Gagan Mein Thaal - Aarti Lyrics
Aarti Lyrics in Punjabi: Aarti is a compilation of various Shabads from Guru Granth Sahib Ji and Svaiyyas and Dohira from Sri Dasam Granth. These verses are authored by Guru Nanak Sahib Ji, Bhagat Sain Ji, Bhagat Kabir Ji, Bhagat Dhanna Ji, and Guru Gobind Singh Ji. The most popular version of Aarti is sung by Hazuri Ragi Bhai Harjinder Singh Ji Srinagar Wale, and renowned Singer Satinder Sartaj Ji.
Shabad Title | Aarti Lyrics |
Artist | Satinder Sartaj |
Lyrics | Guru Nanak Sahib Ji, Bhagat Sain Ji, Bhagat Kabir Ji, Bhagat Dhanna Ji, and Guru Gobind Singh Ji |
SGGS Pages | 663, 694, 695, 1350 |
Translation | Punjabi, English, Hindi |
Transliteration | Hindi, English |
Duration | 17:48 |
Music Label | SagaHits |
However Traditional Aarti (With a plate decorated with Diya and Dhoop etc) is forbidden in Sikhism, still, it is performed in a large number of Gurudwaras that are under influence of the Udasi and Nirmala sects. It is typically performed at the end of an Akhand Path Sahib and is accompanied by the lighting of a lamp or Diya. The purpose of an Aarti is to offer devotion and gratitude to God and to seek blessings and protection by singing Gurbani.
It is composed of various verses including these shabads from Sri Guru Granth Sahib and Sri Dasam Granth:
- Gagan Mein Thaal ਗਗਨ ਮੈ ਥਾਲੁ (SGGS 663)
- Naam Tero Aarti ਨਾਮੁ ਤੇਰੋ ਆਰਤੀ (SGGS 694)
- Dhoop Deep Ghrit Saaj Aarti ਧੂਪ ਦੀਪ ਘ੍ਰਿਤ ਸਾਜਿ ਆਰਤੀ (SGGS 695)
- Sunn Sandhya Teri Dev ਸੁੰਨ ਸੰਧਿਆ ਤੇਰੀ ਦੇਵ ਦੇਵਾ ਕਰ (SGGS 1350)
- Gopal Tera Aarta ਗੋਪਾਲ ਤੇਰਾ ਆਰਤਾ (SGGS 695)
- Ya Te Prasann Bhaye ਯਾ ਤੇ ਪ੍ਰਸੰਨ ਭਏ ਹੈ (SDGS 78)
- Hey Rav Hey Sas ਹੇ ਰਵਿ ਹੇ ਸਸਿ (SDGS 492)
- Paaye Gahe Jab Te Tumre ਪਾਂਇ ਗਹੇ ਜਬ ਤੇ ਤੁਮਰੇ (SDGS 254)
- Aise Chand Pratap Te ਐਸੇ ਚੰਡ ਪ੍ਰਤਾਪ ਤੇ (SDGS 78)
- Chatr Chakr Varti ਚੱਤ੍ਰ ਚੱਕ੍ਰ ਵਰਤੀ (SDGS 6)
Original Text Aarti Lyrics in Punjabi
"ਗੁਰੂ ਨਾਨਕ ਨਮਨ"
ਧਾਰਿ ਕੇ ਮੂਰਤਿ ਹੈ ਜਗ ਆਇਓ
ਲੋਕ ਸੁਣਿਓ ਪਰਲੋਕ ਸੁਣਿਉ
ਬਿਧਿ ਲੋਕ ਸੁਣਿਉ ਸਭ ਦਰਸ਼ਨ ਪਾਇਉ
ਸੰਗਤ ਪਾਰ ਉਤਾਰਨ ਕਉ
ਗੁਰੂ ਨਾਨਕ ਸਾਹਿਬ ਪੰਥ ਚਲਾਇਉ
ਵਾਹਿਗੁਰੁੂ, ਗੁਰੂ ਨਾਨਕ ਸਾਹਿਬ
ਧਾਰਿ ਕੇ ਮੂਰਤਿ ਹੈ ਜਗ ਆਇਓ
ਧਨਾਸਰੀ ਮਹਲਾ ੧ ਆਰਤੀ
ੴ ਸਤਿਗੁਰ ਪ੍ਰਸਾਦਿ ॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨ ਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ (ਅੰਗ 663)
ਅਸਮਾਨ ਦੀ ਵੱਡੀ ਪਲੇਟ ਅੰਦਰ ਸੂਰਜ ਅਤੇ ਚੰਦ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜਡੇ ਹੋਏ ਮੋਤੀ ।
ਚੰਨਣ ਦੀ ਸੁਗੰਧਤ ਤੇਰੀ ਹੋਕ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਾਸਪਤੀ ਤੇਰੇ ਫੁੱਲ ਹਨ, ਹੇ ਪ੍ਰਕਾਸ਼ਵਾਨ ਪ੍ਰਭੂ!
ਕੈਸੀ ਸੁੰਦਰ ਪੂਜਾ ਹੋ ਰਹੀ ਹੈ? ਇਹ ਤੈਂਡੀ ਸਨਮੁੱਖ ਪੂਜਾ ਹੈ, ਹੇ ਡਰ ਦੇ ਨਾਸ ਕਰਨਹਾਰ!
ਰੱਬੀ ਕੀਰਤਨ, ਮੰਦਰ ਦੇ ਨਗਾਰਿਆਂ ਦਾ ਵਜਣਾ ਹੈ । ਠਹਿਰਾਉ ।
ਹਜ਼ਾਰਾਂ ਹਨ ਤੇਰੀਆਂ ਅੱਖਾਂ, ਪ੍ਰੰਤੂ ਤੇਰੀ ਕੋਈ ਭੀ ਅੱਖ ਨਹੀਂ ।
ਹਜਾਰਾਂ ਹੀ ਹਨ ਤੇਰੇ ਸਰੂਪ, ਪਰ ਇਕ ਤੇਰਾ ਭੀ ਸਰੂਪ ਨਹੀਂ ।
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਭੀ ਪੈਰ ਨਹੀਂ ।
ਹਜ਼ਾਰਾਂ ਨੱਕ ਹਨ, ਤਦਯਪ ਤੂੰ ਨਾਸਕਾ ਦੇ ਬਗੈਰ ਹੈ ।
ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਫਰੇਫਤਾ ਕਰ ਲਿਆ ਹੈ ।
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੀ ਹੈ ।
ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੁੰਦਾ ਹੈ ।
ਗੁਰਾਂ ਦੇ ਉਪਦੇਸ਼ ਦੁਆਰਾ, ਈਸ਼ਵਰੀ ਨੂਰ ਜਾਹਰ ਹੁੰਦਾ ਹੈ ।
ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਸ ਦੀ ਅਸਲ ਪੂਜਾ ਹੈ ।
ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਮਾਖਿਓ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਹੁੰ ਮੈਂ ਉਨ੍ਹਾਂ ਲਈ ਤਿਹਾਇਆ ਹਾਂ ।
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਅੰਮ੍ਰਿਤ ਪਾਣੀ ਪ੍ਰਦਾਨ ਕਰ, ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋਵੇ, ਹੇ ਪ੍ਰਭੂ!
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥ (ਅੰਗ 694)
ਤੇਰਾ ਨਾਮ, ਹੇ ਸੁਆਮੀ! ਮੇਰੀ ਸਨਮੁੱਖ ਉਪਾਸ਼ਨਾ ਅਤੇ ਇਨਸਾਨ ਹੈ ।
ਪ੍ਰਭੂ ਦੇ ਨਾਮ ਦੇ ਬਗੈਰ ਸਾਰੇ ਅਡੰਬਰ ਕੂੜੇ ਹਨ । ਠਹਿਰਾਉ ।
ਤੇਰਾ ਨਾਮ, ਮੇਰੀ ਉਪਾਸ਼ਨਾ ਵਾਲੀ ਚਿਟਾਈ ਹੈ, ਤੇਰਾ ਨਾਮ ਮੇਰੀ ਰਗੜਨ ਵਾਲੀ ਸਿਲ ਤੇ ਤੇਰਾ ਨਾਮ ਹੀ ਕੇਸਰ, ਜਿਸ ਨੂੰ ਲੈ ਕੇ ਮੈਂ ਤੇਰੇ ਲਈ ਛਿੜਕਾਓ ਕਰਦਾ ਹਾਂ ।
ਤੇਰਾ ਨਾਮ ਪਾਣੀ ਹੈ ਅਤੇ ਤੇਰਾ ਨਾਮ ਹੀ ਚੰਨਣ ।
ਤੇਰੇ ਨਾਮ ਦਾ ਉਚਾਰਨ ਹੀ ਚੰਨਣ ਦਾ ਰਗੜਨ ਹੈ ।
ਨਾਮ ਨੂੰ ਲੈ ਕੇ ਮੈਂ ਇਸ ਦੀ ਤੈਨੂੰ ਭੇਟਾ ਚੜ੍ਹਾਉਂਦਾ ਹਾਂ ।
ਤੇਰਾ ਨਾਮ ਦੀਵਾ ਹੈ ਅਤੇ ਤੇਰਾ ਨਾਮ ਹੀ ਵੱਟੀ । ਤੇਰੇ ਨਾਮ ਦਾ ਤੇਲ ਲੈ ਕੇ, ਮੈਂ ਇਸ ਨੂੰ ਉਸ ਵਿੱਚ ਪਾਉਂਦਾ ਹਾਂ ।
ਤੇਰੇ ਨਾਮ ਦੀ ਲਾਟ ਮੈਂ ਇਸ ਨੂੰ ਲਾਈ ਹੈ ਅਤੇ ਇਸ ਨੇ ਸਾਰੇ ਜਹਾਨ ਨੂੰ ਰੌਸ਼ਨ ਕਰ ਦਿੱਤਾ ਹੈ ।
ਤੇਰਾ ਨਾਮ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪਾਂ ਦਾ ਹਾਰ ।
ਬਨਾਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਨੂੰ ਅਪਵਿੱਤਰ ਹਨ ।
ਤੇਰੇ ਬਣਾਏ ਹੋਏ ਦੀ ਮੈਂ ਤੈਨੂੰ ਕਿਉਂ ਭੇਟ ਚੜ੍ਹਾਵਾਂ? ਤੇਰੇ ਨਾਮ ਦਾ ਚਉਰ ਹੀ ਮੈਂ ਤੇਰੇ ਉਤੇ ਕਰਦਾ ਹਾਂ ।
ਸਾਰਾ ਜਗਤ ਅਠਾਰਾਂ ਪੁਰਾਣਾਂ ਤੀਰਥਾਂ ਅਤੇ ਚਾਰਾਂ ਹੀ ਉਤਪਤੀ ਦੇ ਸੋਮਿਆਂ ਅੰਦਰ ਖਚਤ ਹੋਇਆ ਹੋਇਆ ਹੈ ।
ਰਵਿਦਾਸ ਜੀ ਆਖਦੇ ਹਨ, ਕੇਵਲ ਤੇਰਾ ਨਾਮ ਹੀ ਮੇਰੀ ਪ੍ਰਤੱਖ ਪੂਜਾ ਹੈ ।
ਤੇਰੇ ਸੱਚੇ ਨਾਮ ਦਾ ਪ੍ਰਸ਼ਾਦ ਹੀ ਮੈਂ ਤੈਨੂੰ ਚੜ੍ਹਾਉਂਦਾ ਹਾਂ, ਹੇ ਪ੍ਰਭੂ!
ਸ੍ਰੀ ਸੈਣੁ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾ ਪਤੀ ॥੧॥
ਮੰਗਲਾ ਹਰਿ ਮੰਗਲਾ ॥
ਨਿਤ ਮੰਗਲੁ ਰਾਜਾਰਾਮ ਰਾਇ ਕੋ ॥੧॥ ਰਹਾਉ ॥
ਊਤਮੁ ਦੀਅਰਾ ਨਿਰਮਲ ਬਾਤੀ ॥
ਤੁਹੀਂ ਨਿਰੰਜਨੁ ਕਮਲਾ ਪਾਤੀ ॥੨॥
ਰਾਮਾ ਭਗਤਿ ਰਾਮਾਨੰਦੁ ਜਾਨੈ ॥
ਪੂਰਨ ਪਰਮਾਨੰਦੁ ਬਖਾਨੈ ॥੩॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
ਸੈਣੁ ਭਣੈ ਭਜੁ ਪਰਮਾਨੰਦੇ ॥੪॥੨॥ (ਅੰਗ 695)
ਸੁਗੰਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ ।
ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ ।
ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ ।
ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ ।
ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ,
ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!
ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ ।
ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ ।
ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ ।
ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ ।
ਪ੍ਰਭਾਤੀ ॥
ਸੁੰਨ ਸੰਧਿਆ ਤੇਰੀ ਦੇਵ ਦੇਵਾ ਕਰ ਅਧਪਤਿ ਆਦਿ ਸਮਾਈ ॥
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥ (ਅੰਗ 1350)
ਹੇ ਵਾਹਿਗੁਰੂ! ਆਦੀ ਅਤੇ ਸਰਬ-ਵਿਆਪਕ ਮਾਲਕ! ਤੂੰ ਚਾਨਣ ਦੀ ਖਾਣ ਹੈ । ਤੂੰ ਮੇਰੀ ਸਨਮੁਖ ਉਪਾਸ਼ਨਾ ਸ੍ਰਵਣ ਕਰ ।
ਪੂਰਨ ਪੁਰਸ਼ਾਂ ਨੂੰ ਆਪਣੀ ਤਾੜੀ ਅੰਦਰ ਤੇਰੇ ਓੜਕ ਦਾ ਪਤਾ ਨਹੀਂ ਲੱਗਾ । ਉਹ ਤੇਰੀ ਪਨਾਹ ਨਾਲ ਜੰਮੇ ਰਹਿੰਦੇ ਹਨ ।
ਹੇ ਵੀਰ! ਸੱਚੇ ਗੁਰਾਂ ਦੀ ਪੂਜਾ ਕਰਨ ਦੁਆਰਾ ਪਵਿੱਤਰ ਪ੍ਰਭੂ ਦੀ ਸਨਮੁਖ ਉਪਾਸ਼ਨਾ ਦੀ ਦਾਤ ਮਿਲ ਜਾਂਦੀ ਹੈ ।
ਉਸ ਦੇ ਬੂਹੇ ਤੇ ਖੜ੍ਹਾ ਹੋ, ਬ੍ਰਹਮਾ ਵੇਦਾਂ ਨੂੰ ਵਾਚਦਾ ਹੈ, ਪ੍ਰੰਤੂ ਉਹ ਅਦ੍ਰਿਸ਼ਟ ਸੁਆਮੀ ਨੂੰ ਦੇਖ ਨਹੀਂ ਸਕਦਾ । ਠਹਿਰਾਉ ।
ਸਚਾਈ ਦੇ ਰੋਗਲ ਅਤੇ ਸੁਆਮੀ ਦੇ ਨਾਮ ਦੀ ਬੱਤੀ ਨਾਲ ਮੈਂ ਆਪਣੀ ਕਾਇਆ ਨੂੰ ਰੌਸ਼ਨ ਕਰਨ ਲਈ ਲੈਂਪ ਬਣਾਇਆ ਹੈ ।
ਸੰਸਾਰ ਦੇ ਸੁਆਮੀ ਦੇ ਪ੍ਰਕਾਸ਼ ਨੂੰ ਮਲ ਕੇ, ਮੈਂ ਦੀਵੇ ਨੂੰ ਰੌਸ਼ਨ ਕੀਤਾ ਹੈ । ਕੇਵਲ ਸਭ ਕੁਛ ਜਾਣਨਹਾਰ ਸੁਆਮੀ ਹੀ ਇਸ ਰਾਜ ਨੂੰ ਸਮਝਦਾ ਹੈ ।
ਪੰਜਾਂ ਸੰਗੀਤਕ ਸਾਜਾਂ ਦਾ ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੈਂ ਹਮੇਸ਼ਾਂ ਹੀ ਸੰਸਾਰ ਦੇ ਸੁਆਮੀ ਨਾਲ ਵਸਦਾ ਹਾਂ ।
ਹੇ ਸਰੂਪ-ਰਹਿਤ ਅਤੇ ਨਿਰਲੇਪ ਸੁਆਮੀ! ਤੇਰਾ ਗੋਲਾ ਕਬੀਰ ਤੇਰੀ ਐਹੋ ਜੇਹੀ ਉਪਾਸ਼ਨਾ ਕਰਦਾ ਹੈ ।
Gopal Tera Aarta Lyrics
ਧੰਨਾ ॥
ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ ॥
ਪਨੑੀਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀਕਾ ॥੧॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਨਿ ਤੁਰੀ ਚੰਗੇਰੀ ॥
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥੨॥੪॥ (ਅੰਗ 695)
ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ ।
ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ । ਠਹਿਰਾਉ ।
ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ ।
ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ ।
ਜੁਤੀ, ਚੰਗੇ ਕਪੜੇ,
ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ ।
ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,
ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ ।
ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!
ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ ।
ਦੋਹਰਾ ॥
ਲੋਪ ਚੰਡਕਾ ਹੋਇ ਗਈ ਸੁਰਪਤਿ ਕੌ ਦੇ ਰਾਜ ॥
ਦਾਨਵ ਮਾਰ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥ (ਦਸਮ ਗ੍ਰੰਥ 78)
ਇੰਦਰ ਨੂੰ ਰਾਜ ਦੇ ਕੇ ਚੰਡੀ ਲੋਪ ਹੋ ਗਈ ।
(ਚੰਡੀ ਨੇ) ਦੈਂਤਾ ਨੂੰ ਮਾਰ ਕੇ ਬੇਹਾਲ ਕੀਤਾ ਅਤੇ ਸੰਤਾ (ਦੀ ਰਖਿਆ ਦਾ) ਕਾਰਜ ਕੀਤਾ ।
ਸ੍ਵੈਯਾ ॥
ਯਾ ਤੇ ਪ੍ਰਸੰਨ ਭਏ ਹੈ ਮਹਾਂ ਮੁਨ ਦੇਵਨ ਕੇ ਤਪ ਮੈ ਸੁਖ ਪਾਵੈਂ ॥
ਜੱਗ੍ਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈਂ ॥
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥
ਕਿੰਨਰ ਗੰਧ੍ਰਪ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ ॥੫੪॥
ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ ॥
ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ ॥
ਦਾਨਤ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥
ਹੋਤ ਕੁਲਹਾਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ ॥੫੫॥ (ਦਸਮ ਗ੍ਰੰਥ ਅੰਗ 78)
(ਦੈਂਤਾ ਦੇ ਨਸ਼ਟ ਹੋ ਜਾਣ ਨਾਲ) ਵਡੇ ਵਡੇ ਮੁਨੀ ਪ੍ਰਸੰਨ ਹੋ ਗਏ ਹਨ ਅਤੇ ਦੇਵਤਿਆਂ ਦੇ ਤੇਜ-ਪ੍ਰਤਾਪ ਵਿਚ ਸੁਖ ਪ੍ਰਾਪਤ ਕਰਨ ਲਗੇ ਹਨ ।
(ਕਈ) ਯੱਗ ਕਰਦੇ ਹਨ, ਕਈ ਵੇਦ ਪਾਠ ਕਰਦੇ ਹਨ, (ਕਈ) ਸੰਸਾਰ ਦਾ ਦੁਖ ਦੂਰ ਕਰਨ ਲਈ ਮਿਲ ਕੇ (ਹਰਿ ਵਿਚ) ਧਿਆਨ ਲਗਾਉਾਂਦੇ ਹਨ ।
(ਦੇਵਤੇ) ਘੰਟੇ, ਛੈਣੇ, ਮ੍ਰਿਦੰਗ, ਉਪੰਗ (ਇਕ ਪ੍ਰਕਾਰ ਦਾ ਵਾਜਾ) ਰਬਾਬ ਆਦਿ ਜਿਤ ਦੇ ਸਾਜ਼ਾ ਨੂੰ ਲੈ ਕੇ ਇਕ-ਸੁਰ ਕਰਦੇ ਹਨ ।
(ਕਿਤੇ) ਕਿੰਨਰ ਅਤੇ ਗੰਧਰਬ ਗਾ ਰਹੇ ਹਨ ਅਤੇ (ਕਿਤੇ) ਯਕਸ਼ ਅਤੇ ਅਪੱਛਰਾਵਾ ਨਾਚ ਕਰਕੇ ਵਿਖਾ ਰਹੀਆਂ ਹਨ ॥੫੪॥
ਸੰਖਾ ਅਤੇ ਘੰਟਿਆਂ ਦੀ ਗੁੰਜਾਰ ਕਰ ਕੇ ਫੁਲਾ ਦੀ ਬਰਖਾ ਕਰ ਰਹੇ ਹਨ ।
(ਕਿਤਨੇ ਹੀ) ਸੁੰਦਰ ਦੇਵਤੇ ਆਰਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲਿਹਾਰੇ ਜਾਦੇ ਹਨ ।
(ਉਦੋਂ) ਦਾਨ ਅਤੇ ਦੱਛਣਾ ਦੇ ਕੇ ਪ੍ਰਦਖਣਾ ਕਰਦੇ ਹੋਏ ਇੰਦਰ ਦੇ ਮੱਥੇ ਉਤੇ ਕੇਸਰ ਅਤੇ ਚਾਵਲਾ (ਦਾ ਤਿਲਕ) ਲਗਾਉਾਂਦੇ ਹਨ ।
(ਇਸ ਤਰ੍ਰਹਾ) ਦੇਵਤਿਆਂ ਦੀ ਨਗਰੀ ਵਿਚ ਧੁੰਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ ॥
ਦੋਹਰਾ
ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ ॥
ਤੀਨ ਲੋਕ ਜੈ ਜੈ ਕਰੇ ਰਰੈ ਨਾਮ ਸਤਿਜਾਪ ॥੫੬॥ (ਦਸਮ ਗ੍ਰੰਥ 78)
ਇਸ ਤਰ੍ਰਹਾ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ
ਅਤੇ ਤਿੰਨੇ ਲੋਕ ਦੇਵੀ ਦੀ ਜੈ-ਜੈ-ਕਾਰ ਕਰਦੇ ਹੋਏ ('ਮਾਰਕੰਡੇਯ ਪੁਰਾਣ' ਦੀ) ਸੱਤਸਈ (ਵਿਚਲੇ) ਨਾਵਾ (ਦੇ ਸਤੋਤ੍ਰ ਦਾ) ਜਾਪ ਕਰਨ ਲਗੇ ॥
ਸਵੈਯਾ ॥
ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ ॥
ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥
ਸੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ ॥
ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸ੍ਯਾਮ ਇਹੈ ਬਰੁ ਦੀਜੈ ॥੧੯੦੦॥ (ਦਸਮ ਗ੍ਰੰਥ 492)
ਹੇ ਸੂਰਜ! ਹੇ ਚੰਦ੍ਰਮਾ! ਹੇ ਕਰੁਣਾ ਦੇ ਸਾਗਰ! ਹੁਣ ਮੇਰੀ ਬੇਨਤੀ ਧਿਆਨ ਨਾਲ ਸੁਣ ਲਵੋ ।
ਮੈਂ ਹੋਰ ਤੁਹਾਡੇ ਤੋਂ ਕੁਝ ਨਹੀਂ ਮੰਗਦਾ, ਜੋ ਮੈਂ ਚਿਤ ਵਿਚ ਇੱਛਾ ਕਰਦਾ ਹਾ ਉਹੀ (ਪੂਰੀ) ਕਰ ਦਿਓ ।
ਬਹੁਤ ਵਡੇ ਯੁੱਧ ਵਿਚ ਸ਼ਸਤ੍ਰਾ ਸਹਿਤ ਲੜ ਮਰਾ', ਸਚ ਕਹਿੰਦਾ ਹਾ, ਨਿਸਚਾ ਕਰ ਲਵੋ ।
ਹੇ ਸੰਤਾ ਦੀ ਸਹਾਇਤਾ ਕਰਨ ਵਾਲੀ ਜਗਤ ਮਾਤਾ! ਕ੍ਰਿਪਾ ਕਰ ਕੇ (ਕਵੀ) ਸ਼ਿਆਮ ਨੂੰ ਇਹੋ ਵਰ ਦਿਓ ॥
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥
ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥ (ਦਸਮ ਗ੍ਰੰਥ 717)
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ) ਤੀਰ,
ਸੈਫ, ਸਰੋਹੀ ਅਤੇ ਸੈਹਥੀ (ਬਰਛੀ) (ਆਦਿਕ) ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ ॥੩॥
(ਹੇ ਪਰਮ ਸੱਤਾ!) ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈ, ਤੂੰ ਹੀ ਛਵੀ ਅਤੇ ਤਲਵਾਰ ਹੈਂ ।
ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਦਾ ਹੈ ॥੪॥
ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ ।
ਤੂੰ ਹੀ ਜਿਤ ਦੀ ਨਿਸ਼ਾਨੀ ਹੈਂ ਅਤੇ ਅਜ ਤੂੰ ਹੀ ਜਗਤ ਵਿਚ ਪਰਮ ਸ੍ਰੇਸ਼ਠ ਸੂਰਮਾ ਹੈਂ ॥੫॥
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਆਪਨੀ ਜੀਤ ਕਰੋ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ ॥
ਜਬ ਆਵਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋ ॥੨੩੧॥ (ਦਸਮ ਗ੍ਰੰਥ 98)
ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾ (ਨੂੰ ਕਰਨੋਂ) ਨਾ ਟਲਾ ।
ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾ ਤਾ (ਜ਼ਰਾ) ਨਾ ਡਰਾ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾ ।
ਅਤੇ ਆਪਣੇ ਮਨ ਨੂੰ ਸਿਖਿਆ ਦੇਵਾ ਕਿ ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾ ਨੂੰ ਉਚਾਰਦਾ ਰਹਾ ।
ਅਤੇ ਜਦੋਂ ਉਮਰ ਦਾ ਅੰਤਿਮ ਸਮਾ ਆ ਜਾਏ ਤਾ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾ ॥
ਦੇਹਿ ਅਸੀਸ ਸਭੈ ਸੁਰ ਨਾਰਿ ਸੁਧਾਰਿ ਕੈ ਆਰਤੀ ਦੀਪ ਜਗਾਇਓ ॥
ਫੂਲ ਸੁਗੰਧ ਸੁ ਅੱਛਤ ਦੱਛਨ ਜੱਛਨ ਜੀਤ ਕੋ ਗੀਤ ਸੁ ਗਾਇਓ ॥
ਧੂਪ ਜਗਾਇਕੈ ਸੰਖ ਬਜਾਇਕੈ ਸੀਸ ਨਿਵਾਇਕੈ ਬੈਨ ਸੁਨਾਇਓ ॥
ਹੇ ਜਗ ਮਾਇ ਸਦਾ ਸੁਖਦਾਇ ਤੈ ਸੁੰਭ ਕੋ ਘਾਇ ਬਡੋ ਜਸੁ ਪਾਇਓ ॥੨੨੮॥ (ਦਸਮ ਗ੍ਰੰਥ 98)
ਸਾਰੀਆਂ ਦੇਵ-ਇਸਤਰੀਆਂ (ਚੰਡੀ ਨੂੰ) ਅਸੀਸਾ ਦਿੰਦੀਆਂ ਹਨ ਅਤੇ ਆਰਤੀ ਸਿਰਜ ਕੇ ਉਸ ਵਿਚ ਦੀਪਕ ਜਗਾਏ ਹਨ ।
ਫੁਲਾ ਦੀ ਸੁਗੰਧੀ ਅਤੇ ਚਾਵਲ ਵਾਰਦੀਆਂ ('ਦੱਛਨ') ਹਨ ਅਤੇ ਯਕਸ਼-ਇਸਤਰੀਆਂ ('ਜੱਛਨ') ਜਿਤ ਦੇ ਗੀਤ ਸੁਣਾਉਾਂਦੀਆਂ ਹਨ ।
ਧੂਪ ਜਗਾ ਕੇ, ਸੰਖ ਵਜਾ ਕੇ, ਸਿਰ ਝੁਕਾ ਕੇ ਬੇਨਤੀ ਕਰਦੀਆਂ ਹਨ
ਕਿ ਹੇ ਜਗਤਮਾਤਾ! ਤੂੰ ਸਦਾ ਸੁਖ ਦੇਣ ਵਾਲੀ ਹੈਂ । ਤੂੰ ਸ਼ੁੰਭ ਨੂੰ ਮਾਰ ਕੇ ਵੱਡਾ ਯਸ਼ ਖਟਿਆ ਹੈ ॥
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥ ਦਸਮ ਗ੍ਰੰਥ 39)
ਤਲਵਾਰ ਚੰਗੀ ਤਰਾ ਟੁਕੜੇ ਟੁਕੜੇ ਕਰਦੀ ਹੈ, ਦੁਸ਼ਟਾ ਦੇ ਦਲਾ ਨੂੰ ਨਸ਼ਟ ਕਰਦੀ ਹੈ, ਯੁੱਧ ਨੂੰ ਸੁਸਜਤਿ ਕਰਦੀ ਹੈ, (ਅਜਿਹੀ) ਬਲਵਾਨ ਹੈ ।
ਇਹ ਅਖੰਡ ਤੇਜ ਵਾਲੀ ਭੁਜਦੰਡ ਹੈ, ਪ੍ਰਚੰਡ ਤੇਜ ਵਾਲੀ ਹੈ, ਅਤੇ ਸੂਰਜ ਦੀ ਸ਼ੋਭਾ ਦੀ ਜੋਤਿ ਨੂੰ ਫਿਕਿਆ ਕਰ ਦਿੰਦੀ ਹੈ ।
(ਇਹ) ਸੰਤਾ ਨੂੰ ਸੁਖ ਦੇਣ ਵਾਲੀ, ਮਾੜੀ ਬੁੱਧੀ ਨੂੰ ਦਲਣ ਵਾਲੀ, ਪਾਪਾ ਦਾ ਨਾਸ਼ ਕਰਨ ਵਾਲੀ ਹੈ, (ਮੈਂ) ਇਸ ਦੀ ਸ਼ਰਨ ਵਿਚ ਹਾ ।
ਹੇ ਜਗ ਦਾ ਕਾਰਨ ਸਰੂਪ! ਤੇਰੀ ਜੈ-ਜੈਕਾਰ ਹੋਵੇ, (ਕਿਉਕਿ ਤੂੰ) ਸ੍ਰਿਸ਼ਟੀ ਨੂੰ ਉਬਾਰਨ ਵਾਲੀ ਅਤੇ ਮੇਰੀ ਪਾਲਣਾ ਕਰਨ ਵਾਲੀ ਹੈਂ, (ਤਾ ਤੇ ਤੇਰੀ) ਹੇ ਤੇਗ! ਜੈ ਜੈ ਹੋਵੇ ॥
ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ ॥
ਸੱਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕ ਨ ਲਾਗਨ ਪਾਵੈ ॥
ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸਬੂਹ ਨ ਭੇਟਨ ਪਾਵੈ ॥
ਔਰ ਕੀ ਬਾਤ ਕਹਾ ਕਹ ਤੋ ਸੌ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥੬॥੨੪੮॥(ਦਸਮ ਗ੍ਰੰਥ 34)
(ਉਹ) ਰੋਗਾ ਤੋਂ, ਸੋਗਾ ਤੋਂ, ਜਲ ਦੇ ਜੀਵ-ਜੰਤੂਆਂ ਤੋਂ ਅਨੇਕ ਢੰਗਾ ਨਾਲ ਬਚਾਉਾਂਦਾ ਹੈ ।
ਵੈਰੀ ਅਨੇਕ ਵਾਰ (ਹਥਿਆਰ) ਚਲਾਵੇ, (ਪਰ) ਤਾ ਵੀ ਉਸ ਦੇ ਸ਼ਰੀਰ ਉਤੇ ਇਕ ਨਹੀਂ ਲਗ ਸਕਦਾ ।
(ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ ਸਾਰੇ ਪਾਪ ਉਸ ਤਕ ਪਹੁੰਚ ਹੀ ਨਹੀਂ ਸਕਦੇ ।
(ਹੇ ਜਿਗਿਆਸੂ!) ਤੈਨੂੰ ਹੋਰਾ ਦੀ ਗੱਲ ਕੀ ਕਹਾ, ਉਹ (ਮਾਤਾ ਦੇ) ਪੇਟ ਵਿਚ ਗਰਭ ਦੌਰਾਨ ਵੀ ਬਚਾਉਾਂਦਾ ਹੈ ॥
ਜਿਤੇ ਸਸਤ੍ਰ ਨਾਮੰ ॥
ਨਮਸਕਾਰ ਤਾਮੰ ॥
ਜਿਤੇ ਅਸਤ੍ਰ ਭੈਯੰ ॥
ਨਮਸਕਾਰ ਤੇਯੰ ॥੯੧॥ (ਦਸਮ ਗ੍ਰੰਥ 44)
ਜਿਤਨੇ ਵੀ ਨਾਵਾ ਵਾਲੇ ਸ਼ਸਤ੍ਰ ਹਨ,
ਉਨ੍ਹਾਂ ਨੂੰ ਨਮਸਕਾਰ ਹੈ ।
ਜਿਤਨੇ ਵੀ ਅਸਤ੍ਰ ਹਨ,
ਉਨ੍ਹਾਂ ਨੂੰ ਨਮਸਕਾਰ ਹੈ ॥
ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ ॥
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ॥
ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥ (ਦਸਮ ਗ੍ਰੰਥ 6)
ਚੌਹਾ ਚੱਕਾ ਵਿਚ ਵਿਚਰਨ ਵਾਲਾ, ਚੌਹਾ ਚੱਕਾ ਨੂੰ ਭੋਗਣ ਵਾਲਾ,
ਆਪਣੇ ਆਪ ਸ਼ੋਭਾਇਮਾਨ ਹੋਣ ਵਾਲਾ, ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈਂ;
ਬੁਰੇ ਸਮੇਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈਂ;
(ਤੂੰ) ਸਦਾ ਅੰਗ-ਸੰਗ ਰਹਿੰਦਾ ਹੈਂ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ ਬਖ਼ਸ਼ਦਾ ਹੈਂ ॥
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨ੍ਯੋ ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨ੍ਯੋ ॥
ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨ ਜਾਨ੍ਯੋ ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹ੍ਯੋ ਸਭ ਤੋਹਿ ਬਖਾਨ੍ਯੋ ॥੮੬੩॥(ਦਸਮ ਗ੍ਰੰਥ 254)
ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖਾ ਹੇਠਾ ਨਹੀਂ ਲਿਆਉਾਂਦਾ ।
ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾ ਮੱਤ ਕਹੇ ਗਏ ਹਨ । (ਪਰ ਮੈਂ ਕਿਸੇ) ਇਕ ਨੂੰ ਵੀ ਨਹੀਂ ਮੰਨਦਾ ।
ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਹਨ, ਪਰ ਮੈਂ ਇਕ ਵੀ ਨਹੀਂ ਜਾਣਿਆ ।
ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ) । (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ ॥
ਦੋਹਰਾ ॥
ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ ॥
ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥੮੬੪॥ (ਦਸਮ ਗ੍ਰੰਥ 254)
ਸਾਰੇ ਦਰਾ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ ।
ਤੁਹਾਨੂੰ ਬਾਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾ ॥
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੇ ਕਾਲ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥
ਰਾਮ ਨਾਮੁ ਉਰਿ ਮੈ ਗਹਿਓ ਜਾ ਕੈ ਸਮ ਨਹੀ ਕੋਇ ॥
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ (ਗੁਰੂ ਗ੍ਰੰਥ 1429)
ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ ॥
ਇਹ ਜਗਤ ਦਾ ਰਸਤਾ ਹੈ ॥ ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ!
ਜਿਹੜਾ ਕੋਈ ਜੰਮਿਆ ਹੈ, ਉਹ ਨਾਸ ਹੋ ਜਾਊਗਾ ॥ ਹਰ ਕੋਈ ਅੱਜ ਹੀ ਜਾਂ ਭਲਕੇ ਡਿੱਗ ਪਵੇਗਾ ॥
ਨਾਨਕ, ਤੂੰ ਸਾਹਿਬ ਦੀਆਂ ਸਿਫਤਾਂ ਗਾਇਨ ਕਰ ਅਤੇ ਹੋਰ ਸਾਰੇ ਅਲਸੇਟੇ ਤਿਆਗ ਦੇ ॥
ਕੇਵਲ ਗੁਰੂ-ਪ੍ਰਮੇਸ਼ਰ ਸਦੀਵੀ ਤੌਰ ਤੇ ਅਸਥਿਰ ਹਨ ਅਤੇ ਅਸਥਿਰ ਹੈ ਉਸ ਦਾ ਨਾਮ ਅਤੇ ਉਸ ਦੇ ਸੰਤ ॥
ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਸੰਸਾਰ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ ॥
ਪ੍ਰਭੂ ਦੇ ਨਾਮ ਨੂੰ, ਜਿਸ ਦਾ ਕੋਈ ਸਾਨੀ ਨਹੀਂ, ਮੈਂ ਆਪਣੇ ਹਿਰਦੇ ਨਾਲ ਘੁੱਟ ਕੇ ਲਾ ਲਿਆ ਹੈ ॥
ਐਹੋ ਜਿਹਾ ਹੈ ਤੇਰਾ ਨਾਮ, ਹੇ ਸੁਆਮੀ! ਜਿਸ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁੱਖੜੇ ਮੁਕ ਜਾਂਦੇ ਹਨ ਅਤੇ ਮੈਨੂੰ ਤੇਰੇ ਦਰਸ਼ਨ ਦੀ ਦਾਤ ਪ੍ਰਾਪਤ ਹੁੰਦੀ ਹੈ ॥