Sajan Purakh Satgur Mera Poora

Sajan Purakh Satgur Mera Poora

Sajan Purakh Satgur Mera Poora, Tis Bin Avar Na Jana Ram is Today’s Mukhwak from Darbar Sri Harmandir Sahib, Amritsar on Dated August 7, 2021. The Creator of Hukamnama is Satguru Arjan Dev Ji and is documented in SGGS Ji at Ang 780, in Raga Soohi.

Hukamnama Sajan Purakh Satgur Mera Poora
Place Darbar Sri Harmandir Sahib Ji, Amritsar
Ang 780
Creator Guru Arjan Dev Ji
Raag Soohi
Date CE August 7, 2021
Date Nanakshahi Sawan 23, 553
Format JPEG, PDF, Text
Translations Punjabi, English, Hindi
Transliterations Punjabi, English, Hindi
Hukamnama Darbar Sahib, Amritsar
ਸੂਹੀ ਮਹਲਾ ੫ ॥ ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥ ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥ ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥ ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥ ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥ ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥

ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥ ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥ ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥ ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥ ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥ ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥ ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥ ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥ ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥ ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥ ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥

Translation in English

Suhi Mahala 5th ( Sajan Purakh Satgur Mera Poora )

(O, Lord) O, Ram! I do not recognize anybody else except the Perfect Guru, who is my friend also. Out of all the relations like mother, father, brother, son, and other relatives including this body and soul, the Guru’s form is the most lovable and acceptable. This body and soul and other gifts have been granted by the Lord as His benedictions.

The omnipresent Lord pervades everywhere with His virtues and He knows everything happening around Him, being omniscient. We could get all the comforts and joy by taking refuge at His lotus-feet and all our relatives have also gained emancipation. O, Nanak! I would offer myself as a sacrifice to the Lord always and serve Him. (1)

O, Brother! It is through great fortune alone that one could get the company of the Guru and sing the Lord’s Praises in His company. If we were to take the dust of the holy feet of the saints of the Lord and apply it to our foreheads (or take bath with it) we could shed all our sins and filth of body and mind. In fact, we could gain salvation by serving the Lord and reciting His True Name, thus we could get rid of the cycle of Rebirths.

Moreover, we could get over all our misgivings and the fear complex by serving the Guru, thus fulfilling our desires fully. O, Nanak! The persons, who have sung the Lord’s Praises daily and recited the True Name, never come across any afflictions or shortcomings. The Lord is the benefactor of all beings, whose Greatness and Grandeur are beyond our imagination. (2)

Hari Hare Hari Gun Nidhe…

O, Brother! The persons, who have recited the True Name of the Lord, (who is) the ocean of virtues, have got control over the True Master even; and the persons, who are engaged in the service of the holy saints by remaining at their lotus-feet, have attained salvation, thus merging with the Lord. The persons, blessed by the Lord’s Grace, who have cast away their egoism, have finally attained the fourth stage of the Lord’s unison.

Now they have got over their fear complex and their life has been worthwhile, as they have united with the Lord-Murari. (Killer of demon Mur) O, Nanak! The Lord has merged this being with Himself, who was created by the Lord, and his soul has mingled with the Prime-soul. The persons, who have remembered the Lord in the company of the Guru, have attained the bliss and joy of life. (3)

O, Lord’s beloved ones! Let us sing the praises of the Lord daily, with the help of the Guru’s Word, which would fulfill all our desires! The persons, who are imbued with the love of the Lord, get freed from the cycle of Rebirths. O, Lord! The persons, who have meditated on the Lord, have attained the ever-existent Lord and fulfilled all their desires and aim of life. They also attain peace of mind by serving the Guru and enjoy the bliss of life.

O, Nanak! The Lord pervades all beings equally and is also omnipresent. The saints, who have worshipped the Lord in the service and company of the Guru, have got all their desires fulfilled and their functions completed successfully. (4- 2- 5)

Download Hukamnama PDF

Download HukamnamaDate: 07-08-2021

Hukamnama in Hindi

सूही महला ५ ॥ साजन पुरख सतिगुर मेरा पूरा तिस बिन अवर न जाणा राम ॥ मात पिता भाई सुत बंधप जीअ प्राण मन भाणा राम ॥ जीउ पिंड सभ तिस का दीआ सरब गुणा भरपूरे ॥ अंतरजामी सो प्रभ मेरा सरब रहिआ भरपूरे ॥ ता की सरण सरब सुख पाए होए सरब कलिआणा ॥ सदा सदा प्रभ कउ बलिहारै नानक सद कुरबाणा ॥१॥ ऐसा गुर वडभागी पाईऐ जित मिलिऐ प्रभु जापै राम ॥ जनम जनम के किलविख उतरहि हर संत धूड़ी नित नापै राम ॥ हरि धूड़ी नाईऐ प्रभू धिआईऐ बाहुड़ जोन न आईऐ ॥ गुर चरणी लागे भ्रम भउ भागे मन चिंदिआ फल पाईऐ ॥ हरि गुण नित गाए नाम धिआए फिर सोग नाही संतापै ॥ नानक सो प्रभ जीअ का दाता पूरा जिस परतापै ॥२॥

