Sriste Bheo Na Jaane Koye
Hukamnama Darbar Sahib: Sriste Bheo Na Jaane Koye, Srista Kare So Nihchau Hoye [ Ramkali Ki Vaar, Dakhni Oankar Mahalla 1st, Pauri 50-54 ]
Hukamnama | ਸ੍ਰਿਸਟੇ ਭੇਉ ਨ ਜਾਣੈ ਕੋਇ |
Place | Darbar Sri Harmandir Sahib Ji, Amritsar |
Ang | 937 |
Creator | Guru Nanak Dev Ji |
Raag | Ramkali |
Date CE | October 15, 2021 |
Date Nanakshahi | Assu 30, 553 |
Format | JPEG, PDF, Text |
Translations | Punjabi, English, Hindi |
Transliterations | NA |
ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥ ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥ ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥ ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥ ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥ ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥ ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥ ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥ ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥ ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥ ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥ ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥ ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
Download Hukamnama PDF
DownloadDate: 15-10-2021English Translation
[ Sriste Bheo Na Jaane Koye.. Dakhni Oankar Pauri 50-54 ]Pauri 50
In fact, no one has been able to realize the secrets of the Lord-Creator, as the Lord creator, who has created this Universe is ever-existent. This human being worships the Lord for gaining (a lot of) wealth and riches ‘but he gets whatever is in his fate, as predestined for him by the Lord’s Will.
For gaining (this) more wealth, some people serve others or engage in thefts and stealing other’s goods though this wealth never accompanies man after death and becomes the possession of someone else. No one gets honored in the Lord’s presence without the True Lord’s love and worship. The person, who partakes of the nectar of True Name, gets rid of worldly bondage. (50)
Pauri 51
O, friend! By perceiving all this I was wonder-struck and got enlightened through the Guru’s guidance only (by inculcating the love of the Guru’s Word) though I was earlier engrossed (only) in egoism and I-am-ness. I was completely tired (fed up) by inculcating the love (the necklace) of True Name, with the thread of concentration of mind or repeating the True Name of the Lord as my ornaments but finally uniting with the beloved Lord, I enjoyed the eternal bliss and joy, having worn the necklace of (True Name) all the virtues…
O, Nanak! We could attain the love and devotion of the Lord (in body and mind) through the Guru’s guidance alone. If you were to ponder (in mind) you will appreciate that no one has ever attained eternal bliss without the love of the Lord. Let us, therefore, study about the Lord, meditate and realize Lord’s secrets by inculcating the Lord’s love in the heart and then always recite the True Name and worship the Lord with the support of True Name alone. (51)
Pauri 52
O, friend! Whatever is predestined for you {as your fortune) by the Lord’s Will, cannot be altered by anyone. The Lord, who is the cause and effect of everything (who has caused the various factors) will merge us with Himself through His Grace, as the Lord alone controls all the honors and {Greatness) status, which could be appreciated through the Guru’s Word alone. {Guru’s guidance) O, Lord! Whatever is predestined by You for us cannot be altered by us, so it is only under Your control (to bestow on us) and happens as it pleases You.
O, Nanak! When we deliberated (meditated) on the Guru’s Word, we enjoyed the eternal bliss through the Lord’s Grace. The self-willed (faithless) persons have died by burning themselves in the fire of worldly desires but the Guru-minded persons have been saved {themselves) through the Guru’s guidance How could anyone describe the form of the formless Lord, who is unseen (without His Grace), or explain His Greatness and secrets? I would offer myself in sacrifice to the Guru, who has clarified all the secrets and make me perceive the Lord within (in the heart) through His Grace. (52)
Pauri 53
The true teacher is one, who meditates and deliberates overstudies with peace and tranquillity of mind in a state of equipoise and is imbued with the love of the Lord thus attaining the real meaning (value) of education or studies. However, the teacher who sells education (gives education for money) is a faithless person and deals only in poison and gains poison of vices only in return. Thus the foolish (faithless) person does not realize ‘the True Lord (True Word) having no intelligent thinking or wisdom. (53)
Pauri 54
The teacher, who imparts true knowledge to his students, is called a true Guru-minded person. Let us recite True Name by amassing the wealth of True Name, thus gain the true profit (lead a fruitful life) in this life. True education (studies) consists of faith in the True Lord and we should meditate through the Guru’s guidance. O, Nanak! The true Pandit and educated person are one, who (wears the necklace of Lord’s True Name) has inculcated the love of the Lord in his heart and recites True Name all the time. (54 -1)
