = ਬਖ਼ਸ਼ਸ਼ ਕਰਨ ਵਾਲਾ। ਦੇਇ = ਦੇਂਦਾ ਹੈ। ਅਧਾਰੀ = ਆਸਰਾ। ਸੰਤ ਪਾਛੈ = ਗੁਰੂ ਦੀ ਸਰਨ। ਇਹ ਬਾਰੀ = ਇਸ ਵਾਰੀ, ਇਸ ਜਨਮ ਵਿਰ।੨।
ਅਰਥ:
ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ. (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥ ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥ ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਦਾਸ ਨਾਨਕ ਜੀ! (ਤੁਸੀ ਭੀ ਅਰਜ਼ੋਈ ਕਰੋ ਤੇ ਆਖੋ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖੋ ॥੨॥੪॥੯॥
Hukamnama in Hindi
(Satgur Aayo Saran Tuhari)
टोडी महला ५ ॥
सतिगुर आइओ सरणि तुहारी ॥ मिलै सूखु नामु हरि सोभा चिंता लाहि हमारी ॥१॥ रहाउ ॥ अवर न सूझै दूजी ठाहर हारि परिओ तउ दुआरी ॥ लेखा छोडि अलेखै छूटह हम निरगुन लेहु उबारी ॥१॥ सद बखसिंदु सदा मिहरवाना सभना देइ अधारी ॥ नानक दास संत पाछै परिओ राखि लेहु इह बारी ॥२॥४॥९॥
अर्थ:
हे गुरू! मैं तेरी शरण में आया हूँ। मेरी चिंता दूर कर (मेहर कर, तेरे दर से मुझे) परमात्मा का नाम मिल जाए. (यही मेरे लिए) सुख है, (यही मेरे लिए) शोभा है) ॥१॥ रहाउ ॥ हे प्रभू! (मैं ओर सहारों से) हार के तेरे दर पर आ पड़ा हूँ, अब मुझे और कोई सहारा नहीं दिखता। हे प्रभू हम जीवों के कर्मो का लेखा मत कर। हम तभी बच सकते हैं, जब हमारे कर्मो का लेखा न किया जाए। हे प्रभू! हम गुणहीन जीवों को (विकारों से आप बचा लो) ॥१॥ हे भाई! परमात्मा सदा बक्शीश करने वाला है, सदा मेहर करने वाला है, वह सब जीवों को आसरा देता है। दास नानक जी! (आप भी अर्जोई करो और कहो-) मैं गुरू की शरण आ पड़ा हूँ, मुझे इस जन्म में (विकारों से) बचाई रखो ॥२॥४॥९॥