Ek Nagri Panch Chor Basiyale

Ek Nagri Panch Chor Basiyale

Hukamnama Darbar Sahib Amritsar: Ek Nagri Panch Chor Baseeale, Barjat Chori Dhaavai [ Raag Gujri, Baani Sahib Sri Guru Nanak Dev Ji, Ang 503 of Sri Guru Granth Sahib Ji ]

Hukamnama ਏਕ ਨਗਰੀ ਪੰਚ ਚੋਰ ਬਸੀਅਲੇ
Place Darbar Sri Harmandir Sahib Ji, Amritsar
Ang 503
Creator Guru Nanak Dev Ji
Raag Gujri
Date CE January 6, 2023
Date Nanakshahi 22 Poh, 554
Format JPEG, PDF, Text
Translations Punjabi, English, Hindi
Transliterations Punjabi, English, Hindi

ਏਕ ਨਗਰੀ ਪੰਚ ਚੋਰ ਬਸੀਅਲੇ

ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਗੂਜਰੀ ਅਸਟਪਦੀਆ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥ ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥ ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥ ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥ ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥ ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥ ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥ ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥ ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥ ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥ ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥ 

English Translation

Gujri I Octets, Score I
There is but One God.

He is realized through the grace of the True Guru.

( Ek Nagri Panch Chor Basiyale )

In this village there live five thieves,
They go and rob despite restraints.
He who can guard himself against the thirteen temptations, (Three qualities and ten passions)
Salvation, in the end, he must attain. (1) Refrain

Keep the Creator, wearing forest green as garland, in your heart. Remembering Rama is true meditation on your part. (1)

He who has roots going upward and the four Vedas as leaves, He is realized in poise when the Preceptor one conceives. (2)

I have the wish-fulfilling tree in my courtyard
Whose branches, leaves, and flowers are reflections of the Lord. I cherish the Refulgent, Immaculate, and Self-existent, All other entanglements I discard. (3)

Listen you seeker, what Nanak has to say, Forget the involvement of Maya’s snare. Contemplate in your mind and get attuned, You will again not have to be born here. (4)

Like a physician who understands the ailment of the sick, The Guru knows the needs of the devotee.
He doesn’t have to involve himself with entanglements of the world, He keeps himself from entanglements free. (5)

He discards lust, wrath, and avarice, Also greed, attachment, and the Maya factor. He remains attuned to the Lord
And with the Guru’s grace attains the Preceptor. (6)

Enlightenment and meditation are blessings divine. With which the agents of evil turn pale in terror. Such a one tastes the honey of the Lord’s Lotus And remains awake, would not sleep ever. (7)
The Divine Lotus is deep-rooted with its leaves in the netherworld. Says Nanak, with everyone it is involved.

Download Hukamnama PDF

Download PDF

Hukamnama in Hindi

( Ek Nagri Panch Chor Basiyale )

गूजरी असटपदीआ महला १ घरु १ ईश्वर एक है, जिसे सतगुरु की कृपा से पाया जा सकता है।

शरीर रूपी एक नगरी में काम, क्रोध, लोभ, मोह एवं अहंकार पाँच चोर निवास करते हैं। वर्जित करने पर भी वे शुभ गुणों को चोरी करने के लिए दौड़ते रहते हैं। हे नानक ! जो प्राणी तीन गुणों एवं दस इन्द्रियों से अपने आत्मिक गुणों का सामान बचाकर रखता है, वह मोक्ष पा लेता है॥ १॥

हे भाई ! वासुदेव को हमेशा याद करो। राम को हृदय में बसाना ही जपमाला है॥ १॥ रहाउ॥

जिसकी जड़ें ऊपर को हैं तथा शाखाएँ नीचे लटकती हैं और उसके पते चार वेद जुड़े हुए हैं, हे नानक ! जो जीव परब्रह्म की वृति में सावधान रहता है, वह सहज ही परब्रह्म रूपी पेड़ के पास पहुँच जाता है।॥ २॥

भगवान रूपी पारिजात वृक्ष मेरे घर के आंगन में है तथा ज्ञान रूप इसके पुष्प, पते एवं टहनियों हैं। हे भाई ! उस स्वयंभू निरंजन परमात्मा की ज्योति सब में समाई हुई है, अतः दुनिया के जंजाल छोड़ दो॥ ३॥

हे शिक्षा के अभिलाषी ! सुनो, नानक विनती करता है कि यह सांसारिक माया-जाल त्याग दो । अपने मन में विचार कर ले कि एक ईश्वर से ध्यान लगाने से बार-बार के जन्म-मरण के चक्र में नहीं आना पड़ेगा ॥ ४॥

वही गुरु कहलवाता है, वही शिष्य कहलवाता है और वही वैद्य है जो रोगी के रोग को जानकर उसका उपचार कर सके। वह सांसारिक काम-धंधे में लिप्त नहीं होता और गृहस्थी में ही कर्म करता हुआ प्रभु से जुड़ा रहता है॥ ५॥

वह काम, क्रोध, अहंकार, लोभ, मोह एवं माया को त्याग देता है। अपने मन में वह सत्यस्वरूप एवं अविगत प्रभु का ध्यान करता है और गुरु की कृपा से उसे प्राप्त कर लेता है॥ ६ ॥

ज्ञान-ध्यान समस्त देन ईश्वर द्वारा उसे मिली कही जाती है। सभी कामादिक विकार उसके समक्ष सतोगुणी हो जाते हैं। वह ब्रह्म रूपी कमल के शहद का पान करता है और सदैव जाग्रत रहता है तथा माया की निद्रा का शिकार नहीं होता। ७॥

ब्रह्म रूपी कमल महा गंभीर है तथा इसके पते पाताल हैं। हे नानक ! वह सारी सृष्टि से जुड़ा हुआ है। गुरु के उपदेश के फलस्वरूप मैं पुनः गर्भ में प्रवेश नहीं करूँगा, क्योंकि मैंने सांसारिक विष को त्याग कर नामामृत का पान किया है॥ ८ ॥ १॥

Punjabi Translation

( Ek Nagri Panch Chor Basiyale )

ਗੂਜਰੀ ਅਸ਼ਟਾਪਤੀਆਂ । ਪਹਿਲੀ ਪਤਿਸ਼ਾਹੀ । ਵਾਹਿਗੁਰੂ ਕੇਵਲ ਇਕ ਹੈ । ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ । ਸਰੀਰ ਦੇ ਪਿੰਡ ਵਿੱਚ ਪੰਜ ਚੋਰ ਵਸਦੇ ਹਨ । ਹੋੜੇ ਜਾਣ ਦੇ ਬਾਵਜੂਦ ਉਹ ਬਾਹਰ ਚੋਰੀ ਕਰਨ ਚਲੇ ਜਾਂਦੇ ਹਨ । ਜਿਹੜਾ ਤਿੰਨਾਂ ਗੁਣਾਂ ਅਤੇ ਦਸਾਂ ਵਿਸ਼ਿਆਂ ਤੋਂ ਆਪਣੇ ਮਾਲ ਧਨ ਨੂੰ ਬਚਾਈ ਰੱਖਦਾ ਹੈ । ਉਹ ਮੋਖਸ਼ ਤੇ ਕਲਿਆਣ ਨੂੰ ਪਾ ਲੈਂਦਾ ਹੈ, ਹੇ ਨਾਨਕ!

ਤੂੰ ਜੰਗਲਾਂ ਦਾ ਹਾਰ ਪਹਿਰਨ ਵਾਲੇ, ਸਰਬ ਵਿਆਪਕ ਸੁਆਮੀ ਦਾ ਸਿਮਰਨ ਕਰ । ਪ੍ਰਭੂ ਦਾ ਹਿਰਦੇ ਅੰਦਰ ਟਿਕਾਉਣਾ ਹੀ ਤਸਬੀ ਫੇਰਨੀ ਹੈ । ਠਹਿਰਾਉ ।

ਜਿਸ ਦੀਆਂ ਜੜ੍ਹਾ ਉਪਰ ਨੂੰ ਅਤੇ ਟਹਿਣੀਆਂ ਹੇਠਾਂ ਨੂੰ ਹਨ ਅਤੇ ਜਿਸ ਨਾਲ ਚਾਰੇ ਵੇਦ ਜੁੜੇ ਹੋਏ ਹਨ, ਜੋ ਸ਼੍ਰੋਮਣੀ ਸਾਹਿਬ ਦੇ ਪਿਆਰ ਅੰਦਰ ਸਾਵਧਾਨ ਰਹਿੰਦਾ ਹੈ, ਹੇ ਨਾਨਕ! ਉਹ ਸੁਖੈਨ ਹੀ ਉਸ ਵਿਰਛ ਕੋਲ ਪੁੱਜ ਜਾਂਦਾ ਹੈ ।

ਕਲਪ ਬਿਰਛ ਮੇਰੇ ਮਕਾਨ ਦੇ ਵਿਹੜੇ ਵਿੱਚ ਹੈ ਅਤੇ ਇਸ ਦੇ ਫੁੱਲ, ਪੱਤੇ ਅਤੇ ਟਹਿਣੇ ਸੱਚ ਦੇ ਹਨ । ਪ੍ਰਕਾਸ਼ਵਾਨ ਅਤੇ ਸਵੈ-ਹੋਂਦ ਵਾਲੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਨੂਰ ਸਾਰੇ ਰਮਿਆ ਹੋਇਆ ਹੈ ਅਤੇ ਹੋਰ ਅਨੇਕਾਂ ਸੰਸਾਰੀ ਪੁਆੜੇ ਤਿਆਗ ਦੇ ।

ਤੂੰ ਸ੍ਰਵਣ ਕਰ, ਹੇ ਸਿੱਖਿਆ ਦੇ ਚਾਹਵਾਨ, ਨਾਨਕ ਦੁਨੀਆਂ ਦੇ ਝਮੇਲੇ ਛੱਡ ਦੇਣ ਲਈ ਤੈਨੂੰ ਬੇਨਤੀ ਕਰਦਾ ਹੈ । ਆਪਣੇ ਚਿੱਤ ਅੰਦਰ ਖਿਆਲ ਕਰ ਲੈ ਕਿ ਇਕ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਤੂੰ ਮੁੜ ਕੇ ਜੰਮਣ ਅਤੇ ਮਰਨ ਵਿੱਚ ਨਹੀਂ ਆਵਨੂੰਗਾ ।

ਕੇਵਲ ਉਹੀ ਗੁਰੂ ਆਖਿਆ ਜਾਂਦਾ ਹੈ, ਉਹੀ ਚੇਲਾ ਤੇ ਉਹੀ ਹਕੀਮ ਜੋ ਬੀਮਾਰ ਦੀ ਬੀਮਾਰੀ ਨੂੰ ਸਮਝਦਾ ਹੈ । ਉਸ ਨੂੰ ਕੰਮ ਫਰਜ ਅਤੇ ਰੁਝੇਵੇ ਫਸਾਉਂਦੇ ਨਹੀਂ ਆਪਣੇ ਘਰਬਾਰੀ ਕਾਰਜ ਕਰਦਾ ਹੋਇਆ ਉਹ ਸੁਆਮੀ ਨਾਲ ਜੁੜਿਆ ਰਹਿੰਦਾ ਹੈ ।

ਉਹ ਬਦ-ਫੈਲੀ, ਗੁੱਸੇ, ਹੰਕਾਰ ਲਾਲਚ ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾਂ ਨੂੰ ਛੱਡ ਦਿੰਦਾ ਹੈ । ਆਪਣੇ ਚਿੱਤ ਅੰਦਰ ਉਹ ਸੱਚੇ ਅਤੇ ਅਵਿਨਾਸੀ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ ।

ਬ੍ਰਹਿਮ-ਗਿਆਤ ਅਤੇ ਬੰਦਗੀ ਸਭ ਬਖਸ਼ੀਸ਼ਾ ਰੱਬ ਵੱਲੋਂ ਉਸ ਨੂੰ ਮਿਲੀਆਂ ਆਖੀਆਂ ਜਾਂਦੀਆਂ ਹਨ । ਸਾਰੇ ਭੂਤਨੇ ਉਸ ਅੱਗੇ ਚਿੱਟੇ ਰੰਗ ਦੇ (ਦੇਵ ਬਿਰਤੀ ਵਾਲੇ) ਹੋ ਜਾਂਦੇ ਹਨ । ਉਹ ਸੁਆਮੀ ਦੇ ਕੰਵਲ ਦੇ ਸ਼ਹਿਦ ਦਾ ਸੁਆਦ ਮਾਣਦਾ ਹੈ, ਜਾਗਦਾ ਰਹਿੰਦਾ ਹੈ ਅਤੇ ਸੌਂਦਾ ਨਹੀਂ ।

ਸੁਆਮੀ ਦਾ ਇਹ ਕੰਵਲ ਪਰਮ ਡੂੰਘਾ ਹੈ ਇਸ ਦੇ ਪੱਤੇ ਪਤਾਲ ਹਨ ਅਤੇ ਇਹ ਸਮੂਹ ਸ੍ਰਿਸ਼ਟੀ ਨਾਲ ਜੁੜਿਆ ਹੋਇਆ ਹੈ, ਹੇ ਨਾਨਕ! ਗੁਰਾਂ ਦੀ ਸਿੱਖਿਆ ਦੀ ਬਰਕਤ ਦੁਆਰਾ, ਮੈਂ ਮੁੜ ਕੇ ਪੇਟ ਵਿੱਚ ਪ੍ਰਵੇਸ਼ ਨਹੀਂ ਕਰਾਂਗਾ । ਮੈਂ ਜ਼ਹਿਰ ਨੂੰ ਛੱਡ ਕੇ ਨਾਮ ਸੁਧਾਰਸ ਪਾਨ ਕੀਤਾ ਹੈ ।

 

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads