Main Man Teri Tek Mere Pyare

Main Man Teri Tek Mere Pyare

Rag Bilawal Mahala 5th Ghar 2 ( Main Man Teri Tek Mere Pyare ) Guru Arjan Dev Ji SGGS Ang 802.
“By the Grace of the Lord-sublime, Truth personified & attainable through the Guru’s guidance.”

Hukamnama ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ
Place Darbar Sri Harmandir Sahib Ji, Amritsar
Ang 802
Creator Guru Arjan Dev Ji
Raag Bilawal
Date CE August 24, 2022
Date Nanakshahi Bhadon 8, 554
Format JPEG, PDF, Text, MPEG(Audio)
Translations Punjabi, English, Hindi
Transliterations Punjabi, English, Hindi
Hukamnama Darbar Sahib, Amritsar
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥ ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥ ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥

Hukamnama Translation in English

O, my beloved Lord! ( Main Man Teri Tek Mere Pyare ) I am always having Your support only in my heart. beloved True Master! All of the cleverness and wise (clever) moves are useless and purposeless, as You alone could protect our honor. (Nothing depends on our cleverness) (Pause -1)

O, dear friend! The person, who meets (unites with) the perfect Guru, gets purified and becomes successful and satisfied. (Blissful). my beloved Lord! It is only the person, blessed with Your Grace and benevolence, who is enabled to serve the Guru. True Master! We get all our desires fulfilled by perceiving the glimpse of the Guru, as the Guru is an embodiment of the Lord Himself, and has. all the might and powers resting within Him in full measure. Nanak! In fact, the Guru is a personification of the Lord, who is abiding within the Guru. (The Guru is abiding by the Lord’s Presence always). (1)

O, Brother! I feel thrilled with life by listening to the praises and Greatness of such Guru-minded persons, who have realized the True Lord. The saints only recite the True Name of the Lord and speak only His Name (with the tongue), and they are always imbued with the Lord’s love, (in the heart) Nanak! The slave (devotee) always wants to serve the saints (disciples) of the Lord, provided they are fortunate enough to get this (opportunity of) service of His saints. Nanak! My only prayer is that I may be bestowed with a glimpse of the Lord’s saints and slaves. (so as to unite with the Lord). (2).

O, Beloved Lord! Your devotees are really fortunate, being predestined by the Lord’s Will, who always enjoy the company of Your holy saints. Our mind gets purified if we were to recite the sweet nectar of True Name, and the mind gets enlightened (with the light of knowledge). Brother! By reciting Lord’s True Name, we could get rid of the sufferings of going through the cycle of births and deaths along with the obligations of the Yama. Nanak! The persons, who have won the acceptance and pleasure of the Lord, could get a glimpse of the True Master. (3)

O, Lord! You are too great and limitless. Who could recite Your Greatness or praises (virtues)? The persons, who listen to, or sing Your praises always cross this ocean of life successfully, and the sinners also get rid of their various sins. Nanak! It is only through the Lord’s Grace that all the animals, demons, fools, and stone-hearted persons attain salvation and cross this ocean successfully. Lord! I have sought Your support only as Your devotee (slave) and would always offer myself as a sacrifice to You. (4-1-4)

Download Hukamnama PDF

Download PDF

Hukamnama Translation in Hindi

राग बिलावल महला ५ घरु २ यानड़ीए कै घर गावणा ੴ सतिगुर प्रसाद ॥
मै मन तेरी टेक मेरे प्यारे मै मन तेरी टेक ॥ अवर सिआणपा बिरथीआ प्यारे राखन कओ तुम एक ॥१॥ रहाओ ॥ सतिगुरु पूरा जे मिलै प्यारे सो जन होत निहाला ॥ गुर की सेवा सो करे प्यारे जिस नो होइ दएयाला ॥ सफल मूरत गुरदेओ सुआमी सरब कला भरपूरे ॥ नानक गुरु पारब्रहम परमेसर सदा सदा हजूरे ॥१॥ सुण सुण जीवा सोइ तिना की जिन्ह अपुना प्रभ जाता ॥ हर नाम अराधहि नाम वखाणहि हर नामे ही मन राता ॥ सेवक जन की सेवा मागै पूरै करम कमावा ॥ नानक की बेनंती सुआमी तेरे जन देखण पावा ॥२॥ वडभागी से काढीअहि प्यारे संतसंगत जिना वासो ॥ अम्रित नाम अराधीऐ निरमल मनै होवै परगासो ॥ जनम मरण दुख काटीऐ प्यारे चूकै जम की काणे ॥ तिना परापत दरसन नानक जो प्रभ अपणे भाणे ॥३॥ ऊच अपार बेअंत सुआमी कउण जाणै गुण तेरे ॥ गावते उधरह सुणते उधरह बिनसह पाप घनेरे ॥ पसू परेत मुगध कओ  तारे पाहन पार उतारै ॥ नानक दास तेरी सरणाई सदा सदा बलिहारै ॥४॥१॥४॥

Hukamnama meaning in Hindi

[ Main Man Teri Tek Mere Pyare ]

हे मेरे प्यारे प्रभु ! मेरे मन में एक तेरा ही सहारा है।
मेरी अन्य समस्त चतुराइयों व्यर्थ हैं और एक तू ही मेरा रखवाला है॥ १॥ रहाउ॥

हे प्यारे ! जिसे पूर्ण सतगुरु मिल जाता है, वह आनंदित हो जाता है।
गुरु की सेवा वही करता है, जिस पर तू दयालु हो जाता है।
स्वामी गुरुदेव सफल मूर्त है और वह सर्वकला सम्पूर्ण है।
हे नानक ! गुरु ही परब्रह्म परमेश्वर है जो सदा हर जगह हाजिर है॥ १॥

जिन्होंने अपने प्रभु को जान लिया है, मैं उनकी शोभा सुन-सुनकर जी रहा हूँ।
वे हरि-नाम की आराधना करते रहते हैं, नाम का बखान करते रहते हैं, और उनका मन हरि-नाम में लीन रहता है।
हे प्रभु ! तेरा सेवक तेरे भक्तों की सेवा का दान माँगता है किन्तु तेरी पूर्ण कृपा से ही यह हो सकता है।
हे मेरे स्वामी ! नानक की तुझसे एक यही प्रार्थना है कि मैं तेरे भक्तजनों के दर्शन करूं ॥ २ ॥

हे प्यारे ! वही व्यक्ति भाग्यशाली कहलाने के हकदार हैं, जिनका निवास संतों की संगति में है।
अमृत-नाम की आराधना करने से निर्मल मन में प्रकाश हो जाता है।
हे मेरे प्यारे ! उनका जन्म-मरण का दुख नाश हो जाता है और यम का सारा भय समाप्त हो जाता है।
हे नानक ! जो जीव अपने प्रभु को भाता है, उसे ही उसके दर्शन प्राप्त होते हैं।॥ ३॥

हे मेरे स्वामी ! तू उच्च, अपार एवं बेअंत है, तेरे गुणों को कौन जानता है ?
तेरा यश गाने एवं सुनने वालों का उद्धार हो जाता है तथा उनके अनेक पाप विनष्ट हो जाते हैं।
तू पशु, प्रेत एवं मूर्खो का भी कल्याण कर देता है और तू पत्थरों को भी पार करवा देता है।
दास नानक तेरी शरण में आया है और सदा तुझ पर ही बलिहारी जाता है॥ ४॥ १॥ ४॥

Explanation in Punjabi

ਅਰਥ: ਹੇ ਪਿਆਰੇ ਪ੍ਰਭੂ! [ Main Man Teri Tek Mere Pyare ] ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ।੧।ਰਹਾਉ।

ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ।੧।

ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ)ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਹੇ ਨਾਨਕ! ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।੩।

ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ।੪।੧।੪।

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads