Mori Run Jhun Laya
Mori Run Jhun Laya, Bhaine Sawan Aaya; Bani Sri Guru Nanak Dev Ji is the author of pious Hukamnama and is documented on Ang 557 - 558 of Sri Guru Granth Sahib Ji under Raga Vadahans.
Hukamnama | Mori Run Jhun Laya Bhainai Savan Aya |
Place | Darbar Sri Harmandir Sahib Ji, Amritsar |
Ang | 557 |
Creator | Guru Nanak Dev Ji |
Raag | Vadahans |
Date CE | 27 January 2024 |
Date Nanakshahi | 14 Magh, 555 |
Download Hukamnama PDF
English Translation
Vadhans Mahala - 1 Ghar - 2 ( Mori Run Jhun Laya Bhainai Savan Aya ) O, (Sister) friend! I am enjoying reciting the Guru's Word just as the peacock is thrilled with the advent of the monsoon and (makes) dances around making certain sounds in its enjoyment.
My eyes are twinkling with the love of worldly pleasures like a wedded woman for the love of her spouse. I am offering myself as a sacrifice to the Lord's True Name just as a separated woman craves for her spouse and pines for his glimpse.
I feel proud and egoistic only when I have won over the love of the Lord, just as a wedded woman, without the love of her spouse, has no pride or respect anywhere. So without the love of the Lord-Spouse, what is my value?
O, friend! If your spouse has gone away leaving you in the lurch then all your embellishments are useless and it is better to (break) throw away your bangles along with all other preparations of beautiful beds; similarly, without the presence of the Lord-Spouse, all our worldly love and pleasures are meaningless.
O, foolish friend! Your Lord-Spouse is enjoying in the company of other (women) persons, so what is the use of all your efforts at beautification. (if the Lord-Spouse deserts us without giving us the bliss of life, then this life is a total loss).
All the (bangles) beauty aids are useless including my own conduct which is equally of no avail, and the person who is not enjoying the embrace (love) of the Lord Spouse, undergoes various sufferings and deserves condemnation.
(The arms, which fail to get the embrace of the spouse should be burnt). All the other friends have gone to enjoy unison with their spouses whereas I am burning in the fire of His separation. virtuous but have not won the love and acceptance of the LordI!
Spouse as He does not like me even a bit. (due to my dual-mindedness and egoism). I went to my Lord-Spouse with my hair dressed up and vermillion spread therein but was not acceptable to Him, as such I am pining in His separation.
(In spite of all my virtuous deeds the Lord did not approve of my efforts) Seeing my plight and anguish the whole world including all the birds and animals of the jungle was in pain but my (body) separation from the Lord was not affected in the least with my pitiable condition, having been separated from the Lord-Spouse.
The Lord-Spouse appeared in my dreams but went away soon without giving His blissful company and my eyes were filled with tears and am now madly searching for Him. O, Lord! How could I approach You or send any message (through an emissary) to meet You?
I wish I could perceive the beloved Lord in my dream (at least). O, Nanak! What should I offer in return to such a person, who relates stories of my Lord-Spouse and sings the praises of my Lord-Spouse? I would behead myself and offer my head even in His service, thus serving the Lord without my egoism, with complete self-surrender.
