Gurmukh Prabh Seveh Sad Sacha
Gurmukh Prabh Seveh Sad Sacha, An-din Sehaj Pyar; composition of Sri Guru Amardas Ji present on Ang 551 of Guru Granth Sahib, under Raga Bihagarha Di Vaar Pauri 8th With Shlokas.
Hukamnama | ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ |
Place | Darbar Sri Harmandir Sahib Ji, Amritsar |
Ang | 551 |
Creator | Guru Amar Dass Ji |
Raag | Bihagada |
Date CE | March 3, 2023 |
Date Nanakshahi | 19 Phagun, 554 |
ਸਲੋਕ ਮਃ ੩ ॥ ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥ ਮਃ ੩ ॥ ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥ ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥ ਪਉੜੀ ॥ ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥ ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥ ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥ ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥
Translation in English
Slok Mahala 3rd ( Gurmukh Prabh Seveh Sad Sacha)
The Guru-minded persons always serve the True Master day and night and develop love and devotion for Him (in the state of equipoise) in the ordinary course. They enjoy the bliss of life by singing the praises of the Lord; in fact, the whole Universe including the Earth (lands), and skies are busy in His Praise, as He pervades everywhere and in all directions. The Lord gets inculcated in the hearts of those Guruminded persons, who are fortunate enough and are pre-destined by the Lord's Will. O Nanak! The Lord unites the Guru-minded persons with Himself through His Grace. (1).
Mahala 3rd: It is not possible to attain the Lord just by talking about Him, or giving discourses about the Lord; it is only through meditation all day and night and singing His praises and imbibing His love that one gets united with the Lord. However, no one has ever attained the Lord without virtuous deeds and good fortune; in fact, many self-willed persons have died crying and wailing for His union. The Lord gets inculcated in one's heart, once the body and mind get immersed in the Guru's Word. O Nanak! We could attain the Lord only when the Guru bestows His Grace on us and the Lord merges us with Himself through His Grace and munificence. (2)
Pouri: The Lord Himself is the Vedas, Puranas, or Shastras and Himself gives discourses on these holy books; He Himself then listens to these books and gets enchanted; as the True Master comprises everything Himself. The Lord Himself is the creator, and Himself carries out worship as a disciple, and Himself is responsible for the whole drama of creation. He Himself carries out a householder's life and Himself pervades as a saint in a secluded place, while conducting discourses on the limitless Lord. He Himself is a virtue, and Himself (controls) causes virtuous deeds to be performed and then Himself appears in a secluded place as formless, without any connections. The True Master bestows on us all sorts of sufferings or comforts and joy and then bestows favors on us through His Grace, as it pleases Him. (The Lord pervades everywhere both in the Sargun and Nirgun forms, i.e. seen and unseen forms). (8)
Download Hukamnama PDF
Hukamnama Meaning in Hindi
श्लोक महला ३ ॥ ( Gurmukh Prabh Seveh Sad Sacha) गुरुमुख मनुष्य हमेशा सच्चे प्रभु की उपासना करते रहते हैं और रात-दिन सहजावस्था में उसकी प्रेमा-भक्ति में मग्न रहते है। वे सत्यस्वरूप परमात्मा का सदा आनंद में यशोगान करते हैं और पृथ्वी-आकाश में सर्वव्यापक प्रभु को अपने हृदय में धारण करते हैं। करतार ने प्रारम्भ से ही उनकी ऐसी किस्मत लिख दी है कि उनकी अन्तरात्मा में प्रियतम प्रभु ही निवास करता है। हे नानक ! परमात्मा आप ही कृपा धारण करके उन्हें अपने साथ मिला लेता है॥ १॥
महला ३। कहने एवं वर्णन करने से परमात्मा की प्राप्ति नहीं होती, उसकी प्राप्ति हेतु हमें रात-दिन हमेशा ही उसका गुणगान करना चाहिए। भाग्य के बिना किसी को भी वह प्राप्त नहीं होता और प्रभु से वंचित प्राणी रोते-चिल्लाते हुए मर गए हैं। जब गुरु के शब्द द्वारा मन-तन भीग जाता है तो यह स्वयं ही आकर मन में निवास कर लेता है। हे नानक ! यदि परमात्मा की दया-दृष्टि हो तो वो तभी जीव को मिलता है और आप ही उसे अपने साथ मिला लेता है।॥ २ ॥
पौड़ी। परमात्मा स्वयं ही वेद, पुराण तथा समस्त शास्त्रों का रचयिता है, वह स्वयं ही उनकी कथा करता और स्वयं ही सुनकर प्रसन्न होता है। वह स्वयं ही बैठकर उपासना करता है और स्वयं ही संसार की रचना करके उसका प्रसार करता है। वह आप ही जगत के परपंच में क्रियाशील है और आप ही उससे निर्लिप्त भी रहता है, वह आप ही अकथनीय को कथन है। वह खुद ही पुण्य है और सभी पुण्य-कर्म आप ही करवाता है, वह आप ही अलिप्त रहकर विचरण करता है। वह आप ही दुनिया को दुःख तथा सुख प्रदान करता है और आप ही सब पर मेहर करता है॥ ८ ॥
Punjabi Translation
( Gurmukh Prabh Seveh Sad Sacha) ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ, ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤਿ-ਸਾਲਾਹ ਕਰਦੇ ਹਨ।
ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ (ਇਸ ਕਰਕੇ) ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ, ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ।੧।
(ਜਦ ਤਾਈਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਨਾਹ ਭਿੱਜੇ ਤੇ ਪ੍ਰਭੂ ਦੀ ਬਖ਼ਸ਼ਸ਼ ਦਾ ਭਾਗੀ ਨਾਹ ਬਣੇ, ਤਦ ਤਾਈਂ) (ਚਾਹੇ) ਸਦਾ ਹਰ ਵੇਲੇ ਗੁਣ ਗਾਉਂਦਾ ਰਹੇ, (ਇਸ ਤਰ੍ਹਾਂ) ਕਹਿੰਦਿਆਂ ਤੇ ਕਥਦਿਆਂ ਹੱਥ ਨਹੀਂ ਮਿਲਦਾ, ਮੇਹਰ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ। ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ।੨।
ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ, ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ, ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ, ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ, ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ।੮।