हरि हरे हरि गुण निधे हरि संतन कै वस आए राम ॥ संत चरण गुर सेवा लागे तिनी परम पद पाए राम ॥ परम पद पाइआ आप मिटाइआ हरि पूरन किरपा धारी ॥ सफल जनम होआ भउ भागा हरि भेटिआ एक मुरारी ॥ जिस का सा तिन ही मेल लीआ जोती जोत समाइआ ॥ नानक नाम निरंजन जपीऐ मिल सतिगुर सुख पाइआ ॥३॥ गाउ मंगलो नित हरि जनहु पुंनी इछ सबाई राम ॥ रंग रते अपुने सुआमी सेती मरै न आवै जाई राम ॥ अबिनासी पाइआ नाम धिआइआ सगल मनोरथ पाए ॥ सांत सहज आनंद घनेरे गुर चरणी मन लाए ॥ पूर रहिआ घट घट अबिनासी थान थनंतर साई ॥ कहु नानक कारज सगले पूरे गुर चरणी मन लाई ॥४॥२॥५॥

Meaning in Hindi

Sajan Purakh Satgur Mera Poora..

सूही महला ५ ॥ परमपुरुष परमेश्वर ही मेरा प्यारा सज्जन है। उस परिपूर्ण के अतिरिक्त मैं किसी को नहीं जानता। सच तो यही है कि वही मेरा माता-पिता, भाई, पुत्र, संबंधी, आत्मा एवं प्राण है और वही मेरे मन को भाता है। यह जीवन एवं शरीर सब उसका दिया हुआ है, वह सर्वगुण भरपूर है। मन की भावनाओं को जानने वाला मेरा प्रभु सब में व्याप्त है। उसकी शरण में आकर मैंने सारे सुख हासिल कर लिए हैं और सर्वकल्याण हुआ है। हे नानक ! मैं ऐसे प्रभु पर सदैव ही बलिहारी जाता हूँ॥ १॥

ऐसा गुरु बड़े भाग्य से ही मिलता है, जिसे मिलने से प्रभु का बोध होता है। जो नित्य संतों की चरण-धूलि में स्नान करता है, उसके जन्म-जन्मांतर के सब पाप दूर हो जाते हैं। हरि की चरण-धूलि में स्नान करने से, प्रभु का ध्यान-मनन करने से, दोबारा योनियों में नहीं आना पड़ता। जो व्यक्ति गुरु के चरणों में लग गए हैं, उनके भ्रम एवं भय भाग गए हैं और उन्हें मनोवांछित फल की प्राप्ति हो गई है। जो नित्य हरि के गुण गाता है, नाम का मनन करता है, उसे कोई चिंता एवं दुख स्पर्श नहीं करता। हे नानक ! जिसका सारी दुनिया में पूर्ण प्रताप है, वह प्रभु ही जीवन देने वाला है॥ २॥

हरि हरे हरि गुण निधे

श्री हरि गुणों का भण्डार है और वह अपने संतों के ही वश में आता है। जो व्यक्ति संतों के चरणों में लगे हैं, गुरु सेवा में प्रवृत्त हुए हैं, उन्हें ही मुक्ति मिली है। जिस पर श्री हरि ने पूर्ण कृपा की है, उसने अपने अहंत्व को मिटाकर परमपद पा लिया है। उसे प्रभु मिल गया है, जिससे उसका जन्म सफल हो गया है और सारा भय भाग गया है। जिस ईश्वर का वह अंश था, उसने उसे अपने साथ मिला लिया है। उसकी ज्योति परम ज्योति में विलीन हो गई है। हे नानक ! जिसने पावनस्वरूप नाम स्मरण किया है, उसने सतिगुरु से मिलकर सुख ही पाया है॥ ३॥

हे भक्तजनो ! नित्य भगवान् का यशगान करो, इससे तुम्हारी सब कामनाएँ पूरी हो जाएँगी। जो अपने स्वामी के रंग में मग्न रहते हैं, वे जन्म-मरण से मुक्त हो जाते हैं। जिसने नाम का चिंतन किया है, उसे ही अविनाशी प्रभु मिला है और उसके सारे मनोरथ पूरे हो गए हैं। गुरु के चरणों में मन लगाने से बड़ी शान्ति, सहजावस्था एवं आनंद मिलता है। अनश्वर परमात्मा प्रत्येक हृदय में विद्यमान है और देश-देशांतर हर जगह वही बसा हुआ है। हे नानक ! गुरु के चरणों में मन लगाने से सब कार्य पूरे हो जाते हैं। ४॥ २॥ ५ ॥

Meaning in Punjabi

Sajan Purakh Satgur Mera Poora..

ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ। ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ) । ਹੇ ਭਾਈ! ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ) । ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ। (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ। (ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ। ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ। ਹੇ ਨਾਨਕ! ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ।੧।

ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ, ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ। (ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ। ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ। (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ।੨।

ਹਰਿ ਹਰੇ ਹਰਿ ਗੁਣ ਨਿਧੇ

ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ। ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ। ਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ। ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ। ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ। ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ। ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ। ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ।੩।

ਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ।  (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ। ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।  (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ। ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।੪।੨।੫।
ਗੁਰੂ ਰੁਪ ਸਾਧ ਸਂਗਤ ਜਿਓ

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads