Hukamnama | Vich Karta Purakh Khaloaa |
Place | Darbar Sahib Harmandir Sahib, Sri Amritsar Sahib Ji |
Ang | 623 |
Creator | Guru Arjan Dev Ji |
Date CE | 28-May-2021 |
Date Nanakshahi | 15th Jeth, Samvat 553 |
Format | Image/Text |
Translations | Punjabi, English, Hindi |
Transliterations | Punjabi, English, Hindi |
Vich karta purakh khaloaa
Sorath Mahala – 5th
(This hymn was sung in praise of Amritsar)
The Lord Himself has been instrumental in the construction of this holy city of Amritsar, and that’s why we did not suffer any problems or difficulties or any losses. The Guru has been pleased with our dip in the tank (the company of holy saints) and all our sins have been washed away with the recitation of the Lord’s True Name. (1)
O, friendly saints! This Sarovar (Tank) of Guru Ramdas, Amritsar is really beautiful. The person, who bathes in this tank, has his whole family blessed with salvation, and with a dip in the holy tank, a whole lot of beings are blessed with success in this worldly battle of life. (Pause-1)
The whole world will sing the praises of this holy place with respect and everyone gets his desires fulfilled. We have come back safely after a dip in the holy tank and have recited the True Name of the Lord. (2)
The person, who will have a bath in the tank of the Guru – Ramdas, shall attain salvation, and he will overcome h1s cycle of births and deaths. He shall always recite the Lord’s True Name. (3)
O Nanak! The person who is blessed with Lord’s Grace could alone realize the thought of attaining the Lord. O, Baba! I have sought refuge at the Lord’s lotus feet, which has ended our worries and all the accounting of our good and bad deeds by the god of justice Dharam Raj. (4-7-57)
(This whole hymn could also be interpreted as referring to the company of holy saints, as the holy place of pilgrimage and its praises.)
Sorath V
The Creator came and stood by us;
There was no trouble, there was no fuss.
The Guru had the ritual bath blessed,
Remembering the Name sins were shed.
Godmen! Ramdas pool is celebrated.
He who bathes in it, his family is saved,
And is himself liberated. (1)
The world sings His praises,
He obtains what he chases;
The ritual bath concluded peacefully,
Remembering God gratefully. (2)
He who has a dip in the pool of saints,
He must his salvation obtain.
He dies not, nor is he born again,
He who has the Name in the grain. (3)
This spiritual truth only he would mind,
When Almighty, the Virtuous, is kind.
Coming to Baba Nanak’s protection,
Frees one of aU worries and affliction. (4)
Hukamnama (Punjabi)
ਸੋਰਠਿ ਮਹਲਾ ੫ ॥
ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ ॥ ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥ ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥ ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥ ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥੩॥ ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥ ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
ਪਦਅਰਥ: ਕਰਤਾ = ਕਰਤਾਰ। ਪੁਰਖੁ = ਸਰਬ = ਵਿਆਪਕ। ਵਿਚਿ ਖਲੋਆ = ਆਪ ਸਹੈਤਾ ਕਰਦਾ ਹੈ। ਵਾਲੁ ਨ ਵਿੰਗਾ ਹੋਆ = ਰਤਾ ਭੀ ਨੁਕਸਾਨ ਨਹੀਂ ਹੁੰਦਾ। ਮਜਨੁ = ਇਸ਼ਨਾਨ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ, ਨਾਮ = ਜਲ ਨਾਲ ਆਤਮਕ ਇਸ਼ਨਾਨ। ਗੁਰਿ = ਗੁਰੂ ਨੇ। ਆਂਦਾ ਰਾਸੇ = ਰਾਸਿ ਆਂਦਾ, ਸਫਲ ਕਰ ਦਿੱਤਾ। ਜਪਿ = ਜਪ ਕੇ। ਕਿਲਵਿਖ = ਪਾਪ।੧। ਰਾਮ ਦਾਸ ਸਰੋਵਰੁ = ਰਾਮ ਦੇ ਦਾਸਾਂ ਦਾ ਸਰੋਵਰ, ਸਾਧ ਸੰਗਤਿ। ਨੀਕਾ = ਚੰਗਾ, ਸੋਹਣਾ। ਨਾਵੈ = ਨ੍ਹਾਵੇ, ਇਸ਼ਨਾਨ ਕਰਦਾ ਹੈ। ਉਧਾਰੁ = ਪਾਰ = ਉਤਾਰਾ। ਜੀ ਕਾ = ਜਿੰਦ ਦਾ।੧।ਰਹਾਉ। ਜੈ ਜੈ ਕਾਰੁ = ਸੋਭਾ। ਜਗੁ = ਜਗਤ। ਮਨਿ = ਮਨ ਵਿਚ। ਚਿੰਦਿਅੜੇ = ਚਿਤਵੇ ਹੋਏ। ਸਹੀ ਸਲਾਮਤਿ = ਆਤਮਕ ਜੀਵਨ ਨੂੰ ਪੂਰਨ ਤੌਰ ਤੇ ਬਚਾ ਕੇ। ਨਾਇ = ਨ੍ਹਾਇ, ਇਸ਼ਨਾਨ ਕਰ ਕੇ।੨। ਸੰਤ ਸਰੋਵਰਿ = ਸੰਤਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਵੈ = ਨ੍ਹਾਵੈ। ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ। ਨ ਆਵੈ ਜਾਈ = ਨ ਆਵੈ ਨ ਜਾਈ, ਜੰਮਦਾ ਮਰਦਾ ਨਹੀਂ।੩। ਬ੍ਰਹਮ ਬਿਚਾਰੁ = ਪਰਮਾਤਮਾ ਨਾਲ ਸਾਂਝ ਦੀ ਸੋਚ। ਸੁ = ਉਹ ਮਨੁੱਖ। ਬਾਬਾ = ਹੇ ਭਾਈ! ਨਾਨਕ! ਗਣਤ = ਗਿਣਤੀ, ਫ਼ਿਕਰ।੪।
ਅਰਥ: ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ, (ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ। (ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥ ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ ਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ, ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ। (ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ, (ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥ ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥ ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ, ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ ਜੀ! (ਆਖੋ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥
Hukamnama (Hindi)
सोरठि महला ५ ॥
विचि करता पुरखु खलोआ ॥ वालु न विंगा होआ ॥ मजनु गुर आंदा रासे ॥ जपि हरि हरि किलविख नासे ॥१॥ संतहु रामदास सरोवरु नीका ॥ जो नावै सो कुलु तरावै उधारु होआ है जी का ॥१॥ रहाउ ॥ जै जै कारु जगु गावै ॥ मन चिंदिअड़े फल पावै ॥ सही सलामति नाइ आए ॥ अपणा प्रभू धिआए ॥२॥ संत सरोवर नावै ॥ सो जनु परम गति पावै ॥ मरै न आवै जाई ॥ हरि हरि नामु धिआई ॥३॥ इहु ब्रहम बिचारु सु जानै ॥ जिसु दइआलु होइ भगवानै ॥ बाबा नानक प्रभ सरणाई ॥ सभ चिंता गणत मिटाई ॥४॥७॥५७॥
अर्थ:
सरब व्यापक करतार स्वयं उसकी सहायता करता है, (उस की आतमिक रास-पूंजी का) जरा भी नुक्सान नहीं होता। (हे भाई! साध संगत में जिस मनुष्य का) आतमिक स्नान गुरु ने सफल कर दिया, वह मनुष्य सदा परमात्मा का नाम जप जप के (अपने सारे) पाप नाश कर लेता है ॥१॥ हे संत जनों! साध संगत (एक)* *सुंदर (स्थान) है। जो मनुष्य साध संगत में आतमिक स्नान करता है (मन को* *नाम-जल से पवित्र करता है), उस की जिंद का (विकारों से) पार-उतारा हो जाता है, वह अपनी सारी कुल को भी (संसार-समुंद्र से) पार ले जाता है ॥१॥ रहाउ ॥ हे भाई! सारा जगत उस की शोभा का गीत गाता है, वह मनुष्य मन-चितवे फल हासिल कर लेता है। (वह मनुष्य इस सत्संग-सरोवर में आतमिक) स्नान कर के अपनी आतमिक जीवन की रास-पूंजी को पूर्न रूप से बचा लेता है, (जो मनुष्य राम के दासों के सरोवर में टिक के) अपने परमात्मा का अराधन करता है ॥२॥ हे भाई! जो मनुष्य संतों के सरोवर में (साध संगत में) आतमिक स्नान करता है, वह मनुष्य सब से आतमिक अवस्था हासिल कर लेता है। वह मनुष्य जन्म मरण के चक्र में नहीं पड़ता, जो सदा परमात्मा का नाम सिमरता रहता है ॥३॥ हे भाई! परमात्मा से मिलाप की इस विचार को वह मनुष्य समझता है, जिस पर परमात्मा आप दयावान होता है। हे नानक जी! (कहो-) हे भाई! जो मनुष्य परमात्मा की सरन पड़ा रहता है, वह अपनी प्रत्येक प्रकार की चिंता-फ़िक्र दूर कर लेता है ॥४॥७॥५७॥
Hukamnama (English)
Sorath Mahalaa 5 ||
Vich Karta Purakh Khaloaa || Vaal N Vingaa Hoaa || Majan Gur Aandaa Raase || Jap Har Har Kilvikh Naase ||1|| Santahu Raamdaas Sarovar Neekaa || Jo Naavai So Kul Taraavai Oudhhaar Hoaa Hai Jee Kaa ||1|| Rahaau || Jai Jai Kaar Jag Gaavai || Man Chindearre Fal Paavai || Sahee Salaamat Naae Aae || Apnaa Prabhoo Dhhiaae ||2|| Sant Sarovar Naavai || So Jan Param Gat Paavai || Marai N Aavai Jaaee || Har Har Naam Dhhiaaee ||3|| Ehu Breham Bichaar Su Jaanai || Jis Daeaal Hoe Bhagvaanai || Baabaa Naanak Prabh Sarnaaee || Sabh Chintaa Ganat Mittaaee ||4||7||57||
Meaning: The Creator Lord Himself stood between us, And not a hair upon my head was touched. The Guru made my cleansing bath successful; Meditating on the Lord, Har, Har, my sins were erased. ||1|| O Saints, the purifying pool of Ram Das is sublime. Whoever bathes in it, his family and ancestry are saved, and his soul is saved as well. ||1|| Pause || The world sings cheers of victory, And the fruits of his mind’s desires are obtained. Whoever comes and bathes here, And meditates on his God, is safe and sound. ||2|| One who bathes in the healing pool of the Saints, That humble being obtains the supreme status. He does not die, or come and go in reincarnation; He meditates on the Name of the Lord, Har, Har. ||3|| He alone knows this about God, Whom God blesses with His kindness. Baba Nanak Ji seeks the Sanctuary of God; All his worries and anxieties are dispelled. ||4||7||57||