Kaya Kagad Man Parvana | ਕਾਇਆ ਕਾਗਦੁ ਮਨੁ ਪਰਵਾਣਾ

Kaya Kagad Man Parvana

Kaya Kagad Man Parvana, Sir Ke Lekh Na Pade Ayana is Today’s Hukamnama from Sachkhand Darbar Sri Harmandir Sahib, Amritsar on Dated October 25, 2021. The author of the Mukhwak is Sahib Sri Guru Nanak Dev Ji, and is documented on Ang 662 of SGGS Ji in Raga Dhanasari.

Hukamnama Kaya Kagad Man Parvana
Place Darbar Sri Harmandir Sahib Ji, Amritsar
Ang 662
Creator Guru Nanak Dev Ji
Raag Dhanasari
Date CE October 25, 2021
Date Nanakshahi Katak 9, 553
Format JPEG, PDF, Text
Translations Punjabi, English, Hindi
Transliterations Punjabi, English, Hindi
Today's Hukamnama Darbar Sahib, Amritsar: Ang 662
ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥

English Translation

Dhanasri Mahala -1 ( Kaya Kagad Man Parvana )

This human body is perishable just like the paper getting spoiled by a drop of water, and gets destroyed in no time, whereas the mind (human) considers it as permanent and ever-existent, But this foolish mind does not realize the importance of the Guru’s Word, the True Name of the Lord, and does not recite True Name. Just as in a mint all the three coins of gold, silver, and copper are produced, in the Lord’s court also the three-pronged Maya (lust for power, greed/jealousy, and peace) is being created. (The three functions of actions, desire, and knowledge are produced). Similarly in the Lord’s presence, the faithless and untrue (false) person, (without the support of True Name) is not accepted. (1)

O, Nanak! If one has got a purity of heart like the shining silver, and one is true to the Lord, then he gets acclaimed and honored as a virtuous person in the world. (Pause – 1) If a Kazi takes a bribe and tells lies while taking a decision (in a case) or the Brahmin bathes himself and then kills animals for his food or a Yogi, without proper knowledge, does no.t know the means of getting immersed in the Lord’s True Name; then all the above three persons are responsible, for their being lost in the wilderness. (for one’s losing the right path in the wilderness.) (2)

Meaning of True Yogi

In fact, the True Yogi is one who knows the means of uniting with the Lord and has realized the Lord through the Guru’s Grace. The true Kazi is one, who diverts his mind from illegal or filthy and sinful actions, and accepts humility (like a dead person) in life through the Guru’s guidance (Grace), and a true Brahmin is one who meditates on the Lord-sublime and crosses this ocean successfully himself and enables others (family members) as well. (3)

The wise person is one who washes away the dirt or filth of his mind, and a true Muslim one, who washes away the filth of his mind. (Darkness of ignorance). The Brahmin, who has studied all the Vedas and Puranas, is acceptable in the Lord’s presence provided he has realized the Lord through his studies, and is fortunate enough, being pre-destined by Lord’s Will to have a permit for entering the Lord’s Court. (heavens). (4-5-7)

Download Hukamnama PDF

DownloadDate: 25-10-2021

Hukamnama Meaning

( Kaya Kagad Man Parvana )

ਇਹ ਮਨੁੱਖਾ ਸਰੀਰ  ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ। ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ।

ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ॥੧॥ ਹੇ ਨਾਨਕ ਜੀ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ, ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ। ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ ॥੧॥ ਰਹਾਉ ॥

ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ। ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥

ਅਸਲ ਜੋਗੀ

ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ। ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ। ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ। ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ॥੩॥

ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ। ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ, ਜਿਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ॥੪॥੫॥੭॥

Hukamnama Hindi

धनासरी महला १ ॥
काया कागद मन परवाणा ॥ सिर के लेख न पड़ै इयाणा ॥
दरगह घड़ीअहि तीने लेख ॥ खोटा काम न आवै वेख ॥१॥
नानक जे विच रुपा होए ॥ खरा खरा आखै सभ कोए ॥१॥ रहाउ ॥
कादी कूड़ बोल मल खाए ॥ ब्राहमण नावै जीया घाए ॥
जोगी जुगत न जाणै अंध ॥ तीने ओजाड़े का बंध ॥२॥
सो जोगी जो जुगत पछाण ॥ गुर परसादी एको जाणै ॥
काजी सो जो उलटी करै ॥ गुर परसादी जीवत मरै ॥
सो ब्राहमण जो ब्रहम बीचारै ॥ आप तरै सगले कुल तारै ॥३॥
दानसबंद सोई दिल धोवै ॥ मुसलमाण सोई मल खोवै ॥
पड़िआ बूझै सो परवाण ॥ जिस सिर दरगह का नीसाण ॥४॥५॥७॥

Hukamnama Meaning in Hindi

( Kaya Kagad Man Parvana )

धनासरी महला १ । मानव की यह काया कागज है और मन इस पर लिखा हुक्म उसकी किस्मत है। परन्तु नादान मानव अपने मस्तक पर लिखी हुई किस्मत के लेख को नहीं पढ़ता। उस भगवान के दरबार में तीन प्रकार की किस्मत के लेख लिखे जाते हैं। देख लो, खोटा सिक्का वहाँ किसी काम नहीं आता ।।१।।

हे नानक! यदि सिक्के पर चाँदी हो तो हर कोई उस सिक्के को खरा-खरा कहता है ।१। रहाउ । काजी कचहरी में झूठा न्याय सुना कर हराम का धन खाता है। ब्राह्मण अपने इष्ट देवता को बलि देने के लिए जीव-हत्या करके अपने पाप उतारने हेतु तीर्थ पर जाकर स्नान करता है। अन्धा अर्थात् ज्ञानहीन योगी योग साधना की युक्ति नहीं जानता। काजी, ब्राह्मण एवं योगी यह तीनों ही जीवों हेतु विनाश का बंधन हैं ।२।

सच्चा योगी वही है, जो प्रभु-मिलन की युक्ति को समझता है और जो गुरु की कृपा से एक ईश्वर को जानता है। काजी वही है, जो अपनी मनोवृति को विकारों से बदल लेता है और जो गुरु की कृपा से अपने अहंत्व को मार देता है। वास्तविक ब्राह्मण वही है, जो ब्रह्म का चिंतन करता है। वह भवसागर में से स्वयं तो पार होता ही है और अपने समस्त वंश को भी पार करवा देता है ।३।

वही आदमी अक्लमंद है, जो अपने मन को स्वच्छ करता है। वास्तविक मुसलमान वही है, जो अपने मन की अपवित्रता को दूर करता है। वही मनुष्य विद्वान है, जो सत्य को समझता है और ऐसा मनुष्य प्रभु को स्वीकार हो जाता है। ऐसा मनुष्य वही होता है, जिसके माथे पर सत्य के दरबार की स्वीकृति का चिन्ह लगा होता ।४।५।७।

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads