Table of Contents
01
of 05Maai Baap Puttar Sabh Har Ke Kiye
Mukhwak Sri Guru Ramdas Ji "Maai Baap Puttar Sabh Har Ke Kiye, Sabhna Kao Sanbandh Har Kar Diye" @Ang 494 of Sri Guru Granth Sahib Ji under Raga Gujri.
| Hukamnama | ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ |
| Place | Darbar Sri Harmandir Sahib Ji, Amritsar |
| Ang | 494 |
| Creator | Guru Ram Dass Ji |
| Raag | Gujri |
02
of 05Punjabi Translation
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥ ਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ॥
ਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ ॥ ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥
ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ ॥ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥
ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ, ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥
ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥
ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ, ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ, ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥
03
of 05English Translation
ੴ ਸਤਿਗੁਰ ਪ੍ਰਸਾਦਿ ॥ ਗੂਜਰੀ ਮਹਲਾ ੪ ਘਰੁ ੩ ॥
Ik Oankaar Satgur Prasaad. Goojree Mahla 4 Ghar 3.
One Universal Creator God. By the Grace of the True Guru.
This Shabad is by Guru Ramdas Ji in Raag Goojri, set in the third house.
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
Maaee Baap Putar Sabh Har Ke Kee-e. Sabhna Kau Sanbandh Har Kar Dee-e. (1)
Mother, father, children — all are created by the Lord.
The Lord Himself has established all the relationships among beings.
ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
Hamraa Jor Sabh Rehio Mere Beer. Har Ka Tan Man Sabh Har Kai Vas Hai Sareer. (1) Rahaao.
O my brother! All my power and control are gone; nothing is in my hands.
The body, mind, and everything are under the command of the Lord.
(Pause and reflect.)
ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਵਿਚੇ ਗ੍ਰਿਸਤ ਉਦਾਸ ਰਹਾਈ ॥੨॥
Bhagat Janaa Kau Saradha Aap Har Laaee. Viche Grihast Udaas Rahaee. (2)
The Lord Himself instills faith and devotion in the hearts of His devotees.
He keeps them detached from the world even while they live in the midst of household life.
ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿਆਈ ॥ ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
Jab Antar Preet Har Sio Baniaaee. Tab Jo Kichh Kare So Mere Har Prabh Bhaee. (3)
When within the heart there is true love for the Lord,
then whatever one does becomes pleasing to my dear Lord and Master.
ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਸੋ ਹਮ ਕਰਹ ਜੁ ਆਪਿ ਕਰਾਏ ॥੪॥
Jit Kaarai Kamm Ham Har Laa-e. So Ham Karah Jo Aap Karaae. (4)
Whatever work the Lord assigns us to do,
that alone we do — for He Himself is the Doer behind all actions.
ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥
Jin Kee Bhagat Mere Prabh Bhaee. Te Jan Nanak Raam Naam Liv Laaee. (5)(1)(7)(16)
Those whose devotion is dear to my Lord —
O Nanak, such humble beings remain forever absorbed in the Love and Name of the Lord.
04
of 05Hindi Translation
इक ओअंकार सतगुर प्रसाद।
गूजरी महला चौथा, घर तीसरा।
एक ओंकार, सतगुरु की कृपा से। यह शब्द श्री गुरु रामदास जी का है, राग गूजरी में तीसरे घर का।
माई बाप पुत्र सभ हरि के कीए।
सबना कौ संबंध हरि कर दीए॥
माँ, बाप, पुत्र — सब प्रभु के बनाए हुए हैं।
हरि ने ही सबको आपस में संबंधों से जोड़ा है।
हमरा जोर सभ रहियो मेरे वीर।
हरि का तन मन सभ हरि कै वस है सरीर॥ रहाउ॥
हे मेरे वीर! हमारे हाथ में कोई शक्ति नहीं रही।
तन, मन और शरीर — सब कुछ हरि के अधीन है।
(रहाउ — यहाँ ठहरकर विचार करो।)
भगत जना कौ श्रद्धा आप हरि लाई।
विचे गृहस्थ उदास रहाई॥
प्रभु स्वयं भक्तों के हृदय में श्रद्धा उत्पन्न करता है,
और उन्हें गृहस्थ जीवन में रहते हुए भी संसार से विरक्त बनाए रखता है।
जब अंतर प्रीत हरि सिउ बन्याई।
तब जो किछु करे सो मेरे हरि प्रभ भाई॥
जब मन के भीतर हरि से सच्चा प्रेम जुड़ जाता है,
तब जो कुछ भी मनुष्य करता है, वह प्रभु को प्रिय लगता है।
जित कारै कम हम हरि लाए।
सो हम करह जो आप कराए॥
जिस काम में प्रभु हमें लगाता है,
वही हम करते हैं — वही सब कुछ करवाने वाला है।
जिन की भगति मेरे प्रभु भाई।
ते जन नानक राम नाम लिव लाई॥
जिनकी भक्ति मेरे प्रभु को प्रिय होती है,
वे जन, हे नानक, सदा राम नाम में लीन रहते हैं।























