Rehras Sahib Mp3 Download
Download Complete Rehras Sahib Path in Mp3 - recited by Giani Thakur Singh Ji from Damdami Taksal. Giani Thakur Singh Ji is a renowned Parcharak and Giani Singh from Damdami Taksal.
Gurbani Path | Rehras Sahib |
Pathi Singh | Giani Thakur Singh (Damdami Taksal Wale) |
Album | Nitnem |
Lyrics | Guru Nanak Dev Ji, Others |
SGGS Ang | 8-12 |
File Type | Mp3 |
Duration | 31:22 |
Introduction
ਰਹਿਰਾਸ ਸਹਿਬ ਜੀ ਨਿਤ੍ਨੇਮ ਦੀ ਸ਼ਾਮ ਨੂੰ ਪੜ੍ਹੀ ਜਾਣ ਵਾਲ਼ੀ ਬਾਣੀ ਹੈ ਜਿਸਦੀ ਰਿਵਾਇਤ ਗੁਰੂ ਅਰਜਨ ਦੇਵ ਜੀ ਨੇ ਆਰੰਭ ਕੀਤੀ ਸੀ। ਭਾਈ ਗੁਰਦਾਸ ਜੀ ਨੇ ਸੋਦਰ ਜਾਪ ਨੂੰ ਨਿਤ੍ਨੇਮ ਵੱਜੋਂ ਇਸ ਤਰ੍ਹਾਂ ਦ੍ਰਿੜ੍ਹ ਕਰਵਾਇਆ ਹੈ:
'ਸੰਝੇ ਸੋਦਰੁ ਗਾਵਣਾ ਮਨ ਮੇਲੀ ਕਰ ਮੇਲਿ ਮਿਲੰਦੇ'
ਰਹਿ ਦਾ ਅਰਥ ਰਸਤਾ ਤੇ ਰਾਸ ਤੋਂ ਭਾਵ ਪੂੰਜੀ ਬਣਦਾ ਹੈ - ਰਹਿਰਾਸ ਸਾਡੀ ਅਕਾਲ ਪੁਰਖ ਤਕ ਪਹੁੰਚਣ ਦਾ ਰਸਤਾ ਹੈ ਤੇ ਸਾਡੀ ਰਹਿਤ ਦੀ ਰਾਸ ਹੈ। ਪਹਿਲਾਂ ਇਸ ਬਾਣੀ ਨੂੰ 'ਸੋਦਰੁ' ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਦਰ ਦੀ ਜਗਹ ਰਹਿਰਾਸ ਵਰਤਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਰਹਿਰਾਸ ਦੇ ਕੇਵਲ 9 ਸ਼ਬਦ ਸਨ। ਉਨ੍ਹਾਂ ਤੋਂ ਉਪਰੰਤ ਸ਼ਰਧਾਲੂ ਗੁਰਸਿਖਾਂ ਨੇ ਚੌਪਈ ਅਤੇ ਆਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇੱਕ ਅਖੀਰਲੀ 6 ਪਉੜੀਆਂ ਤੇ ਅੰਤ ਵਿੱਚ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਦੇ ਸ਼ਬਦ ਦਰਜ ਕਰ ਦਿੱਤੇ। ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ, ਜਿਵੇਂ
'ਸੰਧਿਆ ਸਮੇ ਸੁਨੇ ਰਹਿਰਾਸ' ਅਤੇ 'ਬਿਨ ਰਹਿਰਾਸ ਸਮਾਂ ਜੋ ਖੋਵੇ'
Download Rehras Sahib Mp3 in High Quality using the Download Button given below