Hukamnama in Hindi
[ Sriste Bheo Na Jaane Koye.. Dakhni Oankar Pauri 50-54 ]पौड़ी ५०
उस सृष्टि रचयिता का भेद कोई नहीं जानता। वह स्रष्टा जो कुछ करता है, यह निश्चय ही होता है। कुछ लोग धन के लिए ईश्वर का ध्यान करते हैं किन्तु उन्हें धन तो पूर्व कर्मो के भाग्यानुसार ही मिलता है। लोग धन के लिए दूसरों के नौकर बन जाते हैं और कुछ चौर भी बन जाते हैं, किन्तु मरणोपरांत धन जीव के साथ नहीं जाता और यह किसी अन्य संबंधी का ही बन जाता है। सत्य का ध्यान किए बिना प्रभु के दरबार में किसी को भी आदर नहीं मिलता। जो हरि-नाम रूपी रस का पान करता है, वह जन्म-मरण से छूट जाता हैं ॥५०॥
पौड़ी ५१
हे सखी ! मैं यह देख-देख हैरान हो रही हूँ कि जो मैं अहंत्व करती रहती थीं, वह अहंम समाप्त हो गया है। मेरे मन में ज्ञान उत्पन्न हो गया है और ब्रह्म-शब्द में ही लीन रहती हूँ। में हार, परांदी और कंगन इत्यादि सब आभूषणों का श्रृंगार कर-करके थक चुकी हैं। अब मैने सर्व गुणों का हार अपने गले में डाल लिया है और प्रियतम प्रभु से मिलकर सुख प्राप्त कर लिया है।
हे नानक ! गुरु के माध्यम से ही प्रभु से प्रेम होता है। मन में विचार करके देख लो कि भगवान के बिना किसी को भी सुख उपलब्ध नहीं हुआ। हरि की कथा पढ़नी चाहिए, हरि को समझना चाहिए और उससे ही प्रेम बनाकर रखो। सदैव हरि को ही जपते रहना चाहिए, हरि का ही भजन करना चाहिए, चूंकि हरि का नाम ही हमारा जीवनाधार है॥ ५१॥
पौड़ी ५२
हे सखी ! ईश्वर ने जो भाग्य लिख दिया है, वह कभी मिट नहीं सकता। जिस ने स्वयं संसार बनाया है, वही कृपा करके अपने चरण-कमल हृदय में बसा देता हैं। गुरु के ज्ञान द्वारा इस तथ्य को समझ लो, सब बड़ाईयाँ परमात्मा के हाथ में हैं। भाग्य बदला नहीं जा सकता, जैसी नियति है, वैसा ही होना है। उसकी कृपा-दृष्टि से ही सुख उपलब्ध होता है, हे नानक ! शब्द का चिंतन करो। मनमुख जीव भटक कर नष्ट हो गए हैं, पर गुरु के विचार द्वारा गुरमुखों का उद्धार हो गया है। जो सत्यपुरुष नजर ही नहीं आता, उसका वर्णन क्या कहकर किया जाए। मैं अपने गुरु पर कुर्बान जाता हूँ, जिसने हृदय में ही परमात्मा के दर्शन करवा दिए हैं।५२॥
पौड़ी ५३
पाण्डे (पंडित) को शिक्षित तभी कहा जाता है, यदि सह सहज-स्वभाव आध्यात्मिक विद्या का विचार करता है। वह इस विद्या की भलीभांति पड़ताल करके ज्ञान प्राप्त करता हैं और राम नाम में ध्यान लगाकर रखता है। मनमुख जीव विद्या का विक्रय करता है, इस तरह विष प्राप्त करता और विष ही खाता है। मूर्ख को शब्द की पहचान नहीं होती और न ही कोई सूझबूझ होती है।॥ ५३॥
पौड़ी ५४
उस पंडित को ही गुरुमुख कहा जाता है, जो अपने विद्यार्थियों को भी यही उपदेश देता है कि नाम स्मरण करो, नाम का संग्रह करो और जग में लाभ प्राप्त करो। वह विद्यार्थी ही सच्ची पट्टी लिखता है, जो मन में सत्य का अध्ययन करता और शब्द को धारण करता है। हे नानक ! वही शिक्षित एवं चतुर पण्डित है, जिसने अपने गले में राम नाम का हार पहन लिया है॥ ५४॥ १॥
Punjabi Translation by Prof Sahib Singh:
[ Sriste Bheo Na Jaane Koye.. Dakhni Oankar Pauri 50-54 ]ਪਉੜੀ ੫੦
ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ, ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ। (ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ। ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ) । ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ।
ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ। ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ। 50।
ਪਉੜੀ ੫੧
ਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ਕਿ (ਮੇਰੇ ਅੰਦਰੋਂ) ‘ਹਉਂ ਹਉਂ’ ਕਰਨ ਵਾਲੀ ‘ਮੈਂ’ ਮਰ ਗਈ ਹੈ (ਭਾਵ, ‘ਹਉਮੈ’ ਕਰਨ ਵਾਲੀ ਆਦਤ ਮੁੱਕ ਗਈ ਹੈ) । (ਹੁਣ ਮੇਰੀ ਸੁਰਤਿ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ।
ਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ, ਹੁਣ ਜਦੋਂ ‘ਹਉਮੈ’ ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ) ।
ਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ; ਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ।
(ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ, (ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) । 51।
ਪਉੜੀ ੫੨
ਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ। (ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ।
ਕਰਤਾਰ ਦੇ ਗੁਣ ਗਾਵਣ ਦੀ ਦਾਤਿ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ) ।
(ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ। ਹੇ ਨਾਨਕ! (ਆਖ-) ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ।
ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ। ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ) । (ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ। (ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ। 52।
ਪਉੜੀ ੫੩
ਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤਿ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ।
(ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ। ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ। 53।
ਪਉੜੀ ੫੪
ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ।
ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ = ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ) । (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ। ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) । 54।1।