O, Friend! It is better to die and give up this life, as the Lord-Spouse has been separated from me and belongs now to someone else. Without the love and support of the Lord-Spouse, this life is meaningless, so it is better to give it up in our pursuits to unite with Him. (1-3)
Hukamnama in Hindi
( Mori Run Jhun Laya Bhainai Savan Aya )
वडहंसु महला १ घरु २ ॥ हे मेरी बहन ! सावन का महीना आया है, सावन की काली घटा देख कर मोर खुश होकर मधुर बोल गा रहे हैं। हे प्रिय ! तेरे कटार जैसे नयन रस्सी की भाँति फंसाने वाले हैं, जिन्होंने मेरे लोभी मन को मुग्ध कर लिया है। हे स्वामी ! तेरे दर्शन हेतु मैं टुकड़े-टुकड़े हो जाऊँ एवं तेरे नाम पर मैं सर्वदा न्यौछावर हूँ।
अब जब तू मेरा है तो मैं तुझ पर ही गर्व करती हूँ, तेरे अतिरिक्त मेरा कैसा गर्व है? हे मुग्धा नारी! अपने पहने हुए चूड़े को पलंग सहित तोड़ दे, हे मुग्धा नारी ! तेरे इतने हार-श्रृंगार करने के बावजूद भी तेरा पति-प्रभु किसी दूसरे की प्रीति में रंगा हुआ है। तेरे पास न तो चूड़ियाँ पहनाने वाला मनिहार है, न ही सोने की चूड़ियाँ हैं और न ही कांच की चूड़ियाँ हैं।
जो बांहें पति-प्रभु के गले के साथ नहीं लगती, वे बांहें जलन में जल जाती हैं। मेरी सभी सखियाँ अपने पति-प्रभु के साथ आनंद करने के लिए गई हैं किन्तु मैं तुच्छ बदनसीब किसके द्वार पर जाऊँ ? हे मेरी सखी! अपनी तरफ से तो मैं बहुत ही शुभ आचरण वाली हूँ किन्तु मेरे उस पति-परमेश्वर को मेरा एक भी शुभ कर्म भला नहीं लगता।
अपने बालों को संवारकर मैं चोटियाँ करती हूँ और अपनी माँग में सिंदूर भर लेती हूँ। परन्तु जब मैं अपने पति-परमेश्वर के समक्ष जाती हूँ तो स्वीकार नहीं होती और अत्यंत शोक में मर जाती हूँ। मैं पीड़ित होकर विलाप करती हूँ तो सारी दुनिया भी रोती है और मेरे साथ वन के पक्षी भी विलाप करते हैं।
परन्तु एक मेरे तन की जुदा हुई आत्मा ही विलाप नहीं करती, जिसने मुझे मेरे प्रियतम से जुदा कर दिया है। वह मेरे स्वप्न में मेरे पास आया भी और फिर चला गया, जिसके विरह के दु:ख में मैं अश्रु भर कर रोई। हे मेरे प्रियतम ! मैं तेरे पास नहीं आ सकती, न ही मैं किसी को भेज सकती हूँ। हे मेरी भाग्यशालिनी निद्रा !
आओ, शायद मैं अपने उस स्वामी को पुनः स्वप्न में देख सकूं। नानक का कथन है कि जो मुझे मेरे मालिक की बात सुनाएगा, उसे मैं क्या भेट दूँगा ? अपने सिर को काटकर मैं उसे बैठने हेतु आसन पेश करूँगा तथा सिर के बिना ही उसकी सेवा करूँगा। मैं क्यों नही प्राण त्याग देती और अपना जीवन क्यों नहीं देती, जबकि मेरा पति-परमेश्वर किसी दूसरे का हो चुका है॥ १॥ ३॥
Gurmukhi Translation
( Mori Run Jhun Laya Bhainai Savan Aya )
ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ) । (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ) ।
(ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ) । ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ?
ਹੇ ਭੋਲੀ ਇਸਤ੍ਰੀਏ! ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।
ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ) ।
(ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?
ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
(ਪ੍ਰਭੂ-ਪਤੀ ਤੋਂ ਵਿਛੁੜ ਕੇ) ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ (ਮੇਰੀ ਦੁਖੀ ਹਾਲਤ ਤੇ) ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ (ਜੋ ਮੇਰੀ ਖ਼ਲਾਸੀ ਨਹੀਂ ਕਰਦਾ) , ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।
(ਹੇ ਪਤੀ!) ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-) ਹੇ ਭਾਗਾਂ ਵਾਲੀ ਸੋਹਣੀ ਨੀਂਦ! ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।
ਹੇ ਨਾਨਕ! ਪ੍ਰਭੂ-ਦਰ ਤੇ) ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।
ਜਦੋਂ ਸਾਡਾ ਪ੍ਰਭੂ-ਪਤੀ (ਸਾਡੀ ਮੂਰਖਤਾ ਦੇ ਕਾਰਨ) ਸਾਥੋਂ ਓਪਰਾ ਹੋ ਜਾਏ (ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇਕ ਤਰੀਕਾ ਹੈ ਕਿ) ਅਸੀ ਆਪਾ-ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩।