Assu Sangrand Hukamnama
Assun Prem Omahra, Kio Miliye Har Jaye, is Hukamnama of Assu Sangrand from Darbar Sri Harmandir Sahib, Amritsar. This Mukhwak is documented in Sri Guru Granth Sahib, Ang 134-135 under Barah Maha Manjh of Sri Guru Arjan Dev Ji.
Sangrand Hukamnama | Assu |
Place | Darbar Sri Harmandir Sahib Ji, Amritsar |
Ang | 135 |
Creator | Guru Arjan Dev Ji |
Raag | Manjh |
Date CE | September 16, 2021 |
Date Nanakshahi | Assu 1, 553 |
English Translation
( Assu Sangrand Hukamnama )
During the month of Asun, the love of the Lord has sprouted out like a fountain. How could we meet the Lord? O, my friend! May someone unite me with my Lord-Spouse, as I have developed a great longing in my heart (body and mind) for meeting the Lord!
I bow at the lotus feet of the holy Saints, who could help me in developing the love. We cannot enjoy peace of mind without meeting the Lord, and there is no second place for me to get support. The persons, who have realized the nectar of True Name and its love are satiated with it.
O, Lord! May you bestow me with your union! I pray to You having rid myself of my egoism. The persons who are once united with the Lord-Spouse have never separated again. O Nanak! There is no other power apart from the Lord, whose support we could seek! During the month of Assu, those persons enjoy eternal bliss, who are blessed with the Lord's Grace!
English Transliteration
( Assu Sangrand Hukamnama from 12 Maha Majh )
Asun Prem Omahra Kio Miliye Har Jaye.
Man Tan Pyas Darshan Ghani Koi Aan Milavai Maye.
Sant Sahaai Prem Ke Hao Tin Kai Laagaa Paye.
Vin Prabh Kio Sukh Paayiye Dooji Naahi Jaye.
Jinhi Chakhiya Prem Ras Se Tripat Rahai Aaghaye.
Aap Tyaag Binati Kareh Lehu Prabhu Larh Laye.
Jo Har Kant Milaya Se Vichhud Katah Na Jaye.
Prabh Vin Dooja Ko Nahi Nanak Har Sarnaaye.
Assu Sukhi Vasandiya Jina Myiaa Har Raye.(8)
Hukamnama in Hindi
असुन प्रेम उमाहड़ा किउ मिलीऐ हरि जाए ॥ मन तन प्यास दरसन घणी कोई आण मिलावै माए ॥ संत सहाई प्रेम के हउ तिन कै लागा पाए ॥ विण प्रभ किउ सुख पाईऐ दूजी नाही जाए ॥ जिंन्ही चाखिआ प्रेम रस से त्रिपत रहे आघाए ॥ आप त्याग बिनती करहि लेहु प्रभू लड़ लाए ॥ जो हर कंत मिलाया सि विछुड़ कतहि न जाए ॥ प्रभ विण दूजा को नही नानक हरि सरणाए ॥ असू सुखी वसंदीआ जिना मया हरि राए ॥८॥
हिन्दी अर्थ
आश्विन के महीने में मेरे मन में प्रभु से प्रेम करने के लिए उत्साह उत्पन्न हुआ है। मैं कैसे जाकर ईश्वर से मिलू ? मेरे मन एवं तन में ईश्वर के दर्शनों की अधिकतर तृष्णा है।
हे मेरी जननी ! कोई संत आकर मुझे उससे मिला दे। मैं संतों के चरणों में लगा हूँ क्योंकि संत प्रभु से प्रेम करने वालों की सहायता करते हैं। परमेश्वर के बिना सुख की उपलब्धि हेतु अन्य कोई स्थान नहीं है। जिन्होंने प्रभु प्रेम का अमृतपान किया है, वह तृप्त एवं संतुष्ट रहते हैं।
अपना अहंकार त्याग कर वह प्रार्थना करते हैं, 'हे ईश्वर ! हमें अपने दामन के साथ लगा लो।' जिन जीव-स्त्रियों को प्रभु पति ने अपने साथ मिला लिया है, वह कदापि जुदा होकर अन्य कहीं भी नहीं जाती।
हे नानक ! भगवान की शरण लो, क्योंकि उस प्रभु के अलावा अन्य कोई भी शरण देने में समर्थ नहीं है। आश्विन के महीने में जिन पर परमेश्वर की दया होती है, वह बहुत सुखपूर्वक रहती हैं।॥८॥
Gurmukhi Translation
( Assu Sangrand Hukamnama Translation in Simple Punjabi )
ਰਾਗ ਮਾਝ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ 'ਬਾਰਹ ਮਾਹਾ' ਬਾਣੀ।
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।
ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ। (ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ।
(ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ। ਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ, ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ– ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।
ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ, (ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।
ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ। ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ।8।