Guru Har Rai Gurgaddi Divas 2022
We are celebrating the 378th anniversary of Guru Har Rai Gurgaddi Divas Gurpurab in 2022.
Gurpurab | Guru Har Rai Ji Gurgaddi Divas |
---|---|
Date | 30th March 2022 |
Guru Har Rai Sahib Ji (1630-1661) (7th Nanak) were born at Kirtpur Sahib. Guru Har Rai Sahib Ji ascended the throne of Guru Nanak Dev Ji from their grandfather Guru Hargobind Ji in 1644.
He was the youngest son of Baba Gurdita Ji and Mata Nihal Kaur. (Baba Gurdita was the eldest son of Guru Hargobind Ji). He had an elder brother Dhir Mall.
Guru Har Rai Sahib Ji married at the age of 10 Mata Krishen Ji and had 2 Sons Baba Ram Rai and Guru Harkrishan Ji (1656-1664). They also adopted a daughter called Bibi Roop Kaur. On becoming the Sikhs 7th guru Guru Har Rai Sahib Ji were left with a vast array of soldiers horses and weapons. Even though his grandfather Guru Hargobind Ji (1595-1644) had fought 4 battles they insisted to their grandson that he should not engage in any warfare but continue the spiritual teachings of Guru Nanak Dev Ji.
Guruji was a great environmentalist and set an example before us to preserve the earth. We should take his mission forward by planting a tree on all our special occasions. We wish you all a happy and healthy life on the Gurgaddi Divas Gurpurab of Guru Har Rai Ji.
ਬਾਬੇ ਗੁਰਦਿਤੇ ਦਾ ਬੇਟਾ ਗੁਰੂ ਹਰਿਰਾਇ ਜੀ, ਗੁਰੂ ਹਰਿਗੋਬਿੰਦ ਦਾ ਪੋਤਾ;
ਦੋਨੋਂ ਭਾਈ, ਬਡਾ ਧੀਰਮੱਲ, ਛੋਟਾ ਹਰਿ ਰਾਇ ਜੀ ਹੋਤਾ;
ਚਾਰਿ ਬਰਸ ਦੇ ਬਾਲਕ ਸਾਹਿਬ ਗੁਰਿਆਈ ਪਾਈ,
ਸੱਤ ਬਰਸ ਦੇ ਭਏ ਜਬ, ਦਾਦਾ ਸੁਰਪੁਰਿ ਗਿਆ ਸਿਧਾਈ।
- ਬੰਸਾਵਲੀਨਾਮਾ – ਕੇਸਰ ਸਿੰਘ ਛਿੱਬਰ
ਫੂਲ ਖਨਵਾਦਾ – ਬਾਬੂ ਫ਼ੀਰੋਜ਼ਦੀਨ ਸ਼ਰਫ਼
Phool Khanvaada is a Beautiful Poem by renowned Poet Baby Ferozdin Sharaf on the life of Guru Har Rai Ji.
ਸਤਵੀਂ ਸ਼ਾਹੀ ਨੂਰੀ ਜੋਤੀ,
ਪਾਕ ਪਵਿੱਤਰ ਅਰਸ਼ੀ ਮੋਤੀ ।
ਸ਼ਾਨ ਰਹੀਮੀ ਪਰ ਉਪਕਾਰੀ,
ਦਾਨ ਦਇਆ ਦੇ ਉੱਚ ਭੰਡਾਰੀ ।
ਰਹਿਮਤ ਵਾਲੇ ਬਖ਼ਸ਼ਸ਼ ਵਾਲੇ ।
ਤੋੜਨ ਦਿਲ ਦੇ ਕੁਫ਼ਰੀ ਤਾਲੇ ।
ਨਾ ਠੁਕਰਾਇਆ ਜੋ ਦਰ ਆਇਆ,
ਕੀਤਾ ਓਹਦਾ ਮਾਨ ਸਮਾਇਆ ।
ਦਾਰਾ ਦਾ ਵੀ ਸ਼ਾਨ ਵਧਾਇਆ,
ਮਰਦਾ ਮਰਦਾ ਪਕੜ ਬਚਾਇਆ ।
ਮਨ ਦੇ ਨਾਜ਼ਕ ਦਿਲ ਦੇ ਕੂਲੇ ।
ਐਸੇ ਸਨ ਓਹ ਨੂਰੀ ਪੂਲੇ ।
ਇਕ ਦਿਨ ਕਿਧਰੋਂ ਫਿਰਦੇ ਆਏ,
ਚਰਨ ਪਵਿੱਤਰ ਬਾਗੇ ਪਾਏ ।
ਬਾਗ਼ ਨਿਵਾਸੀ ਬੂਟੇ ਸਾਰੇ,
ਪਾਕ ਨਜ਼ਾਰੇ ਦੇ ਦੇ ਤਾਰੇ ।
ਵੇਖੀ ਜਿਸ ਦਮ ਸ਼ਕਲ ਨੂਰਾਨੀ ।
ਟਾਹਣੀ ਟਾਹਣੀ ਹੋਈ ਦੀਵਾਨੀ ।
ਅਦਬੋਂ ਸਰੂਆਂ ਸੀਸ ਝੁਕਾਇਆ,
ਕਲੀਆਂ ਹਸ ਹਸ ਗਿੱਧਾ ਪਾਇਆ ।
ਨਰਗਸ ਦਰਸੀ ਤਾੜੀ ਲਾਈ,
ਅਖ ਸ਼ਰਮੀਲੀ ਫ਼ਰਸ਼ ਬਣਾਈ ।
ਅੱਚਾ ਚੇਤੀ ਵੇਖ ਅਚੰਭਾ ।
ਖਿੜ ਖਿੜ ਦੂਹਰਾ ਹੋਇਆ ਚੰਭਾ ।
ਸਿਰ ਤੇ ਸਨ ਜੋ ਤੁਬਕੇ ਚਾਏ,
ਮੋਤੀ ਮੋਤੀਏ ਪਕੜ ਲੁਟਾਏ ।
ਮੌਲਸਰੀ ਤੋਂ ਸਰੀ ਨ ਮੂਲੇ,
ਗੁੱਛੇ ਵਾਰੇ ਕੱਚੇ ਕੂਲੇ ।
ਚਾਨਣ ਵਰਗੀ ਚਿੱਟੀ ਜੂਹੀ ।
ਹਸ ਹਸ ਹੋ ਗਈ ਰੱਤੀ ਸੂਹੀ ।
ਪੋਸਤ ਖੀਵਾ ਹੋਵਣ ਲੱਗਾ,
ਖ਼ੂਨ ਗੱਲ੍ਹਾਂ ਚੋਂ ਚੋਵਣ ਲੱਗਾ ।
ਸੁੰਬਲ ਨੇ ਵੀ ਕੇਸ ਸਵਾਰੇ,
ਪਵਾਂ ਕਬੂਲ ਕਿਵੇਂ ਦਰਬਾਰੇ ।
ਇਸ਼ਕ ਪੇਚੇ ਨੇ ਪੇਚੇ ਲਾਏ ।
ਚਿਰੀਂ ਵਿਛੁੰਨੇ ਨੈਣ ਮਿਲਾਏ ।
ਨਾਮ ਨਸ਼ਾ
ਨਾਮ ਨਸ਼ੇ ਵਿਚ ਨੈਣ ਸ਼ਰਾਬੀ,
ਡਿੱਠੇ ਜਿਸ ਦਮ ਫੁੱਲ ਗੁਲਾਬੀ ।
ਕੱਢ ਖ਼ੁਸ਼ਬੂਆਂ ਵਾਰਨ ਲੱਗਾ,
ਚਰਨਾਂ ਹੇਠ ਖਿਲਾਰਨ ਲੱਗਾ ।
ਵੇਖ ਅਨਾਰ ਅਨਾਰ ਚਲਾਏ ।
ਫੁਲਝੜੀਂਆਂ ਦੇ ਮੀਂਹ ਵਸਾਏ ।
ਅਸ਼ਰਫੀਏ ਨੇ ਸ਼ਾਨ ਵਖਾਈ,
ਅਸ਼ਰਫੀਆਂ ਦੀ ਸੁੱਟ ਕਰਾਈ ।
ਜਰਿਆ ਗਿਆ ਨਾ ਪਾਕ ਨਜ਼ਾਰਾ,
ਪੁਰਜ਼ੇ ਹੋਇਆ ਫੁੱਲ ਹਜ਼ਾਰਾ ।
ਕਲਗ਼ੇ ਕਲਗ਼ੀ ਚਰਨ ਛੁਹਾਈ ।
ਫੁੱਲਾਂ ਅੰਦਰ ਸ਼ਾਨ ਵਧਾਈ ।
ਬਰਦੀ ਪਾ ਕੇ ਚਿੱਟੀ ਊਦੀ,
ਕਰਨ ਸਲਾਮੀ ਫੁਲ ਦਾਊਦੀ ।
ਨੁੱਕਰ ਵਿਚ ਖਲੋਤੀ ਗੋਦੀ,
ਹੱਸਣ ਡਹਿ ਪਈ ਰੋਂਦੀ ਰੋਂਦੀ ।
ਸੁੰਦਰ ਮੂੰਹ ਬਣਾਇਆ ਨਾਖਾਂ ।
ਗੁੱਛਾ ਹੋਈਆਂ ਅਦਬੋਂ ਦਾਖਾਂ ।
ਅੰਬਾਂ ਰਸ ਪਰੇਮੋਂ ਪਾਇਆ,
ਚੜ੍ਹ ਚੜ੍ਹ ਆਯਾ ਹੁਸਨ ਸਵਾਇਆ ।
ਸੋਮੇ ਨੈਣ ਗੁਰਾਂ ਦੇ ਡਿੱਠੇ,
ਕੂਜ਼ੇ ਭਰ ਲਏ ਖੱਟੇ ਮਿੱਠੇ ।
ਐਡੀ ਨੈਂ ਖ਼ੁਸ਼ੀ ਦੀ ਹੜ੍ਹ ਗਈ ।
ਅੰਬਰ ਵੇਲ ਰੁਖਾਂ ਤੇ ਚੜ੍ਹ ਗਈ ।
ਬਾਗ਼ ਸਿੱਖੀ ਦੇ ਰੱਬੀ ਮਾਲੀ,
ਵੇਂਹਦੇ ਜਾਂਦੇ ਡਾਲੀ ਡਾਲੀ ।
ਸਾਇਆ ਪੌਂਦੇ ਹਰ ਹਰ ਬੂਟੇ,
ਲੈਂਦੇ ਜਾਂਦੇ ਅਰਸ਼ੀ ਝੂਟੇ ।
ਜਪਦੇ ਜਾਂਦੇ ਅੰਮ੍ਰਿਤ ਬਾਣੀ ।
ਦੇਂਦੇ ਜਾਂਦੇ ਨੂਰੀ ਪਾਣੀ ।
ਕੋਮਲ ਹਿਰਦਾ
ਇਕ ਥਾਂ ਹੋਇਆ ਐਸਾ ਕਾਰਾ,
ਬੂਟਾ ਸੀ ਇਕ ਖੜਾ ਵਿਚਾਰਾ ।
ਗੁਰ ਜੀ ਦਾ ਉਸ ਪੱਲਾ ਫੜਿਆ,
ਚੋਗ਼ਾ ਉਹਦੀ ਟਾਹਣੀ ਅੜਿਆ ।
ਕਲੀਆਂ ਨਿਉਂ ਨਿਉਂ ਸਦਕੇ ਗਈਆਂ ।
ਡਾਲੋਂ ਝੜੀਆਂ ਚਰਨੀਂ ਪਈਆਂ ।
ਸਤਿਗੁਰ ਨੇ ਉਹ ਝੜੀਆਂ ਕਲੀਆਂ,
ਪ੍ਰੇਮ ਕਲਾਵੇ ਅੰਦਰ ਵਲੀਆਂ ।
ਧਰ ਤੋਂ ਫੜ ਕੇ ਹੱਥੀਂ ਚਾਈਆਂ,
ਨਾਲ ਹਿਰਖ ਦੇ ਨਜ਼ਰਾਂ ਪਾਈਆਂ ।
ਚੋਗ਼ੇ ਨੂੰ ਕੁਛ ਆਖ ਸੁਣਾਇਆ ।
ਉਸ ਨੇ ਆਪਣਾ ਆਪ ਘਟਾਇਆ ।
ਹੋਠ ਪਵਿੱਤਰ ਸਤਿਗੁਰ ਖੋਲ੍ਹੇ,
ਕਲੀਆਂ ਨੂੰ ਫਿਰ ਐਦਾਂ ਬੋਲੇ:-
‘ਐ ਕਲੀਓ ! ਕੁਛ ਗ਼ਮ ਨਾ ਖਾਓ,
ਦਿਲ ਉੱਤੇ ਕੋਈ ਦਾਗ਼ ਨਾ ਲਾਓ ।
ਪੂਰੀਆਂ ਹੋਸਨ ਸੱਭੇ ਆਸਾਂ ।
ਹੁਣ ਮੈਂ ਤੁਹਾਡਾ ‘ਫੂਲ’ ਬਣਾਸਾਂ ।’
ਜੀਤ ਪਰਾਨੇ ਹੋਈ ਲੜਾਈ
ਬੀਤਯਾ ਵੇਲਾ ਸਮਾਂ ਵਿਹਾਣਾ,
ਹੋਇਆ ਐਸਾ ਰੱਬੀ ਭਾਣਾ ।
ਜੀਤ ਪਰਾਨੇ ਹੋਈ ਲੜਾਈ,
ਕਰਮ ਚੰਦ ਓਹ ਤੇਗ਼ ਚਲਾਈ ।
ਰਣ ਵਿਚ ਮੀਂਹ ਸਰਾਂ ਦੇ ਵੱਸੇ ।
ਭੇਡਾਂ ਵਾਂਙੂ ਵੈਰੀ ਨੱਸੇ ।
ਐਪਰ ਹੋਣੀ ਹੁੰਦੜ ਆਈ,
ਕਰਮ ਚੰਦ ਸ਼ਹੀਦੀ ਪਾਈ ।
ਸੁਰਗਾਂ ਅੰਦਰ ਆਪ ਸਿਧਾਰੇ,
ਪਿੱਛੇ ਰਹਿ ਗਏ ਪੁੱਤ ਪਿਆਰੇ ।
ਇਕ ‘ਸੰਦਲੀ’ ਇਕ ‘ਫੂਲ’ ਵਿਚਾਰਾ ।
ਇਕ ਸੂਰਜ ਇਕ ਚੰਦ ਪਿਆਰਾ ।
ਚਾਚੇ ਦੇ ਕੁਝ ਮਨ ਵਿਚ ਆਇਆ,
ਪਕੜ ਦੋਹਾਂ ਨੂੰ ਉਂਗਲੀ ਲਾਇਆ ।
ਸਤਿਗੁਰ ਜੀ ਦੇ ਦਰ ਤੇ ਆਇਆ,
ਆਣ ਦੋਹਾਂ ਨੂੰ ਚਰਨੀਂ ਪਾਇਆ ।
ਰੋ ਰੋ ਨੀਰ ਵਗਾਵਣ ਲੱਗਾ ।
ਏਦਾਂ ਹਾਲ ਸੁਣਾਵਣ ਲੱਗਾ:-
“ਪਿਤਾ ਇਨ੍ਹਾਂ ਦੇ ਜਾਨ ਪਿਆਰੀ,
ਹੁਕਮ ਤੁਹਾਡੇ ਉੱਤੋਂ ਵਾਰੀ ।
ਇਹ ਕਲੀਆਂ ਹੁਣ ਝੜੀਆਂ ਪਈਆਂ,
ਗੁੱਛੇ ਨਾਲੋਂ ਵਿੱਛੜ ਗਈਆਂ ।
ਦੀਨ ਦੁਨੀ ਦੇ ਸੱਚੇ ਵਾਲੀ ।
ਹੁਣ ਹੋ ਦੀਨ ਦੁਨੀ ਦੇ ਮਾਲੀ ।”
ਦੋਵੇਂ ਦੁੱਰ ਯਤੀਮ ਪਿਆਰੇ,
ਬੈਠੇ ਸਨ ਇਹ ਇੱਕ ਕਿਨਾਰੇ ।
ਕਾਗ਼ਜ਼ ਵਾਲੀ ਮੂਰਤ ਵਾਂਗੂੰ,
ਸਹਿਮੀ ਹੋਈ ਸੂਰਤ ਵਾਂਗੂੰ ।
ਕਲੀਆਂ ਵਾਂਗੂੰ ਚੁੱਪ ਚੁਪੀਤੇ ।
ਅੱਖਾਂ ਵਿਚ ਗਲੇਡੂ ਪੀਤੇ ।
ਆਖਰ ਆਣ ਯਤੀਮੀ ਰੋਈ,
ਗੁਰਿਆਈ ਨੂੰ ਚੋਂਭੜ ਹੋਈ ।
ਗੁਰਿਆਈ ਦਾ ਪਾਕ ਸਮੁੰਦਰ,
ਆਇਆ ਮੌਜਾਂ ਠਾਠਾਂ ਅੰਦਰ,
ਮੌਜਾਂ ਅੰਦਰ ਬਖਸ਼ਸ਼ ਆਈ ।
ਰੁੜ੍ਹਦੀ ਬੇੜੀ ਬੰਨੇ ਲਾਈ ।
ਆਖਣ ਲੱਗੇ ਪਰ ਉਪਕਾਰੀ,
ਠੋਡੀ ਫੜ ਕੇ ਵਾਰੋ ਵਾਰੀ:-
“ਐ ਕਲੀਓ ! ਮੈਂ ਖ਼ੂਬ ਪਛਾਣਾਂ,
ਭੇਤ ਤੁਹਾਡੇ ਸਾਰੇ ਜਾਣਾਂ ।
ਗੁੱਛੇ ਨਾਲੋਂ ਝੜੀਓ ਕਲੀਂਓ !
ਵਕਤਾਂ ਅੰਦਰ ਫੜੀਓ ਕਲੀਓ !
ਅਰਸ਼ੀ ਕਲੀਓ ! ਉੱਠੋ ਜਾਓ,
ਜਗ ਉੱਤੇ ਖੁਸ਼ਬੂ ਖਿੰਡਾਓ ।
ਸਿੱਖੀ ਵਾਲੇ ਝੰਡੇ ਲਾਓ,
ਤਾਜ ਹੰਢਾਓ ਰਾਜ ਕਮਾਓ ।
‘ਸੰਦਲ’ ਵਾਂਗੂੰ ਹਰਦਮ ਮਹਿਕੋ ।
‘ਫੂਲ’ ਕਬੀਲਾ ਬਣਕੇ ਟਹਿਕੋ ।
ਖੁਸ਼ੀ ਤੁਹਾਨੂੰ ਚੰਵਰ ਝੁਲਾਵੇ,
ਸੁੱਖਾਂ ਦੇ ਵਿਚ ਉਮਰ ਵਿਹਾਵੇ ।
ਹਰ ਪਿੜ ਅੰਦਰ ਘੋੜਾ ਧਮਕੇ,
ਇਕਬਾਲਾਂ ਦਾ ਸੂਰਜ ਚਮਕੇ ।
ਪਤਝੜ ਤੁਹਾਨੂੰ ਕੁਝ ਨਾ ਆਖੇ ।
ਸਤਿਗੁਰ ਹੋਣ ਤੁਹਾਡੇ ਰਾਖੇ ।”
ਇਹ ਹੈ ਜਿਸਦੀ ਬੇ ਪਰਵਾਹੀ,
ਉਹ ਹੈ ਮੇਰਾ ਅਰਸ਼ੀ ਮਾਹੀ ।
ਪੈਰਾਂ ਅੰਦਰ ਝੜੀਆਂ ਕਲੀਆਂ,
ਪ੍ਰੇਮ ਕਲਾਵੇ ਅੰਦਰ ਵਲੀਆਂ ।
ਮਾਨ ਗਵਾਇਆ ਜਿਨ੍ਹਾਂ ਸੱਈਆਂ ।
‘ਸ਼ਰਫ’ ਉਹੋ ਮਨਜ਼ੂਰੀ ਪਈਆਂ ।