Parhna Gurhna Sansar Ki Kaar Hai

Hukamnama Darbar Sahib, Amritsar

Parhna Gurhna Sansar Ki Kaar Hai, Andar Trishna Vikaar is Today’s Mukhwak from Sri Darbar Sahib, Sir Harmandir Sahib, Amritsar on January 11, 2023. Hukamnama is given by Guru Amar Dass Ji documented on Ang 650 of Sri Guru Granth Sahib Ji Maharaj in Raag Sorath Ki Vaar Pauri 21st, with Shlokas.

Hukamnamaਪੜਣਾ ਗੁੜਣਾ ਸੰਸਾਰ ਕੀ ਕਾਰ ਹੈ
PlaceDarbar Sri Harmandir Sahib Ji, Amritsar
Ang650
CreatorGuru Amar Dass Ji
RaagSorath
Date CEJanuary 11, 2023
Date Nanakshahi27 Poh, 554
FormatJPEG, PDF, Text
TranslationsEnglish, Hindi, Punjabi
TransliterationsNA

Parhna Gurhna Sansar Ki Kaar Hai

Hukamnama Darbar Sahib, Amritsar
ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

English Translation

Sloka Mahalla Teeja [ Parhna Gurhna Sansar Ki Kaar Hai ]

Reading and studying is sheer labor
If the mind is engrossed in avarice and foul play.
They exhaust themselves reading in ego,
In duality, they go astray.
He is read, learned, and knowledgeable
Who contemplates on the Guru’s lays.
In his search, he gets to the essence
And arrives at the liberation way.

He achieves the treasure of virtues,
In a state of poise, he does pray.
Blessed is the trader, says Nanak,
The devotee who would his faith in Name lay (1)

Mahalla Teeja

Nobody has achieved success without disciplining his mind,
You may on this ponder.
The hypocrites are tired of going around places of pilgrimage,
The mind cannot be brought to order.
The devotee kills his mind as he lives,
And to the truth, himself does offer.
Says Nanak, the impurity of the mind is cleansed
When the Word Holy snuffs the egoist’s temper (2)

Pauri

Brother godmen! Let us get together
And meditate on God for a while.
Let the Name be our decoration
And forgiveness our dress in style.
Such a decoration pleases my Master,
A symbol of loving devotion with a smile.
Let us recite the Name day and night
Which relieves of the sins in a manner of while.
He on whom the Lord is gracious,
The devotee utters the Name and tops the pile. (21)

Hukamnama in Hindi

श्लोक महला ३॥ [ Parhna Gurhna Sansar Ki Kaar Hai ] अगर मन में तृष्णा एवं विकार विद्यमान हैं तो पढ़ना एवं विचारना जगत का एक धन्धा ही बन जाता है। अहंकार में पढ़ने से सभी थक चुके हैं और द्वैतभाव के कारण वे नष्ट हो जाते हैं। जो गुरु के शब्द का चिन्तन करता है, वास्तव में वही विद्वान एवं चतुर पण्डित है।

वह अपने अन्तर्मन में ही तलाश करते हुए परम तत्व को पा लेता है और उसे मोक्ष का द्वार प्राप्त हो जाता है। वह गुणों के भण्डार परमात्मा को प्राप्त कर लेता है और सहजता से उसका ही चिन्तन करता है। हे नानक ! वह व्यापारी धन्य है, जिसे गुरु के सान्निध्य में नाम का ही आधार मिल जाता है ॥१॥

महला ३॥ अपने मन को वशीभूत किए बिना किसी भी मनुष्य को सफलता प्राप्त नहीं होती, चाहे कोई वृत्ति लगाकर देख ले। अनेक वेश धारण करने वाले तीर्थ-यात्रा पर भ्रमण करते हुए भी थक चुके हैं परन्तु फिर भी उनका यह मन नियंत्रण में नहीं आता। गुरुमुख व्यक्ति का तो यह मन जीवित ही वशीभूत को जाता है और वह अपनी सुरति सत्य में ही लगाकर रखता है।

हे नानक ! गुरु के शब्द द्वारा अहंत्व को जला देने से ही इस मन की मैल दूर हो जाती है ॥ २॥

पउड़ी॥ हे मेरे भाई ! हे हरि के संतो! मुझे आकर मिलो और मेरे भीतर थोड़ा-सा हरि का नाम दृढ़ कर दो। हे भक्तजनो ! मुझे हरि-नाम से श्रृंगार दो और मुझे क्षमा का हरि वस्त्र पहना दो। ऐसा श्रृंगार मेरे प्रभु को बहुत अच्छा लगता है ऐसी प्रेम की सजावट मेरे प्रभु को बड़ी प्यारी लगती है।

दिन-रात परमेश्वर का जाप करो, चूंकि वह तो एक पल में ही सारे किल्विष-पाप मिटा देता है। जिस पर हरि-परमेश्वर दयालु हो जाता है, वह गुरुमुख बन कर हरि-नाम का जाप करके अपने जीवन की बाजी को जीत लेता है॥ २१॥

Punjabi Translation

[ Parhna Gurhna Sansar Ki Kaar Hai ] ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ।

ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ) , ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ‘ ਆਸਰਾ (ਰੂਪ) ਹੈਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ।੧।

ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ) ; ਭੇਖ ਕਰਨ ਵਾਲੇ (ਸਾਧੂ ਭੀਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ।

ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ। ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ।੨।

ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ, ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇਜਾਂਦਾ ਹੈ।੨੧।

Download Hukmannama PDF

Download PDF

Next Post

Leave a Reply

Your email address will not be published. Required fields are marked *