Mera Lago Ram Sio Het
Gurbani Sri Guru Arjan Dev Ji: Mera Lago Ram Sio Het, Satgur Mera Sada Sahayi Jin Dukh Ka Kaatya Ket. Raag Dhanasari, Page 675 of Sri Guru Granth Sahib Ji.
Hukamnama | ਧਨਾਸਰੀ ਮਹਲਾ 5 ॥ ਮੇਰਾ ਲਾਗੋ ਰਾਮ ਸਿਉ ਹੇਤੁ |
Place | Darbar Sri Harmandir Sahib Ji, Amritsar |
Ang | 675 |
Creator | Guru Arjan Dev Ji |
Raag | Dhanasari |
English Translation
Dhanasari Mahala - 5 ( Mera Lago Ram Sio Het )
I am always imbued with the love of the Lord, who has always been my supporter and protector and the True Guru has cast away my darkness of ignorance and all other sufferings. (Pause-1)
The Lord has always protected me with His (helping hand) support and rid me of all the pangs of the cycle of births and deaths. The Lord has protected me against the efforts of defamation of the slanderer, and the vilifier has been disgraced and dishonoured (with a blackened face) in the Lord's court. (!)
The True Lord has acted as our supporter and savior by taking us in His embrace. O, Nanak! We have become fearless ( of death) and enjoyed the eternal bliss (of life) by singing the praises of the Lord. (in the company of holy saints). (2-17)
Download Hukamnama PDF
Hukamnama in Hindi
धनासरी महला ५ ॥ मेरा लागो राम सिओ हेत ॥ सतिगुरु मेरा सदा सहाई जिन दुख का काटेया केत ॥१॥ रहाउ ॥ हाथ देए राखेओ अपुना कर बिरथा सगल मिटाई ॥ निंदक के मुख काले कीने जन का आप सहाई ॥१॥ साचा साहिब होआ रखवाला राख लीए कंठ लाए ॥ निरभौ भए सदा सुख माणे नानक हरि गुण गाए ॥२॥१७॥
धनासरी मः ५ ॥ ( Mera Lago Ram Sio Het ) मेरा राम रूपी हरि प्रभु से प्रेम हो गया है। सतगुरु गुरुदेव सदैव ही मेरा सहायक है, जिसने मेरे जीवन से दुख की जड़ ही काट दी है॥ १॥ रहाउ ॥ उसने मुझे अपना बना कर अपनी छत्रछाया देकर मेरी रक्षा की है और मेरी तमाम वेदना और पीड़ा का हरण कर लिया है। उसने बुरा कहने वाले निंदकों के मुँह काले कर दिए हैं और वह अपने सेवक का स्वयं सहायक बन गया है॥ १॥ वह सच्चा परमेश्वर मेरा रखवाला बन गया है और उसने अपने गले से लगाकर मुझे बचा लिया है। नानक, निर्भय होकर सदैव उस हरि प्रभु के गुण गाकर आनंद की अवस्था व्यतीत कर रहे हैं।
Translation in Punjabi
ਧਨਾਸਰੀ ਮਹਲਾ 5 ॥ ਹੇ ਭਾਈ! ਜਿਸ ਗੁਰੂ ਨੇ ਸਰਨ ਆਏ ਹਰੇਕ ਮਨੁੱਖ ਦਾ ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ(ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ), ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ, ਤੇ ਉਸ ਦੀ ਕਿਰਪਾ ਨਾਲ ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ।1।ਰਹਾਉ।
ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਹੱਥ ਦੇ ਕੇ ਦੁੱਖਾਂ ਤੋਂ ਬਚਾਂਦਾ ਹੈ, ਸੇਵਕਾਂ ਨੂੰ ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ।1।
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਮਾਲਕ ਆਪਣੇ ਸੇਵਕਾਂ ਦਾ ਆਪ ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ,ਤੇ, ਸਦਾ ਆਤਮਕ ਆਨੰਦ ਮਾਣ ਕੇ ਦੁੱਖਾਂ ਕਲੇਸ਼ਾਂ ਵਲੋਂ ਨਿਡਰ ਹੋ ਜਾਂਦੇ ਹਨ।2।17।