ਸੰਤਹੁ ਮਨ ਪਵਨੈ ਸੁਖੁ ਬਨਿਆ

Santo Man Pawne Sukh Baneya

Santo Man Pawne Sukh Baneya, Kichh Jog Praapat Bania is Today’s Hukamnama from Darbar Sri Harmandir Sahib, Amritsar on Dated December 2, 2022. The pious Hukamnama Sahib is documented in SGGS Ji under the authorship of Bhagat Kabir Sahib Ji on Ang 656 in Raga Sorath.

Hukamnamaਸੰਤਹੁ ਮਨ ਪਵਨੈ ਸੁਖੁ ਬਨਿਆ
PlaceDarbar Sri Harmandir Sahib Ji, Amritsar
Ang656
CreatorBhagat Kabir Ji
RaagSorath
Date CEDecember 2, 2022
Date Nanakshahi17 Maghar, 554
FormatJPEG, PDF, Text
TranslationsPunjabi, English, Hindi
TransliterationsHindi

ਸੰਤਹੁ ਮਨ ਪਵਨੈ ਸੁਖੁ ਬਨਿਆ

ਹੁਕਮਨਾਮਾ, ਦਰਬਾਰ ਸਾਹਿਬ, ਅੰਮ੍ਰਿਤਸਰ
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ {ਪੰਨਾ 656}

English Translation

[ Santo Man Pawne Sukh Baneya ]

O, saints! We are enjoying the eternal bliss now having controlled (our) the mind from wandering all over (the place) like the wind (air), and we have realized the path towards uniting with the Lord. This has been realized with great contemplation. (Pause)

The Guru’s guidance has provided us the means of controlling the senses. Which were responsible for robbing the field of our hearts full of our virtues stealthily, through the door of our vicious and sinful actions. When we managed to shut the doors of our senses from leading to vicious thoughts, then we started listening to the blissful unstrung (all-pervasive) music of Nature within us. (1)

Our lotus-like heart was filled with the water of vicious thoughts like a pitcher, which has been cleared by turning it upside down with the help of Lord’s True Name and the mind is stabilized now. O, Kabir! Having realized the Truth, the mind has realized the value of True Name and we are imbued with the love of the Lord now. (2-10)

Download Hukamnama PDF

Download PDF

Hukamnama in Hindi

संतहु मन पवनै सुख बनिआ ।। किछ जोग परापत गनिआ ।। रहाउ।। गुर दिखलाई मोरी ।। जित मिरग पड़त है चोरी ।। मूंद लीए दरवाजे ।। बाजीअले अनहद बाजे ।।१।। कुंभ कमल जलि भरिआ ।। जल मेटिआ ऊभा करिआ ।। कहु कबीर जन जानिआ ।। जउ जानिआ तउ मन मानिआ ।।२।।१०।।

Hukamnama meaning in Hindi

[ Santo Man Pawne Sukh Baneya… ]

अर्थ: हे संतो ! पवन जैसे मन को सुख प्राप्त हो गया है और इस तरह लगता है कि मुझे किसी सीमा तक योग की प्राप्ति हो गई है।। रहाउ । गुरु ने मुझे वह मोरी (कमजोरी) दिखा दी है, जिसके कारण विकार रूपी मृग चोरी से भीतर घुसते हैं। मैंने दरवाजे बन्द कर लिए हैं और मेरे भीतर अनहद नाद बज रहा है ।१।

मेरे हृदय-कमल का घड़ा पाप के जल से भरा हुआ है। मैंने विकारों से भरे जल को निकाल दिया है और घड़े को सीधा कर दिया है। कबीर जी का कथन है कि इस सेवक ने इसे समझ लिया है, अब जब समझ लिया है तो मेरा मन संतुष्ट हो गया है ।। २।।१o।।

विशेष नोट

अपने किसी बनाए हुए विचार के अनुसार कबीर जी की वाणी में प्रयुक्त हुए शब्द ‘जोग’ को ‘योग साधन’ में इस्तेमाल हुआ समझ लेना ठीक नहीं है. ‘योग’ शब्द जिस सूरत में प्रयोग किए गए हैं, उन्हें निष्पक्ष हो के समझने का प्रयत्न करें.

भक्त कबीर जी आदि सिर्फ बँदगी वाले महापुरुष नहीं थे, वे एक उच्च दर्जे के कवि भी थे. उनकी ‘ईश्वरीय कविता’ को सही तरीके से समझने के लिए इनके हरेक शब्द को ध्यान से देख के समझने की आवश्यक्ता है.

Punjabi Translation

[ Santo Man Pawne Sukh Baneya… ]

ਅਰਥ:

ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥

(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ. ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ. ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥

(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ. (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ। (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ. ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ. ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

Next Post

Leave a Reply

Your email address will not be published. Required fields are marked *