Eh Jag Mamta Muaa
Eh Jag Mamta Muaa, Jivan Ki Bidh Nahi; composition of Sri Guru Amardas Ji present on Ang 508 - 509 of Guru Granth Sahib, under Raga Goojri Di Vaar Pauri 1st With Shlokas.
Hukamnama | ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ |
Place | Darbar Sri Harmandir Sahib Ji, Amritsar |
Ang | 551 |
Creator | Guru Amar Dass Ji |
Raag | Gujri |
Date CE | October 29, 2022 |
Date Nanakshahi | Katak 13, 554 |
ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ . ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥
ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥
ਪਉੜੀ ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥
Translation in English
(Eh Jag Mamta Muaa, Jivan Ki Bidh Nahi)
Var Gujri III
(To be sung in the strain of Sikandar Ibrahim Var)
There is but One God.
He is realized through the grace of the True Guru.
The world lost in the filial love.
Knows not the essence of life.
He who takes to the Guru's path
Earns credit in the strife.
He lives forever and ever
Who is devoted to the Lord's feet.
Says Nanak, if He deigns to dwell in his heart,
The Guru-conscious glides into His retreat. (I)
Sloka III
One is afflicted with doubts
And burdened with loads of tasks.
Those given to duality awaken not,
They are misled by the Maya's masks.
They remember not the Name, dwell not on the Shabad,
Which is the way of the conceited.
They who gain not the Name, live in vain.
Says Nanak by the Yama they are much ill-treated. (2)
Pauri
When the Lord revealed Himself in His creation
There was none else.
He took His decisions and carried them out on His own.
There was no sky, no nether world,
Nor the three spheres.
The Formless alone was there
And no one yet to rear.
He did what He pleased,
But for Him there was none else here. (1)
Download Hukamnama PDF
Hukamnama Meaning in Hindi
गूजरी की वार महला ३ सिकंदर बिराहिम की वार की धुनी गाउणी
ईश्वर एक है, जिसे सतगुरु की कृपा से पाया जा सकता है।
श्लोक महला ३॥ (Eh Jag Mamta Muaa, Jivan Ki Bidh Nahi) यह जगत ममता में फँसकर मर रहा है और इसे जीने की विधि का कोई ज्ञान नहीं। जो व्यक्ति गुरु की रज़ा अनुसार आचरण करता है, उसे जीवन पदवी की उपलिब्ध होती है। जो प्राणी हरि के चरणों में अपना चित्त लगाते हैं, वे सदैव जीवित रहते हैं। हे नानक ! अपनी करुणा-दृष्टि से प्रभु मन में निवास करता है तथा गुरुमुख सहज ही समा जाता है॥ १॥
महला ३॥ जिन लोगों के मन में दुविधा एवं मोह-माया का दुख है, उन्होंने खुद ही दुनिया की उलझनों के साथ निपटना स्वीकार किया है। वे द्वैतभाव में सोए हुए कभी भी नहीं जागते, क्योंकि उनका माया से मोह एवं प्रेम बना हुआ है। वह प्रभु-नाम को स्मरण नहीं करते और न ही शब्द-गुरु का चिंतन करते हैं। स्वेच्छाचारियों का ऐसा जीवन-आचरण है। हे नानक ! वे हरि के नाम को प्राप्त नहीं करते एवं अपना अनमोल जन्म व्यर्थ ही गंवा देते हैं, इसलिए यमदूत उन्हें दण्ड देकर अपमानित करता है॥ २ ॥
पौड़ी। जब परमात्मा ने अपने आपकों उत्पन्न किया, तब दूसरा कोई नहीं था। वह अपने आप से ही तब सलाह-मशवरा करता था। वह जो कुछ करता था, वही होता था। तब न ही आकाश था, न ही पाताल था और न ही तीन लोक थे। तब केवल निराकार प्रभु आप ही विद्यमान था और कोई उत्पत्ति नहीं हुई थी। जैसे उसे अच्छा लगता था, वैसे ही वह करता था एवं उसके अलावा दूसरा कोई नहीं था ॥ १॥
Punjabi Translation
ਗੂਜਰੀ ਜੱਸਮਈ ਕਵਿਤਾ ਤੀਜੀ ਪਾਤਿਸ਼ਾਹੀ । ਸਿਕੰਦਰ ਬਿਰਾਹਮ ਕੀ ਵਾਰ ਦੀ ਸੁਰ ਅਨੁਸਾਰ ਗਾਉਣੀ । ਵਾਹਿਗੁਰੂ ਕੇਵਲ ਇਕ ਹੈ । ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ।
ਸਲੋਕ ਤੀਜੀ ਪਾਤਿਸ਼ਾਹੀ । (Eh Jag Mamta Muaa, Jivan Ki Bidh Nahi) ਇਹ ਸੰਸਾਰ ਅਪਣੱਤ ਅੰਦਰ ਮਰ ਰਿਹਾ ਹੈ । ਇਸ ਨੂੰ ਜਿੰਦਗੀ ਦੀ ਜੁਗਤ ਨਹੀਂ ਆਉਂਦੀ । ਜਿਹੜਾ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ, ਐਸਾ ਪੁਰਸ਼ ਅਬਿਨਾਸ਼ੀ ਮਰਤਬਾ ਪਾ ਲੈਂਦਾ ਹੈ । ਉਹ ਪ੍ਰਾਣੀ ਜੋ ਵਾਹਿਗੁਰੂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਹਮੇਸ਼ਾਂ ਹਮੇਸ਼ਾਂ ਲਈ ਜੀਊਂਦੇ ਰਹਿੰਦੇ ਹਨ । ਨਾਨਕ, ਆਪਣੀ ਦਇਆ ਦੁਆਰਾ ਸਾਹਿਬ ਚਿੱਤ ਅੰਦਰ ਵਸਦਾ ਹੈ । ਗੁਰੂ-ਸਮਰਪਨ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ ।
ਤੀਜੀ ਪਾਤਿਸ਼ਾਹੀ । ਆਪ-ਹੁਦਰਿਆਂ ਦੇ ਅੰਤ੍ਰੀਵ ਵਹਿਮ ਦੀ ਪੀੜ ਹੈ । ਅਹਿਮ ਕੰਮਾਂ ਵਿੱਚ ਉਹ ਆਪਣੇ ਆਪ ਨੂੰ ਮਾਰ ਲੈਂਦੇ ਹਨ । ਦਵੈਤ-ਭਾਵ ਵਿੱਚ ਸੁੱਤੇ ਹੋਏ, ਉਹ ਕਦੇ ਭੀ ਨਹੀਂ ਜਾਗਦੇ । ਉਹ ਦੌਲਤ ਨਾਲ ਪ੍ਰੀਤ ਤੇ ਪ੍ਰੇਮ ਕਰਦੇ ਹਨ । ਉਹ ਨਾਮ ਨੂੰ ਚੇਤੇ ਨਹੀਂ ਕਰਦੇ ਤੇ ਗੁਰਬਾਣੀ ਨੂੰ ਨਹੀਂ ਵੀਚਾਰਦੇ । ਇਹ ਹੈ ਚਾਲ ਚੱਲਣ ਪ੍ਰਤੀਕੂਲ (ਮਨ ਦੀ ਮੱਤ ਪਿੱਛੇ ਤੁਰਨ ਵਾਲਿਆਂ) ਪੁਰਸ਼ਾਂ ਦਾ । ਉਹ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ । ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦੇ ਕੇ ਬੇਇੱਜ਼ਤ ਕਰਦਾ ਹੈ ।
ਪਉੜੀ । ਜਦ ਪ੍ਰਭੂ ਨੇ ਆਪਣੇ ਆਪ ਨੂੰ ਉਤਪੰਨ ਕੀਤਾ, ਤਦ ਹੋਰ ਕੋਈ ਨਹੀਂ ਸੀ । ਸਲਾਹ ਮਸ਼ਵਰਾ ਉਹ ਆਪਣੇ ਆਪ ਨਾਲ ਹੀ ਕਰਦਾ ਸੀ । ਜਿਹੜਾ ਕੁਛ ਉਹ ਕਰਦਾ ਸੀ, ਉਹੋ ਹੀ ਹੁੰਦਾ ਸੀ । ਤਦ ਨਾਂ ਅਪਮਾਨ ਸੀ, ਨਾਂ ਪਾਤਾਲ ਤੇ ਨਾਂ ਹੀ ਤਿੰਨੇ ਲੋਕ (ਸੁਰਗ, ਮਾਤ ਤੇ ਪਾਤਾਲ ਲੋਕ) । ਤਦੋਂ ਕੇਵਲ ਸਰੂਪ-ਰਹਿਤ ਸੁਆਮੀ ਖੁਦ ਹੀ ਸੀ ਅਤੇ ਕੋਈ ਉਤਪਤੀ ਨਹੀਂ ਸੀ । ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਸੀ, ਉਸੇ ਤਰ੍ਹਾਂ ਹੀ ਉਹ ਕਰਦਾ ਸੀ । ਉਸ ਦੇ ਬਗੈਰ ਹੋਰ ਕੋਈ ਨਹੀਂ ਸੀ ।