Satgur Miliye Ulti Bhaee Bhai
Mukhwak Guru Amardas Ji: Satgur Miliye Ulti Bhaee Bhai, Jeevat Mare Ta Boojh Paye; Raag Sorath Mahalla 3rd, Ang 602 – 603 of Sri Guru Granth Sahib Ji.
Hukamnama | ਸਤਿਗੁਰ ਮਿਲਿਐ ਉਲਟੀ ਭਈ ਭਾਈ |
Place | Darbar Sri Harmandir Sahib Ji, Amritsar |
Ang | 602 |
Creator | Guru Amar Dass Ji |
Raag | Sorath |
Date CE | April 16, 2023 |
Date Nanakshahi | 3 Vaisakh, 555 |
Format | Image, PDF, Text |
Translations | Punjabi, English, Hindi |
Transliterations | Hindi |
Hukamnama (Mukhwak) Sachkhand (Darbar) Sri Harmandir Sahib, Amritsar:
ਸਤਿਗੁਰ ਮਿਲਿਐ ਉਲਟੀ ਭਈ ਭਾਈ
ਸੋਰਠਿ ਮਃ ੩ ਦੁਤੁਕੇ ॥ ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥ ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥ ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥ ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥ ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥੨॥ ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥ ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕੈ ਹੇਤਿ ਅਪਾਰਿ ॥੩॥ ਆਇਆ ਸੋ ਪਰਵਾਣੁ ਹੈ ਭਾਈ ਜਿ ਗੁਰ ਸੇਵਾ ਚਿਤੁ ਲਾਇ ॥ ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥੪॥੮॥
English Translation
Sorath Mahalla Teeja Dutuke ( Satgur Miliye Ulti Bhaee Bhai… )
O Brother! The persons, whose mind has been diverted from the sinful actions (vicious thoughts) through the Guru’s guidance, have attained self realisation, thus living a life of humility (like a dead person) having rid themselves of their egoism. The persons, who have attained unison with the Lord (by merging the soul with the Prime-soul), are true sikhs and the Guru Himself. (1)
O my mind ! Let us unite with the Lord by reciting True Name. O Brother ! The persons, who have relished the sweet taste of True Name by reciting True Name, and such Guru-minded persons have merged with the Lord. (Pause)
O Brother ! The faithless persons, being engrossed in the love of dual-mindedness, do not develop the love of the Lord O Brother ! The faithless persons, who are engrossed in futile efforts like beating the outer skin of sugarcane, do not gain anything fruitful in this life. (2)
O Brother ! The persons, who have followed the Guru’s guidance and teachings, have imbibed True Name in their heart and developed love of the Truth (True Lord). O Brother ! Such persons are imbued with the love of the Guru and sing the praises of the Lord always. (3)
O Brother ! The life of such Guru-minded persons lead fruitful life, who are engaged in the service of the Guru with love and devotion. O Nanak ! Such persons attain the True Name through the Guru’s Word. O Brother ! Such persons are united with the Lord by reciting True Name. (4-8)
Download Hukamnama PDF
Hukamnama in Hindi
( Satgur Miliye Ulti Bhaee Bhai… )
सोरठ मः ३ दुतुके ॥ हे भाई ! सतिगुरु से भेंट करके मेरी बुद्धि मोह-माया की तरफ से उलट गई है, यदि कोई जीवित ही विषय-विकारों की ओर से मृत रहता है तो उसे आध्यात्मिक जीवन का ज्ञान मिल जाता है। हे भाई ! वही गुरु है और वही सिक्ख है, जिसकी ज्योति को परमात्मा अपनी परम ज्योति से मिला लेता है॥ १॥
हे मेरे मन ! परमात्मा के साथ सुरति लगाओ। हे भाई ! भजन करने से हरि जिसके मन को मीठा लगता है वह गुरुमुख व्यक्ति हरि के चरणों में स्थान प्राप्त कर लेता है॥ रहाउ॥
हे भाई ! गुरु के बिना प्रभु-प्रीति उत्पन्न नहीं होती और मनमुख व्यक्ति द्वैतभाव में ही फँसे रहते हैं। मनमुख व्यक्ति जो भी कर्म करता है, वह छिलका कूटने के सादृश्य निरर्थक है, इससे उन्हें कुछ भी हासिल नहीं होता।॥ २॥
हे भाई ! गुरु से भेंट करके नाम हृदय में प्रविष्ट हो गया है और प्रभु से सच्ची प्रीति एवं प्रेम हो गया है। हे भाई ! गुरु के अपार प्रेम से ही मनुष्य हरि का गुणगान करता रहता है॥ ३॥
हे भाई ! जिसने गुरु की सेवा में चित्त लगाया है, उसका दुनिया में आगमन परवान है। नानक का कथन है कि हे भाई ! गुरु के शब्द द्वारा प्राणी प्रभु के नाम को प्राप्त कर लेता है और उसमें विलीन हो जाता है॥ ४॥ ८ ॥
Punjabi Translation
( Satgur Miliye Ulti Bhaee Bhai… )
ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੇ।
ਸੱਚੇ ਗੁਰਾਂ ਨੂੰ ਮਿਲ ਕੇ ਬੰਦਾ ਮਾਇਆ ਵੱਲੋਂ ਮੁੜ ਪੈਂਦਾ ਹੈ, ਹੇ ਵੀਰ! ਜਦ ਉਹ ਜੀਉਂਦੇ ਜੀ ਆਪਾ ਮਾਰਦਾ ਹੈ, ਤਦ ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਕੇਵਲ ਉਹ ਹੀ ਗੁਰੂ ਤੇ ਕੇਵਲ ਉਹੀ ਮੁਰੀਦ ਹੈ, ਜਿਸ ਦੇ ਨੂਰ ਨੂੰ ਸੁਆਮੀ ਆਪਣੇ ਪਰਮ ਨੂਰ ਨਾਲ ਮਿਲਾ ਲੈਂਦਾ ਹੈ, ਹੇ ਭਰਾ! ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਨਾਲ ਪ੍ਰੀਤੀ ਪਾ। ਸਿਮਰਨ ਦੁਆਰਾ ਰੱਬ ਚਿੱਤ ਨੂੰ ਮਿੱਠਾ ਲੱਗਦਾ ਹੈ। ਹੇ ਵੀਰ! ਗੁਰੂ ਪਿਆਰਿਆਂ ਨੂੰ ਸਾਹਿਬ ਦੀ ਦਰਗਾਹ ਵਿੱਚ ਅਸਥਾਨ ਪ੍ਰਾਪਤ ਹੁੰਦਾ ਹੈ। ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੰਦਾ, ਹੇ ਵੀਰ! ਆਪ-ਹੁਦਰੇ ਨੂੰ ਹੋਰਸ ਦੀ ਪ੍ਰੀਤ ਵਿੱਚ ਖੱਚਤ ਹੋਏ ਰਹਿੰਦੇ ਹਨ।
ਆਪ-ਹੁਦਰਿਆਂ ਦਾ ਕਰਮ ਕਮਾਉਣ, ਛਿਲੜ ਕੁੱਟਣ ਦੇ ਸਮਾਨ ਹੈ। ਇਸ ਤੋਂ ਉਨ੍ਹਾਂ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ। ਗੁਰਾਂ ਨਾਲ ਮਿਲ ਕੇ ਨਾਮ ਹਿਰਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਹੇ ਵੀਰ! ਅਤੇ ਸੱਚੀ ਪ੍ਰੀਤਿ ਤੇ ਪਿਆਰ ਹਿਰਦੇ ਅੰਦਰ ਵਸ ਜਾਂਦੇ ਹਨ। ਗੁਰਾਂ ਵਾਸਤੇ ਬੇਅੰਤ ਪ੍ਰੇਮ ਨਾਲ ਤਦ ਇਨਸਾਨ ਸਦੀਵ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਾ ਹੈ, ਹੇ ਵੀਰ! ਪ੍ਰਮਾਣੀਕ ਹੈ ਉਸ ਦਾ ਨਾਮ ਆਗਮਨ ਹੇ ਵੀਰ! ਜੋ ਗੁਰਾਂ ਦੀ ਚਾਕਰੀ ਅੰਦਰ ਆਪਣੇ ਮਨ ਨੂੰ ਜੋੜਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਣੀ ਸੁਆਮੀ ਦੇ ਨਾਮ ਨੂੰ ਪਾ ਲੈਂਦਾ ਹੈ ਅਤੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।