Joti Jot Diwas Guru Ramdas Ji
Looking to Download Guru Ramdas Ji Joti Jot Gurpurab 2024 HD Image absolutely free? Guru Ramdas Ji left the World on September 1st, 1581. Fourth Master of Sikhs, Guru Ramdas Ji is known for Constructing Amritsar: The Pool of Nectar.
Joti Jot Gurpurab | Guru Ramdas Ji |
Date | 6th September 2024 |
Day | Friday |
File Format | JPEG |
Size | 1.02 MB |
Resolution | 2000x2000 |
ਗੁਰੂ ਰਾਮਦਾਸ ਜੀ ਦਾ ਅੰਤਲਾ ਸਮਾਂ
ਗੁਰਿਆਈ ਦੇਣ ਦੇ ਤੀਜੇ ਦਿਨ ਗੁਰੂ ਰਾਮ ਦਾਸ ਆਪਣੇ ਪੁੱਤਰ ਗੁਰੂ ਅਰਜਨ ਦੇਵ ਅਤੇ ਕੁਝ ਖਾਸ ਸਿੱਖਾਂ ਦੇ ਨਾਲ ਗੋਇੰਦਵਾਲ ਆ ਗਏ ਜਿਥੇ ਆਪ ਨੇ ਸੇਵਾ ਅਤੇ ਸਾਧਨਾ ਵਿਚ ਆਪਣੀ ਉਮਰ ਦਾ ਵਡੇਰਾ ਹਿੱਸਾ ਬਤੀਤ ਕੀਤਾ ਸੀ ਅਤੇ ਜਿਥੋਂ ਦੇ ਸ਼ਾਂਤ ਵਾਤਾਵਰਨ ਵਿਚ ਆਪ ਸਰੀਰ ਤਿਆਗਣਾ ਚਾਹੁੰਦੇ ਸਨ ।
ਭਰੇ ਦੀਵਾਨ ਵਿਚ ਆਪ ਨੇ ਆਪਣੇ ਚਲਾਣੇ ਬਾਰੇ ਸੰਕੇਤ ਕਰਦੇ ਹੋਏ ਸੰਗਤ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਪਹਿਲੇ ਚਾਰੇ ਗੁਰਾਂ ਦਾ ਰੂਪ ਸਮਝਣਾ ਅਤੇ ਉਹਨਾਂ ਦੀ ਅਗਵਾਈ ਵਿਚ ਚੱਲਣਾ। ਇਸ ਦੇ ਨਾਲ ਹੀ ਆਪ ਨੇ 'ਗੁਰੂ ਕਾ ਚੱਕ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਜਾਰੀ ਰੱਖਣ ਲਈ ਕਿਹਾ। ਉਸ ਸਮੇਂ ਮਾਤਾ ਭਾਨੀ ਜੀ ਨੇ ਵੀ ਗੁਰੂ ਜੀ ਦੇ ਨਾਲ ਹੀ ਸਰੀਰ ਤਿਆਗਣ ਦੀ ਇੱਛਾ ਪ੍ਰਗਟ ਕੀਤੀ ਪਰ ਆਪ ਨੇ ਅਜਿਹਾ ਕਰਨ ਤੋਂ ਆਪ ਨੂੰ ਰੋਕ ਦਿੱਤਾ ਅਤੇ ਚੁਪ ਚਾਪ ਭਾਣੇ ਨੂੰ ਮੰਨਣ ਲਈ ਕਿਹਾ।
ਆਖਰੀ ਸਮੇਂ ਗੁਰੂ ਜੀ ਨੇ ਬਾਬਾ ਬੁਢਾ ਜੀ ਵੱਲ ਤੱਕਿਆ, ਗੁਰੂ ਅਰਜਨ ਦੇਵ ਵੱਲ ਦੇਖ ਕੇ ਸਿਰ ਝੁਕਾਇਆ ਅਤੇ ਫੇਰ ਇਕ ਟੱਕ ਸੰਗਤ ਵੱਲ ਦੇਖਦੇ ਹੋਏ ਪ੍ਰਾਣ ਤਿਆਗ ਦਿੱਤੇ । | ਗੁਰੂ ਰਾਮ ਦਾਸ ਜੀ ਦੇ ਜੀਵਨ ਦੀ ਘਾਲਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਕਹੀ ਜਾ ਸਕਦੀ । ਇਕ ਅਨਾਥ ਬੱਚੇ ਦੇ ਤੌਰ ਤੇ ਹੋਸ਼ ਸੰਭਾਲਣ ਤੋਂ ਲੈ ਕੇ ਉਚੀ ਤੋਂ ਉਚੀ ਪਦਵੀ ਦੀ ਪ੍ਰਾਪਤੀ 'ਪਰੀ ਹੋਈ ਕਰਾਮਾਤਿ' ਦਾ ਹੀ ਸਾਖਸ਼ਾਤ ਰੂਪ ਸੀ ।
ਆਪ ਦੇ ਸਮੇਂ ਚਾਰੇ ਕੂਟਾਂ ਵਿਚ ਦੂਰ ਦੂਰ ਤਕ ਸਿੱਖੀ ਦਾ ਪ੍ਰਚਾਰ ਹੋਇਆ ਅਤੇ ਸਿੱਖ ਲਹਿਰ ਦੇ ਮਕਨਾਤੀਸੀ ਕੇਂਦਰ ‘ਗੁਰ ਕਾ ਚੱਕ' ਦੀ ਸਥਾਪਨਾ ਵੀ ਹੋਈ । ਆਪ ਸੇਵਾ ਦੇ ਪੰਜ ਮਨ । ਨਾਲ ਹੀ ਨਿੰਦਕਾਂ, ਦੁਸ਼ਟਾਂ, ਗੁਰੂ ਘਰ ਦੇ ਦੋਖੀਆਂ, ਸਾਜਸ਼ੀਆਂ, ਭੇਖੀਆਂ ਤੇ ਪਾਖੰਡੀਆਂ ਵਲ ਕਿਤਨੇ ਸਖਤ ਸਨ, ਇਸ ਦਾ ਪਤਾ ਵੀ ਆਪਣੀ ਬਾਣੀ ਤੋਂ ਲਗਦਾ ਹੈ । | ਮੂਲ ਵਿਚ ਉਹ ਆਪਣੇ ਆਪ ਨੂੰ ਢਾਡੀ ਦਰ ਖਸਮ’ਦਾ ਕਹਿੰਦੇ ਸਨ ।
Dhan Dhan Ramdas Gur